best platform for news and views

ਸਿੱਖਿਆ ਵਿਭਾਗ ਨੂੰ ਡਿਜੀਟਲ ਬਣਾਉਣ ਵਾਲੇ ਕੰਪਿਊਟਰ ਫੈਕਲਟੀਆਂ ਨਾਲ ਸਰਕਾਰ ਮਰਤੇਈ ਮਾਂ ਵਰਗਾ ਸਲੂਕ ਕਿਉ ਕਰ ਰਹੀ ਹੈ?

Please Click here for Share This News

ਪਟਿਆਲਾ :  ਜਿਲੇ ਦੇ ਕੰਪਿਊਟਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਹਨੀ ਗਰਗ ਨੇ ਦੱਸਿਆ ਕਿ ਸਾਲ 2004-2005 ਦੌਰਾਨ ਮਾਨਯੋਗ ਮੁੱਖ ਮੰਤਰੀ ਜੀ ਦੀ ਦੂਰ ਅੰਦੇਸ਼ੀ ਸੋਚ ਕਾਰਨ ਸਰਕਾਰੀ ਸਕੂਲਾਂ ਵਿਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਦੇਣ ਲਈ ਉੱਚ ਯੋਗਤਾ ਜਿਵੇਂ B.Sc.(IT/CS), BCA, MCA, MSC(IT/CS), B.Tech, M.Tech ਆਦਿ ਯੋਗਤਾ ਵਾਲੇ ਕੰਪਿਊਟਰ ਅਧਿਆਪਕਾਂ ਦੀ ਭਰਤੀ ਦੀ ਸ਼ੁਰੂਆਤ Rs. 3500, Rs. 4500 ਤੇ ਕੀਤੀ ਗਈ ਸੀ ਬਾਅਦ ਵਿਚ Oct-Nov, 2007 ਵਿੱਚ ਮੌਜੂਦਾ ਕਾਂਗਰਸ ਸਰਕਾਰ ਨੇ ਹੀ ਸਾਡੀ ਤਨਖ਼ਾਹ Rs. 7000 ਕੀਤੀ ਅਤੇ ਸਾਲ 2009 ਵਿੱਚ ਅਕਾਲੀ ਭਾਜਪਾ ਸਰਕਾਰ ਨੇ ਸਾਡੀ ਤਨਖ਼ਾਹ Rs.10000 ਕੀਤੀ ਸੀ । 02-12-2010  ਨੂੰ ਪੰਜਾਬ ਸਰਕਾਰ ਨੇ ਮਾਣਯੋਗ ਰਾਜਪਾਲ ਪੰਜਾਬ ਜੀ ਦੀ ਪ੍ਰਸੰਨਤਾ ਪੂਰਵਕ ਪ੍ਰਵਾਨਗੀ ਤੋਂ ਬਾਅਦ ਕੰਪਿਊਟਰ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ਦੀ ਸਿੱਖਿਆ ਸ਼ਾਖਾ-7 ਨੇ ਨੋਟੀਫਿਕੇਸ਼ਨ ਜਾਰੀ ਕੀਤਾ ਅਤੇ ਕੰਪਿਊਟਰ ਅਧਿਆਪਕਾਂ ਦੀਆਂ ਸੇਵਾਵਾਂ ਸਿੱਖਿਆ ਵਿਭਾਗ ਅਧੀਨ ਬਣੀ ਪਿਕਟਸ ਸੁਸਾਇਟੀ ਵਿੱਚ 01-07-2011 ਤੋਂ ਨੋਟੀਫਿਕੇਸ਼ਨ ਦੀ ਸ਼ਰਤ ਅਨੁਸਾਰ ਸਮੇਂ ਸਮੇਂ ਤੇ ਰੈਗੂਲਰ ਕੀਤੀਆਂ ਗਈਆਂ। ਪਰ ਇਸ ਦੇ ਬਾਵਜੂਦ ਸਾਨੂੰ ਹੇਠ ਲਿਖੀਆਂ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ:-
1) ਕੋਈ CSR ਰੂਲ ਲਾਗੂ ਨਹੀਂ ।
2) ਕੋਈ ਵੀ ਮੈਡੀਕਲ ਰੀਇਮਬਰਸਮੈਂਟ/ ਸਿਹਤ ਸਹੂਲਤਾਂ ਨਹੀਂ l
3) ਲਗਪਗ 70 ਦੇ ਕਰੀਬ ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਵੀ ਤਰਸ ਦੇ ਨੌਕਰੀ ਜਾਂ ਕੋਈ ਹੋਰ ਵਿੱਤੀ ਲਾਭ ਨਹੀਂ ਮਿਲਿਆ ।
4) ਮੌਜੂਦਾ ਲਗਪਗ 6800 ਕੰਪਿਊਟਰ ਅਧਿਆਪਕਾਂ ਵਿੱਚੋਂ 2710 ਕੰਪਿਊਟਰ ਅਧਿਆਪਕਾਂ ਨੂੰ ਕੋਈ ਵੀ ਪੈਨਸ਼ਨ ਸਕੀਮ ਨਹੀਂ ਦਿੱਤੀ ਜਾ ਰਹੀ ।
5) ਲਗਪਗ 6 ਸਾਲ ਦੀ ਠੇਕਾ ਸਰਵਿਸ ਅਤੇ 10 ਸਾਲ ਦੀ ਰੈਗੂਲਰ ਸਰਵਿਸ ਕੁੱਲ 16 ਸਾਲ ਦੀ ਸਰਵਿਸ ਦੇ ਬਾਵਜੂਦ ACP ( 4 ਸਾਲਾਂ, 9 ਸਾਲਾਂ )  ਵੀ ਨਹੀਂ ਦਿੱਤਾ ਗਿਆ ।
6) ਸਰਕਾਰ ਵੱਲੋਂ 01-01-2017 ਤੋਂ ਸਾਰੇ ਬੋਰਡਾਂ, ਸੁਸਾਇਟੀਆਂ, ਕਾਰਪੋਰੇਸ਼ਨਾਂ ਆਦਿ ਦੇ ਸਾਰੇ ਮੁਲਾਜ਼ਮਾਂ ਨੂੰ 5% ਅੰਤਰਿਮ ਰਾਹਤ(IR) ਦਿੱਤੀ ਗਈ ਪਰ ਕੰਪਿਊਟਰ ਅਧਿਆਪਕਾਂ ਨੂੰ ਇਸ ਤੋਂ ਵੀ ਵਾਂਝਾ ਰੱਖਿਆ ਗਿਆ ।

Pseb,Ehrms,Epunjab,Nation scholarship portal ਅਤੇ Dr.Ambedkar portal for Post Matric ਵਰਗੀਆਂ ਵੈੱਬਸਾਈਟਾਂ ਤੇ ਦਿਨ ਰਾਤ ਕੰਮ ਕਰਕੇ ਪੰਜਾਬ ਦੀ ਸਿੱਖਿਆ,ਵਜੀਫੇ ਅਤੇ ਤਨਖਾਹਾਂ ਨੂੰ ਆਨਲਾਈਨ ਡਿਜੀਟਲ ਬਣਾਉਣ ਵਿੱਚ  ਕੰਪਿਊਟਰ ਫੈਕਲਟੀ ਕਾਡਰ ਦਾ ਸਭ ਤੋਂ ਵੱਧ ਯੋਗਦਾਨ ਹੈ ਪ੍ਰੰਤੂ ਫਿਰ ਵੀ ਪਤਾ ਨਹੀਂ ਕਿਉ ਪੰਜਾਬ ਸਰਕਾਰ ਇਹਨਾਂ ਨਾਲ ਮਰਤੇਈ ਮਾਂ ਵਰਗਾ ਸਲੂਕ ਕਰ ਰਹੀ ਹੈ??

ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ  ਪੰਜਾਬ ਦੇ ਲੋਕਾਂ ਦੇ ਮਦੱਦਕਾਰ ਹੋ ਤਾਂ ਸਾਡੀਆਂ ਉਪਰੋਕਤ ਮੁਸ਼ਕਲਾਂ ਨੂੰ ਦੇਖਦੇ ਹੋਏ ਸਮੂਹ ਕੰਪਿਊਟਰ ਅਧਿਆਪਕਾਂ ਨੂੰ ਪੇਅ-ਪ੍ਰੋਟੈਕਟ ਕਰਦਿਆਂ ਸਿੱਖਿਆ ਵਿਭਾਗ ਅਧੀਨ ਬਣੀ ਪਿਕਟਸ ਸੁਸਾਇਟੀ ਵਿਚੋਂ ਸਿੱਧਾ ਸਿੱਖਿਆ ਵਿਭਾਗ ਅਧੀਨ ਮਰਜ ਕੀਤਾ ਜਾਵੇ।

Please Click here for Share This News

Leave a Reply

Your email address will not be published. Required fields are marked *