( ਸੁਲਤਾਨਾ ਦਾ ਵਿਹੜਾ )
ਬਹੁਤ ਸੁਣਿਆ ਸੀ
ਸੁਲਤਾਨਾ ਤੇਰਾ ਨਾਮ
ਹਰ ਵੇਲੇ ਦਿਲ ਪਿਆ ਕਰਦਾ ਸੀ
ਕਦੀ ਸੁਲਤਾਨਾ ਦੇ ਵਿਹੜੇ ਮੈਂ ਜਾਵਾਂ
ਪਿਆਰ ਨਾਲ ਉਸਦੀ ਹਿੱਕ ਲੱਗ ਜਾਵਾਂ
ਕੁਝ ਆਪਣੀ ਕਹਾਂ ਕੁਝ ਉਸਦੀ ਸੁਣਾਂ
ਉਸਦੀ ਸੁਣਾਂ ਤੇ ਤੱਕਦੀ ਰਹਾਂ
ਅਚਨਚੇਤੀ ਹੀ ਫਿਰ ਜਾ ਪਹੁੰਚੀ
ਮੈਂ ਸੁਲਤਾਨਾ ਦੇ ਵਿਹੜੇ ਵਿੱਚ
ਉਸਦਾ ਦਰ ਤੇ ਖੁੱਲਾ ਸੀ
ਬਿਨਾਂ ਦਸਤਕ ਦਿੱਤੇ ਹੀ ਮੈਂ
ਘਰ ਅੰਦਰ ਲੰਘ ਗਈ
ਸਾਹਮਣੇ ਦੇਖ ਸੁਲਤਾਨਾ ਨੂੰ
ਸੁੱਧ ਬੁੱਧ ਆਪਣੀ ਮੈਂ ਭੁੱਲ ਹੀ ਗਈ
ਗੱਲਾਂ ਗੱਲਾਂ ਵਿੱਚ ਹੀ
ਉਸ ਗੱਲ ਨਾਲ ਲਾ ਲਿਆ
ਉਸਦੇ ਸ਼ਬਦਾਂ ਦੇ ਜਾਦੂ ਨੇ ਸੀ
ਕੀਲ ਕੇ ਮੈਨੂੰ ਰੱਖ ਦਿੱਤਾ
ਸੁਣਿਆ ਸੀ ਸੁਲਤਾਨਾ ਤਾਂ
ਸ਼ਗੂਫ਼ੇ ਬਹੁਤ ਛੱਡਦੀ ਹੈ
ਪਰ ਮੈਨੂੰ ਤੇ ਤੁਸੀੰ ਲੱਗੇ
ਬਹੁਤ ਆਲੇ ਭੋਲੇ ਜੀ
ਗੱਲਾਂ ਤੇ ਕਰਦੇ ਹੋ ਬਹੁਤ
ਗਹਿਰ ਗੰਭੀਰ ਜੀ
ਸੋਚ ਤੇ ਤੁਹਾਡੀ ਹੈ
ਬੜੀ ਉੱਚੀ ਤੇ ਸੁੱਚੀ ਜੀ
ਮੁੜ ਮਿਲਣ ਦਾ ਵਾਦਾ ਕਰ
ਵਿਦਾ ਮੈਂ ਉਸਤੋਂ ਲੈ ਲਿਆ
ਤੇ ਸੁਲਤਾਨਾ ਨੂੰ ਸਦਾ ਲਈ ਮੈਂ
ਦੁਆਵਾਂ ਵਿੱਚ ਆਪਣੀਆਂ ਸਜਾ ਲਿਆ ।
( ਰਮਿੰਦਰ ਰਮੀ )