ਮੋਗਾ :
ਬੀਤੇ ਦਿਨੀ ਨਸ਼ਾ ਮੁਕਤ ਭਰਾਤ ਮੁਹਿੰਮ ਤਹਿਤ ਅਤੇ ਪੰਜਾਬ ਸਰਕਾਰ ਦੀਆ ਹਦਾਇਤਾ ਮੁਤਾਬੀਕ ਡਾ. ਅਮਰਪ੍ਰੀਤ ਕੌਰ ਬਾਜਵਾ ਸਿਵਲ ਸਰਜਨ ਮੋਗਾ ਅਤੇ ਡਾ ਰਾਜੇਸ਼ ਅੱਤਰੀ, ਡੀ.ਐੱਮ.ਸੀ ਮੋਗਾ ਅਤੇ ਡਾ. ਸੁਖਪ੍ਰੀਤ ਬਰਾੜ, ਐਸ.ਐਮ.ਓ ਮੋਗਾ ਤੇ ਮਾਨਸਿਕ ਸਿਹਤ ਅਤੇ ਨਸ਼ਾ ਛੁਡਾਓ ਰੋਗਾ ਦੇ ਮਾਹਰਾ ਅਗਵਾਈ ਹੇਠ ਤਖਤਪੁਰਾ ਮੇਲਾ ਵਿਖੇ ਸਥਾਪਤ ਕੀਤਾ ਗਿਆ ਸੀ, ਜਿਥੇ ਨਸ਼ਾ ਮੁਕਤ ਭਰਤ ਮੁਹਿੰਮ ਤਹਿਤ ਪੰਜਾਬ ਸਰਕਾਰ ਦੇ ਅਧੀਨ ਆਓਟ ਸੈਂਟਰਾਂ ਅਤੇ ਰਿਹੈਬ ਸੈਂਟਰ ਦੇ ਜਨੇਰ ਵਿਖੇ ਮਾਨਸਿਕ ਸਿਹਤ ਸਮੱਸਿਆਵਾਂ ਅਤੇ ਨਸ਼ਾ ਛੁਡਾਓ ਅਤੇ ਇਲਾਜ ਸਹੂਲਤਾਂ ਦੀ ਉਪਲਬਧਤਾ ਦੀ ਜਾਂਚ ਲਈ ਕੈਂਪ ਸਮੇ ਜਾਗਰੂਕਤਾ ਪੈਫਲਟ) ਅਤੇ ਹੁਣੇ ਹੋਰ ਆਈ.ਈ.ਸੀ. ਗਤੀਵਿਧੀਆਂ ਦੁਆਰਾ ਆਮ ਲੋਕਾਂ ਨੂੰ ਜਾਗਰੂਕਤਾ, ਕੀਤਾ ਗਿਆ ਇਸ ਮੌਕੇ ਡਾ. ਚਰਨਪ੍ਰੀਤ ਸਿੰਘ, ਐਮ.ਓ. (PSYCHIATRIST), ਡਾ ਰਾਜੇਸ਼ ਮਿੱਤਲ, ਐਮ.ਓ. (ਮਨੋਵਿਗਿਆਨਕ), ਡਾ ਕਮਲਪ੍ਰੀਤ, ਐਮ.ਓ., ਰਿਹੈਬ ਸੈਂਟਰ ਜੇਨੇਰ, ਡਾ ਸਾਹਿਲ ਮਿੱਤਲ ਐਮ.ਓ., ਸੀ.ਐੱਚ.ਸੀ ਢੁਡੀਕੇ ਮਿਸ ਨਰਿੰਦਰ ਕੌਰ, ਕੌਂਸਲਰ ਓਟ ਕੇਂਦਰ ਬਾਘਾਪੁਰਾਣਾ, ਮਿਸ ਨਵਦੀਪ ਕੌਰ ਕੌਂਸਲਰ ਸੀ.ਐਚ.ਸੀ. ਬੰਧਨੀ ਕਲਾਂ ਅਤੇ ਹੋਰ ਟੀਮ ਮੈਂਬਰਾਂ ਨੇ ਮੇਲਾ ਤਖਤੂਪੁਰਾ ਵਿਖੇ ਓਟ ਸੈਂਟਰਾਂ ਤੇ ਆਮ ਜਨਤਾ ਨੇ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਸੁਝਾਅ ਦਿੱਤਾ ਕਿ ਇਸ ਤਰਾਂ ਦੀਆਂ ਸਰਗਰਮੀਆਂ ਨੂੰ ਇਸ ਤਰਾਂ ਦੇ ਵਿਸ਼ਾਲ ਜਨਤਕ ਇਕੱਠਾਂ ਵਿੱਚ ਅੱਗੇ ਜਾਰੀ ਰੱਖਿਆ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ