ਬਠਿੰਡਾ – ਖੇਮੂਆਣਾ ਫ਼ਿਲਮਜ਼ ਤੇ ਵੀਡੀਓ ਡਾਇਰੈਕਟਰ ਜੋਤੀ ਤੇ ਸਨੀ ਖੇਮੂਆਣਾ ਦੀ ਪੇਸ਼ਕਸ਼ ਗਾਇਕ ਸੰਦੀਪ ਖੇਮੂਆਣਾ ਦਾ ਪਲੇਠਾ ਗੀਤ ਮੱਲਿਕਾ ਜਿਸਨੂੰ ਕਲਮਬੱਧ ਕੀਤਾ ਹੈ ਸੰਦੀਪ ਬਲਾਹੜ ਵਿੰਝੂ ਤੇ ਆਪਣੇ ਸੰਗੀਤ ਦੀਆਂ ਧੁਨਾਂ ਵਿੱਚ ਪਰੋਇਆ ਹੈ ਮਿਊਜ਼ਿਕ ਡਾਇਰੈਕਟਰ ਦਲਜੀਤ ਫਰੀਦਕੋਟ ਤੇ *ਸਵਰਗਵਾਸੀ ਹਰਦੇਵ ਸਿੰਘ ਦੇ ਅਸ਼ੀਰਵਾਦ ਸਦਕਾ ਤੇ ਗੁਰਬਾਜ਼ ਸਿੰਘ , ਮਨਰੂਪ ਸਿੱਧੂ , ਹਸ਼ਮੀਤ ਸਹੋਤਾ , ਹਰਬੰਸ ਸਹੋਤਾ , ਸਿੱਧੂ ਮੂਸੇ ਵਾਲੇ ਦੀ ਭੈਣ ਦੇ ਨਾਮ ਨਾਲ ਮਸ਼ਹੂਰ ਏਂਜਲ ਸਿੱਧੂ , ਰਾਵੀ ਸਿੱਧੂ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਗੀਤ *ਕੈਂਥ ਮਿਊਜ਼ਿਕ ਰਿਕਾਰਡਜ਼ ਦੇ ਯੂ ਟਿਊਬ ਚੈਨਲ ਤੇ ਵਰਲਡਵਾਈਡ ਰਿਲੀਜ਼ ਕੀਤਾ ਜਾਵੇਗਾ
ਵੀਡੀਓ ਡਾਇਰੈਕਟਰ ਜੋਤੀ ਤੇ ਸਨੀ ਖੇਮੂਆਣਾ ਜ਼ੋ ਕਿ ਨਵੇਂ ਨਵੇਂ ਗਾਇਕਾਂ ਨੂੰ ਦਰਸ਼ਕਾਂ ਦੇ ਸਨਮੁਖ ਕਰਨ ਲਈ ਮਸ਼ਹੂਰ ਨੇ ਉਹਨਾਂ ਨੇ ਏਸੇ ਲੜੀ ਦੇ ਤਹਿਤ ਗਾਇਕ ਸੰਦੀਪ ਖੇਮੂਆਣਾ ਨੂੰ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਹੈ ਗੀਤ ਬਾਰੇ ਜਾਣਕਾਰੀ ਦਿੰਦਿਆਂ ਖੇਮੂਆਣਾ ਭਰਾਵਾਂ ਨੇ ਦੱਸਿਆ ਕਿ ਇਹ ਗੀਤ ਮੱਲਿਕਾ ਇੱਕ ਨੌਜਵਾਨ ਜ਼ੋ ਆਪਣੇ ਸੁਪਨਿਆਂ ਦੀ ਮੱਲਿਕਾ ਨੂੰ ਸੁਪਨਿਆਂ ਵਿੱਚ ਦੇਖਦਾ ਰਹਿੰਦਾ ਹੈ ਇਸ ਗੀਤ ਨੂੰ ਸੰਦੀਪ ਖੇਮੂਆਣਾ ਨੇ ਬਾਖੂਬੀ ਗਾਇਆ ਤੇ ਸੰਦੀਪ ਬਲਾਹੜ ਵਿੰਝੂ ਨੇ ਬਹੁਤ ਵਧੀਆ ਸ਼ਬਦਾਂ ਵਿਚ ਪਰੋਇਆ ਹੈ
ਉਹਨਾਂ ਨੇ ਆਸ ਪ੍ਰਗਟਾਈ ਤੇ ਕਿਹਾ ਦਰਸ਼ਕ ਜਿਦਾਂ ਉਹਨਾਂ ਦੇ ਪਹਿਲਾਂ ਆਏ ਗੀਤਾਂ ਨੂੰ ਪਿਆਰ ਦਿੰਦੇ ਰਹੇ ਨੇ ਉਦਾਂ ਹੀ ਇਸ ਮੱਲਿਕਾ ਗੀਤ ਨੂੰ ਰੱਜਵਾਂ ਪਿਆਰ ਦੇਣਗੇ
ਉਹਨਾਂ ਦੱਸਿਆ ਕਿ ਜਲਦ ਹੀ ਇਸ ਗੀਤ ਦੀ ਵੀਡੀਓ ਵੀ ਦਰਸ਼ਕਾਂ ਦੇ ਸਨਮੁਖ ਹੋਵੇਗੀ
