best platform for news and views

Goldi Brar Biography. ਕਿਵੇਂ ਗੋਲਡੀ ਬਰਾੜ ਬਣਿਆ ਗੈਂਗਸਟਰ? ਜਾਣੋ ਪੂਰੀ ਸਟੋਰੀ

Please Click here for Share This News

Goldi Brar is inteligent student. He is born in 1988 at village Uday Karan, Distt. Shri Mukatsar Sahib, in Punjab. His family move to Adesh Nagar Shri Mukatsar Sahib. Goldi Brar’s Full Name is Satinder Singh Goldi Brar. His father Gurbakash Singh is retired Sub Inspector from Punjab Police. Goldi brar flying to Canada at Study Visa in 2020.

ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਅੱਜ ਅਮਰੀਕਾ ਵਿਚ ਗ੍ਰਿਫਤਾਰ ਤਾਂ ਕਰ ਲਿਆ, ਪਰ ਗੋਲਡੀ ਬਰਾੜ ਦਾ ਪਿਛੋਕੜ ਕੀ ਹੈ? ਇਸ ਬਾਰੇ ਅੱਜ ਕੁੱਝ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਗੋਲਡੀ ਬਰਾੜ ਕੋਈ ਨਾਲਾਇਕ ਜਾਂ ਨਸ਼ੇੜੀ ਕਿਸਮ ਦਾ ਬੱਚਾ ਨਹੀਂ ਸੀ। ਉਹ ਪੜ੍ਹਨ ਵਿਚ ਕਾਫੀ ਹੁਸ਼ਿਆਰ ਸੀ ਅਤੇ ਸਟੱਡੀ ਵੀਜ਼ਾ ਲੈ ਕੇ ਹੀ ਕੈਨੇਡਾ ਗਿਆ ਸੀ। ਤੁਸੀਂ ਸਾਰੇ ਜਾਣਦੇ ਹੀ ਹੋ ਕਿ ਕੈਨੇਡਾ ਦਾ ਸਟੱਡੀ ਵੀਜ਼ਾ ਲੈਣ ਲਈ ਆਈਲਟਸ ਦੇ ਬੈਂਡ ਕੋਈ ਨਾਲਾਇਕ ਬੱਚਾ ਨਹੀਂ ਲੈ ਸਕਦਾ। ਚੰਗੇ ਹੁਸ਼ਿਆਰ ਬੱਚੇ ਹੀ ਚੰਗੇ ਬੈਂਡ ਲੈਂਦੇ ਨੇ ਤੇ ਸਟੱਡੀ ਵੀਜ਼ਾ ਲੈ ਕੇ ਕੈਨੇਡਾ ਜਾਂਦੇ ਨੇ।
ਗੋਲਡੀ ਬਰਾੜ ਦਾ ਅਸਲ ਨਾਮ ਸਤਿੰਦਰ ਸਿੰਘ ਉਰਫ ਗੋਲਡੀ ਬਰਾੜ ਹੈ। ਗੋਲਡੀ ਸ੍ਰੀ ਮੁਕਤਸਰ ਸਾਹਿਬ ਸਾਹਿਬ ਦੇ ਪਿੰਡ ਉਦੇਕਰਨ ਦਾ ਵਾਸੀ ਸੀ ਅਤੇ ਬਾਅਦ ਵਿਚ ਉਸਦਾ ਪਰਿਵਾਰ ਸ੍ਰੀ ਮੁਕਤਸਰ ਸਾਹਿਬ ਵਿਚ ਆਦੇਸ਼ ਨਗਰ ਵਿਚ ਰਹਿਣ ਲੱਗ ਪਿਆ ਸੀ। ਉਸਦੇ ਪਿਤਾ ਸ਼ਮਸ਼ੇਰ ਸਿੰਘ ਪੁੱਤਰ ਗੁਰਬਖਸ਼ ਸਿੰਘ ਪੰਜਾਬ ਪੁਲੀਸ ਵਿਚੋਂ ਸਬ ਇੰਸਪੈਕਟਰ ਰਿਟਾਇਰ ਹੋਏ ਸਨ। ਸਾਲ 1988 ਵਿਚ ਜਨਮਿਆਂ ਗੋਲਡੀ ਬਰਾੜ ਕਾਫੀ ਹੁਸ਼ਿਆਰ ਬੱਚਾ ਸੀ, ਪਰ ਜਦੋਂ ਉਹ ਘਰੋਂ ਬਾਹਰ ਪੜ੍ਹਨ ਲੱਗਾ ਤਾਂ ਉਸਦੀ ਸੰਗਤ ਕੁੱਝ ਗਲਤ ਬੱਚਿਆਂ ਨਾਲ ਹੋ ਗਈ। ਫਿਰ ਵੀ ਉਹ ਕੈਨੇਡਾ ਦੇ ਸਟੱਡੀ ਵੀਜੇ ‘ਤੇ ਕੈਨੇਡਾ ਚਲਾ ਗਿਆ
ਅਸਲ ਵਿਚ ਗੋਲਡੀ ਬਰਾੜ ਦਾ ਚਚੇਰਾ ਭਰਾ ਗੁਰਲਾਲ ਸਿੰਘ ਬਰਾੜ ਚੰਡੀਗੜ੍ਹ ਵਿਚ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਆਗੂ ਸੀ। ਗੁਰਲਾਲ ਬਰਾੜ ਦੀ 11 ਅਕਤੂਬਰ 2020 ਦੀ ਰਾਤ ਨੂੰ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਇੱਕ ਕਲੱਬ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਗੋਲਡੀ ਨੇ ਆਪਣੇ ਚਚੇਰੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਅਪਰਾਧ ਦੀ ਦੁਨੀਆਂ ਵਿਚ ਪੈਰ ਰੱਖਿਆ। ਇਸ ਤੋਂ ਬਾਅਦ ਹੀ ਗੋਲਡੀ ਬਰਾੜ ਦਾ ਸੰਪਰਕ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਹੋਇਆ। ਗੋਲਡੀ ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਹੀ 18 ਫਰਵਰੀ 2021 ਨੂੰ ਫਰੀਦਕੋਟ ਦੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਸਿੰਘ ਭਲਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਵਾ ਦਿੱਤੀ ਸੀ।
ਇਸ ਤੋਂ ਬਾਅਦ ਰਣਜੀਤ ਸਿੰਘ ਉਰਫ਼ ਰਾਣਾ ਸਿੱਧੂ ਨੂੰ ਮਲੋਟ ਵਿੱਚ ਮਾਰ ਦਿੱਤਾ ਗਿਆ। ਕਤਲਾਂ ਦੇ ਨਾਲ-ਨਾਲ ਫਿਰੌਤੀ ਮੰਗਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮੁਕਤਸਰ ਵਿਚ ਹੋਈ ਗੈਂਗਵਾਰ ਵਿਚ ਵੀ ਗੋਲਡੀ ਬਰਾੜ ਦਾ ਨਾਮ ਹੀ ਆਉਣ ਲੱਗ ਪਿਆ।
ਗੋਲਡੀ ਬਰਾੜ ਨੇ ਇਸ ਸਾਲ ਦੇ ਸ਼ੁਰੂ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਲਈ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਕੁਝ ਹੋਰਾਂ ਨਾਲ ਤਾਲਮੇਲ ਕੀਤਾ ਸੀ। ਮਾਨਸਾ ‘ਚ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਆਪਣੇ ਦੋਸਤ ਅਤੇ ਚਚੇਰੇ ਭਰਾ ਨਾਲ ਜੀਪ ‘ਚ ਸਫਰ ਕਰ ਰਿਹਾ ਸੀ ਕਿ ਰਸਤੇ ‘ਚ ਛੇ ਸ਼ੂਟਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਗੋਲਡੀ ਬਰਾੜ ਨੇ ਇਸ ਕਤਲੇਆਮ ਦੀ ਜ਼ਿੰਮੇਵਾਰੀ ਲਈ ਸੀ।
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਪੰਜਾਬ ਪੁਲੀਸ ਗੋਲਡੀ ਬਰਾੜ ਨੂੰ ਕਾਬੂ ਕਰਨ ਲਈ ਕਾਰਵਾਈ ਕਰ ਰਹੀ ਸੀ। ਕੁੱਝ ਸਮਾਂ ਪਹਿਲਾਂ ਕੋਟਕਪੂਰਾ ਵਿਖੇ ਇਕ ਡੇਰਾ ਪ੍ਰੇਮੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲ ਦੀ ਜੁੰਮੇਵਾਰੀ ਵੀ ਗੋਲਡੀ ਬਰਾੜ ਨੇ ਲੈ ਲਈ। ਇਸ ਮਾਮਲੇ ਵਿਚ ਵੀ ਪੰਜਾਬ ਪੁਲੀਸ ਨੇ ਗੋਲਡੀ ਬਰਾੜ ਖਿਲਾਫ ਰੈਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ।
ਜਦੋਂ ਪੰਜਾਬ ਪੁਲੀਸ ਨੇ ਗੋਲਡੀ ਬਰਾੜ ਨੂੰ ਕਾਬੂ ਕਰਨ ਲਈ ਕਾਰਵਾਈ ਤੇਜ ਕਰ ਦਿੱਤੀ ਤਾਂ ਗੋਲਡੀ ਬਰਾੜ ਨੂੰ ਕੈਨੇਡਾ ਵਿਚ ਵੀ ਖਤਰਾ ਪੈਦਾ ਹੋ ਗਿਆ। ਇਸ ਲਈ ਗੋਲਡੀ ਬਰਾੜ ਨੇ ਕੈਨੇਡਾ ਤੋਂ ਅਮਰੀਕਾ ਵਿਚ ਸ਼ਿਫਟ ਹੋਣ ਦਾ ਫੈਸਲਾ ਕੀਤਾ। ਅਮਰੀਕਾ ਵਿਚ ਕੈਲੇਫੋਰਨੀਆ ਜਾ ਕੇ ਗੋਲਡੀ ਬਰਾੜ ਨੇ ਸ਼ਰਨ ਲੈਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਕਾਰਵਾਈ ਦੀ ਭਿਣਕ ਪੁਲੀਸ ਨੂੰ ਵੀ ਲੱਗ ਗਈ ਅਤੇ ਅੱਜ ਕੈਲੇਫੋਰਨੀਆ ਦੇ ਫਰਿਜ਼ਨੋ ਸ਼ਹਿਰ ਵਿਚ ਗੋਲਡੀ ਬਰਾੜ ਨੂੰ ਕਾਬੂ ਕਰ ਲਿਆ ਗਿਆ। ਹੁਣ ਪੰਜਾਬ ਪੁਲੀਸ ਵਲੋਂ ਗੋਲਡੀ ਬਰਾੜ ਨੂੰ ਪੰਜਾਬ ਲਿਆਉਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ।

Please watch this video for biography of Goldi brar

Please Click here for Share This News

Leave a Reply

Your email address will not be published.