13 ਪਾਰਕਾਂ ਅਤੇ ਓਪਨ ਜਿੰਮਾਂ ਤੇ ਖਰਚੇ ਗਏ 1 ਕਰੋੋੜ 10 ਲੱਖ
11 ਧਰਮਸ਼ਾਲਾਵਾਂ ਦੀ ਰਿਪੇਅਰ ਤੇ 1 ਕਰੋੋੜ 5 ਲੱਖ ਰੁਪਏ ਖਰਚੇ ਗਏ
ਵਾਟਰ ਵਰਕਸਾਂ ਤੇ ਰਾਜਾ ਮਾਈਨਰ ਤੇ 16 ਕਰੋੋੜ 60 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ
ਫਰੀਦਕੋੋਟ, 21 ਜਨਵਰੀ : ( ) ਫਰੀਦਕੋੋਟ ਦੇ ਵਿਧਾਇਕ ਅਤੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋੋਂ ਵੱਲੋੋਂ ਫਰੀਦਕੋੋਟ ਸ਼ਹਿਰ ਵਿਖੇ ਪਿਛਲੇ 4 ਸਾਲਾਂ ਦੌਰਾਨ ਕਰਵਾਏ ਗਏ ਬਹੁ ਕਰੋੋੜੀ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਦੇਣ ਲਈ ਆਪਣੇ ਗ੍ਰਹਿ ਵਿਖੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ।
ਇਸ ਮੌੌਕੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌੌਰਾਨ ਦੱਸਿਆ ਕਿ ਫਰੀਦਕੋੋਟ ਸ਼ਹਿਰ ਦੇ ਸਰਬ ਪੱਖੀ ਵਿਕਾਸ ਜਿਸ ਵਿੱਚ ਸੀਵਰੇਜ਼ ਦੀ ਸਮੱਸਿਆ, ਸੜਕਾਂ, ਗਲੀਆਂ ਨਾਲੀਆਂ ਆਦਿ ਤੇ 134 ਕਰੋੋੜ ਰੁਪਏ ਦੇ ਕਰੀਬ ਰਾਸ਼ੀ ਖਰਚ ਕੀਤੀ ਜਾ ਰਹੀ ਹੈ ਅਤੇ ਕਰੋੋਨਾ ਕਾਰਨ ਰੁਕੇ ਕੰਮਾਂ ਵਿੱਚ ਹੋੋਰ ਤੇਜ਼ੀ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌੌਸਲ ਫਰੀਦਕੋੋਟ ਅਧੀਨ ਇਲਾਕਿਆਂ ਵਿੱਚ 13 ਪਾਰਕਾਂ ਤੇ ਓਪਨ ਜਿੰਮਾਂ ਤੇ ਇਕ ਕਰੋੋੜ 10 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ । ਇਸੇ ਤਰ੍ਹਾਂ ਸ਼ਹਿਰ ਵਿੱਚ ਵੱਖ-ਵੱਖ 11 ਧਰਮਸ਼ਾਲਾਵਾਂ ਦੀ ਰਿਪੇਅਰ ਤੇ 1 ਕਰੋੋੜ 5 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਲੰਮੇ ਸਮੇਂ ਤੋੋਂ ਪੀਣ ਵਾਲੇ ਪਾਣੀ ਦੀ ਚੱਲ ਰਹੀ ਸਮੱਸਿਆ ਦੇ ਪੱਕੇ ਹੱਲ ਲਈ ਰਾਜਾ ਮਾਈਨਰ ਅਤੇ ਵਾਟਰ ਵਰਕਸਾਂ ਦੀਆਂ ਰਿਪੇਅਰਾਂ ਅਤੇ ਨਵੀਂਆਂ ਪਾਇਪ ਲਾਈਨਾਂ ‘ਤੇ 16 ਕਰੋੋੜ 60 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ ਅਤੇ ਇਸ ਤੋੋਂ ਇਲਾਵਾ ਸ਼ਹਿਰ ਦੇ ਪਾਰਕਾਂ ਅਤੇ ਇੰਟਰਲਾਕਿੰਗ ਆਦਿ ਹੋੋਰਾਂ ਕੰਮਾਂ ਤੇ ਕਰੋੋੜਾ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਫਰੀਦਕੋਟ ਸ਼ਹਿਰ ਦੇ ਮੇਨ ਚੌਂਕਾਂ ਅਤੇ ਸਾਰੀਆਂ ਸੜਕਾਂ ਤੇ 70 ਲੱਖ ਰੁਪਏ ਦੀ ਲਾਗਤ ਨਾਲ ਹਾਈ ਮਾਸਟ ਅਤੇ ਐਲ. ਈ. ਡੀ. ਲਾਈਟਾਂ ਲਗਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਸੁੰਦਰ ਪਾਰਕਾਂ ਅਤੇ ਓਪਨ ਜਿੰਮ ਜਿੰਨਾਂ ਵਿੱਚ ਸੰਜੇ ਨਗਰ ਵਿਖੇ 15 ਲੱਖ ਰੁਪਏ, ਫਰੈਡਜ਼ ਕਲੋਨੀ ਤੇ ਰੰਗਰੇਟਾ ਨਗਰ ਵਿਖੇ 9 ਲੱਖ ਰੁਪਏ, ਨਵੀਂ ਦਾਣਾ ਮੰਡੀ ਵਿਖੇ 7 ਲੱਖ ਰੁਪਏ, ਲਾਲ ਕੋੋਠੀ ਨੇੜੇ 6 ਲੱਖ ਰੁਪਏ ,ਜੀਵਨ ਨਗਰ ਵਿਚ 7 ਲੱਖ ਰੁਪਏ, ਸ਼ਹੀਦ ਬਲਵਿੰਦਰ ਨਗਰ ਵਿਚ 8 ਲੱਖ ਰੁਪਏ, ਆਰਾ ਕਲੋੋਨੀ ਵਿਖੇ 10 ਲੱਖ ਰੁਪਏ, ਅੰਬੇਦਕਰ ਨਗਰ ਵਿਖੇ 7 ਲੱਖ ਰੁਪਏ, ਬਲਬੀਰ ਐਵੀਨਿਊ ਵਿਖੇ 10 ਲੱਖ ਰੁਪਏ, ਕਿਲ੍ਹਾ ਚੌੌਂਕ ਵਿੱਚ 8 ਲੱਖ ਰੁਪਏ, ਜੁਬਲੀ ਸਿਨੇਮਾ ਦੇ ਬੈਕਸਾਈਡ 8 ਲੱਖ ਰੁਪਏ, ਸੈਰਗਾਹ ਨਹਿਰ ਉਪਰ 10 ਲੱਖ ਰੁਪਏ, ਗਿਆਨੀ ਜੈਲ ਸਿੰਘ ਐਵੀਨਿਊ ਵਿੱਚ 5 ਲੱਖ ਰੁਪਏ ਓਪਨ ਜਿੰਮ ਅਤੇ ਪਾਰਕਾਂ ਲਈ ਖਰਚ ਕੀਤੇ ਜਾ ਰਹੇ ਹਨ । ਇਸੇ ਤਰ੍ਹਾਂ ਨਗਰ ਕੌੌਂਸਲ ਵੱਲੋੋਂ ਸ਼ਹਿਰ `ਚ ਵੱਖ ਵੱਖ ਮੁਹੱਲਿਆਂ ਵਿੱਚ ਇੰਟਰਲਾਕ ਤੇ ਨਿਕਾਸੀ ਨਾਲਿਆਂ ਤੇ 3 ਕਰੋੋੜ ਰੁਪਏ ਹੋਰ ਖਰਚੇ ਜਾ ਰਹੇ ਹਨ। ਸਰਕਟ ਹਾਊਸ ਵਿੱਚ ਓਪਨ ਜਿੰਮ, ਪਾਰਕ, ਝੂਲੇ, ਫੁਹਾਰੇ ਤੇ ਲਾਈਟਾਂ ਦੀ ਰਿਪੇਅਰ ਲਈ 21 ਲੱਖ ਰੁਪਏ। ਸ਼ਹਿਰ ਵਿੱਚ ਸੀਵਰੇਜ਼ ਬੋਰਡ ਵੱਲੋਂ ਸੀਵਰੇਜ਼ ਪਾਉਣ ਲਈ ਅਤੇ ਇੰਟਰਲਾਕ ਗਲੀਆਂ ਬਣਾਉਣ ਲਈ ਅਤੇ ਸਟਰੀਟ ਲਾਈਟਾਂ ਲਗਾਉਣ ਲਈ 109 ਕਰੋੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ । ਇਸੇ ਤਰ੍ਹਾਂ ਸ਼ਹੀਦ ਬਲਵਿੰਦਰ ਨਗਰ ਧਰਮਸ਼ਾਲਾ ਦੀ ਰਿਪੇਅਰ ਤੇ 3 ਲੱਖ ਰੁਪਏ, ਸੰਜੇ ਨਗਰ ਧਰਮਸ਼ਾਲਾ ਦੀ ਰਿਪੇਅਰ ਤੇ 14 ਲੱਖ ਰੁਪਏ, ਫਰੈੱਡਜ਼ ਕਲੋੋਨੀ ਧਰਮਸ਼ਾਲਾ ਦੀ ਰਿਪੇਅਰ ਤੇ 16 ਲੱਖ ਰੁਪਏ, ਗੁਰੂ ਤੇਗ ਬਹਾਦਰ ਨਗਰ ਸਾਕੀਆ ਧਰਮਸ਼ਾਲਾ ਦੀ ਰਿਪੇਅਰ ਤੇ 17 ਲੱਖ ਰੁਪਏ, ਬਲਬੀਰ ਐਵੀਨਿਊ ਗੁਰੂ ਰਵੀਦਾਸ ਮੰਦਰ ਲਈ ਹਾਲ ਤੇ 15 ਲੱਖ ਰੁਪਏ, ਢੁੱਡੀ ਵਾਲੇ ਮੁਹੱਲੇ ਵਿੱਚ ਧਰਮਸ਼ਾਲਾ ਦੀ ਰਿਪੇਅਰ ਤੇ 4.50 ਲੱਖ ਰੁਪਏ, ਬਾਬਾ ਜੀਵਨ ਸਿੰਘ ਨਗਰ ਧਰਮਸ਼ਾਲਾ ਦੀ ਰਿਪੇਅਰ ਤੇ 5 ਲੱਖ ਰੁਪਏ, ਸੰਜੇ ਨਗਰ `ਚ ਧਰਮਸ਼ਾਲਾ ਦੀ ਰਿਪੇਅਰ ਤੇ 13 ਲੱਖ ਰੁਪਏ, ਬਾਬਾ ਜੀਵਨ ਸਿੰਘ ਨਗਰ ਗੁਰੁਦੁਆਰੇ ਵਾਲੀ ਧਰਮਸ਼ਾਲਾ ਦੀ ਰਿਪੇਅਰ ਤੇ 8 ਲੱਖ ਰੁਪਏ, ਬਲਬੀਰ ਐਵੀਨਿਊ ਵਾਲਮਿਕ ਧਰਮਸ਼ਾਲਾ ਦੀ ਰਿਪੇਅਰ ਤੇ 5 ਲੱਖ ਰੁਪਏ, ਮੁਹੱਲਾ ਰਾਜਪੂਤਾਂ ਧਰਮਸ਼ਾਲਾ ਦੀ ਰਿਪੇਅਰ ਤੇ 4 ਲੱਖ ਰੁਪਏ, ਬਾਬਾ ਜੀਵਨ ਸਿੰਘ ਨਗਰ ਵਿੱਚ ਵਾਟਰ ਸਪਲਾਈ ਤੇ ਸੀਵਰੇਜ ਪਾਈਪ ਲਾਈਨਾਂ ਤੇ 2 ਕਰੋੋੜ ਰੁਪਏ, ਗਿਆਨ ਜੈਲ ਸਿੰਘ ਐਵੀਨਿਊ ਦੇ ਵਿਕਾਸ ਕਾਰਜਾਂ ਤੇ 21 ਲੱਖ ਰੁਪਏ, ਰਾਜਾ ਮਾਈਨਰ ਦੀ ਪਾਇਪ ਲਾਈਨ ਤੇ 5 ਕਰੋੋੜ ਰੁਪਏ, ਨਵੇਂ ਏਰੀਏ ਵਿੱਚ ਨਵੀਂ ਵਾਟਰ ਸਪਲਾਈ ਲਾਈਨ 30 ਲੱਖ ਰੁਪਏ, ਪੁਰਾਣੀ ਪਾਈਪ ਲਾਈਨ ਦੀ ਰਿਪੇਅਰ ਤੇ 30 ਲੱਖ ਰੁਪਏ, ਵਾਟਰ ਵਰਕਸ ਤੋੋਂ ਤਲਵੰਡੀ ਰੋੋਡ ਫਾਟਕ ਤੱਕ ਨਵੀਂ ਮੇਨ ਪਾਈਪ ਲਾਈਨ ਤੇ 3 ਕਰੋੋੜ ਰੁਪਏ, 15 ਕਿਲੋੋਮੀਟਰ ਨਵੀਂ ਵਾਟਰ ਸਪਲਾਈ ਲਾਈਨ ਅਤੇ 10 ਕਿਲੋੋਮੀਟਰ ਪੁਰਾਣੀ ਨੂੰ ਬਦਲਣਾ, ਨਵਾਂ ਵਾਟਰ ਵਰਕਸ ਟੈਂਕ ਅਤੇ ਪੁਰਾਣੇ ਵਾਟਰ ਟੈਂਕਾਂ ਦੀ ਰਿਪੇਅਰ ਤੇ 8 ਕਰੋੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਕੁਸ਼ਲਦੀਪ ਸਿੰਘ ਕਿੱਕੀ ਢਿੱਲੋੋਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋੋਂ ਨਗਰ ਕੌਂਸਲ ਦੇ ਪੁਰਾਣੇ ਕਿਰਾਏਦਾਰ ਦੁਕਾਨਦਾਰਾਂ ਨੂੰ ਪੱਕੀ ਮਲਕੀਅਤ ਦੇਣ ਲਈ ਅਤੇ ਪੁਰਾਣੇ ਕਬਜ਼ੇ ਵਾਲੀਆਂ ਬਸਤੀਆਂ ਦੇ ਘਰਾਂ ਦੀ ਮਲਕੀਅਤ ਦੇਣ ਲਈ ਲੋਕ ਹਿੱਤ ਵਿੱਚ ਫੈਸਲਾ ਕੀਤਾ ਗਿਆ ਹੈ, ਜਿਸ ਨਾਲ ਵਾਜਬ ਰੇਟਾਂ ਤੇ ਇਹਨਾ ਲੋਕਾਂ ਨੂੰ ਮਲਕੀਅਤ ਦਿੱਤੀ ਜਾ ਰਹੀ ਹੈ।
ਫਰੀਦਕੋੋਟ ਸ਼ਹਿਰ ਦੇ ਵਿਕਾਸ ਤੇ ਖਰਚੇ ਗਏ ਕਰੋੋੜਾਂ ਰੁਪਏ ਅਤੇ ਹੋੋਏ ਸਰਬ ਪੱਖੀ ਵਿਕਾਸ ਕਾਰਨ ਫਰੀਦਕੋੋਟ ਦੇ ਲੋੋਕ ਚਟਾਨ ਵਾਂਗ ਕਾਂਗਰਸ ਪਾਰਟੀ ਦੇ ਖੜ੍ਹੇ ਹਨ ਅਤੇ ਨਗਰ ਕੌੌਸਲ ਦੀਆਂ ਚੋੋਣਾਂ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਕਾਰਨ ਕਾਂਗਰਸ ਪਾਰਟੀ ਪੂੂਰਨ ਬਹੁਮਤ ਹਾਸਲ ਕਰੇਗੀ ਅਤੇ ਸਾਰੀਆਂ ਸੀਟਾਂ ਤੇ ਜਿੱਤ ਹਾਸਲ ਕਰੇਗੀ। ਇਸ ਮੌਕੇ ਲਲਿਤ ਮੋਹਨ ਗੁਪਤਾ ਚੇਅਰਮੈਨ ਇੰਪਰੂਵਮੈਂਟ ਟਰੱਸਟ , ਬਲਜੀਤ ਸਿੰਘ ਗੋਰਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਨਰਿੰਦਰ ਨਿੰਦਾ ਸਾਬਕਾ ਪ੍ਰਧਾਨ ਨਗਰ ਕੌਂਸਲ, ਚਮਕੌਰ ਸਿੰਘ ਸੇਖੋਂ ਸੀਨੀਅਰ ਕਾਂਗਰਸੀ ਆਗੂ, ਬਲਕਰਨ ਸਿੰਘ ਨੰਗਲ ਮੁੱਖ ਬਲਾਰਾ ਪੰਜਾਬ ਯੂਥ ਕਾਂਗਰਸ, ਬਲਜਿੰਦਰ ਸਿੰਘ ਔਲਖ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਗੁਰਸ਼ਵਿੰਦਰ ਸਿੰਘ ਬਰਾੜ ਸਰਪੰਚ ਮਚਾਕੀ ਕਲਾਂ, ਵਿੱਕੀ ਮੈਣੀ , ਸਿਮਰਨਜੀਤ ਸਿੰਘ ਬਰਾੜ, ਰਜਿੰਦਰ ਸਿੰਘ ਪੀ ਏ, ਰਮਨਦੀਪ ਸੰਧੂ ਆਦਿ ਵੀ ਹਾਜਰ ਸਨ।