ਸਭ ਲਈ ਖੁਸ਼ੀਆਂ ਲੈ ਕੇ ਆਵੇ ਸਾਲ ਨਵਾਂ ਅਰਦਾਸ ਕਰਾਂ
ਗਮ ਦੇ ਸਾਏ ਦੂਰ ਭਜਾਵੇ ਮੈਂ ਇਹੋ ਅਰਦਾਸ ਕਰਾਂ!
ਗੁਰਬਤ ਮਾਰੇ ਘਰਾਂ ਦੇ ਵਿੱਚ ਵੀ ਪੱਕਦੀ ਹੋ ਜਾਏ ਰੋਟੀ
ਹਰ ਕੋਈ ਢੋਲੇ ਮਾਹੀਏ ਗਾਵੇ
ਮੈਂ ਇਹੋ ਅਰਦਾਸ ਕਰਾਂ
ਨਵੇਂ ਵਰ੍ਹੇ ਦੇ ਨਾਲ ਨਵੇਂ ਹੀ ਫੁੱਲ ਬਗੀਚੇ ਮੌਲਣ
ਦੁਨੀਆਂ ਉੱਤੇ ਅਮਨ ਵਸਾਵੇ
ਮੈਂ ਇਹੋ ਅਰਦਾਸ ਕਰਾਂ!
ਪੌਣਾਂ ਵਗਣ ਪਿਆਰ ਵਾਲੀਆਂ ਚੌਹ ਪਾਸੇ ਖੁਸ਼ਹਾਲੀ
ਸਭੇ ਦੇ ਸ਼ਿਕਵੇ ਗਿਲੇ ਮਿਟਾਵੇ
ਮੈਂ ਇਹੋ ਅਰਦਾਸ ਕਰਾਂ!
ਮੁੜ ਤੋਂ ਮੇਰੇ ਗੁਲਸ਼ਨ ਅੰਦਰ ਫੇਰਾ ਪਾਉਣ ਸੁੰਗਧਾਂ
ਹਰ ਇਕ ਦੀ ਰੂਹ ਮਹਿਕਾਵੇ
ਮੈਂ ਇਹੋ ਅਰਦਾਸ ਕਰਾਂ!
‘ਕਿਰਨ’ ਖੁਦਾ ਦੇ ਦਰ ਤੇ ਬੈਠੀ ਕਰਦੀ ਹੈ ਅਰਜੋਈ
ਸਭ ਦੀ ਅਦਬੀ ਸਾਂਝ ਵਧਾਵੇ
ਮੈਂ ਇਹੋ ਅਰਦਾਸ ਕਰਾਂ!!
ਕਿਰਨ ਪਾਹਵਾ
ਸਕਾਲਰ ਪੀ ਐੱਚ ਡੀ
ਪੰਜਾਬੀ ਯੂਨੀਵਰਸਿਟੀ ਪਟਿਆਲਾ
Kiranpahwa888@gmail.com