best platform for news and views

ਪੱਬਪਾ ਦੀ ਕਾਇਦੇ ਏ ਨੂਰ ਬਾਰੇ ਜ਼ੂਮ ਮੀਟਿੰਗ ਰਹੀ ਬੇਹੱਦ ਕਾਮਯਾਬ

Please Click here for Share This News

ਰਮਿੰਦਰ ਰਮੀ

ਬਰੈਂਪਟਨ : ਕਾਇਦਾ ਏ ਨੂਰ ਬਾਰੇ ਪੱਬਪਾ ਵੱਲੋਂ 22 ਨਵੰਬਰ ਦਿਨ ਐਤਵਾਰ ਸਮਾਂ 9 ਵਜੇ ਸਵੇਰੇ ਕੈਨੇਡਾ ਤੇ ਭਾਰਤ ਸ਼ਾਮ 7.30 ਇਕ ਜ਼ੂਮ ਮੀਟਿੰਗ ਦਾ ਆਯੋਜਨ ਕੀਤਾ ਗਿਆ । ਇਸ ਮੀਟਿੰਗ ਦੇ ਸੰਚਾਲਕ ਪੱਬਪਾ ਦੇ ਅਹੁਦੇਦਾਰ ਸ : ਸੰਤੋਖ ਸਿੰਘ ਸੰਧੂ ਸਨ । ਮੀਟਿੰਗ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਭਰਪੂਰ ਗਿਣਤੀ ਵਿੱਚ ਮੈਂਬਰਜ਼ ਨੇ ਸ਼ਮੂਲੀਅਤ ਕੀਤੀ ।ਮੀਟਿੰਗ ਦੀ ਸ਼ੁਰੂਆਤ ਵਿੱਚ ਸ: ਅਜੈਬ ਸਿੰਘ ਚੱਠਾ ਨੇ ਪੱਬਪਾ ਦੀ ਸੰਸਥਾ ਬਾਰੇ ਜਾਣਕਾਰੀ ਦਿੱਤੀ । ਡਾ: ਸ. ਸ . ਗਿੱਲ ਸਰਪ੍ਰਸਤ ਜਗਤ ਪੰਜਾਬੀ ਸਭਾ ਨੇ ਹਾਜ਼ਰੀਨ ਮੈਂਬਰਜ ਨੂੰ ਜੀ ਆਇਆਂ ਕਿਹਾ । ਪ੍ਰਿੰਸੀਪਲ ਕਿਰਨਪ੍ਰੀਤ ਕੌਰ ਧਾਮੀ ਪੰਜਾਬ ਪ੍ਰਦੇਸ਼ ਮਹਿਲਾ ਕਮਿਸ਼ਨ ਦੀ ਮੈਂਬਰ ਨੇ ਕਾਇਦਾ ਏ ਨੂਰ ਵਰਗੀ ਕਿਤਾਬ ਬਣਾਉਣ ਦੀ ਕੋਸ਼ਿਸ਼ ਬਾਰੇ ਦੱਸਿਆ । ਉਹਨਾਂ ਕਿਹਾ ਕਿ ਇਸ ਬਾਰੇ ਉਹ ਸ: ਅਜੈਬ ਸਿੰਘ ਚੱਠਾ ਨਾਲ ਕਈ ਮੀਟਿੰਗਾ ਕਰ ਚੁੱਕੇ ਹਨ । ਮੀਟਿੰਗ ਵਿੱਚ ਯੂ ਕੇ ਤੋਂ ਰਣਜੀਤ ਸਿੰਘ ਉੱਘੇ ਸਮਾਜ ਸੇਵੀ ਤੇ ਬਲਦੇਵ ਦਿਉਲ ਧਨਾਢ ਵਪਾਰੀ ਨੇ ਵੀ ਸ਼ਿਰਕਤ ਕੀਤੀ । ਡਾ. ਜਸਬੀਰ ਸਿੰਘ ਸਾਬਰ ਨੇ ਚੀਫ਼ ਖਾਲਸਾ ਦੀਵਾਨ ਦੇ ਨੁਮਾਇੰਦੇ ਵਜੋਂ ਸ਼ਿਰਕਤ ਕੀਤੀ । ਮੀਟਿੰਗ ਵਿੱਚ 22 ਬੁਲਾਰੇ ਸ਼ਾਮਿਲ ਹੋਏ ।ਸੰਚਾਲਕ ਸ : ਸੰਤੋਖ ਸਿੰਘ ਸੰਧੂ ਜੀ ਨੇ ਸਮੇਂ ਨੂੰ ਧਿਆਨ ਵਿੱਚ ਰੱਖਿਆ ਹੋਏ , ਤੇ ਸਮੇਂ ਤੇ ਮੀਟਿੰਗ ਸ਼ੁਰੂ ਹੋ ਕੇ ਸਮੇਂ ਤੇ ਮੀਟਿੰਗ ਦੀ ਸਮਾਪਤੀ ਕੀਤੀ । ਸੰਤੋਖ ਸਿੰਘ ਸੰਧੂ ਜੀ ਨੇ ਸੰਚਾਲਕ ਵਜੋਂ ਬੇਹਤਰੀਨ ਭੂਮਿਕਾ ਅਦਾ ਕੀਤੀ ਤੇ ਜੋ ਕਾਬਿਲੇ ਤਾਰੀਫ਼ ਸੀ । ਹਰ ਬੁਲਾਰੇ ਨੇ ਕਾਇਦਾ ਏ ਨੂਰ ਤੇ ਵਿਚਾਰ ਸਾਂਝੇ ਕੀਤੇ ਤੇ ਸ : ਅਜੈਬ ਸਿੰਘ ਚੱਠਾ ਚੇਅਰਮੈਨ ਤੇ ਪੱਬਪਾ ਟੀਮ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ । ਇਹਨਾਂ ਬੁਲਾਰਿਆਂ ਵਿੱਚ ਜਿਹਨਾਂ ਨੇ ਸ਼ਿਰਕਤ ਕੀਤੀ ,ਜਿਸ ਤਹਿਤ ਇਨ੍ਹਾਂ ਬੁਲਾਰਿਆਂ ਬੁੱਧੀਜੀਵੀਆਂ ਤੋਂ ਕਾਇਦਾ ਏ ਨੂਰ ਬਾਰੇ ਸਵਾਲ ਜਵਾਬ ਪੁੱਛੇ ਗਏ ਪੇਸ਼ ਹਨ ਇਨ੍ਹਾਂ ਵੱਖ ਵੱਖ ਬੁਲਾਰਿਆਂ ਬੁੱਧੀਜੀਵੀਆਂ ਤੋਂ ਕਾਇਦੇ ਨੂਰ ਬਾਰੇ ਪੁੱਛੇ ਗਏ ਸਵਾਲ ਜਵਾਬ :-
1. ਬਲਵਿੰਦਰ ਖੁਰਾਣਾ:-
ਪ੍ਰਸ਼ਨ : ਆਪ ਜੀ ਕਾਇਦਾ ਏ ਨੂਰ ਬਾਰੇ ਕੀ ਜਾਣਦੇ ਹੋ ? ਇਸ ਦਾ ਕੀ ਮਕਸਦ ਸੀ ?
ਉੱਤਰ :ਕਾਇਦਾ ਏ ਨੂਰ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੌਰਾਨ ਸਿੱਖਿਆ ਦਾ ਪ੍ਰਸਾਰ ਲਈ ਲਿਆਂਦਾ ਗਿਆ ਤਾਂ ਕਿ ਲੋਕ ਪੜ੍ਹ ਲਿਖ ਜਾਣ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵਜ਼ੀਰ ਜਨਰਲ ਨੂਰੂਦੀਨ ਰਾਹੀਂ ਇਹ ਕਾਇਦਾ ਹੱਥ ਲਿਖਤ ਛਪਵਾਇਆ, ਜਿਸ ਦਾ ਨਾਮ ਨੂਰ ਰੱਖਿਆ ਗਿਆ ਅਤੇ ਇਸ ਦੀਆਂ 5 ਹਜ਼ਾਰ ਦੇ ਕਰੀਬ ਹੱਥ ਲਿਖਤ ਕਾਪੀਆਂ ਲੋਕਾਂ ਵਿੱਚ ਵੰਡੀਆਂ ਗਈਆਂ ਅਤੇ ਇਸ ਕਾਇਦੇ ਨੂੰ ਜਿਨ੍ਹਾਂ ਲੋਕਾਂ ਵਿੱਚ ਵੰਡਿਆ ਗਿਆ ਉਨ੍ਹਾਂ ਨੂੰ ਅੱਗੇ 5-5 ਕਾਪੀਆਂ ਆਪਣੇ ਹੱਥ ਨਾਲ ਲਿਖ ਕੇ ਵੰਡਣ ਲਈ ਕਿਹਾ ਗਿਆ। ਇਸ ਤਿੰਨ ਮਹੀਨੇ ਦੇ ਕੋਰਸ ਨੂੰ ਜੋ ਕਰਦਾ ਸੀ ਉਸ ਨੂੰ ਸਿੱਖਿਅਤ ਕਰਾਰ ਦਿੱਤਾ ਜਾਂਦਾ ਸੀ। ਉਸ ਵਕਤ ਤਿੱਨ ਲੱਖ ਤਿੱਨ ਹਜ਼ਾਰ ਵਿਦਿਆਰਥੀ ਸਨ। ਭਾਵੇਂ 1830 ਵਿੱਚ ਅੰਗਰੇਜ਼ੀ ਸ਼ੁਰੂ ਹੋ ਗਈ ਸੀ ਪਰ ਫੇਰ ਵੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿਚ ਰਾਜ ਭਾਸ਼ਾ ਨੂੰ ਤਰਜੀਹ ਦਿੰਦੇ ਹੋਏ ਕਾਇਦਾ ਏ ਨੂਰ ਵਿੱਚ ਵੱਖਰਾ ਸਥਾਨ
2. ਡਾ ਸਤਿੰਦਰਜੀਤ ਕੌਰ ਬੁੱਟਰ :-
ਪ੍ਰਸ਼ਨ : ਕਾਇਦਾ ਏ ਨੂਰ ਕੀ ਸੀ ? ਇਸ ਦਾ ਕੀ ਫ਼ਾਇਦਾ ਸੀ ?
ਉੱਤਰ : ਕਾਇਦਾ ਏ ਨੂਰ ਵਿੱਚ ਫ਼ਾਰਸੀ ਨੂੰ ਅਹਿਮੀਅਤ ਦਿੱਤੀ ਗਈ ਜਿਸ ਅਨੁਸਾਰ ਉਸ ਸਮੇਂ ਦਾ ਹਰ ਵਿਅਕਤੀ ਚਿੱਠੀ ਲਿਖ ਸਕੇ ਤੇ ਪੜ੍ਹ ਸਕੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਚਾਹੁੰਦੇ ਸਨ ਕਿ ਰਾਜ ਦੌਰਾਨ ਮੇਰੀ ਪਰਜਾ ਨੂੰ ਕਿਸੇ ਕਿਸਮ ਦੀ ਕੋਈ ਵੀ ਸਮੱਸਿਆ ਹੈ ਤਾਂ ਉਹ ਖ਼ੁਦ ਚਿੱਠੀ ਲਿਖ ਕੇ ਆਪਣੀ ਸਮੱਸਿਆ ਨੂੰ ਦੱਸਣ ਮਹਾਰਾਜਾ ਦੀ ਇਹ ਸੋਚ ਸੀ ਕਿ ਮੈਂ ਭਾਵੇਂ ਠੇਠ ਅਨਪੜ੍ਹ ਹਾਂ ਪਰ ਮੇਰੀ ਪਰਜਾ ਦਾ ਹਰ ਵਿਅਕਤੀ ਪੜ੍ਹਿਆ ਲਿਖਿਆ ਹੋਵੇ ਇਸ ਲਈ ਉਨ੍ਹਾਂ ਨੇ ਕਾਇਦਾ ਏ ਨੂਰ ਨੂੰ ਆਪਣੇ ਰਾਜ ਵਿੱਚ ਵੱਧ ਤੋਂ ਵੱਧ ਲੋਕਾਂ ਵਿਚ ਵੰਡਿਆ।

3. ਰਿਪਨਜੋਤ ਕੌਰ ਸੋਨੀ ਬੱਗਾ :-
ਪ੍ਰਸ਼ਨ :ਕਾਇਦਾ ਏ ਨੂਰ ਵਰਗੇ ਕਾਇਦੇ ਵਿੱਚ ਵਿਗਿਆਨ ਦੀ ਕਿੰਨੀ ਕੁ ਜਾਣਕਾਰੀ ਪੰਜਾਬੀਆਂ ਨੂੰ ਦੇਣੀ ਚਾਹੀਦੀ ਹੈ ?
ਉੱਤਰ : ਕਾਇਦਾ ਏ ਨੂਰ ਦੀ ਤਰ੍ਹਾਂ ਜੋ ਕਾਇਦਾ ਤਿਆਰ ਹੋਵੇਗਾ ਉਸ ਵਿੱਚ ਸਾਇੰਸ ਨੂੰ ਵੀ ਤਰਜੀਹ ਦਿੱਤੀ ਜਾਵੇ ਤਾਂ ਜੋ ਲੋਕਾਂ ਦੀ ਸੋਚ ਅੰਧ ਵਿਸ਼ਵਾਸ਼ ਤੋਂ ਹਟ ਕੇ ਇਕ ਤਰਕਸ਼ੀਲ ਸੋਚ ਆਵੇ ।ਲੋਕਾਂ ਅੰਦਰ ਵਾਤਾਵਰਣ ਨੂੰ ਲੈ ਕੇ ਇੱਕ ਚੇਤਨਾ ਪੈਦਾ ਹੋਵੇ, ਲੋਕ ਵਾਤਾਵਰਨ ਦੀ ਸਾਂਭ ਸੰਭਾਲ ਕਰਨ ,ਪ੍ਰਕਿਰਤੀ ਨੂੰ ਪਿਆਰ ਕਰਨ, ਕੁਦਰਤ ਪ੍ਰਤੀ ਜਾਗਰੂਕ ਹੋਣ। ਕੁਦਰਤ ਨਾਲ ਪਿਆਰ ਕਰਨ ਦੀ ਸੋਚ ਲੋਕਾਂ ਵਿੱਚ ਪੈਦਾ ਹੋਵੇ ਇਸ ਵਿੱਚ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਦੇਸੀ ਜੜੀਆਂ ਬੂਟੀਆਂ ਦੇ ਇਲਾਜ ਬਾਰੇ ਵੀ ਇਸ ਨਵੇਂ ਕਾਇਦੇ ਵਿੱਚ ਜਾਣਕਾਰੀ ਦੇਣੀ ਚਾਹੀਦੀ ਹੈ।

4. ਡਾ ਇੰਦਰਪਾਲ ਕੌਰ ਪਟਿਆਲਾ :-
ਪ੍ਰਸ਼ਨ : ਕੀ ਕਾਇਦਾ ਏ ਨੂਰ ਵਰਗੀ ਕਿਤਾਬ ਦੀ ਅੱਜ ਵੀ ਪੰਜਾਬੀਆਂ ਨੂੰ ਜ਼ਰੂਰਤ ਹੈ ?
ਉੱਤਰ : ਗਿਆਨ ਇੱਕ ਪੁਲ ਦੀ ਤਰ੍ਹਾਂ ਕੰਮ ਕਰਦਾ ਹੈ ਜੋ ਕਾਇਦਾ ਏ ਨੂਰ ਦਾ ਔਰਤਾਂ ਲਈ ਬਹੁਤ ਮਹੱਤਵ ਸੀ ਉਸ ਵਕਤ ਔਰਤਾਂ ਨੂੰ ਘਰ ਤੋਂ ਬਾਹਰ ਪੜ੍ਹਨ ਲਈ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ ਜਿਸ ਕਾਰਨ ਔਰਤਾਂ ਉਸ ਸਮੇਂ ਘਰ ਵਿਚ ਬੈਠ ਕੇ ਹੀ ਕਾਇਦਾ ਏ ਨੂਰ ਰਾਹੀਂ ਗਿਆਨ ਪ੍ਰਾਪਤ ਕਰਦੀਆਂ ਸਨ ਅਤੇ ਅੱਜ ਵੀ ਅਜਿਹਾ ਕਾਇਦਾ ਗਿਆਨ ਰੂਪੀ ਪੁਲ ਲੋਕਾਂ ਨੂੰ ਲੋਕਾਂ ਤੱਕ ਜੋੜਨ ਦਾ ਕੰਮ ਕਰੇਗਾ ।
5. ਡਾ ਪ੍ਰਿਤਪਾਲ ਕੌਰ ਚਾਹਲ :-
ਪ੍ਰਸ਼ਨ : ਕਾਇਦਾ ਏ ਨੂਰ ਬਾਰੇ ਤੁਹਾਡੇ ਕੀ ਵਿਚਾਰ ਹਨ ?
ਉੱਤਰ : ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿਚ ਫ਼ਾਰਸੀ ਭਾਸ਼ਾ ਬੋਲੀ ਜਾਂਦੀ ਸੀ ਤੇ ਕਾਇਦਾ ਫਾਰਸੀ ਵਿੱਚ ਹੁੰਦਾ ਸੀ ਪਰ ਹੁਣ ਅਜਿਹਾ ਕਾਇਦਾ ਸਾਡੀ ਮਾਤ ਭਾਸ਼ਾ ਵਿਚ ਹੋਣਾ ਚਾਹੀਦਾ ਹੈ ਜਿਸ ਨੂੰ ਹਰ ਕੋਈ ਆਸਾਨੀ ਨਾਲ ਸਮਝ ਸਕਦਾ ਹੋਵੇ। ਪ੍ਰਾਇਮਰੀ ਤੱਕ ਅਜਿਹੀ ਸਿੱਖਿਆ ਮੁਫ਼ਤ ਮੁਹੱਈਆ ਕਰਵਾਉਣੀ ਚਾਹੀਦੀ ਹੈ ।ਪਿੰਡਾਂ ਵਿੱਚ ਲੋਕਾਂ ਤੱਕ ਅਜਿਹੇ ਕਾਇਦੇ ਪਹੁੰਚਣੇ ਲਾਜ਼ਮੀ ਹਨ। ਇਸ ਕਾਇਦੇ ਵਿੱਚ ਪੰਜਾਬੀ, ਹਿਸਾਬ ਕਿਤਾਬ ਬਾਰੇ ਵੀ ਜਾਣਕਾਰੀ ਸ਼ਾਮਲ ਕਰਨੀ ਚਾਹੀਦੀ ਹੈ। ਪੈਂਤੀ ਬਾਰੇ ਵੀ ਗਿਆਨ ਵਧੀਆ ਤਰੀਕੇ ਨਾਲ ਸ਼ਾਮਿਲ ਕੀਤਾ ਜਾਵੇ ਤੇ ਇਸ ਕੋਰਸ ਨੂੰ ਤਿੰਨ ਮਹੀਨੇ ਦਾ ਕੋਰਸ ਹੈ ਜਿਸ ਵਿਚ ਇਕ ਇਕ ਮਹੀਨੇ ਦੇ ਉਪਰੋਕਤ ਵਿਸ਼ੇ ਸ਼ਾਮਿਲ ਕੀਤੇ ਜਾਣ, ਜੋ ਇਸ ਅਜੋਕੇ ਕਾਇਦੇ ਦੀ ਪ੍ਰਮੁੱਖ ਜ਼ਰੂਰਤ ਹੋਵੇਗੀ।
6. ਅਭਿਜੀਤ ਵਧਵਾ :-
ਪ੍ਰਸ਼ਨ : ਹੁਣ ਕਾਇਦਾ ਏ ਨੂਰ ਵਰਗੇ ਹੋਰ ਕੈਦੇ ਦੀ ਲੋੜ ਕਿਉਂ ਹੈ ?
ਉੱਤਰ : ਅੱਜ ਦੇ ਸਮੇਂ ਵਿੱਚ ਅਜਿਹੇ ਕਾਇਦੇ ਦੀ ਬੇਹੱਦ ਜ਼ਰੂਰਤ ਹੈ ਕਿਉਂਕਿ ਅੰਗਰੇਜ਼ੀ ਦਾ ਆਉਣਾ ਵੀ ਜ਼ਰੂਰੀ ਹੈ ।ਲੋਕ ਆਪਣੇ ਦੇਸ਼ ਤੋਂ ਦੂਜੇ ਦੇਸ਼ ਵਿੱਚ ਜਾਂਦੇ ਹਨ ਤਾਂ ਅੰਤਰਰਾਸ਼ਟਰੀ ਭਾਸ਼ਾ ਅੰਗਰੇਜ਼ੀ ਹੈ ਜਿਸ ਕਾਰਨ ਕਿਸੇ ਦੂਜੇ ਨੂੰ ਸਮਝਾ ਸਕੀਏ ਇਸ ਲਈ ਅਜੋਕੇ ਕਾਇਦੇ ਵਿੱਚ ਅਜਿਹੀ ਅੰਗਰੇਜ਼ੀ ਜ਼ਰੂਰ ਸ਼ਾਮਲ ਹੋਵੇ। ਜਿਸ ਨੂੰ ਸਿੱਖ ਕੇ ਅਸੀਂ ਦੂਜੇ ਦੇਸ਼ਾਂ ਦੇ ਵਿਅਕਤੀਆਂ ਨਾਲ ਗੱਲਬਾਤ ਕਰ ਸਕਦੇ ਹਾਂ ਅਤੇ ਸਮਝ ਸਕਦੇ ਹਾਂ ।ਹਿਸਾਬ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਕਿਉਂਕਿ ਬਿਨਾਂ ਹਿਸਾਬ ਕਿਤਾਬ ਦੀ ਜਾਣਕਾਰੀ ਬਗੈਰ ਲੋਕ ਠੱਗੀ, ਹੇਰਾ ਫੇਰੀ ਦੇ ਸ਼ਿਕਾਰ ਹੋ ਰਹੇ ਹਨ ਤੇ ਅਜੋਕੇ ਕਾਇਦੇ ਵਿੱਚ ਇਹ ਜ਼ਰੂਰ ਸ਼ਾਮਿਲ ਹੋਵੇ। ਪੰਜਾਬੀ ਮਾਂ ਬੋਲੀ ਹੋਣੀ ਵੀ ਜ਼ਰੂਰੀ ਹੈ ਕਿਉਂਕਿ ਜਿੱਥੇ ਅਸੀਂ ਜੰਮੇ ਪਲੇ ਹਾਂ ਉਸ ਬਾਰੇ ਲਿਖਣਾ ਪੜ੍ਹਨਾ ਆਉਣਾ ਵੀ ਜ਼ਰੂਰੀ ਹੈ ਇਸ ਲਈ ਅਜੋਕੇ ਕਾਇਦੇ ਵਿੱਚ ਅਜਿਹਾ ਸਾਰਾ ਹੋਣਾ ਬਹੁਤ ਜ਼ਰੂਰੀ ਹੈ।
7. ਪ੍ਰਿੰਸੀਪਲ ਮੋਨਿਕਾ ਮਲਹੋਤਰਾ :-
ਪ੍ਰਸ਼ਨ : ਕੀ ਕਾਇਦਾ ਏ ਨੂਰ ਵਰਗੀ ਕਿਤਾਬ ਦੀ ਅੱਜ ਪੰਜਾਬੀਆਂ ਨੂੰ ਜ਼ਰੂਰਤ ਹੈ ? ਉਸ ਕਿਤਾਬ ਵਿੱਚ ਕਿੰਨੀ ਕੁ ਪੰਜਾਬੀ, ਅੰਗਰੇਜ਼ੀ ਤੇ ਹਿਸਾਬ ਹੋਣਾ ਚਾਹੀਦਾ ਹੈ?
ਉੱਤਰ : ਅਜੋਕੇ ਕਾਇਦੇ ਵਿੱਚ ਸਿੱਖਿਆ ਦਾ ਮੁੱਢ ਬੱਝਣਾ ਬਹੁਤ ਜ਼ਰੂਰੀ ਹੈ ਜਿਸ ਤਹਿਤ ਪੰਜਾਬੀ ਵਿੱਚ ਦਿਲਚਸਪ ਕਹਾਣੀਆਂ, ਇਸੇ ਤਰ੍ਹਾਂ ਅੰਗਰੇਜ਼ੀ ਵਿੱਚ ਕਹਾਣੀਆਂ ਅਤੇ ਹਿਸਾਬ ਵਿੱਚ ਵਧੀਆ ਉਦਾਹਰਨਾਂ ਪੇਸ਼ ਕਰਕੇ ਵਧੀਆ ਤਰੀਕੇ ਨਾਲ ਸਿੱਖਿਆ ਤੇ ਸਿਖਾਇਆ ਜਾ ਸਕਦਾ ਹੈ।
8. ਪ੍ਰੀਤਮਾ ਦਿੱਲੀ :-
ਪ੍ਰਸ਼ਨ : ਕੀ ਕਾਇਦਾ ਏ ਨੂਰ ਦੀ ਕਾਪੀ ਕਿਤਿਓਂ ਮਿਲ ਸਕਦੀ ਹੈ ? ਕੀ ਕਾਇਦਾ ਏ ਨੂਰ ਵਰਗਾ ਕੈਦਾ ਬਣਾਉਣਾ ਚਾਹੀਦਾ ਹੈ ਜਾਂ ਨਹੀਂ ?
ਉੱਤਰ : ਮੈਂ ਇਸ ਬਾਰੇ ਬਹੁਤ ਛਾਣਬੀਣ ਕੀਤੀ ਪਰ ਕਾਇਦਾ ਏ ਨੂਰ ਦੀ ਕਾਪੀ ਨਹੀਂ ਮਿਲੀ ।ਅਨੇਕਾਂ ਹੋਰ ਭਾਸ਼ਾਵਾਂ ਜਿਵੇਂ ਅਰਬੀ ਆਦਿ ਦੇ ਕਾਇਦੇ ਜ਼ਰੂਰ ਮਿਲੇ। ਪਰ ਅੱਜ ਦੇ ਸਮੇਂ ਵਿੱਚ ਬਜ਼ੁਰਗਾਂ ਨੂੰ ਪੰਜਾਬੀ ਪੜ੍ਹਨੀ ਤੇ ਲਿਖਣੀ ਜ਼ਰੂਰ ਆਉਣੀ ਚਾਹੀਦੀ ਹੈ ਜਿਸ ਨਾਲ ਮਾਂ ਬੋਲੀ ਦਾ ਪ੍ਰਚਾਰ ਤੇ ਪ੍ਰਸਾਰ ਹੋ ਸਕੇ ।ਇਸ ਲਈ ਅਜੋਕੇ ਕਾਇਦੇ ਨੂੰ ਲੈ ਕੇ ਆਉਣਾ ਬੇਹੱਦ ਜ਼ਰੂਰੀ ਹੈ।
9. ਆਸ਼ਾ ਸ਼ਰਮਾ :-
ਪ੍ਰਸ਼ਨ : ਕਾਇਦਾ ਏ ਨੂਰ ਬਾਰੇ ਤੁਹਾਡੇ ਕੀ ਵਿਚਾਰ ਹਨ ?
ਉੱਤਰ : ਗੁਰਮੁਖੀ ਇਸ ਦਾ ਪ੍ਰਮੁੱਖ ਅੰਗ ਸੀ ਤੇ ਲੋਕ ਪਾਠ ਪੂਜਾ ਕਰਦੇ ਸੀ ਤੇ ਕਾਇਦਾ ਏ ਨੂਰ ਕਰਕੇ ਹੀ ਸੰਭਵ ਸੀ ਵਿੱਦਿਆ ਨੂੰ ਫੈਲਾਉਣ ਤੇ ਲੋਕਾਂ ਨੂੰ ਸਿੱਖਿਅਤ ਕਰਨਾ ਬਹੁਤ ਵੱਡੀ ਸੇਵਾ ਹੈ ਅਤੇ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਅਜਿਹੇ ਕਾਇਦੇ ਬਣਾ ਕੇ ਲੋਕਾਂ ਨੂੰ ਮਾਂ ਬੋਲੀ ਪ੍ਰਤੀ ਵਧੀਆ ਤਰੀਕੇ ਨਾਲ ਸਿੱਖਿਅਤ ਕਰੀਏ। 10. ਕੁਲਵਿੰਦਰ ਕੌਰ ਮਹਿਰੋਕ :-
ਪ੍ਰਸ਼ਨ : ਕਿਰਪਾ ਕਰਕੇ ਦੱਸਿਓ ਕਿ ਕੈਦਾ ਏ ਨੂਰ ਵਰਗਾ ਕੈਦਾ ਕਿਵੇਂ ਬਣਾਇਆ ਜਾ ਸਕਦਾ ਹੈ ?
ਉੱਤਰ : ਅਸੀਂ ਜਾਣਦੇ ਹਾਂ ਕਿ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ, ਇਸ ਕਰਕੇ ਮੁੱਢਲੀ ਸਿੱਖਿਆ ਪ੍ਰਾਪਤ ਕਰਨੀ ਹਰ ਇੱਕ ਲਈ ਬੇਹੱਦ ਜ਼ਰੂਰੀ ਹੈ ।ਅਜੋਕਾ ਕਾਇਦਾ ਜਿਸ ਵਿਚ ਪੰਜਾਬੀ, ਅੰਗਰੇਜ਼ੀ ,ਹਿਸਾਬ ਮੌਜੂਦ ਹੋਵੇਗਾ ਇਸ ਨੂੰ ਬੜੇ ਹੀ ਸਰਲ ਤੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇ ਤਾਂ ਕਿ ਇਸ ਨੂੰ ਹਰ ਇੱਕ ਚੰਗੀ ਤਰ੍ਹਾਂ ਸਮਝ ਸਕੇ।
11. ਨੈਬ ਸਿੰਘ ਮੰਡੇਰ :-
ਪ੍ਰਸ਼ਨ : ਤੁਸੀਂ ਕੈਦਾ ਏ ਨੂਰ ਬਾਰੇ ਕੀ ਸੁਝਾਅ ਅਤੇ ਸਲਾਹ ਦੇਣਾ ਚਾਹੋਗੇ ?
ਉੱਤਰ : ਅਜੋਕਾ ਕਾਇਦਾ ਉਨ੍ਹਾਂ ਲੋਕਾਂ ਲਈ ਮਹੱਤਵਪੂਰਨ ਹੋਵੇਗਾ ਜੋ ਆਪਣੀ ਮਾਂ ਬੋਲੀ ਤੋਂ ਵਿਸਰਦੇ ਜਾ ਰਹੇ ਹਨ ।ਵਿਦੇਸ਼ ਵਿਚ ਰਹਿ ਰਹੇ ਹਨ ਪਰ ਮਾਂ ਬੋਲੀ ਤੋਂ ਵਾਂਝੇ ਹੁੰਦੇ ਜਾ ਰਹੇ ਹਨ ਪਰ ਜੇਕਰ ਅਜਿਹਾ ਕਾਇਦਾ ਇਨ੍ਹਾਂ ਲੋਕਾਂ ਤਕ ਪਹੁੰਚੇਗਾ ਤਾਂ ਇਹ ਲੋਕ ਮਾਂ ਬੋਲੀ ਨਾਲ ਜੁੜੇ ਰਹਿਣਗੇ ਅਤੇ ਪਰਿਵਾਰ ਅੰਦਰ ਵੀ ਮਾਂ ਬੋਲੀ ਦਾ ਵੀ ਵਧੀਆ ਪ੍ਰਚਾਰ ਤੇ ਪ੍ਰਸਾਰ ਹੋਵੇਗਾ।
12. ਸਤਿੰਦਰ ਕੌਰ ਕਾਹਲੋਂ :-
ਪ੍ਰਸ਼ਨ : ਮਿਹਰਬਾਨੀ ਕਰਕੇ ਤੁਸੀਂ ਕਾਇਦਾ ਏ ਨੂਰ ਦੇ ਇਤਿਹਾਸ ਬਾਰੇ ਦੱਸੋ ?
ਉੱਤਰ : ਕਾਇਦਾ ਏ ਨੂਰ ਦੇ ਇਤਹਾਸ ਬਾਰੇ ਤੁਸੀਂ ਕਾਫੀ ਜਾਣ ਗਏ ਹੋਵੋਗੇ ਪਰ ਦੱਸਣਾ ਚਾਹਾਂਗੀ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਇਸ ਯੋਗਦਾਨ ਨੂੰ ਕਦੇ ਨਹੀਂ ਭੁੱਲ ਸਕਦੇ ਜਿਸ ਤਹਿਤ ਉਨ੍ਹਾਂ ਨੇ ਆਪਣੇ ਰਾਜ ਵਿਚ ਰਾਜ ਭਾਸ਼ਾ ਨੂੰ ਜਿਉਂਦੇ ਰੱਖਿਆ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। 13. ਮਨਜੀਤ ਕੌਰ ਸੇਖੋਂ :-
ਪ੍ਰਸ਼ਨ : (ਰਿਕਾਰਡਿੰਗ ਰਾਹੀਂ ) ਕਾਇਦਾ ਏ ਨੂਰ ਬਾਰੇ ਕੀ ਸੁਝਾਅ ਹਨ
ਉੱਤਰ : ਜਿਸ ਤਰ੍ਹਾਂ ਕਾਇਦਾ ਏ ਨੂਰ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਲੋਕਾਂ ਨੂੰ ਸਿੱਖਿਅਤ ਕੀਤਾ ਇਸੇ ਤਰ੍ਹਾਂ ਅਜੋਕੇ ਕਾਇਦੇ ਵਿੱਚ ਗਿਆਨ ਨੂੰ ਸਿੱਖਣ ਤੇ ਸਿਖਾਉਣ ਦੇ ਪੂਰਨ ਤੌਰ ਤਰੀਕੇ ਢੰਗ ਹੋਣੇ ਬੇਹੱਦ ਜ਼ਰੂਰੀ ਹਨ। ਇਸ ਲਈ ਅਜੋਕਾ ਕਾਇਦਾ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਜਾਵੇ।ਨਾ
14. ਪ੍ਰੋ ਜਸਬੀਰ ਸਿੰਘ :-
ਪ੍ਰਸ਼ਨ : ਤੁਸੀਂ ਕਾਇਦਾ ਏ ਨੂਰ ਬਾਰੇ ਆਪਣੇ ਕੀਮਤੀ ਸੁਝਾਅ ਦਿਓ ?
ਉੱਤਰ : ਅਜੋਕੇ ਕਾਇਦੇ ਨੂੰ ਅਸੀਂ ਅੱਜ ਦੇ ਯੁੱਗ ਵਿੱਚ ਉਨ੍ਹਾ ਭਾਸ਼ਾਵਾਂ ਵਾਂ ਨਾਲ ਵੀ ਜੋੜੀਏ ਜੋ ਭਾਸ਼ਾਵਾਂ ਵੱਖ ਵੱਖ ਦੇਸ਼ਾਂ ਵਿੱਚ ਬੋਲੀਆਂ ਜਾਂਦੀਆਂ ਹਨ। ਜਿਸ ਦੇਸ਼ ਵਿਚ ਲੋਕ ਰਹਿ ਰਹੇ ਹਨ ਉਸ ਦੇਸ਼ ਵਿੱਚ ਉਹੀ ਭਾਸ਼ਾ ਬੋਲੀ ਜਾਂਦੀ ਹੈ। ਇਸ ਲਈ ਹਰ ਦੇਸ਼ ਦੇ ਭਾਸ਼ਾ ਮੁਤਾਬਿਕ ਉਸ ਭਾਸ਼ਾ ਨੂੰ ਸਿੱਖਣਾ ਜ਼ਰੂਰੀ ਹੈ। ਇਸ ਲਈ ਕਾਇਦੇ ਵਿਚ ਹਰ ਦੇਸ਼ ਦੀ ਭਾਸ਼ਾ ਦਾ ਗਿਆਨ ਕਰਵਾਉਣਾ ਤੇ ਸਿਖਾਉਣਾ ਵੀ ਜ਼ਰੂਰੀ ਹੈ ਜੇ ਅਸੀਂ ਅਜਿਹੀ ਕਿਤਾਬ ਬਣਾਵਾਂਗੇ ਤਾਂ ਲੋਕਾਂ ਤਕ ਇਸ ਨੂੰ ਵੱਖ ਵੱਖ ਆਨਲਾਈਨ ਪ੍ਰੋਡਕਟ ਵੇਚ ਰਹੀਆਂ ਕੰਪਨੀਆਂ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਭਾਸ਼ਾ ਨੂੰ ਪ੍ਰੈਕਟੀਕਲ ਦੇ ਤੌਰ ਤੇ ਸਿੱਖਣਾ ਵੀ ਬੇਹੱਦ ਜ਼ਰੂਰੀ ਹੈ।
15. ਪ੍ਰਿੰਸੀਪਲ ਬੇਅੰਤ ਕੌਰ ਸਾਹੀ :-
ਪ੍ਰਸ਼ਨ : ਕਾਇਦਾ ਏ ਨੂਰ ਬਾਰੇ ਤੁਹਾਡੇ ਕੀ ਵਿਚਾਰ ਹਨ ? ਇਸ ਵਰਗਾ ਕੈਦਾ ਬਣਾਉਣ ਦਾ ਕੀ ਫ਼ਾਇਦਾ ਹੋਵੇਗਾ?
ਉੱਤਰ : ਅਸੀਂ ਧੰਨਵਾਦੀ ਹਾਂ ਚੇਅਰਮੈਨ ਚੱਠਾ ਸਾਹਿਬ ਦੇ ਜਿਨ੍ਹਾਂ ਨੇ ਸਾਨੂੰ ਸਭ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਕਾਇਦਾ ਏ ਨੂਰ ਬਾਰੇ ਜਾਣੂ ਕਰਵਾਇਆ ।ਭਾਵੇਂ ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਸ਼ਾਸਕ ਦੇ ਰੂਪ ਵਿੱਚ ਜਾਣਿਆ ਪਰ ਉਨ੍ਹਾਂ ਨੇ ਇੰਨਾ ਵਧੀਆ ਕਾਇਦਾ ਏ ਨੂਰ ਜੋ ਲੋਕਾਂ ਨੂੰ ਸਿੱਖਿਅਤ ਕਰ ਲਈ ਬਣਾਇਆ ਇਸ ਬਾਰੇ ਸਾਨੂੰ ਗਿਆਨ ਨਹੀਂ ਸੀ। ਪਰ ਚੱਠਾ ਜੀ ਦੇ ਯਤਨਾਂ ਸਦਕਾ ਸਾਨੂੰ ਇਹ ਜਾਣਕਾਰੀ ਪ੍ਰਾਪਤ ਹੋਈ ਅਸੀਂ ਚੱਠਾ ਜੀ ਦਾ ਧੰਨਵਾਦੀ ਹਾਂ। ਪੰਜਾਬ ਤੋਂ ਬਾਹਰ ਵੱਖ ਵੱਖ ਹਿੱਸਿਆਂ ਵਿੱਚ ਰਹਿਣ ਵਾਲੇ ਪੰਜਾਬੀਆਂ ਲਈ ਅਜਿਹਾ ਕਾਇਦਾ ਪੰਜਾਬੀ ਮਾਂ ਬੋਲੀ ਨੂੰ ਜਿਊਂਦੇ ਰੱਖਣ ਲਈ ਇੱਕ ਮੀਲ ਪੱਥਰ ਸਾਬਿਤ ਹੋਵੇਗਾ ।ਅੰਗਰੇਜ਼ੀ ਨੂੰ ਪੰਜਾਬੀ ਦਾ ਲਿਬਾਸ ਅਤੇ ਪੰਜਾਬੀ ਨੂੰ ਅੰਗਰੇਜ਼ੀ ਦਾ ਲਿਬਾਸ ਪਾ ਕੇ ਦੋਵੇਂ ਭਾਸ਼ਾਵਾਂ ਨੂੰ ਜੇ ਸਿੱਖਣਾ ਹੈ ਤਾਂ ਅਜਿਹੇ ਕਾਇਦੇ ਕਾਰਗਰ ਸਿੱਧ ਹੋਣਗੇ।
16. ਡਾ ਜੱਸ ਮਲਕੀਅਤ:-
ਪ੍ਰਸ਼ਨ : (ਰਿਕਾਰਡਿੰਗ ਭਾਸ਼ਨ)ਕਾਇਦਾ ਏ ਨੂਰ ਬਾਰੇ ਤੁਹਾਡੇ ਕੀ ਵਿਚਾਰ ਹਨ
ਉੱਤਰ : ਮੇਰੇ ਤੋਂ ਪਹਿਲਾਂ ਅਨੇਕਾਂ ਬੁਲਾਰੇ ਤੇ ਬੁੱਧੀਜੀਵੀ ਕਾਇਦਾ ਏ ਨੂਰ ਬਾਰੇ ਵਿਸਥਾਰ ਨਾਲ ਦੱਸ ਚੁੱਕੇ ਹਨ ਅਤੇ ਮੈਂ ਹੁਣ ਇਹੀ ਕਹਿਣਾ ਚਾਹੁੰਦਾ ਹਾਂ ਕਿ ਅੱਜ ਦੇ ਕਾਇਦੇ ਨੂੰ ਤਿਆਰ ਕਰਨ ਲਈ ਅਸੀਂ ਆਪਣਾ ਸਾਰਾ ਰਲ ਮਿਲ ਕੇ ਯੋਗਦਾਨ ਦੇਈਏ, ਜੋ ਸਾਨੂੰ ਸਭ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜ ਕੇ ਰੱਖੇਗਾ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਉਸ ਕੋਸ਼ਿਸ਼ ਨੂੰ ਅੱਗੇ ਜਿਊਂਦਾ ਰੱਖ ਕੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਾਂਗੇ।
( ਰਮਿੰਦਰ ਰਮੀ ਪ੍ਰਧਾਨ ਓ . ਐਫ਼ . ਸੀ
ਵੂਮੈਨ ਵਿੰਗ )

Please Click here for Share This News

Leave a Reply

Your email address will not be published. Required fields are marked *