
ਪੱਬਪਾ ਦਾ ਵੈਬੀਨਾਰ ਹੋ ਨਿੱਬੜਿਆ ਯਾਦਗਾਰੀ, ਵਿਸ਼ਵ ਪੰਜਾਬੀ ਕਾਨਫਰੰਸ ਲਈ ਭਾਰੀ ਉਤਸ਼ਾਹ
ਰਮਿੰਦਰ ਵਾਲੀਆ
ਬਰੈਂਪਟਨ : ਪੰਜਾਬੀ ਬਿਜ਼ਨੇਸ ਪਰੋਫੈਸ਼ਨਲ ਅਸੋਸੀਏਸ਼ਨ ਕੈਨੇਡਾ ਵੱਲੋਂ 28 ਤੇ 29 ਨਵੰਬਰ 2020 ਨੂੰ ਜਗਤ ਪੰਜਾਬੀ ਵੈਬ ਸੈਮੀਨਾਰ ਕਰਾਇਆ ਗਿਆ । ਇਸ ਸੈਮੀਨਾਰ ਦਾ ਵਿਸ਼ਾ ਵਿੱਦਿਆ , ਸਥਿਤੀ ਤੇ ਸਰੋਕਾਰ ਸੀ । ਇਸ ਵੈਬ ਸੈਮੀਨਾਰ ਦੇ 4 ਸੈਸ਼ਨ ਹੋਏ । ਜਿਹਨਾਂ ਵਿੱਚ 22 ਵਿਦਵਾਨਾਂ ਨੇ ਆਪਣੇ ਵਿਚਾਰ ਦਿੱਤੇ ।
ਪਹਿਲੇ ਸੈਸ਼ਨ ਦੇ ਸੰਚਾਲਕ ਸ : ਸਰਦੂਲ ਸਿੰਘ ਥਿਆੜਾ ਸੀ । ਇਸ ਸੈਸ਼ਨ ਦੇ ਵਿਸ਼ੇਸ਼ ਮਹਿਮਾਨ ਤੇ ਮੁੱਖ ਬੁਲਾਰੇ ਡਾ: ਦਲਜੀਤ ਸਿੰਘ ਸਾਬਕਾ ਵੀ. ਸੀ. ਸਨ । ਡਾ: ਸਾਇਮਾ ਬੈਤੂਲ ਲਾਹੋਰ ਕਾਲਜ ਫਾਰ ਵੂਮੈਨ ਲਾਹੋਰ ਯੂਨੀਵਰਸਿਟੀ ਅੈਸੋਸੀਏਟ ਪ੍ਰੋਫੈਸਰ ਹਨ , ਡਾ : ਜਸਬੀਰ ਸਿੰਘ ਸਾਬਰ , ਤੇ ਪ੍ਰਿੰ : ਰਿਪੁਦਮਨ ਕੌਰ ਮਲਹੋਤਰਾ ਚੀਫ਼ ਖਾਲਸਾ ਦੀਵਾਨ ਤੇ ਪ੍ਰਧਾਨ ਨਿਰਮਲ ਸਿੰਘ ਮੁੱਖ ਮਹਿਮਾਨ ਸਨ । ਸ: ਅਜੈਬ ਸਿੰਘ ਚੱਠਾ ਨੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਨੂੰ ਜੀ ਆਇਆਂ ਕਿਹਾ ਤੇ ਰਮਨੀ ਬੱਤਰਾ ਜੀ ਨੇ ਸੱਭ ਦਾ ਧੰਨਵਾਦ ਕੀਤਾ । ਇਸ ਸੈਸ਼ਨ ਵਿੱਚ ਵਿੱਦਿਆ ਦੀ ਪੜ੍ਹਾਈ ਦੀ ਮਹੱਤਤਾ ਬਾਰੇ ਵਿਚਾਰਾਂ ਹੋਈਆਂ ਤੇ ਕਾਇਦੇ ਨੂਰ ਬਾਰੇ ਜਾਣਕਾਰੀ ਦਿੱਤੀ ਗਈ । ਚੀਫ਼. ਖਾਲਸਾ ਦੀਵਾਨ ਦੇ ਪ੍ਰਧ