best platform for news and views

ਉਂਨਟਾਰੀਓ ਫ਼ਰੈਂਡਜ਼ ਕਲੱਬ ਵੱਲੋਂ ਡਾ: ਸਰਬਜੀਤ ਕੌਰ ਸੋਹਲ ਨੂੰ ਦੁਬਾਰਾ ਪੰਜਾਬ ਸਾਹਿਤ ਅਕਾਡਮੀ ਦਾ ਪ੍ਰਧਾਨ ਬਨਣ ਤੇ ਵਧਾਈਆਂ

Please Click here for Share This News


ਬਹੁਤ ਹੀ ਸਤਿਕਾਰਯੋਗ ਤੇ ਮਾਣਮੱਤੀ ਸ਼ਖ਼ਸੀਅਤ ਡਾ : ਸਰਬਜੀਤ ਕੌਰ ਸੋਹਲ ਜੀ ਨੂੰ ਪੰਜਾਬ ਸਾਹਿਤ ਅਕਾਡਮੀ ਦੇ ਦੂਜੀ ਵਾਰ ਪ੍ਰਧਾਨ ਬਨਣ ਤੇ ਓ . ਐਫ਼ . ਸੀ ਤੇ ਡਬਲਯੂ ਪੀ ਸੀ ਦੇ ਪ੍ਰਧਾਨ ਸ : ਰਵਿੰਦਰ ਸਿੰਘ ਕੰਗ ਜੀ ਵੱਲੋਂ ਦਿਲੋਂ ਢੇਰ ਸਾਰੀਆਂ ਵਧਾਈਆਂ ਤੇ ਸ਼ੁੱਭ ਇੱਛਾਵਾਂ ਦਿੱਤੀਆਂ ਹਨ । ਆਪਣੇ 4 ਸਾਲ ਦੇ ਕਾਰਜ-ਕਾਲ ਵਿੱਚ ਡਾ : ਸਰਬਜੀਤ ਕੌਰ ਸੋਹਲ ਜੀ ਨੇ ਬਹੁਤ ਸਾਰੇ ਯਾਦਗਾਰੀ ਸਾਹਿਤਕ ਤੇ ਸਭਿਆਚਾਰਕ ਪ੍ਰੋਗ੍ਰਾਮ ਵੀ ਕੀਤੇ । ਡਾ : ਸਰਬਜੀਤ ਕੌਰ ਸੋਹਲ ਜੀ ਨੇ 7 ਕਾਵਿ ਪੁਸਤਕਾਂ , 3 ਅਲੋਚਨਾ ਪੁਸਤਕਾਂ , 5 ਸੰਪਾਦਿਤ ਪੁਸਤਕਾਂ , 11 ਅਨੁਵਾਦ ਪੁਸਤਕਾਂ ਤੇ 1 ਕਹਾਣੀਆਂ ਦੀ ਕਿਤਾਬ ਉਹਨਾਂ ਸਾਹਿਤ ਦੀ ਝੋਲੀ ਵਿੱਚ ਪਾਈਆਂ ਹਨ । ਹੁਣ ਤੱਕ ਕਈ ਤਰਾਂ ਦੇ ਮਾਨਾਂ ਸਨਮਾਨਾਂ ਨਾਲ ਉਹਨਾਂ ਨੂੰ ਨਿਵਾਜਿਆ ਵੀ ਗਿਆ ਹੋਇਆ ਹੈ । ਕੋਰੋਨਾ ਕਾਲ ਵਿੱਚ ਆਨ ਲਾਈਨ ਸਾਹਿਤਕ ਸਮਾਗਮ ਲਗਾਤਾਰ ਕਰਦੇ ਰਹੇ । ਡਾ. ਸਰਬਜੀਤ ਕੌਰ ਸੋਹਲ ਜੀ ਦਾ ਨਾਮ ” ਦੁਨੀਆ ਦੇ 101 ਸਿਰਮੌਰ ਪੰਜਾਬੀ ” ਸੂਚੀ ਵਿਚ ਦਰਜ ਹੈ । ਡਾ. ਸਰਬਜੀਤ ਕੌਰ ਸੋਹਲ ਪੰਜਾਬ, ਭਾਰਤ ਦੀ ਉਹ ਪਹਿਲੀ ਔਰਤ ਹੈ ਜਿਸ ਨੇ ਆਪਣੇ ਬਲ ਬੂਤੇ ਤੇ ਵਰਲਡ ਪੰਜਾਬੀ ਕਾਨਫਰੰਸ ਕਰਵਾਈ । ਜਗਤ ਪੰਜਾਬੀ ਫੋਰਮ ਵੱਲੋਂ ਡਾ. ਸਰਬਜੀਤ ਕੌਰ ਸੋਹਲ ਨੂੰ ਦੁਨੀਆਂ ਦੇ 52 ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿੱਚ ਦਰਜ ਕੀਤਾ ਗਿਆ ਸੀ ਤੇ ਐੱਚ. ਐੱਮ. ਵੀ. ਕਾਲਜ ਜਲੰਧਰ ਵਿਖੇ ਸਨਮਾਨਤ ਕੀਤਾ ਗਿਆ ਸੀ l ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਡਾ. ਸਰਬਜੀਤ ਕੌਰ ਸੋਹਲ ਕੋਲੋਂ ਵੱਡੀਆਂ ਉਮੀਦਾਂ ਹਨ l ਓ ਐਫ ਸੀ ਕੈਨੇਡਾ ਵੱਲੋਂ ਡਾ. ਸਰਬਜੀਤ ਕੌਰ ਸੋਹਲ ਜੀ ਨੂੰ ਬਹੁਤ ਬਹੁਤ ਮੁਬਾਰਕਾਂ l ਓ ਐਫ ਸੀ ਦੀ ਵੂਮੈਨ ਵਿੰਗ ਦੀ ਸਰਪ੍ਰਸਤ ਤੇ ਮੀਡੀਆ ਡਾਇਰੈਕਟਰ ਰਮਿੰਦਰ ਕੌਰ ਵਾਲੀਆ ਜੀ ਨੇ ਵੀ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਢੇਰ ਸਾਰੀਆਂ ਮੁਬਾਰਕਾਂ ਤੇ ਸ਼ੁੱਭ ਇੱਛਾਵਾਂ ਦਿੱਤੀਆਂ ਹਨ ਤੇ ਉਹਨਾਂ ਇਹ ਵੀ ਕਿਹਾ ਹੈ ਕਿ ਉਹ ਹਮੇਸ਼ਾਂ ਡਾ: ਸਰਬਜੀਤ ਕੌਰ ਜੀ ਦੇ ਨਾਲ ਹਨ , ਮੇਰੀਆਂ ਸੇਵਾਵਾਂ ਉਹਨਾਂ ਲਈ ਹਮੇਸ਼ਾਂ ਹਾਜ਼ਿਰ ਹਨ । ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਉਹਨਾਂ ਨੂੰ ਦਿਨ ਦੁਗੁਣੀ ਰਾਤ ਚੋਗੁਣੀ ਤਰੱਕੀਆਂ ਬਖ਼ਸ਼ਣ ਤੇ ਹਮੇਸ਼ਾਂ ਚੜ੍ਹਦੀਆਂ ਕਲਾ ਵਿੱਚ ਰਹਿਣ । ਧੰਨਵਾਦ ਸਹਿਤ ।
ਰਮਿੰਦਰ ਰਮੀ ਸਰਪ੍ਰਸਤ
ਉਂਨਟਾਰੀਓ ਫ਼ਰੈਂਡਜ਼ ਕਲੱਬ
ਮੀਡੀਆ ਡਾਇਰੈਕਟਰ
ਓ ਐਫ਼ ਸੀ ।

Please Click here for Share This News

Leave a Reply

Your email address will not be published. Required fields are marked *