( ਤੇਰੀ ਚੁੱਪ )
ਉਸਨੂੰ ਮੈਂ ਜੱਦ ਕਦੀ ਵੀ ਵੇਖਿਆ !
ਉਹ ਅਕਸਰ ਖ਼ਾਮੋਸ਼ ਹੀ ਰਹਿੰਦੀ ਸੀ!!
ਮੈਥੋਂ ਉਸਦੀ ਇਹ ਖ਼ਾਮੋਸ਼ੀ ਦੇਖੀ ਨਹੀਂ ਜਾਂਦੀ
ਸੁੰਨੀਆਂ ਜਿਹੀਆਂ ਅੱਖਾਂ !!
ਕੁਝ ਕਹਿੰਦੀਆਂ ਹੋਈਆਂ !
ਜਿਹਨਾਂ ਪਿੱਛੇ ਹਜ਼ਾਰਾਂ ਸੁਆਲ
ਛਿਪੇ ਹੋਏ ਸੀ !!
ਤੇਰੀ ਚੁੱਪ ਦੇਖ ਕੇ ਪੁੱਛਣ ਦਾ
ਹੀਆ ਨਹੀਂ ਸੀ ਪੈਂਦਾ !
ਤੇਰੀ ਚੁੱਪ ਮੈਨੂੰ ਅੰਦਰ ਹੀ ਅੰਦਰ !
ਖਾਈ ਜਾ ਰਹੀ ਸੀ !!
ਖੌਰੇ ਕਿਹੜਾ ਦਰਦ ਸੀ !
ਜੋ ਤੂੰ ਦੱਸਣਾ ਨਹੀਂ ਸੀ ਚਾਹੁੰਦੀ !!
ਤੂੰ ਮੈਨੂੰ ਇਕ ਬੰਦ ਕਿਤਾਬ ਵਾਂਗ ਲਗਦੀ !
ਜਿੰਨੇ ਮਰਜ਼ੀ ਪੰਨੇ ਪੜ੍ਹੀ ਜਾਓ !!
ਤੇਰੀ ਚੁੱਪ ਦੀ ਮੈਂ ਥਾਹ ਨਹੀਂ ਪਾ ਸਕਦਾ !
ਉੱਠਦੇ ਬੈਠਦੇ ਸੌਂਦੇ ਜਾਗਦੇ !
ਤੇਰੀ ਚੁੱਪ ਦੀ ਹੂਕ !
ਮੇਰਾ ਕਲੇਜਾ ਛਲਣੀ ਕਰ ਦਿੰਦੀ ਹੈ ! ਕਈ ਵਾਰ ਸੋਚਦਾ ਹਾਂ !
ਕਹਾਂ ! ਤੂੰ ਆਪਣੀ ਚੁੱਪ ਤੋੜ ਤੇ ਸਹੀ !
ਮੈਂ ਤੇਰੇ ਸਾਰੇ ਦਰਦ ਗ਼ਮ ਪੀ ਜਾਵਾਂ !! !
ਤੇਰੀ ਚੁੱਪ ਕਿਤੇ ਮੈਨੂੰ ਤੇਰੇ ਤੋਂ
ਦੂਰ ਨਾ ਕਰ ਦੇਵੇ !
ਮੈਂ ਤੈਨੂੰ ਖੋਣਾ ਨਹੀਂ ਚਾਹੁੰਦਾ !!
ਪਤਾ ਨਹੀਂ ਕੀ ਅਜੀਬ ਰਿਸ਼ਤਾ ਹੈ !
ਤੇਰੇ ਤੇ ਮੇਰੇ ਵਿੱਚ !!
ਤੂੰ ਮੈਨੂੰ ਦੇਖ ਕੇ ਵੀ ਚੁੱਪ ਰਹਿੰਦੀ ਹੈ !
ਤੇ ਮੈਂ ਤੇਰੀ ਚੁੱਪ ਤੋੜ ਕੇ !!
ਤੇਰਾ ਦਰਦ ਵੰਡਾਉਣਾ ਚਾਹੁੰਦਾ ਹਾ!!!
( ਰਮਿੰਦਰ ਰਮੀ )