ਰਮਿੰਦਰ ਵਾਲੀਆ
ਬਰੈਂਪਟਨ : ਪੰਜਾਬੀ ਬਿਜ਼ਨੇਸ ਪਰੋਫੈਸ਼ਨਲ ਅਸੋਸੀਏਸ਼ਨ ਕੈਨੇਡਾ ਵੱਲੋਂ 28 ਤੇ 29 ਨਵੰਬਰ 2020 ਨੂੰ ਜਗਤ ਪੰਜਾਬੀ ਵੈਬ ਸੈਮੀਨਾਰ ਕਰਾਇਆ ਗਿਆ । ਇਸ ਸੈਮੀਨਾਰ ਦਾ ਵਿਸ਼ਾ ਵਿੱਦਿਆ , ਸਥਿਤੀ ਤੇ ਸਰੋਕਾਰ ਸੀ । ਇਸ ਵੈਬ ਸੈਮੀਨਾਰ ਦੇ 4 ਸੈਸ਼ਨ ਹੋਏ । ਜਿਹਨਾਂ ਵਿੱਚ 22 ਵਿਦਵਾਨਾਂ ਨੇ ਆਪਣੇ ਵਿਚਾਰ ਦਿੱਤੇ ।
ਪਹਿਲੇ ਸੈਸ਼ਨ ਦੇ ਸੰਚਾਲਕ ਸ : ਸਰਦੂਲ ਸਿੰਘ ਥਿਆੜਾ ਸੀ । ਇਸ ਸੈਸ਼ਨ ਦੇ ਵਿਸ਼ੇਸ਼ ਮਹਿਮਾਨ ਤੇ ਮੁੱਖ ਬੁਲਾਰੇ ਡਾ: ਦਲਜੀਤ ਸਿੰਘ ਸਾਬਕਾ ਵੀ. ਸੀ. ਸਨ । ਡਾ: ਸਾਇਮਾ ਬੈਤੂਲ ਲਾਹੋਰ ਕਾਲਜ ਫਾਰ ਵੂਮੈਨ ਲਾਹੋਰ ਯੂਨੀਵਰਸਿਟੀ ਅੈਸੋਸੀਏਟ ਪ੍ਰੋਫੈਸਰ ਹਨ , ਡਾ : ਜਸਬੀਰ ਸਿੰਘ ਸਾਬਰ , ਤੇ ਪ੍ਰਿੰ : ਰਿਪੁਦਮਨ ਕੌਰ ਮਲਹੋਤਰਾ ਚੀਫ਼ ਖਾਲਸਾ ਦੀਵਾਨ ਤੇ ਪ੍ਰਧਾਨ ਨਿਰਮਲ ਸਿੰਘ ਮੁੱਖ ਮਹਿਮਾਨ ਸਨ । ਸ: ਅਜੈਬ ਸਿੰਘ ਚੱਠਾ ਨੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਨੂੰ ਜੀ ਆਇਆਂ ਕਿਹਾ ਤੇ ਰਮਨੀ ਬੱਤਰਾ ਜੀ ਨੇ ਸੱਭ ਦਾ ਧੰਨਵਾਦ ਕੀਤਾ । ਇਸ ਸੈਸ਼ਨ ਵਿੱਚ ਵਿੱਦਿਆ ਦੀ ਪੜ੍ਹਾਈ ਦੀ ਮਹੱਤਤਾ ਬਾਰੇ ਵਿਚਾਰਾਂ ਹੋਈਆਂ ਤੇ ਕਾਇਦੇ ਨੂਰ ਬਾਰੇ ਜਾਣਕਾਰੀ ਦਿੱਤੀ ਗਈ । ਚੀਫ਼. ਖਾਲਸਾ ਦੀਵਾਨ ਦੇ ਪ੍ਰਧਾਨ ਵੱਲੋਂ ਪੱਬਪਾ ਦਾ ਪੰਜਾਬੀਆਂ ਦੀ ਵਿੱਦਿਆ ਲਈ ਸਹਿਯੋਗ ਦੇਣ ਦਾ ਐਲਾਨ ਕੀਤਾ ।
ਦੂਸਰੇ ਸੈਸ਼ਨ ਦੇ ਸੰਚਾਲਕ ਅਫ਼ਜ਼ਲ ਰਾਜ ਪਾਕਿਸਤਾਨ ਤੋਂ ਸਨ । ਇਸ ਸੈਸ਼ਨ ਦੇ ਵਿਦਵਾਨ ਪ੍ਰੋਫੈਸਰ ਡਾ: ਸਤੀਸ਼ ਵਰਮਾ , ਡਾ : ਕੁਲਦੀਪ ਸਿੰਘ ਦੀਪ , ਡਾ : ਇਕਬਾਲ ਸ਼ਾਹਿਦ ਚੇਅਰ ਪਰਸਨ ਗੌਰਮਿੰਟ ਕਾਲਜ ਯੂਨੀਵਰਸਿਟੀ ਲਾਹੌਰ ਸਨ ਤੇ
ਡਾ: ਨਿਗਹਤ ਖ਼ੁਰਸ਼ੀਦ, ਪ੍ਰਿੰਸੀਪਲ ਗੁਰੂ ਨਾਨਕ ਡਿਗਰੀ ਕਾਲਜ ਫਾਰ ਵੋਮੈਨ ਨਨਕਾਣਾ ਸਾਹਿਬ ਸਨ । ਸਾਰੇ ਵਿਦਵਾਨਾਂ ਨੇ ਕਾਇਦਾ ਏ ਨੂਰ ਬਾਰੇ ਭਰਪੂਰ ਜਾਣਕਾਰੀ ਦਿੱਤੀ । ਡਾ ਐਸ. ਐਸ. ਗਿੱਲ ਸਾਬਕਾ ਵਾਈਸ ਚਾਂਸਲਰ ਸਾਹਿਬ ਨੇ ਸਭ ਵਿਦਵਾਨਾਂ ਦਾ ਸੈਸ਼ਨ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ
ਤੀਸਰੇ ਸੈਸ਼ਨ ਦੇ ਸੰਚਾਲਕ ਅਰਵਿੰਦਰ ਢਿੱਲੋਂ ਸਨ । ਇਸ ਸੈਸ਼ਨ ਦੇ ਮੁੱਖ ਬੁਲਾਰੇ ਪਰੋਫੈਸਰ ਰਾਮ ਸਿੰਘ ਸਨ । ਦੂਸਰੇ ਵਿਦਵਾਨ ਪ੍ਰਿੰ : ਬੇਅੰਤ ਕੌਰ ਸਾਹੀ , ਡਾ: ਮੁਹੰਮਦ ਫਰੀਦ ਪੰਜਾਬ ਯੂਨੀਵਰਸਿਟੀ ਲਾਹੋਰ , ਡਾ : ਰੁਖਸਾਨਾ ਬਲੋਚ ਅਸੋਸੀਏਟ ਐਸੋਸੀਏਟ ਪ੍ਰੋਫ਼ੈਸਰ : ਗੋਰਮਿੰਟ ਕਾਲਜ ਯੂਨੀਵਰਸਿਟੀ ਫੈਸਲਾਬਾਦ ਤੇ ਡਾ: ਮਰੀਅਮ ਸਰਫਰਾਜ ਅਸੋਸੀਏਟ ਪ੍ਰੋਫੈਸਰ ਲਾਹੋਰ ਕਾਲਜ ਫਾਰ ਵੂਮੈਨ ਯੂਨੀਵਰਿਸਟੀ ਲਾਹੋਰ ਸਨ । ਸਾਰੇ ਵਿਦਵਾਨਾਂ ਨੇ ਕਾਇਦੇ ਨੂਰ ਵਰਗੀ ਕਿਤਾਬ ਦੀ ਲੋੜ ਤੇ ਜ਼ੋਰ ਦਿੱਤਾ । ਕਰਨ ਅਜਾਇਬ ਸਿੰਘ ਸੰਘਾ ਨੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਦਾ ਧੰਨਵਾਦ ਕੀਤਾ ।
ਸੈਮੀਨਾਰ ਦੇ ਚੌਥੇ ਸੈਸ਼ਨ ਦੇ ਸੰਚਾਲਕ ਸੰਤੋਖ ਸਿੰਘ ਸੰਧੂ ਸਨ । ਅੱਜ ਦੇ ਸੈਸ਼ਨ ਦੇ ਪਹਿਲੇ ਬੁਲਾਰੇ ਡਾ: ਤੇਜਿੰਦਰ ਕੌਰ ਧਾਲੀਵਾਲ, ਡਾਇਰੈਕਟਰ ਐਜੂਕੇਸ਼ਨ ਐੱਸ. ਜੀ. ਪੀ . ਸੀ. ਅੰਮ੍ਰਿਤਸਰ ਸਨ । ਜਿਹਨਾਂ ਨੇ ਸਿੱਖਿਆ ਪ੍ਰਣਾਲੀ ਦੀ ਮੱਹਤਤਾ ਤੇ ਚਾਨਣਾ ਪਾਇਆ । ਹੋਰ ਬੁਲਾਰਿਆਂ ਵਿੱਚ ਸਰਨਜੀਤ ਕੌਰ ਅਨਹਦ ਨਵੀਂ ਦਿੱਲੀ, ਡਾ : ਮੁਜਾਹਿਦਾ ਭੱਟ ਮੁੱਖੀ ਪੰਜਾਬੀ ਵਿਭਾਗ ਲਾਹੋਰ ਕਾਲਜ ਵੂਮੈਨ ਯੂਨੀਵਰਸਿਟੀ ਲਾਹੋਰ, ਡਾ : ਜਸਵਿੰਦਰ ਸਿੰਘ ਪ੍ਰਿੰ : ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿਲੀ , ਡਾ : ਨਬੀਲਾ ਰਹਿਮਾਨ ਮੁੱਖੀ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਲਾਹੋਰ ਸਨ ।
ਪੱਬਪਾ ਕੈਨੇਡਾ ਦੇ ਚੇਅਰਮੈਨ ਸ : ਅਜੈਬ ਸਿੰਘ ਚੱਠਾ ਵੱਲੋਂ ਜਗਤ ਪੰਜਾਬੀ ਵੈਬ ਸੈਮੀਨਾਰ ਨੂੰ ਕਾਮਯਾਬ ਕਰਨ ਲਈ ਸਭ ਦਾ ਧੰਨਵਾਦ ਕੀਤਾ । ਹਰੇਕ ਸੈਸ਼ਨ ਵਿੱਚ ਮੈਂਬਰਜਾ ਦੀ ਹਾਜ਼ਰੀ ਭਰਪੂਰ ਹੁੰਦੀ ਸੀ । ਇਹਨਾਂ ਵੈਬੀਨਾਰਾਂ ਵਿੱਚ ਸ਼ਾਮਿਲ ਹੋਣ ਲਈ ਮੈਂਬਰਜ਼ ਵਿੱਚ ਬਹੁਤ ਉਤਸ਼ਾਹ ਹੁੰਦਾ ਸੀ। ਹਰ ਮੈਂਬਰ ਦਾ ਇਹ ਕਹਿਣਾ ਹੈ ਕਿ ਇਹਨਾਂ ਵੈਬੀਨਾਰਾਂ ਵਿੱਚ ਸ਼ਾਮਿਲ ਹੋ ਕੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ । ਸ: ਅਜੈਬ ਸਿੰਘ ਚੱਠਾ ਨੇ ਸਾਰੇ ਹੀ ਵਿਦਵਾਨਾਂ ਦਾ ਧੰਨਵਾਦ ਕੀਤਾ । ਡਾ: ਰਮਨੀ ਬੱਤਰਾ ਪ੍ਰਧਾਨ ਪੱਬਪਾ ਨੇ ਸਮਾਪਤੀ ਸ਼ਬਦ ਕਹੇ। ਚੇਅਰਮੈਨ ਸ : ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਸਾਰੇ ਵਿਦਵਾਨਾਂ ਨੇ ਵਿੱਦਿਆ ਦੀ ਮੱਹਤਤਾ ਬਾਰੇ ਤੇ ਕਾਇਦਾ ਏ ਨੂਰ ਬਾਰੇ ਖੋਜ ਪੱਤਰ ਭੇਜੇ ਹਨ । ਇਹ ਖੋਜ ਪੱਤਰ ਪੜ੍ਹਣ ਦੇ ਬਾਦ ਸਾਨੂੰ ਕਾਇਦਾ ਏ ਨੂਰ ਬਾਰੇ ਬਹੁਤ ਵੱਡੀ ਜਾਣਕਾਰੀ ਪ੍ਰਾਪਤ ਹੋਈ ।ਉਨ੍ਹਾਂ ਕਿਹਾ ਕਿ ਅਸੀਂ ਕਾਇਦਾ ਏ ਨੂਰ ਤੋਂ ਪ੍ਰਭਾਵਤ ਹੋ ਕੇ ਇਸ ਵਰਗੀ ਹੀ ਕਿਤਾਬ ਤਿਆਰ ਕਰਾਂਗੇ । ਇਸ ਕਿਤਾਬ ਵਿਚ ਮੌਜੂਦਾ ਜ਼ਰੂਰਤਾਂ ਮੁਤਾਬਕ ਮੁੱਢਲੀ ਸਿੱਖਿਆ ਦੇਣ ਲਈ ਵਿਸ਼ੇ ਪਾਏ ਜਾਣਗੇ l ਇਸ ਕਿਤਾਬ ਨੂੰ ਗਿਆਨ ਦੇਣ ਲਈ ਰੋਚਕ ਬਣਾਇਆ ਜਾਵੇਗਾ l
ਕਾਇਦਾ ਏ ਨੂਰ ਵਰਗੀ ਕਿਤਾਬ ਬਣਾਉਣ ਲਈ ਸਾਰੇ ਹੀ ਵਿਦਵਾਨਾਂ ਨੇ ਸਹਿਯੋਗ ਦੇਣ ਦਾ ਐਲਾਨ ਕੀਤਾ l
ਇਹ ਕਿਤਾਬ ਤਿਆਰ ਕਰਨ ਦਾ ਖ਼ਰਚਾ ਓ. ਐਫ. ਸੀ. ਦੇ ਪ੍ਰਧਾਨ ਸ ਰਵਿੰਦਰ ਸਿੰਘ ਕੰਗ ਕਰਨਗੇ ।
ਪਬਪਾ ਵੱਲੋਂ ਕਾਇਦਾ ਏ ਨੂਰ ਵਰਗੀ ਕਿਤਾਬ ਤਿਆਰ ਕਰਵਾਉਣ ਦਾ ਐਲਾਨ ਪੰਜਾਬੀ ਸਾਹਿਤ ਵਿੱਚ ਬਹੁਤ ਵੱਡਾ ਕਾਰਜ ਹੈ l
ਪੱਬਪਾ ਵੱਲੋਂ ਪਹਿਲਾਂ ਨੈਤਿਕਤਾ ਦੀ ਕਿਤਾਬ ਤਿਆਰ ਕਰਾਈ ਗਈ ਅਤੇ ਸਕੂਲਾਂ ਦੇ ਸਿਲੇਬਸ ਵਿੱਚ ਲਵਾਈ ਗਈ ਜੋ ਬਹੁਤ ਸ਼ਲਾਘਾਯੋਗ ਕਦਮ ਸੀ l
ਹਰ ਸੈਸ਼ਨ ਵਿੱਚ ਮੈਂਬਰਾ ਦੀ ਹਾਜ਼ਰੀ ਬਹੁਤਾਤ ਵਿੱਚ ਸੀ । ਇਹਨਾਂ ਵੈਬੀਨਾਰਾਂ ਨੂੰ ਕਾਮਯਾਬ ਕਰਨ ਵਿੱਚ ਓ. ਐਫ਼ . ਸੀ ਵੂਮੈਨ ਵਿੰਗ ਦੀ ਪ੍ਰਧਾਨ ਰਮਿੰਦਰ ਵਾਲੀਆ ਦਾ ਬਹੁਤ ਯੋਗਦਾਨ ਹੁੰਦਾ ਹੈ । ਸ: ਅਜੈਬ ਸਿੰਘ ਚੱਠਾ ਜੀ ਨੇ ਓ. ਐਫ਼ . ਸੀ ਪ੍ਰਧਾਨ ਸ ਰਵਿੰਦਰ ਸਿੰਘ ਕੰਗ , ਡਾ : ਐਸ . ਐਸ . ਗਿੱਲ ਸਰਪ੍ਰਸਤ ਜਗਤ ਪੰਜਾਬੀ ਸਭਾ, ਰਮਿੰਦਰ ਵਾਲੀਆ. ਮੀਤਾ ਖੰਨਾ ਤੇ ਹੋਰ ਆਏ ਹੋਏ ਮਹਿਮਾਨਾਂ ਦਾ ਤੇ ਹਾਜ਼ਰੀਨ ਮੈਂਬਰਜ਼ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕੀਤਾ ।
( ਰਮਿੰਦਰ ਵਾਲੀਆ )