ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਤੇ ਸੰਚਾਲਕ ਡਾ : ਬਲਜੀਤ ਕੌਰ ਰਿਆੜ ਜੀ ਦੇ ਸਹਿਯੋਗ ਸਦਕਾ 11 ਅਕਤੂਬਰ ਨੂੰ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਾਵਿ ਮਿਲਣੀ ਦਾ ਵਿਸ਼ੇਸ਼ ਸਮਾਗਮ ਬੇਹੱਦ ਕਾਮਯਾਬ ਰਿਹਾ । ਇਸ ਕਾਵਿ ਮਿਲਣੀ ਵਿੱਚ ਦੇਸ਼ਾਂ ਪ੍ਰਦੇਸ਼ਾਂ ਤੋਂ ਬਹੁਤ ਨਾਮਵਰ ਕਵੀਆਂ ਤੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ । ਸਵਾਗਤ – ਕਰਤਾ ਪ੍ਰੋ: ਹਰਜੱਸਪ੍ਰੀਤ ਕੌਰ ਗਿੱਲ ਨੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਨੂੰ ਨਿੱਘਾ ਜੀ ਆਇਆਂ ਕਿਹਾ ਤੇ ਡਾ : ਬਲਜੀਤ ਕੌਰ ਨੂੰ ਮੰਚ ਸੰਚਾਲਨ ਕਰਨ ਲਈ ਕਿਹਾ । ਡਾ : ਬਲਜੀਤ ਜੀ ਬਹੁਤ ਮੰਝੇ ਹੋਏ ਬੁਲਾਰੇ ਨੇ ਤੇ ਉਹਨਾਂ ਦਾ ਮੰਚ ਸੰਚਾਲਨ ਕਾਬਿਲੇ ਤਾਰੀਫ਼ ਸੀ । ਡਾ : ਬਲਜੀਤ ਜੀ ਨੇ ਮੁੱਖ ਮਹਿਮਾਨ :-ਨਾਮਵਰ ਸ਼ਾਇਰਾ ਮਨਜੀਤ ਇੰਦਰਾ ਜੀ , ਡਾ : ਜੀ ਐਸ ਅਨੰਦ ਜੀ ਤੇ ਵਿਸ਼ੇਸ਼ ਮਹਿਮਾਨ :- ਸਫੀਆ ਹਯਾਤ , ਡਾ : ਬਲਜੀਤ ਸਿੰਘ , ਡਾ : ਜਗਮੋਹਨ ਸੰਘਾ ਜੀ , ਡਾ : ਤੇਜਿੰਦਰ ਕੌਰ ਤੇ ਰਾਜਵੰਤ ਰਾਜ ਜੀ ਤੇ ਹੋਰ ਨਾਮਵਰ ਕਵੀਜਨ ਪ੍ਰੋ : ਕੁਲਜੀਤ ਕੌਰ , ਹਰਦਿਆਲ ਝੀਤਾ ਜੀ , ਡਾ : ਅਮਨਦੀਪ ਕੌਰ ਬਰਾੜ , ਡਾ : ਅਨੀਸ਼ ਗਰਗ , ਅਰਵਿੰਦਰ ਢਿੱਲੋਂ . ਵਰਵਾਲਾ ਦੀ ਧੀ ਰੱਜੀ , ਇਹਨਾਂ ਸੱਭਨਾਂ ਨੂੰ ਆਪਣੀ ਰਚਨਾ ਪੇਸ਼ ਕਰਨ ਤੋਂ ਪਹਿਲਾਂ ਡਾ : ਬਲਜੀਤ ਜੀ ਉਹਨਾਂ ਦੇ ਬਾਰੇ ਜਾਣ ਪਹਿਚਾਣ ਕਰਾਉਂਦੇ ਗਏ । ਸੱਭ ਤੋਂ ਪਹਿਲਾਂ ਡਾ : ਬਲਜੀਤ ਕੌਰ ਰਿਆੜ ਜੀ ਨੇ ਮਨਜੀਤ ਇੰਦਰਾ ਨੂੰ ਮੀਟਿੰਗ ਦੀ ਓਪਨਿੰਗ ਕਰਨ ਲਈ ਕਿਹਾ । ਮਨਜੀਤ ਇੰਦਰਾ ਜੀ ਨੇ ਸਾਹਿਤਕ ਸਾਂਝਾਂ ਗਰੁੱਪ ਤੇ ਸੰਸਥਾਪਕ ਰਮਿੰਦਰ ਰਮੀ ਦੇ ਬਾਰੇ ਵਿੱਚ ਆਪਣੇ ਵਿਚਾਰ ਪੇਸ਼ ਕੀਤੇ । ਉਹਨਾਂ ਨੇ ਕਿਹਾ ਰਮਿੰਦਰ ਬਹੁਤ ਪਿਆਰ ਵਾਲੀ ਤੇ ਜ਼ਿੰਦਾ-ਦਿਲ ਔਰਤ ਹੈ , ਤੇ ਇਸਨੇ ਵੀ ਜੋ ਹੰਡਾਇਆ ਹੈ , ਆਪਣੇ ਪੱਲੇ ਵਿੱਚ ਬੰਨ ਲਿਖਣਾ ਸ਼ੁਰੂ ਕੀਤਾ ਹੈ । ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਾਵਿ ਮਿਲਣੀ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਤੇ ਸਮੇਂ ਦੀ ਲੋੜ ਵੀ । ਮਨਜੀਤ ਇੰਦਰਾ ਜੀ ਨੇ ਆਪਣੀਆਂ ਰਚਨਾਵਾਂ ਆਪਣੀ ਮਿੱਠੀ ਤੇ ਦਮਦਾਰ ਅਵਾਜ਼ ਵਿੱਚ ਪੇਸ਼ ਕੀਤੀਆਂ ।ਇਸ ਕਾਵਿ ਮਿਲਣੀ ਵਿੱਚ :- 1. ਡਾ : ਜੀ ਐਸ ਅਨੰਦ :- ਚੱਲ ਮਿੱਤਰਾ ਮੈਨੂੰ ਲੈ ਚੱਲ ਨਾਲ 2 . ਡਾ : ਅਮਨਦੀਪ ਕੌਰ ਬਰਾੜ :- ਕਿਸਾਨੀ ਸੰਘਰਸ਼ 3 .ਸ : ਹਰਦਿਆਲ ਸਿੰਘ ਝੀਤਾ :- ਜੱਦ ਰੱਬ ਧਰਤੀ ਤੇ ਆਉਂਦਾ ਹੈ 4. :- ਪ੍ਰੋ : ਕੁਲਜੀਤ ਕੌਰ :- ਦੇਸ਼ ਦੇ ਹਾਕਮੋ ਸੁਣੋ ਜ਼ਰੂਰ 5.ਡਾ : ਅਨੀਸ਼ ਗਰਗ :- ਜਿਹਨਾ ਨੇ ਕਦੇ ਗਮਲੇ ਵਿੱਚ ਬੂਟਾ ਨਹੀਂ ਲਾਇਆ 6. ਡਾ : ਤੇਜਿੰਦਰ ਕੌਰ :- ਕਿਸਾਨੀ ਪਿਤਾ ਤਾਂ ਧੀ ਦੀ ਵਾਰਤਾਲਾਪ ਸੰਬੰਧੀ ਕਵਿਤਾ 7. ਰਾਜਵੰਤ ਰਾਜ :- ਗ਼ਜ਼ਲਾਂ 8. ਮਨਜੀਤ ਇੰਦਰਾ :- ਕਿਸਾਨੀ , ਸਿਆਸਤ ਤੇ ਕਵਿਤਾਵਾਂ 9. . ਡਾ :- ਜਗਮੋਹਨ ਸੰਘਾ :- 10 ਡਾ : ਬਲਜੀਤ ਸਿੰਘ ।
ਹਰੇਕ ਕਵੀ ਨੇ ਵਾਰੀ ਵਾਰੀ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਖ਼ੂਬਸੂਰਤ ਅੰਦਾਜ਼ ਵਿੱਚ ਆਪਣੀਆਂ ਰਚਨਾਵਾਂ ਸੁਣਾ ਕੇ ਸੱਭ ਦੇ ਮਨਾ ਨੂੰ ਮੋਹ ਲਿਆ । ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਾਵਿ ਮਿਲਣੀ ਹੋਣ ਦੇ ਨਾਤੇ , ਕਿਸਾਨੀ ਸੰਘਰਸ਼ ਤੇ ਹੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ । ਕੁਝ ਸ਼ਾਇਰਾਂ ਨੇ ਹੋਰ ਵਿਸ਼ੇ ਤੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ । ਆਖੀਰ ਵਿੱਚ ਡਾ : ਬਲਜੀਤ ਕੌਰ ਜੀ ਨੇ ਡਾ : ਬਲਜੀਤ ਸਿੰਘ ਨੂੰ ਮੀਟਿੰਗ ਦੀ ਕਲੋਜ਼ਿੰਗ ਕਰਨ ਲਈ ਕਿਹਾ । ਡਾ : ਬਲਜੀਤ ਸਿੰਘ ਬਹੁਤ ਵਧੀਆ ਅਲੋਚਕ ਵੀ ਨੇ , ਉਹਨਾਂ ਨੇ ਸੱਭ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਤੇ ਆਪਣੇ ਵਿਚਾਰ ਸਾਂਝੇ ਕੀਤੇ । ਡਾ : ਬਲਜੀਤ ਸਿੰਘ ਨੇ ਸੱਭ ਸ਼ਾਇਰਾਂ ਦੀਆਂ ਰਚਨਾਵਾਂ ਦੀ ਬਹੁਤ ਵਧੀਆ ਢੰਗ ਨਾਲ ਸਮੀਖਿਆ ਕੀਤੀ । ਆਖੀਰ ਵਿੱਚ ਰਮਿੰਦਰ ਰਮੀ ਤੇ ਡਾ : ਜਗਮੋਹਨ ਸੰਘਾ ਨੇ ਸੰਚਾਲਕ ਡਾ : ਬਲਜੀਤ ਕੌਰ ਰਿਆੜ , ਮੁੱਖ ਮਹਿਮਾਨ , ਵਿਸ਼ੇਸ਼ ਮਹਿਮਾਨ , ਕਵੀਜਨ ਤੇ ਹਾਜ਼ਰੀਨ ਮੈਂਬਰਜ਼ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਸਾਨੂੰ ਇਸੇ ਤਰਾਂ ਆਪ ਸੱਭ ਦਾ ਪਿਆਰ , ਸਾਥ ਤੇ ਸਹਿਯੋਗ ਮਿਲਦਾ ਰਹੇਗਾ । ਟੋਰਾਂਟੋ ਤੋਂ ਪਰਮਜੀਤ ਸਿੰਘ ਗਿੱਲ , ਰਿੰਟੂ ਭਾਟੀਆ ਜੀ ਤੇ ਪਰਸ਼ਿੰਦਰ ਧਾਲੀਵਾਲ ਜੀ ਨੇ ਵੀ ਮੀਟਿੰਗ ਵਿੱਚ ਸ਼ਿਰਕਤ ਕੀਤੀ । ਜਨਰਲ ਸਕਤਰ ਅਮਨਬੀਰ ਸਿੰਘ ਧਾਮੀ ਜੀ ਨੇ ਪੋਸਟਰ ਬਣਾਉਣ ਦੀ ਜ਼ੁੰਮੇਵਾਰੀ ਲਈ ਹੋਈ ਹੈ , ਬਹੁਤ ਸ਼ਾਨਦਾਰ ਪੋਸਟਰ ਬਣਾਉਂਦੇ ਹਨ । ਸ਼ੁਕਰਾਨੇ ਅਮਨਬੀਰ ਜੀ ਤੇ ਸਾਡੇ ਮੀਡੀਆ ਤੇ ਪ੍ਰੈਸ ਮੈਂਬਰਜ਼ ਦਾ ਵੀ ਦਿਲੋਂ ਧੰਨਵਾਦ ਜੀ ਜੋਕਿ ਮੀਟਿੰਗ ਵਿੱਚ ਵੀ ਸ਼ਿਰਕਤ ਕਰਦੇ ਹਨ ਤੇ ਸਾਡੀ ਹਰ ਨਿਊਜ਼ ਨੂੰ ਵੀ ਆਪਣੇ ਪੇਪਰ ਵਿੱਚ ਲਗਾ ਕੇ ਮਾਣ ਦਿੰਦੇ ਹਨ । ਧੰਨਵਾਦ ਸਹਿਤ ।
ਰਮਿੰਦਰ ਰਮੀ ਸੰਸਥਾਪਕ ਤੇ ਪ੍ਰਬੰਧਕ
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।