dotty's casino in summerlin las vegas casino playa de las americas and gran tenerife hotel mr ans casino del sol happy hour driving directions to indigo sky casino mardi gras casino louie's bar casino loses on mini bacarat due to card error
best platform for news and views

ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਸਨਮਾਨ ਸਮਾਰੋਹ

Please Click here for Share This News

Amritsar
ਜਗਤ ਪੰਜਾਬੀ ਸਭਾ ਕੇਨੈਡਾ ਤੇ ਪੰਜਾਬੀ ਅਧਿਐਨ ਵਿਭਾਗ ਵੱਲੋਂ ਪ੍ਰਿੰਸੀਪਲ ਮਹਿਲ ਸਿੰਘ ਦੇ ਸਨਮਾਨ ਵਜੋਂ ਸਨਮਾਨ ਸਮਾਰੋਹ ਕਰਾਇਆ ਗਿਆ ।ਵੱਖ ਵੱਖ ਵਿਭਾਗਾਂ ਦੇ ਮੁੱਖੀਆਂ ਨੇ ਇਸ ਸਨਮਾਨ ਸਮਾਰੋਹ ਵਿੱਚ ਸ਼ਿਰਕਤ ਕੀਤੀ । ਹਰੇਕ ਵਿਭਾਗ ਦੇ ਮੁੱਖੀਆਂ ਨੇ ਸੰਬੋਧਨ ਕੀਤਾ । ਆਤਮ ਸਿੰਘ ਰੰਧਾਵਾ ਮੁੱਖੀ ਪੰਜਾਬੀ ਵਿਭਾਗ ਨੇ ਕਿਹਾ ਕਿ ਸਾਡੀ ਸੰਸਥਾ ਦੇ ਮੁੱਖੀ ਡਾਕਟਰ ਮਹਿਲ ਸਿੰਘ ਦਾ ਨਾਮ ਦੁਨੀਆਂ ਦੇ 101 ਸਿਰਮੌਰ ਪੰਜਾਬੀਆਂ ਦੀ ਲਿਸਟ ਵਿੱਚ ਦੇਖ ਕੇ ਅਥਾਹ ਖ਼ੁਸ਼ੀ ਹੋਈ ਜਿਸ ਵਿਚ ਸਾਡੇ ਕਾਲਜ ਦਾ ਨਾਮ ਦੁਨੀਆਂ ਵਿਚ ਰੋਸ਼ਨ ਹੋਇਆ । ਪ੍ਰਿੰਸੀਪਲ ਮਹਿਲ ਸਿੰਘ ਜੀ ਨੂੰ 101 ਸਿਰਮੌਰ ਪੰਜਾਬੀਆਂ ਦੀ ਲਿਸਟ ਵਾਲਾ ਪੋਸਟਰ ਤੇ ਫੁਲਕਾਰੀ ਭੇਂਟ ਕੀਤੀ ਗਈ । ਵੱਖ ਵੱਖ ਵਿਭਾਗਾਂ ਦੇ ਮੁੱਖੀਆਂ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ । ਸ: ਆਤਮ ਸਿੰਘ ਰੰਧਾਵਾ ਜੀ ਨੇ ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੀ ਦਾ ਵਧਾਈ ਸੰਦੇਸ਼ ਪੜ੍ਹ ਕੇ ਸੁਣਾਇਆ । ਪ੍ਰਿੰਸੀਪਲ ਮਹਿਲ ਸਿੰਘ ਜੀ ਬਹੁਤ ਵਧੀਆ ਲੇਖਕ ਵੀ ਨੇ ਜਿਹਨਾਂ ਨੇ ਨੈਤਿਕ ਸਿੱਖਿਆ ਸੰਬੰਧੀ ਬਹੁਤ ਕੁਝ ਲਿਖ ਕੇ ਦਿੱਤਾ ਹੈ । ਪ੍ਰਿੰਸੀਪਲ ਮਹਿਲ ਸਿੰਘ ਜੀ ਨੇ ਮੁੱਖੀ ਪੰਜਾਬੀ ਵਿਭਾਗ ਖਾਲਸਾ ਕਾਲਜ ਸ : ਆਤਮ ਸਿੰਘ ਰੰਧਾਵਾ ਤੇ ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੀ ਦਾ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਸ਼ਾਲਾ ਇਹ ਮਾਂ ਬੋਲੀ ਪੰਜਾਬੀ ਤੇ ਪੰਜਾਬੀਅਤ ਦੀ ਤੱਰਕੀ ਲਈ ਬਹੁਤ ਉਪਰਾਲੇ ਕਰ ਰਹੇ ਹਨ ਤੇ ਵਾਹਿਗੁਰੂ ਇਹਨਾਂ ਨੂੰ ਹੋਰ ਤੌਫ਼ੀਕ ਬਖ਼ਸ਼ਣ ਤੇ ਦਿਨ ਦੁਗੁੱਣੀ ਰਾਤ ਚੌਗੁਣੀ ਤੱਰਕੀਆਂ ਬਖ਼ਸ਼ਣ ।

Please Click here for Share This News

Leave a Reply

Your email address will not be published.