best platform for news and views

Kidnaped Youngmen Body Recovered in Mukatsar

Please Click here for Share This News

Shri Mukatsar Sahib :

A 2o year old boy murdered by Gangsters due to non payment of 30 Lakh. A 20 year Harmandeep Sing only son of parents, kidnaped by some gangsters on 25 November 2022. Ater Kidnaping gangster sent a letter to parents and demanded 30 lakh rupees. Parents unable to pay 30 lakhs. Today police recovered body of Harmandeep Singh from village shamkhera.

ਪੰਜਾਬ ਵਿਚ ਅੱਜ ਇਕ ਹੋਰ ਮਾਪਿਆਂ ਦਾ ਇਕਲੌਤਾ ਪੁੱਤਰ ਫਿਰੌਤੀ ਨਾ ਦਿੱਤੇ ਜਾਣ ਕਾਰਨ ਬਦਮਾਸ਼ਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਪੰਜਾਬ ਵਿਚ ਫਿਰੌਤੀਆਂ ਮੰਗਣ ਦਾ ਸਿਲਸਲਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਕਈ ਮਾਪਿਆਂ ਦੇ ਇਕਲੌਤੇ ਪੁੱਤਰ ਹਥਿਆਰਾਂ ਦੀ ਭੇਂਟ ਚੜ੍ਹ ਰਹੇ ਨੇ। ਪੰਜਾਬ ਸਰਕਾਰ ਵਲੋਂ ਵੱਡੇ ਵੱਡੇ ਦਾਅਵਿਆਂ ਦੇ ਬਾਵਜੂਦ ਵੀ ਅਪਰਾਧੀਆਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ।
ਇਹ ਘਟਨਾ ਹੈ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟ ਭਾਈ ਦੀ। ਇਸ ਪਿੰਡ ਦੇ 20 ਸਾਲਾ ਨੌਜਵਾਨ ਹਰਮਨਦੀਪ ਸਿੰਘ ਨੂੰ ਕੁੱਝ ਵਿਅਕਤੀਆਂ ਨੇ 25 ਨਵੰਬਰ ਨੂੰ ਅਗਵਾ ਕਰ ਲਿਆ ਸੀ। ਅਗਵਾ ਪਿਛੋਂ ਅਗਵਾਕਾਰਾਂ ਨੇ ਹਰਮਨਪ੍ਰੀਤ ਦੇ ਘਰ ਚਿੱਠੀ ਭੇਜ ਕੇ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਪਰਿਵਾਰ ਵਾਲਿਆਂ ਨੇ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਰਿਵਾਰ ਇੰਨਾ ਪੈਸਾ ਇਕੱਠਾ ਨਾ ਕਰ ਸਕਿਆ। ਅਗਵਾਕਾਰਾਂ ਨੇ ਪਰਿਵਾਰ ਨੂੰ ਹੋਰ ਵੀ ਕਈ ਚਿੱਠੀਆਂ ਭੇਜੀਆਂ। ਆਖਰ ਪਰਿਵਾਰ ਨੇ ਪੁਲੀਸ ਨੂੰ ਸੂਚਿਤ ਕਰ ਦਿੱਤਾ ਅਤੇ ਪੁਲੀਸ ਹਰਮਨਦੀਪ ਸਿੰਘ ਦੀ ਭਾਲ ਵਿਚ ਜੁਟ ਗਈ। ਇਹ ਵੀ ਪਤਾ ਲੱਗਾ ਹੈ ਕਿ ਇਸ ਮਾਮਲੇ ਵਿਚ ਪੁਲੀਸ ਨੇ ਕੁੱਝ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ, ਪਰ ਉ੍ਨ੍ਹਾਂ ਨੇ ਦੱਸਿਆ ਕਿ ਉਹ ਹਰਮਨਪ੍ਰੀਤ ਨੂੰ ਮਾਰ ਚੁੱਕੇ ਨੇ। ਅੱਜ ਪੁਲੀਸ ਨੇ ਪਿੰਡ ਸ਼ਾਮਖੇੜਾ ਦੇ ਖੇਤਾਂ ਵਿਚੋਂ ਹਰਮਨਦੀਪ ਸਿੰਘ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।
ਇਸ ਤੋਂ ਪਹਿਲਾਂ ਵੀ ਇਸੇ ਇਲਾਕੇ ਦੇ ਇਕ ਨੌਜਵਾਨ ਨੂੰ ਅਗਵਾ ਕੀਤਾ ਗਿਆ ਸੀ ਅਤੇ ਬਾਅਦ ਵਿਚ ਫਿਰੌਤੀ ਨਾ ਮਿਲਣ ਕਾਰਨ ਉਸਨੂੰ ਵੀ ਮਾਰ ਦਿੱਤਾ ਗਿਆ ਸੀ।
30 ਲੱਖ ਰੁਪਏ ਦੀ ਫਿਰੌਤੀ ਨਾ ਮਿਲਣ ਕਾਰਨ ਕਤਲ ਕੀਤੇ ਗਏ ਹਰਮਨਦੀਪ ਸਿੰਘ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਪੁਲੀਸ ਵਲੋਂ ਅਜੇ ਤੱਕ ਇਸ ਮਾਮਲੇ ਵਿਚ ਹੋਰ ਤੱਥ ਇਕੱਠੇ ਕੀਤੇ ਜਾ ਰਹੇ ਨੇ।
ਇਸ ਤਰਾਂ ਮਾਪਿਆਂ ਦੇ ਇਕਲੌਤਾ ਪੁੱਤਰ 20 ਸਾਲਾ ਹਰਮਨਦੀਪ ਵੀ ਪੰਜਾਬ ਵਿਚ ਵਧ ਰਹੇ ਅਪਰਾਧਾਂ ਦੀ ਬਲੀ ਚੜ੍ਹ ਗਿਆ।

Please Click here for Share This News

Leave a Reply

Your email address will not be published.