ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ 20 ਤੋਂ 30 ਸਤੰਬਰ ਤੱਕ ਪੰਜਾਬ ਸਰਕਾਰ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਸਹਿਯੋਗ ਨਾਲ ਸਰੀਰ ਦੇ ਰੋਗਾਂ ਦੀ ਜਾਂਚ ਕਰਨ ਲਈ ਇਕ ਸਕਰੀਨਿੰਗ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੈਡੀਕਲ ਕੈਂਪ ਵਿੱਚ ਸ਼ੂਗਰ, ਹਾਈਪਰਟੈਨਸ਼ਨ, ਅਤੇ ਤਿੰਨ ਦੇ ਕੈਂਸਰ ਆਮ ਕੈਂਸਰ ਜਿਵੇਂ ਮੂੰਹ, ਬੱਚੇਦਾਨੀ ਦਾ ਮੂੰਹ ਅਤੇ ਛਾਤੀ ਦੇ ਕੈਂਸਰ ਦੀ ਮੁੱਢਲੀ ਸਕਰੀਨਿੰਗ ਹੋਵੇਗੀ। ਇਹ ਜਾਂਚ ਕੈਂਪ ਗੁਰੂ ਗੋਬਿੰਦ ਸਿੰਘ ਹਸਪਤਾਲ ਫਰੀਦਕੋਟ ਦੇ ਕਰਮਚਾਰੀਆਂ ਅਤੇ ਸਟਾਫ ਲਈ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਡਾਕਟਰਾਂ ਦੀ ਜਾਂਚ 20 ਤੋਂ 21 ਸਤੰਬਰ ਨੂੰ ਨਰਸਿੰਗ ਸਟਾਫ਼ ਦੀ 22 ਤੋਂ 24 ਸਤੰਬਰ ਨੂੰ, ਕਲੈਰੀਕਲ ਅਤੇ ਟੈਕਨੀਕਲ ਸਟਾਫ਼ ਦੀ 27 ਤੋਂ 28 ਸਤੰਬਰ ਅਤੇ ਹੈਲਪਰਾਂ ਦੀ ਜਾਂਚ 29 ਤੋਂ 30 ਸਤੰਬਰ ਨੂੰ ਕੀਤੀ ਜਾਵੇਗੀ। ਕੈਂਪ ਦੌਰਾਨ ਇਹ ਸਕਰੀਨਿੰਗ ਜਾਚ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਤਾਲ ਦੇ ਓਪੀਡੀ ਬਲਾਕ ਵਿੱਚ ਕੀਤੀ ਜਾਵੇਗੀ। ਇਸ ਮੌਕੇ ਡਾ: ਸੰਜੇ ਗੁਪਤਾ ਮੁਖੀ ਐਸ.ਪੀ.ਐਮ ਵਿਭਾਗ ਨੇ ਦੱਸਿਆ ਕਿ ਅੱਜਕਲ੍ਹ ਵਿਗੜ ਰਹੀ ਜੀਵਨ ਸੈਲੀ ਕਾਰਨ ਬਿਮਾਰੀਆਂ ਲੱਗਣ ਦਾ ਪ੍ਰਕੋਪ ਦਿਨੋ-ਦਿਨ ਵੱਧ ਰਿਹਾ ਹੈ,ਇਸ ਲਈ ਹਰ ਸੰਸਥਾ ਵਿੱਚ ਇਹਨਾਂ ਦੀ ਜਾਂਚ ਕਰਨਾ ਜਰੂਰੀ ਹੋਣਾ ਚਾਹੀਦਾ ਹੈ। ਡਾਕਟਰ ਸ਼ਿਲੇਖ ਮਿੱਤਲ ਮੈਡੀਕਲ ਸੁਪਰਡੈਂਟ ਨੇ ਸਮੂਹ ਸਟਾਫ ਨੂੰ ਆਪਣੀ ਜਾਂਚ ਕਰਵਾਉਣ ਦੀ ਅਪੀਲ ਕੀਤੀ। ਡਾ: ਰਾਜੀਵ ਸ਼ਰਮਾ ਪ੍ਰਿੰਸੀਪਲ ਨੇ ਦੱਸਿਆ ਕਿ ਇੰਨੇ ਵੱਡੇ ਪੱਧਰ ਦਾ ਸਕਰੀਨਿੰਗ ਕੈਂਪ ਬਹੁਤ ਲੰਬੇ ਸਮੇਂ ਬਾਅਦ ਲਗਾਇਆ ਜਾ ਰਿਹਾ ਹੈ,ਜਿਸ ਦਾ ਲਾਹਾ ਹਰ ਇਕ ਨੂੰ ਲੈਣਾ ਚਾਹੀਦਾ ਹੈ। ਡਾ: ਨਿਰਮਲ ਓਸੇਪਚਨ ਰਜਿਸਟਰਾਰ ਬੀ.ਐਫ.ਯੂ.ਐਚ.ਐਸ. ਨੇ ਅਜਿਹੇ ਕੈਂਪ ਲਗਾਉਣ ਲਈ ਪ੍ਰਬੰਧਕਾਂ ਦੇ ਇਸ ਯਤਨ ਦੀ ਸ਼ਲਾਘਾ ਕੀਤੀ।
