Sikar (Rajasthan) Today popular gangster Raju Theth shooted by Lawrence Bishnoi Gang. Raju Dead on gate of his house. Total incident recorded in CCTV Camera. You can watch this cctv footage at below youtube link.
ਗੈਂਗਵਾਰ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਅੱਜ ਫੇਰ ਇਕ ਖਤਰਨਾਕ ਗੈਂਗਸਟਰ ਦੀ ਉਸਦੇ ਘਰ ਵਿਚ ਆ ਕੇ ਹੀ ਵਿਰੋਧੀ ਗੈਂਗਸਟਰਾਂ ਨੇ ਹੱਤਿਆ ਕਰ ਦਿੱਤੀ। ਗੈਂਗਸਟਰ ਰਾਜੂ ਠੇਹਟ ਨੂੰ ਅੱਜ ਗੈਂਗਸਟਰਾਂ ਨੇ ਘਰ ਵਿਚ ਹੀ ਘੇਰਾ ਪਾ ਲਿਆ ਅਤੇ ਉਸ ਨੂੰ ਗੋਲੀ ਮਾਰ ਦਿੱਤੀ। ਰਾਜੂ ਠੇਹਟ ਦੇ ਕਤਲ ਦੀ ਜੁੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਹੈ।
ਇਹ ਸਾਰੀ ਘਟਨਾ ਸੀ ਸੀ ਟੀ ਵੀ ਕੈਮਰੇ ਵਿਚ ਵੀ ਕੈਦ ਹੋ ਗਈ। ਸੀ ਸੀ ਟੀ ਵੀ ਕੈਮਰੇ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਕੁੱਝ ਗੈਂਗਸਟਰ ਪਹਿਲਾਂ ਇਕ ਕਾਰ ਰਾਹੀਂ ਗਲੀ ਵਿਚ ਆਏ ਅਤੇ ਉਨ੍ਹਾਂ ਨੇ ਘਰ ਦੀ ਘੰਟੀ ਵਜਾਈ। ਉਧਰੋਂ ਇਕ ਗੈਂਗਸਟਰ ਟਰੈਕਟਰ ਟਰਾਲੀ ‘ਤੇ ਆਇਆ। ਜਦੋਂ ਰਾਜੂ ਠੇਹਟ ਨੇ ਘਰੋਂ ਬਾਹਰ ਦੇਖਿਆ ਤਾਂ ਉਨ੍ਹਾਂ ਨੇ ਫਾਇਰਿੰਗ ਕਰ ਦਿੱਤੀ। ਰਾਜੂ ਨੇ ਵੀ ਅੰਦਰੋਂ ਆਪਣੇ ਹਥਿਆਰਾਂ ਨਾਲ ਫਾਇਰਿੰਗ ਦੀ ਕੋਸ਼ਿਸ਼ ਕੀਤੀ। ਪਰ ਹਮਲਾ ਕਰਨ ਆਏ ਗੈਂਗਸਟਰਾਂ ਨੇ ਰਾਜੂ ਨੂੰ ਘਰ ਦੇ ਗੇਟ ‘ਤੇ ਹੀ ਗੋਲੀ ਮਾਰ ਦਿੱਤੀ।
ਇਸ ਸਾਰੀ ਘਟਨਾ ਦੀ ਲਾਰੈਂਸ ਬਿਸ਼ਨੋਈ ਗਰੁੱਪ ਨੇ ਜੁੰਮੇਵਾਰੀ ਲੈ ਲਈ ਹੈ। ਰਾਜੂ ਨੂੰ ਮਾਰਨ ਤੋਂ ਬਾਅਦ ਜਾਂਦੇ ਹੋਏ ਬਦਮਾਸ਼ ਵੀ ਫਾਇਰਿੰਗ ਕਰਦੇ ਰਹਿੰਦੇ ਨੇ ਤਾਂ ਜੋ ਇਲਾਕੇ ਵਿਚ ਦਹਿਸ਼ਤ ਫੈਲਾਈ ਜਾ ਸਕੇ।
ਰਾਜੂ ਠੇਹਟ ਦੀ ਪਿਛਲੇ 10ਸਾਲਾਂ ਤੋਂ ਵਿਰੋਧੀ ਗਰੁੱਪ ਨਾਲ ਦੁਸ਼ਮਣੀ ਚੱਲ ਰਹੀ ਸੀ। ਰਾਜੂ ਠੇਹਟ ਜੇਲ ਵਿਚ ਰਹਿੰਦਿਆਂ ਵੀ ਫਿਰੌਤੀਆਂ ਲੈਂਦਾ ਰਿਹਾ, ਪਰ ਅੱਜ ਘਰ ਵਿਚ ਆ ਕੇ ਹੀ ਰਾਜੂ ਠੇਹਟ ਨੂੰ ਮਾਰ ਦਿੱਤਾ ਗਿਆ।