best platform for news and views

ਮਜਦੂਰ ਦਿਵਸ ਉੱਪਰ ਵਿਸ਼ੇਸ : ਮਜਦੂਰ ਦਿਵਸ/ਰੋਟੀ ਦੀ ਲੜਾਈ।

Please Click here for Share This News

ਪਵਨ ਪਰਵਾਸੀ ਜਰਮਨੀ 004915221870730
ਮਾਂ ਧਰਤੀਏ ਤੇਰੀ ਕੁੱਖ ਨੂੰ ਚੰਨ ਹੋਰ ਬਥੇਰੇ,ਤੂੰ ਮੱਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ।ਡਾ ਭੀਮ ਰਾਓ ਅੰਬੇਡਕਰ ਜੀ ਨੇ ਕਿਹਾ ਸੀ ਕਿ ਮਜਦੂਰ ਦੀ ਮਿਹਨਤ ਉਸਦੇ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜਾਣੀ ਚਾਹੀਦੀ ਹੈ।ਅੱਜ ਪੂਰੀ ਦੁਨੀਆਂ ਵਿੱਚ ਮਜਦੂਰ ਦਿਵਸ ਬਹੁਤ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਯੂਰੋਪੀਨ ਅਮਰੀਕਨ ਕਨੇਡੀਅਨ ਜਾਂ ਇੰਗਲੈਂਡ ਦੀਆਂ ਸਰਕਾਰਾਂ ਜਸ਼ਨ ਮਨਾਉਣ ਤਾਂ ਕੁੱਝ ਹੱਦ ਤੱਕ ਠੀਕ ਲਗਦਾ ਹੈ ਪਰ ਜਦੋਂ ਭਾਰਤ ਦੀਆਂ ਖੂਨ ਪੀਣੀਆਂ ਸਰਕਾਰਾਂ ਏਸ ਦਿਨ ਤੇ ਜਸ਼ਨ ਮਨਾਉਣ ਤਾਂ ਦਿਲ ਕਰਦਾ ਹੈ ਇਹੋ ਜਿਹੇ ਲੀਡਰਾਂ ਨੂੰ ਲਾਹਣਤਾਂ ਪਾਈਆਂ ਜਾਣ।ਅੱਜ ਤੋਂ ਇਕ ਸੋ ਪੈਂਤੀ ਵਰ੍ਹੇ ਪਹਿਲਾ ਅਮਰੀਕਾ ਦੇ ਸ਼ਹਿਰ ਸਿ਼ਕਾਗੋ ਵਿਖੇ ਕਿਰਤੀ ਮਜਦੂਰ ਦੀ ਹੋ ਰਹੀ ਲੁੱਟ ਅਤੇ ਕਿਰਤੀ ਵਰਗ ਦੇ ਘੋਰ ਸ਼ੋਸ਼ਣ ਵਿਰੁਧ ਆਖਰ ਕਿਰਤੀ ਮਜਦੂਰ ਵਰਗ ਦੇ ਸਬਰ ਦਾ ਪਿਆਲਾ ਡੁਲਕਿਆ। ਸਦੀਆਂ ਤੋਂ ਕਿਰਤੀ ਮਜਦੂਰ ਵਰਗ ਦੇ ਹੋ ਰਹੇ ਸੋਸ਼ਣ ਵਿਰੁਧ, ਪੂੰਜੀਪਤੀਆਂ, ਸ਼ਾਹੂਕਾਰਾਂ ਅਤੇ ਬੇਦਰਦ-ਹਾਕਮਾਂ ਦੀ ਚੁੱਪੀ ਤੋੜਨ ਲਈ, ਅਮਰੀਕਾ ਦੀ ਸਮੁੱਚੀ ਕਿਰਤੀ ਜਮਾਤ ਨੇ 1ਮਈ 1886 ਨੂੰ ਆਪਣੇ ਨਾਲ ਹੋ ਰਹੀਆਂ ਬੇ-ਇਨਸਾਫ਼ੀਆਂ ਨੂੰ ਚਕਨਾ-ਚੂਰ ਕਰਨ ਲਈ ਸਾਰੇ ਸਨਅਤੀ ਕੇਂਦਰਾਂ ਅੰਦਰ ਆਮ ਹੜਤਾਲ ਦਾ ਸੱਦਾ  ਦੇ ਕੇ ਹਾਕਮਾਂ ਨੂੰ ਵੰਗਾਰਿਆਂ। ਕਿਰਤੀਆਂ ਦੀਆਂ ਨਿਆਇਕ ਅਤੇ ਹੱਕੀ ਮੰਗਾਂ ਅੱਠ ਘੰਟੇ ਦੀ ਰੋਜ਼ਾਨਾਂ ਡਿਊਟੀ, ਐਤਵਾਰ ਦੀ ਛੁੱਟੀ, ਬਰਾਬਰ ਕੰਮ ਬਦਲੇ ਬਰਾਬਰ ਉਜ਼ਰਤ ਅਤੇ ਕਿਰਤੀਆਂ ਨਾਲ ਮਨੁੱਖੀ ਵਿਵਹਾਰ ਲਈ ਸ਼ੁਰੂ ਹੋਏ ਪੁਰ ਅਮਨ ਇਸ ਅੰਦੋਲਨ ਨੂੰ ਕੁਚਲਣ ਲਈ ਅਮਰੀਕਾ ਦੇ ਹਾਕਮਾਂ, ਮਿਲ ਮਾਲਕਾਂ, ਪੁਲੀਸ ਮਿਲਟਰੀ ਅਤੇ ਇਨਸਾਫ਼ ਦੇਣ ਵਾਲੀਆਂ ਅਦਾਲਤਾਂ ਦੇ ਕੁਨਬੇ ਨੇ ਇਨਸਾਫ਼ ਦੇਣ ਦੇ ਸਾਰੇ ਹੱਦਾਂ ਬੰਨ੍ਹੇ ਟੱਪ ਕੇ, ਅਮਰੀਕਾ ਦੇ ਲੋਕਾਂ ਵੱਲੋ ਆਜ਼ਾਦੀ ਲਈ ਸੰਘਰਸ਼ ਦੇ ਦੌਰਾਨ ਸਥਾਪਤ ਕੀਤੀਆਂ, ਸਾਰੀਆਂ ਰਿਵਾਇਤਾਂ ਅਤੇ ਦਸਤੂਰਾਂ ਦੀ ਘੋਰ ਉਲੰਘਣਾ ਕੀਤੀ। ‘‘ਹੇਅ-ਮਾਰਕਿਟ“ ਦੇ ਇਕ ਸਾਜ਼ਸ਼ੀ ਬੰਬ ਕੇਸ ਵਿੱਚ ਕਿਰਤੀਆਂ ਦੇ ਆਗੂਆਂ ਮਹਾਨ ‘ਅਲ ਬਰਟ ਪਾਰਸਨ, ਅਗਸਤ ਸਪਾਈਸ, ਸੈਮੂਅਲ ਫੀਲਡਨ, ਮਾਈਕਲ ਸ਼ਾਅਬ, ਅਡਾਲਫ ਫਿਸ਼ਰ, ਜਾਰਜ ਐਂਗਲ ਅਤੇ ਲੂਈ ਲਿੰਗ ਨੂੰ ਫਾਂਸੀ ਦੀ ਸਜ਼ਾਅ ਸੁਣਾ ਕੇ ਦੁਨੀਆਂ ਭਰ ਦੇ ਇਨਸਾਫ਼ ਦੇ ਤਰਾਜੂਆਂ  ਨੂੰ ਪੁੱਠਾ ਲਟਕਾਅ ਦਿੱਤਾ ਇਸ ਫੈਸਲੇ ਦੌਰਾਨ ਇਕ ਹੋਰ ਕਿਰਤੀ ਆਗੂ ਨੂੰ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।ਉਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ ਕਰਕੇ ਪਹਿਲੀ ਮਈ 1886 ਨੂੰ ਸ਼ਿਕਾਗੋ ਦੇ ਮਹਾਨ ਕਿਰਤੀਆਂ ਨੇ ਆਪਣਾ ਖੂਨ ਡੋਲ ਕੇ ਦੁਨੀਆ ਭਰ ਦੇ ਕਿਰਤੀਆਂ ਨੂੰ ਸੂਹਾ ਲਾਲ ਫਰੇਰਾ ਜੋ ਹੱਕਾਂ ਲਈ ਸੰਘਰਸ਼ ਕਰਨ ਦਾ ਇਕ ਪ੍ਰਤੀਕ ਸਾਨੂੰ ਦਿੱਤਾ। ਅੱਜ ਭਾਰਤ ਵਿੱਚ ਜੋ ਸਮੇਂ ਦੀਆਂ ਸਰਕਾਰਾਂ ਨੇ ਸਰਮਾਏ ਦਾਰਾਂ ਦੇ ਘਰ ਭਰਨ ਲਈ ਕਿਰਤੀ ਕਿਸਾਨ ਮਜਦੂਰ ਦੇ ਹੱਕਾਂ ਤੇ ਡਾਕੇ ਮਾਰਨ ਵਾਲੇ ਕਾਨੂੰਨ ਲਿਆਂਦੇ ਹਨ ਇਹ ਇਸੇ ਗੱਲ ਨੂੰ ਪੱਕਾ ਕਰਦੇ ਹਨ ਕੇ ਜਦੋਂ ਤੱਕ ਕਿਰਤੀ ਕਿਸਾਨ ਮਜਦੂਰ ਇਕ ਮੁੱਠ ਹੋ ਕੇ ਆਪਣੇ ਹੱਕਾਂ ਲਈ ਸੰਘਰਸ਼ ਨਹੀਂ ਕਰਦੇ ਇਹ ਪੂੰਜੀਵਾਦੀ ਲੋਕ ਇਸੇ ਤੁਰਾਂ ਹੀ ਆਮ ਲੋਕਾਂ ਨੂੰ ਬਲੀ ਦਾ ਬੱਕਰਾ ਬਣਾਉਂਦੇ ਰਹਿਣਗੇ।ਅੱਜ ਦਿਲੀ ਵਿੱਚ ਜੋ ਕਿਰਤੀ ਕਾਂਮੇ ਆਪਣੇ ਹੱਕਾਂ ਲਈ ਪੰਜ ਮਹੀਨਿਆਂ ਤੋਂ ਲੜ ਰਹੇ ਹਨ ਉਸ ਸੰਘਰਸ਼ ਨੂੰ ਹੋਰ ਤਿੱਖਾ ਅਤੇ ਇਕਮੁੱਠ ਹੋ ਕੇ ਅਗੇ ਲਿਜਾਇਆ ਜਾਵੇ ਅਤੇ ਮੋਜੂਦਾ ਸਰਕਾਰ ਦੀਆਂ ਗੋਡਣੀਆਂ ਲਗਵਾਈਆਂ ਜਾਣ।ਕਿਉਂਕਿ ਇਹ ਸਾਡੇ ਅਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਰਾਹ ਦਸੇਰਾ ਹੋਵੇਗਾ ਇਸ ਦੇ ਨਾਲ ਇਹ ਲੜਾਈ ਹੱਕਾਂ ਦੀ ਤਾਂ ਹੈ ਹੀ ਪਰ ਇਹ ਸਾਡੀ ਰੋਟੀ ਲਈ ਵੀ ਵੰਗਾਰ ਹੋਵੇਗੀ ਕਿਉਂਕਿ ਸਮੇਂ ਦਾ ਪੂੰਜੀਪਤੀ ਇਹੋ ਹੀ ਆਸ ਕਰਦਾ ਹੈ ਕੇ ਹਰ ਵਰਗ ਉਸਤੋਂ ਰੋਟੀ ਮੰਗ ਕੇ ਖਾਵੇ ਤੇ ਉਹ ਉਸਨੂੰ ਗੁਲਾਮ ਬਣਾ ਕੇ ਮਨਮਰਜੀ ਕਰੇ। ਜੇ ਅੱਜ ਕਿਰਤੀ ਮਜਦੂਰ ਕਿਸਾਨ ਆਪਣੇ ਹੱਕਾਂ ਤੋਂ ਵਾਂਝਾ ਮੁੜਦਾ ਹੈ ਤਾਂ ਇਸਦਾ ਸਿੱਧਾ ਮਤਲਬ ਹੈ ਕੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਅਤੇ ਤੁਹਾਡੇ ਬੱਚੇ ਇਹ੍ਹਨਾਂ ਸਰਮਾਏਦਾਰਾਂ ਦੇ ਗੁਲਾਮ ਹੋਣਗੇ।ਜਿਸ ਨਾਲ ਪੰਜਾਬ ਤਾਂ ਖ਼ਤਮ ਹੋਵੇਗਾ ਹੀ ਉਸਦੇ ਨਾਲ ਤੁਹਾਡੀ ਬੋਲੀ ਵੀ ਅਲੋਪ ਕਰ ਦਿੱਤੀ ਜਾਵੇਗੀ।ਸੋ ਆਓ ਅੱਜ ਦੇ ਇਸ ਦਿਵਸ ਨੂੰ ਉਹਨਾਂ ਇਨਸਾਫ ਪਸੰਦ ਲੋਕਾਂ ਨੂੰ ਸਮਰਪਿਤ ਕਰੀਏ ਜਿਹਨਾਂ ਨੇ ਆਪਣੀਆਂ ਜਾਨਾਂ ਮਜ਼ਦੂਰਾਂ ਕਿਰਤੀਆਂ ਲਈ ਵਾਰ ਦਿਤੀਆਂ।ਉਹਨਾਂ ਵਲੋਂ ਦਿਵਾਏ ਹੱਕ ਅੱਜ ਅਸੀਂ ਹਾਕਮਾਂ ਦੀ ਹਿੱਕ ਉਪਰ ਚੜ ਕੇ ਇਸ ਉੱਪਰ ਮੋਹਰ ਲਗਾਈਏ ਤੇ ਦੱਸੀਏ ਕੇ ਅਸੀਂ ਮਰ ਸਕਦੇ ਹਾਂ ਪਰ ਆਪਣੇ ਹੱਕਾਂ ਲਈ ਕਦੇ ਸਰਮਾਏਦਾਰੀ ਅੱਗੇ ਝੁਕ ਨਹੀਂ ਸਕਦੇ ਸੋ ਇਸ ਨੂੰ ਹੋਰ ਸੂਹਾ ਬਣਾਉਣ ਲਈ ਹਰ ਤਰ੍ਹਾਂ ਦੇ ਸੋਸ਼ਣ ਅਤੇ ਅਨਿਆਏ ਵਿਰੁਧ ਆਪੋ ਆਪਣੇ ਮੋਰਚਿਆ ‘ਚ ਸੰਘਰਸ਼ਸ਼ੀਲ ਹੋਣ ਲਈ ਸੰਕਲਪ ਕਰੀਏ ,ਜੋ ਕੁਝ ਕਿਰਤੀ ਜਮਾਤ ਨੇ ਪ੍ਰਾਪਤ ਕੀਤਾ ਹੈ ਇਹ ਮਈ ਦਿਵਸ ਦੀ ਵਿਰਾਸਤ ਦਾ ਹੀ ਸਿੱਟਾ ਹੈ ।ਕਿਸੇ ਮਾਲਕ ਪੂੰਜੀਪਤੀ ਜਾਂ ਹਾਕਮਾਂ ਵੱਲੋ ਮਿਲਿਆ ਦਾਨ ਨਹੀਂ ਹੈ । ਜੇ ਅਸੀਂ ਆਪਣੇ ਹੱਕਾਂ ਲਈ ਲੜਦੇ ਹਾਂ ਫੇਰ ਅੱਜ ਨਹੀਂ ਤਾਂ ਕਲ ਭਵਿਖ ਕਿਰਤੀ ਮਜਦੂਰ ਕਿਸਾਨ ਦਾ ਹੀ ਹੋਵੇਗਾਜਿਸ ਵਿੱਚ ਸਾਨੂੰ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ।ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ ।

Please Click here for Share This News

Leave a Reply

Your email address will not be published. Required fields are marked *