( ਦੋਸਤ ਦੀ ਖ਼ੁਸ਼ੀ ਲਈ )
ਤੈਨੂੰ ਮਿਲੇ ਜ਼ਿੰਦਗੀ ਦੀ ਹਰ ਖ਼ੁਸ਼ੀ
ਦੋਸਤ ਦੁੱਖ ਨਾ ਕਦੇ ਤੈਨੂੰ ਨਸੀਬ ਹੋਵੇ
ਜ਼ਿੰਦਗੀ ਰੌਸ਼ਨ ਕਰੇ ਤੂੰ ਸਭ ਦੀ
ਪੂਰਾ ਹੋਵੇ ਤੇਰਾ ਹਰ ਸੁਪਨਾ
ਰੱਬ ਕਰੇ ਐਸੀ ਤੇਰੀ ਤਕਦੀਰ ਹੋਵੇ
ਬਿਨਾਂ ਮੰਗੇ ਹੀ ਤੈਨੂੰ ਸਭ ਕੁੱਝ ਮਿਲ ਜਾਵੇ
ਤੂੰ ਐਨੀ ਖੁਸਨਸੀਬ ਹੋਵੇ
ਸਭ ਤਕਲੀਫ਼ਾਂ ਨੂੰ ਭੁੱਲ ਕੇ ਸਦਾ ਰਹੇ ਹੱਸਦੀ
ਤੈਨੂੰ ਮਿਲੇ ਪਿਆਰ ਸਭਨਾਂ ਦਾ
ਹਰ ਇੱਕ ਦੇ ਦਿਲ ਵਿੱਚ ਰਹੇ ਵੱਸਦੀ
ਜਿਸ ਰਾਹ ਵੱਲ ਤੁਰ ਪਵੇ
ਉਹ ਮੰਜਿਲ ਤੇਰੇ ਕਰੀਬ ਹੋਵੇ
ਮੈਂ ਆਪਣੀ ਖ਼ੁਸ਼ੀ ਰਮੀ ਤੇਰੇ ਨਾਮ ਲਾ ਦਿੱਤੀ ਏ
ਤੇਰੀ ਮੁਸਕਰਾਹਟ ਲਈ ਦੋਸਤ
ਜ਼ਿੰਦਗੀ ਤੇਰੇ ਲੇਖੇ ਲਾ ਦਿੱਤੀ ਏ
ਤੇਰੀ ਹਰ ਮੁਸਕਿਲ ਤੇ ਦੁੱਖ ਗਗਨ ਦੇ ਨਾਮ ਹੋਵੇ
ਰੱਬਾ ਇਹੋ ਜਿਹੀ ਰਮਿੰਦਰ ਦੇ
ਹੱਥਾਂ ਦੀ ਲਕੀਰ ਹੋਵੇ
ਤੈਨੂੰ ਮਿਲੇ ਜ਼ਿੰਦਗੀ ਦੀ ਹਰ ਖ਼ੁਸ਼ੀ
ਦੋਸਤ ਦੁੱਖ ਨਾ ਕਦੇ ਤੈਨੂੰ ਨਸੀਬ ਹੋਵੇ
ਗਗਨਦੀਪ ਧਾਲੀਵਾਲ ਝਲੂਰ
ਬਰਨਾਲਾ