Faridkot : A medical eye camp held at Radha Krishan Dham Faridkot by Eye Care Team Jaito.
ਫਰੀਦਕੋਟ : ਰਾਧਾ ਕ੍ਰਿਸ਼ਨ ਧਾਮ ਫਰੀਦਕੋਟ ਵਿਖੇ ਅੱਜ ਆਈ ਕੇਅਰ ਸੈਂਟਰ ਜੈਤੋ ਦੀ ਟੀਮ ਨੇ ਵਿਸ਼ੇਸ਼ ਦੌਰਾ ਕੀਤਾ। ਇਸ ਮੌਕੇ ਟੀਮ ਨੇ ਰਾਧਾ ਕ੍ਰਿਸ਼ਨ ਧਾਮ ਵਿਖੇ ਪਾਲੇ ਜਾ ਰਹੇ ਬੇਸਹਾਰਾ ਬੱਚਿਆਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ। ਇਸ ਤੋਂ ਇਲਾਵਾ ਬੱਚਿਆਂ ਦੀ ਦੇਖਭਾਲ ਕਰਨ ਵਾਲੀਆਂ ਬੀਬੀਆਂ, ਧਾਮ ਦੇ ਬਾਕੀ ਕਰਮਚਾਰੀਆਂ ਅਤੇ ਟਰੱਸਟ ਦੇ ਮੈਂਬਰਾਂ ਦੀਆਂ ਅੱਖਾਂ ਦਾ ਵੀ ਚੈੱਕਅੱਪ ਕੀਤਾ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਡਾ. ਪ੍ਰਿਅੰਕਾ ਯਾਦਵ, ਲਾਇਨ ਰਕੇਸ਼ ਮਿੱਤਲ (ਕੈਂਪ ਚੇਅਰਮੈਨ), ਅੰਜਨਾ, ਰਾਧਾ ਕ੍ਰਿਸ਼ਨ ਧਾਮ ਦੇ ਟਰੱਸਟੀ ਮੈਂਬਰ ਰਕੇਸ਼ ਗੇਰਾ, ਦੀਪਕ ਸ਼ਰਮਾਂ, ਸੰਦੀਪ ਗਰਗ, ਮਨੋਜ ਜਿੰਦਲ, ਪਵਨ ਵਧਵਾ, ਕ੍ਰਿਸ਼ਨ ਕੁਮਾਰ ਲਾਡੀ, ਵਿਨੋਦ ਗਰਗ, ਕ੍ਰਿਸ਼ਨ ਗਰਗ, ਸਟਾਫ ਮੈਂਬਰ ਗੁਰਮੀਤ, ਅਸ਼ਵਿੰਦਰ ਵੀ ਇਸ ਮੌਕੇ ਹਾਜਰ ਸਨ।

