ਮੇਰੀ ਮਾਂ !
ਮੇਰੀ ਪਿਆਰੀ ਮਾਂ !!
ਅੱਜ ਬਹੁਤ ਦਿਲ ਕਰ ਰਿਹਾ ਹੈ
ਤੇਰੇ ਨਾਲ ਦਿਲ ਦੀਆਂ ਗੱਲਾਂ ਕਰਾਂ !
ਇਕ ਮਾਂ ਹੀ ਹੈ ਜੋ ਆਪਣੀ
ਧੀ ਦੇ ਦੁੱਖ ਦਰਦ ਸੁਣਦੀ ਹੈ !!
ਮਾਂ ਤੂੰ ਹਮੇਸ਼ਾਂ ਇਹੀ ਕਹਿੰਦੀ ਸੀ
ਰੱਬਾ ਧੀ ਦੇਵੇ ਤੇ ਉਹਨਾਂ ਦੇ
ਕਰਮ ਚੰਗੇ ਹੋਣ !!
ਮਾਂ ਤੂੰ ਬੱਚਪਨ ਤੋਂ ਹਮੇਸ਼ਾਂ
ਚੰਗੀ ਸਿੱਖਿਆ ਦਿੱਤੀ ਹੈ !!
ਹਰ ਤਰਾਂ ਦੇ ਤੋਰ – ਤਰੀਕੇ ਸਿਖਾਏ ਨੇ !
ਪੜ੍ਹਣਾ ਲਿਖਣਾ ਸਿਖਾਇਆ
ਰੋਟੀ ਟੁੱਕ ਕਰਨਾ ਸਿਖਾਇਆ !!
ਛੋਟਿਆਂ ਨਾਲ ਪਿਆਰ ਵੱਡਿਆਂ
ਦਾ ਸਤਿਕਾਰ ਕਰਨਾ ਸਿਖਾਇਆ !!
ਕਿਰਤ ਕਰੋ , ਨਾਮ ਜੱਪੋ , ਵੰਡ ਛੱਕੋ
ਦਾ ਪਾਠ ਪੜ੍ਹਾਇਆ !!
ਗੁਰਬਾਣੀ ਦੇ ਲੜ ਵੀ ਲਗਾਇਆ !!
ਮੇਰੇ ਚਿਹਰੇ ਤੋਂ ਮੇਰੇ ਦਰਦ
ਨੂੰ ਪਹਿਚਾਣ ਲੈਂਦੀ ਸੀ !!
ਮੈਨੂੰ ਕੋਈ ਦੁੱਖ ਹੋਣਾ
ਝੱਟ ਪੱਟ ਡਾਕਟਰ ਦੇ ਲੈ ਜਾਣਾ !!
ਹਰ ਤਰਹ ਦੀ ਸੁੱਖ ਸੁਵਿਧਾ ਦਿੱਤੀ !
ਮਾਂ ਮੈਂ ਤੇਰੀ ਹਰ ਸਿੱਖਿਆ
ਦਾ ਪਾਲਨ ਕੀਤਾ !!
ਹਰ ਇਕ ਨਾਲ ਮਿੱਠਾ ਬੋਲਣਾ
ਸੱਭ ਦੀ ਚੁੱਪ – ਚਾਪ ਸੁਣਦੇ ਜਾਣਾ
ਸਹਿੰਦੇ ਜਾਣਾ ਉਫ਼ ਨਾ ਕਰਨੀ !!
ਮਾਂ ਐਸੇ ਇਨਸਾਨ ਦੀ ਕਿਸੇ
ਕਦਰ ਨਾ ਜਾਣੀ !!
ਮੇਰੇ ਮਨ ਤੇ ਤਨ ਦੇ ਦਰਦਾਂ ਨੇ
ਮੈਨੂੰ ਤੋੜ ਦਿੱਤਾ ਹੈ !
ਜੀਣ ਦੀ ਇੱਛਾ ਨਹੀਂ ਹੁਣ !!
ਮੇਰੀ ਮਾਂ !
ਮੇਰੀ ਪਿਆਰੀ ਮਾਂ !!
ਜੀਅ ਕਰਦਾ ਹਾਂ ਕਿ
ਇਕ ਵਾਰ ਆ ਜਾ ਤੂੰ ਤੇ !!
ਤੇਰੇ ਗੱਲ ਲੱਗ ਜਾਂ ਤੇ ਕਹਾਂ
ਮਾਂ ਮੇਰਾ ਹੁਣ ਇੱਥੇ ਜੀਅ ਨਹੀਂ ਲੱਗਦਾ !
ਜਿੱਥੇ ਕੋਈ ਕਿਸੇ ਦੀ ਕਦਰ ਨਹੀਂ ਕਰਦਾ !!
ਮਾਂ ਮੇਰੀ ਪਿਆਰੀ ਮਾਂ !
ਤੂੰ ਮੈਨੂੰ ਸੰਸਕਾਰ ਤੇ ਸਾਰੇ ਦਿੱਤੇ !
ਪਰ ਮੈਨੂੰ ਕਰਮ ਚੰਗੇ ਨਹੀਂ ਦੇ ਸਕੀ !!
ਸ਼ਾਇਦ ਇਹ ਤੇਰੇ ਵੱਸ ਵਿੱਚ ਨਹੀਂ ਸੀ !
ਸੱਚੀਂ ਤੂੰ ਠੀਕ ਹੀ ਕਹਿੰਦੀ ਸੀ
ਰੱਬਾ ਧੀ ਦਈਂ ਤੇ ਉਹਨਾਂ ਦੇ
ਕਰਮ ਚੰਗੇ ਹੋਣ !!
ਮੇਰੀ ਮਾਂ !
ਮੇਰੀ ਪਿਆਰੀ ਮਾਂ !!
ਮੇਰੀ ਮਾਂ !!!
( ਰਮਿੰਦਰ ਰਮੀ )