ਜਲੰਧਰ : ਇਸ ਜਿਲੇ ਦੇ ਪਿੰਡ ਬਾਲੋਕੀ ਦੇ ਪ੍ਰਵਾਸੀ ਭਾਰਤੀ ਨਛੱਤਰ ਸਿੰਘ ਮਾਨ ਨੇ ਪੰਜਾਬ ਪੁਲੀਸ ਦੇ ਮੁਖੀ ਨੂੰ ਦਿੱਤੀ ਗਈ ਇਕ ਅਰਜੀ ਵਿਚ ਦੋਸ਼ ਲਾਇਆ ਹੈ ਕਿ ਉਸਦੀ ਪ੍ਰਾਪਰਟੀ ‘ਤੇ ਨਾਜਾਇਜ ਕਬਜਾ ਕੀਤਾ ਗਿਆ ਹੈ ਅਤੇ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਆਪਣੀ ਸ਼ਿਕਾਇਤ ਨਛੱਤਰ ਸਿੰਘ ਮਾਨ ਨੇ ਦੱਸਿਆ ਕਿ ਉਹ ਕੈਨੇਡਾ ਵਿਖੇ ਰਹਿੰਦਾ ਹੈ ਅਤੇ ਹੁਣ ਪੰਜਾਬ ਆਇਆ ਹੋਇਆ ਹੈ। ਉਸਨੇ ਦੱਸਿਆ ਕਿ ਪਿੰਡ ਬਾਲੋਕੀ ਵਿਖੇ ਮੇਰੇ ਘਰ ਦੇ ਬਿਲਕੁਲ ਸਾਮਣੇ ਇਕ ਜੱਦੀ ਪਲਾਟ ਹੈ, ਜਿਸ ਦਾ ਅਦਾਲਤੀ ਝਗੜਾ ਨਕੋਦਰ ਅਦਾਲਤ ਵਿਚ ਚੱਲ ਰਿਹਾ ਹੈ। ਉਸਦਾ ਚਾਚਾ ਹਰਪਾਲ ਸਿੰਘ ਪੁੱਤਰ ਲਾਭ ਸਿੰਘ ਉਸ ਪਲਾਟ ਵਿਚ ਆਪਣੀ ਗੱਡੀ ਖੜੀ ਕਰਦਾ ਹੈ ਅਸੀਂ ਉਹਨਾਂ ਨੂੰ ਕਦੇ ਨਹੀਂ ਰੋਕਿਆ ਪਰ ਜਦੋ ਅਸੀ ਉਥੇ ਗੱਡੀ ਖੜੀ ਕਰਦੇ ਹਾਂ ਜਾਂ ਸਾਫ ਸਫਾਈ ਕਰਦੇ ਹਾਂ ਤਾਂ ਸਾਡੇ ਨਾਲ ਗਾਲੀ ਗਲੋਚ ਕਰਦੇ ਹਨ ਅਤੇ ਲੜਾਈ ਝਗੜਾ ਕਰਦੇ ਹਨ। ਮਿਤੀ 28 ਜਨਵਰੀ 2023 ਨੂੰ ਸਵੇਰੇ ਤਕਰੀਬਨ 8.30 ਵਜੇ ਦੇ ਕਰੀਬ ਜਦੋਂ ਅਸੀ ਜਦੋਂ ਉਸ ਪਲਾਟ ਵਿਚ ਸਫਾਈ ਕਰ ਰਹੇ ਸੀ ਤਾਂ ਹਰਪਾਲ ਸਿੰਘ ਨੇ ਸਾਡੇ ਨਾਲ ਬਹੁਤ ਲੜਾਈ ਝਗੜਾ ਅਤੇ ਗਾਲੀ ਗਲੋਚ ਕੀਤੀ ਅਤੇ ਕਿਹਾ ਕਿ ਤੁਸੀਂ ਇਸ ਪਲਾਟ ਵਿਚ ਨਹੀਂ ਆ ਸਕਦੇ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਫਿਰ ਉਸ ਤੋਂ ਬਾਅਦ ਲਗਭਗ 12 ਵਜੇ ਦੇ ਕਰੀਬ ਹਰਪਾਲ ਸਿੰਘ ਦੀ ਲੜਕੀ ਨਿੱਕੀ (ਕੱਚਾ ਨਾਮ) ਪਤਨੀ ਸੁਰਿੰਦਰ ਸਿੰਘ ਵਾਸੀ ਪਿੰਡ-ਕੋਹਾੜ ਕਲਾਂ ਸ਼ਾਹਕੋਟ ਵੀ ਆ ਗਈ ਅਤੇ ਸਾਡੇ ਨਾਲ ਗਾਲੀ ਗਲੋਚ ਕਰਨ ਲੱਗ ਗਈ ਉਹ ਸਾਨੂੰ ਧਮਕੀਆਂ ਦੇ ਰਹੀ ਹੈ ਕਿ ਮੇਰਾ ਜੇਠ ਅੰਮ੍ਰਿਤਪਾਲ ਸਿੰਘ ਪੁੱਤਰ ਅਜੀਤ ਸਿੰਘ ਪਿੰਡ-ਕੋਹਾੜ ਕਲਾਂ ਸ਼ਾਹਕੋਟ ਡੀ.ਜੀ.ਪੀ. ਸਾਹਿਬ ਦਾ ਗੰਨਮੈਨ ਹੈ ਅਗਰ ਅਸੀ ਉਹਨਾਂ ਨੂੰ ਇਕ ਫੁਨ ਕੀਤਾ ਤਾਂ ਤੁਹਾਨੂੰ ਜੇਲ ਅੰਦਰ ਕਰਵਾ ਦੇਵੇਗਾ ਅਤੇ ਤੁਸੀਂ ਕਦੇ ਵੀ ਬਾਹਰ ਨਹੀ ਨਿੱਕਲ ਪਾਉਗੇ। ਇਹ ਸਾਰਾ ਕੰਮ ਇਹਨਾ ਦੇ ਜਵਾਈ ਅਮ੍ਰਿਤਪਾਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ-ਕੋਹਾੜ ਕਲਾਂ ਸ਼ਾਹਕੋਟ ਦੀ ਸ਼ਹਿ ਨਾਲ ਹੋ ਰਿਹਾ ਹੈ। ਜਗਮਿੱਤਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ-ਬਾਲੋਕੀ ਕਲਾਂ,ਤਹਿ-ਨਕੋਦਰ, ਜਿਲਾ ਜਲੰਧਰ, ਅਮਨਦੀਪ ਸਿੰਘ ਪੁੱਤਰ ਸਾਧੂ ਵਾਸੀ ਪਿੰਡ-ਬਾਲੋਕੀ ਕਲਾਂ, ਤਹਿ-ਨਕੋਦਰ, ਜਿਲਾ ਜਲੰਧਰ, ਜਗਤਾਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ-ਬਾਲੋਕੀ ਕਲਾਂ ਤਹਿ-ਨਕੋਦਰ, ਜਿਲਾ ਜਲੰਧਰ ਇਹ ਸਾਰੇ ਲੋਗ ਇਸ ਕੰਮ ਵਿਚ ਹਰਪਾਲ ਸਿੰਘ ਦਾ ਸਾਥ ਦੇ ਰਹੇ ਹਨ। ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਹਨਾ ਨਾਲ ਕੋਲੇ ਜਾਨੀ ਅਤੇ ਮਾਲੀ ਨੁਕਸਾਨ ਦਾ ਖਤਰਾ ਹੈ।ਇਸ ਲਈ ਇਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ।
ਨਛੱਤਰ ਸਿੰਘ ਮਾਨ ਨੇ ਆਪਣੀ ਸ਼ਿਕਾਇਤ ਵਿਚ ਮੰਗ ਕੀਤੀ ਹੈ ਕਿ ਉਸਦੇ ਪਲਾਟ ਤੋਂ ਕਬਜਾ ਛੁਡਾਇਆ ਜਾਵੇ ਅਤੇ ਕਬਜਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ.