best platform for news and views

Religion

GATKA TRAINING CENTERS TO BE SET UP IN ALL DISTRICTS : HARJEET SINGH GREWAL

GATKA TRAINING CENTERS TO BE SET UP IN ALL DISTRICTS : HARJEET SINGH GREWAL

Breaking News, Punjabi Promotion, Religion, Social Services
  JOB APPLICATIONS DEADLINE EXTENDED TO JUNE 15 Chandigarh June 9 : The International Sikh Martial Arts Council (ISMAC) will setup free Gatka training centers (GTC) in every district of Punjab to save the youth of Punjab falling prey to drugs and other bad habits. In this regard, education related to Gatka, Gurmukhi, Gurbani, Gurmat besides health and hygiene would also be imparted to the children thereby connecting them to their cultural roots. Sharing this information, the Chairman of the ISMAC Harjeet Singh Grewal State Awardee said these training centres would be run in collaboration with Global Middas Foundation. He said the Sikh boys and girls who are well versed in Gatka and Gurbani could submit their applications upto 15th June and preference would be given to ...
ਗੱਤਕਾ ਐਸੋਸੀਏਸ਼ਨ ਵੱਲੋਂ ਰੈਫਰੀਆਂ ਲਈ ਦੋ ਰੋਜ਼ਾ ਗੱਤਕਾ ਰਿਫਰੈਸ਼ਰ ਕੋਰਸ

ਗੱਤਕਾ ਐਸੋਸੀਏਸ਼ਨ ਵੱਲੋਂ ਰੈਫਰੀਆਂ ਲਈ ਦੋ ਰੋਜ਼ਾ ਗੱਤਕਾ ਰਿਫਰੈਸ਼ਰ ਕੋਰਸ

Breaking News, Chandigarh, Religion, Sports
ਚੰਡੀਗੜ੍ਹ 21 ਮਾਰਚ : ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਸਹਿਯੋਗ ਨਾਲ ਸੈਕਟਰ 53 ਦੇ ਗੁਰਦੁਆਰਾ ਸਾਹਿਬ ਵਿੱਚ ਰੈਫਰੀਆਂ ਲਈ ਦੋ ਰੋਜ਼ਾ ਮੁਫ਼ਤ ਗੱਤਕਾ ਰਿਫਰੈਸ਼ਰ ਕੋਰਸ ਲਗਾਇਆ ਗਿਆ ਜਿਸ ਵਿੱਚ ਪੰਜਾਬ ਤੇ ਹਰਿਆਣਾ ਦੇ 45 ਰੈਫਰੀਆਂ ਨੇ ਭਾਗ ਲਿਆ। ਇਸ ਕੋਰਸ ਵਿੱਚ ਆਪਣੇ ਸੰਬੋਧਨ ਵਿੱਚ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ  ਰੈਫਰੀਆਂ ਨੂੰ ਗੱਤਕਾ ਟੂਰਨਾਮੈਂਟਾਂ ਤੇ ਸਿਖਲਾਈ ਕੈਂਪਾਂ ਦੇ ਸਫਲ ਆਯੋਜਨ, ਪ੍ਰਬੰਧ ਤੇ ਸੰਚਾਲਨ ਵਿਧੀ ਸਬੰਧੀ ਚਾਨਣਾ ਪਾਇਆ ਉੱਥੇ ਹੀ "ਵਿਜ਼ਨ ਡਾਕੂਮੈਂਟ-2030" ਤਹਿਤ ਇਸ ਦਹਾਕੇ ਦੌਰਾਨ ਗੱਤਕੇ ਦੇ ਵਿਕਾਸ ਤੇ ਪ੍ਰਫੁੱਲਤਾ ਲਈ ਉਲੀਕੇ ਪ੍ਰੋਗਰਾਮਾਂ ਤੇ ਗਤੀਵਿਧੀਆਂ ਬਾਰੇ ਵਿਸਥਾਰ ਵਿੱਚ ਜਾਣੂ ਕਰਵਾਇਆ। ਗੱਤਕਾ ਪ੍ਰਮੋਟਰ ਗਰੇਵਾਲ ਨੇ ਐਲਾਨ ਕੀਤਾ ਕਿ ਇਸ ਰਿਫਰੈਸ਼ਰ ਕੋਰਸ ਵਿੱਚੋਂ ਚੁਣੇ ਗਏ ਮੁੱਖ ਰੈਫਰੀਆਂ ਲਈ ਇੱਕ ਹਫ਼ਤੇ ਦਾ ਗੱਤਕਾ ਕਲੀਨਿਕ ਲਾਇਆ ਜਾਵੇਗਾ ਜਿਸ ਵਿੱਚ ਵੱਖ-ਵੱਖ ਵਿਸ਼ਾ ਮਾਹਿਰ ਆਪਣੇ ਵਿਚਾਰ ਰੱਖਣਗੇ। ਇਸ ਕੈਂਪ ਦੌਰਾਨ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਦ
ਹਾਈ ਕੋਰਟ ਵਲੋਂ ਡੇਰਾ ਸੱਚਾ ਸੌਦਾ ਸਿਰਸਾ ‘ਚ ਸਰਚ ਅਪ੍ਰੇਸ਼ਨ ਦੀ ਮਨਜੂਰੀ

ਹਾਈ ਕੋਰਟ ਵਲੋਂ ਡੇਰਾ ਸੱਚਾ ਸੌਦਾ ਸਿਰਸਾ ‘ਚ ਸਰਚ ਅਪ੍ਰੇਸ਼ਨ ਦੀ ਮਨਜੂਰੀ

Breaking News, Chandigarh, Hot News of The Day, Religion
Malwa News Bureau ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਡੇਰਾ ਸੱਚਾ ਸੌਦਾ ਸਿਰਸਾ ਦੀ ਪੂਰੀ ਤਰਾਂ ਜਾਂਚ ਕਰਨ ਦੀ ਮਨਜੂਰੀ ਦੇ ਦਿੱਤੀ ਗਈ ਹੈ। ਹਰਿਆਣਾ ਸਰਕਾਰ ਵਲੋਂ ਡੇਰੇ ਅੰਦਰ ਸਰਚ ਅਪ੍ਰੇਸ਼ਨ ਕਰਨ ਦੀ ਮਨਜੂਰੀ ਲੈਣ ਲਈ ਹਾਈ ਕੋਰਟ ਵਿਚ ਅਪੀਲ ਪਾਈ ਗਈ ਸੀ, ਜਿਸ 'ਤੇ ਹਾਈ ਕੋਰਟ ਨੇ ਮਨਜੂਰੀ ਦਿੱਤੀ ਹੈ। ਇਹ ਜਾਂਚ ਹਾਈ ਕੋਰਟ ਦੀ ਨਿਗਰਾਨੀ ਹੇਠ ਕੀਤੀ ਜਾਵੇਗੀ। ਹੁਣ ਡੇਰਾ ਸੱਚਾ ਸੌਦਾ ਦੀ ਜਾਂਚ ਕਰਨ ਨਾਲ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਹੋਰ ਬਹੁਤ ਸਾਰੇ ਰਾਜ਼ ਸਾਹਮਣੇ ਆਉਣ ਦੀ ਸੰਭਾਵਨਾ ਹੈ। ਬਲਾਤਕਾਰ ਦੇ ਦੋਸ਼ ਵਿਚ ਜੇਲ ਵਿਚ ਬੰਦ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀਆਂ ਮੁਸ਼ਕਲਾਂ ਦਿਨ ਬ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਡੇਰਾ ਸੱਚਾ ਸੌਦਾ ਦੇ ਚਾਰ ਚੁਫੇਰੇ ਪੁਲੀਸ ਦਾ ਪਹਿਰਾ ਤਾਂ ਲੱਗਾ ਹੋਇਆ ਹੈ, ਡੇਰੇ ਅੰਦਰ ਸਰਚ ਅਪ੍ਰੇਸ਼ਨ ਕਰਨ ਲਈ ਹਰਿਆਣਾ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਅਪੀਲ ਪਾਈ ਸੀ। ਇਸ ਅਪੀਲ 'ਤੇ ਫੈਸਲਾ ਸੁਣਾਉਂਦਿਆਂ ਹਾਈ ਕੋਰਟ ਨੇ ਸਰਚ ਅਪ੍ਰੇਸ਼ਨ ਨੂੰ ਮਨਜੂਰੀ ਦੇ ਦਿੱਤੀ ਹੈ। ਹੁਣ ਡੇਰੇ ਅੰਦਰ ਸਰਚ ਅਪ੍ਰੇਸ਼ਨ ਸ਼ੁਰੂ ਕੀਤਾ ਜਾਵੇਗਾ। ਪੰਜਾਬ ਤੇ ਹਰਿਆਣਾ
ਅਕਾਲ ਤਖਤ ਸਾਹਿਬ ਤੋਂ 21 ਨੇਤਾਵਾਂ ਨੂੰ ਡੇਰਾ ਸੱਚਾ ਸੌਦਾ ਜਾਣ ‘ਤੇ ਤਨਖਾਹ : ਇਕ ਨੂੰ ਮੁਆਫੀ

ਅਕਾਲ ਤਖਤ ਸਾਹਿਬ ਤੋਂ 21 ਨੇਤਾਵਾਂ ਨੂੰ ਡੇਰਾ ਸੱਚਾ ਸੌਦਾ ਜਾਣ ‘ਤੇ ਤਨਖਾਹ : ਇਕ ਨੂੰ ਮੁਆਫੀ

Breaking News, Chandigarh, Religion
ਰਾਜਨ ਮਾਨ ਅੰਮ੍ਰਿਤਸਰ 16 ਅਪ੍ਰੈਲ : ਵਿਧਾਨ ਸਭਾ ਦੀਆ ਚੋਣਾਂ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਤੋ ਜਾਰੀ ਹੋਏ ਹੁਕਮਨਾਮੇ ਦੀ ਉਲੰਘਣਾ ਕਰਕੇ ਸਿਰਸਾ ਵਾਲੇ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਉਰਫ ਸੌਦਾ ਸਾਧ ਦੇ ਡੇਰੇ ਜਾਣ ਵਾਲੇ ਵੱਖ ਵੱਖ ਪਾਰਟੀਆ ਦੇ ਆਗੂਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਹੁਕਮਨਾਮਾ ਜਾਰੀ ਕਰਕੇ 21 ਆਗੂਆ ਨੂੰ ਤਨਖਾਹੀਆ ਕਰਾਰ ਦੇ ਕੇ ਤਨਖਾਹ ਲਗਾਈ ਗਈ ਜਿਹੜੀ ਉਹਨਾਂ ਨੇ ਖਿੜੇ ਮੱਥੇ ਪ੍ਰਵਾਨ ਕਰਦਿਆ ਕਿਹਾ ਕਿ ਉਹ ਤਖਤ ਸਾਹਿਬ ਦੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਨ ਜਦ ਕਿ ਪਤਿਤ 18 ਵਿਅਕਤੀਆ ਜਿਹਨਾਂ ਵਿੱਚ ਵਧੇਰੇ ਕਰਕੇ ਕਾਂਗਰਸੀ ਸ਼ਾਮਲ ਹਨ ਨੂੰ ਕਿਸੇ ਪ੍ਰਕਾਰ ਦੀ ਲਿਖਤੀ ਤਨਖਾਹ ਨਹੀ ਲਗਾਈ ਗਈ ਪਰ ਇੰਨਾ ਜਰੂਰ ਕਿਹਾ ਕਿ ਉਹ ਆਪਣੇ ਨੇੜਲੇ ਕਿਸੇ ਵੀ ਗੁਰੂਦੁਆਰੇ ਵਿੱਚ ਇੱਕ ਦਿਨ ਮਨ ਦੀ ਸ਼ੁੱਧੀ ਵਾਸਤੇ ਸੇਵਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣੀ ਇੱਛਾ ਅਨੁਸਾਰ ਦੇਗ ਕਰਾ ਕੇ ਖਿਮਾ ਜਾਚਨਾ ਕਰਨ। ਅਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ ਨੂੰ ਨਿਰਦੋਸ਼ ਪਾਇਆ ਗਿਆ ਤੇ ਉਸ ਨੂੰ ਵੀ ਆਪਣੀ ਮਰਜ਼ੀ ਨਾਲ ਦੇਗ ਕਰਾਉਣ ਲਈ ਕਿਹਾ ਗਿਆ। ਸ੍ਰੀ ਅਕਾਲ ਤਖਤ ਸਾਹਿਬ 'ਤੇ ਸ਼ਕਾਇਤ ਪੁੱਜੀ ਸੀ ਵਿਧਾਨ ਸ
ਵਿਸ਼ਵ ਪੰਜਾਬੀ ਕਾਨਫਰੰਸ ਦੀ ਸਫਲਤਾ ਲਈ ਓਂਟਾਰੀਓ ‘ਚ ਅਰਦਾਸ ਸਮਾਗਮ

ਵਿਸ਼ਵ ਪੰਜਾਬੀ ਕਾਨਫਰੰਸ ਦੀ ਸਫਲਤਾ ਲਈ ਓਂਟਾਰੀਓ ‘ਚ ਅਰਦਾਸ ਸਮਾਗਮ

ਓਂਟਾਰੀਓ : ਕਲਮ ਫਾਊਂਡੇਸ਼ਨ, ਓਂਟਾਰੀਓ ਫਰੈਂਡਜ਼ ਕਲੱਬ ਅਤੇ ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੇਸ਼ਨ ਵਲੋਂ ਇਸ ਸਾਲ 23, 24 ਅਤੇ 25 ਜੂਨ ਨੂੰ ਕਰਵਾਈ ਜਾ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਦੀ ਸਫਲਤਾ ਲਈ ਅੱਜ ਇਥੇ ਗੁਰਦੁਆਰਾ ਸਾਹਿਬ ਰੈਕਸਡੇਲ ਵਿਖੇ ਅਰਦਾਸ ਕੀਤੀ ਗਈ ਅਤੇ ਇਸ ਮੋਕੇ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਕਾਨਫਰੰਸ ਦੀ ਸਫਲਤਾ ਅਤੇ ਚੜ੍ਹਦੀਕਲਾ ਲਈ ਅਰਦਾਸ ਬੇਨਤੀ ਕਰਨ ਪਿਛੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ ਪਿਆਰਾ ਸਿੰਘ ਕੁੱਡੋਵਾਲ ਨੇ ਕਿਹਾ ਕਿ ਸਾਡੀ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਯਤਨਾ ਲਈ ਸਾਨੂੰ ਸਾਰਿਆਂ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੇ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਪੰਜਾਬੀ ਕਾਨਫਰੰਸ 2017 ਦੇ ਚੇਅਰਮੈਨ ਅਜੈਬ ਸਿੰਘ ਚੱਠਾ ਦੀ ਪੂਰੀ ਟੀਮ ਵਲੋਂ ਅਣਥੱਕ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮਾਂ ਬੋਲੀ ਨੂੰ ਦੁਨੀਆਂ ਭਰ ਵਿਚ ਪ੍ਰਫੁੱਲਿਤ ਕਰਨ ਲਈ ਇਨ੍ਹਾਂ ਯਤਨਾਂ ਨੂੰ ਜਰੂਰ ਸਫਲਤਾ ਮਿਲੇਗੀ। ਇਸ ਮੌਕੇ ਗੁਰਦੁਆਰਾ ਕਮੇਟੀ ਵਲੋਂ ਸ੍ਰੀ ਅਜੈਬ ਸਿੰਘ ਚੱਠਾ ਨੂੰ
ਦਿੱਲੀ ਗੁਰਦੁਆਰਾ ਚੋਣਾ ‘ਚ ਬਾਦਲਾਂ ਦੀ ਹੂੰਝਾ ਫੇਰ ਜਿੱਤ

ਦਿੱਲੀ ਗੁਰਦੁਆਰਾ ਚੋਣਾ ‘ਚ ਬਾਦਲਾਂ ਦੀ ਹੂੰਝਾ ਫੇਰ ਜਿੱਤ

Latest News, Punjabi, Religion
ਕੁਲਵਿੰਦਰ ਦਿਓਲ ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਅੱਜ ਐਲਾਨੇ ਨਤੀਜਿਆਂ ਵਿੱਚ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੇ ਹੂੰਝਾ ਫੇਰ ਜਿੱਤ ਦਰਜ ਕਰਦਿਆਂ ਕੁੱਲ 46 ਵਿੱਚੋਂ 35 ਵਾਰਡ ਜਿੱਤ ਲਏ ਹਨ। ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੂੰ 7 ਸੀਟਾਂ ਨਾਲ ਸਬਰ ਕਰਨਾ ਪਿਆ ਹੈ। ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਸਰਪ੍ਰਸਤੀ ਵਾਲੀ ਅਕਾਲ ਸਹਾਇ ਵੈੱਲਫੇਅਰ ਸੁਸਾਇਟੀ ਨੂੰ ਦੋ ਅਤੇ ਦੋ ਆਜ਼ਾਦ ਉਮੀਦਵਾਰ ਜਿੱਤੇ ਹਨ।  ਪੰਥਕ ਸੇਵਾ ਦਲ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ ਅਤੇ ਆਮ ਅਕਾਲੀ ਦਲ ਵੀ ਕਿਤੇ ਨਹੀਂ ਰੜਕਿਆ।  ਆਜ਼ਾਦ ਉਮੀਦਵਾਰਾਂ ਵਜੋਂ ਦਿੱਲੀ ਕਮੇਟੀ ਦੇ ਮੌਜੂਦਾ ਮੈਂਬਰਾਂ ਗੁਰਮੀਤ ਸਿੰਘ ਸ਼ੰਟੀ ਤੇ ਕਾਂਗਰਸੀ ਆਗੂ ਤਰਵਿੰਦਰ ਸਿੰਘ ਮਰਵਾਹ ਨੇ ਜਿੱਤ ਹਾਸਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਹਾਰ ਦੇ ਕਾਰਨਾਂ ਦੀ ਪੜਚੋਲ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ’ਚ ਮਨਜੀਤ ਸਿੰਘ ਜੀ.ਕੇ. ਹਰਜੀਤ ਸਿੰਘ ਜੀ.ਕੇ., ਅਵਤਾਰ ਸਿੰਘ ਹਿੱਤ
ਸਮਾਧੀ, ਸਮਾਧੀ ਕਹਿਣ ਵਾਲਾ ਕੋਈ ਸਮਾਧੀ ਲਗਾ ਕੇ ਤਾਂ ਦਿਖਾਵੇ, ਸਾਰਾ ਪ੍ਰਬੰਧ ਅਦਾਲਤ ਕਰੇਗੀ : ਹਾਈ ਕੋਰਟ

ਸਮਾਧੀ, ਸਮਾਧੀ ਕਹਿਣ ਵਾਲਾ ਕੋਈ ਸਮਾਧੀ ਲਗਾ ਕੇ ਤਾਂ ਦਿਖਾਵੇ, ਸਾਰਾ ਪ੍ਰਬੰਧ ਅਦਾਲਤ ਕਰੇਗੀ : ਹਾਈ ਕੋਰਟ

Breaking News, Chandigarh, Punjabi, Religion
ਚੰਡੀਗੜ੍ਹ : ਦਿਵਿਆ ਜਿਓਤੀ ਸੰਸਥਾਨ ਦੇ ਸੰਸਥਾਪਤ ਆਸ਼ੂਤੋਸ਼ ਮਹਾਰਾਜ਼ ਦੀ ਸਮਾਧੀ ਨੂੰ ਲੈ ਕੇ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਹੋਈ। ਇਸ ਮੌਕੇ ਦੋਵਾਂ ਧਿਰਾਂ ਦੀਆਂ ਦਲੀਲਾਂ ਪੂਰੀਆਂ ਹੋ ਗਈਆਂ ਹਨ। ਸੁਣਵਾਈ ਮੌਕੇ ਜਦੋਂ ਦਿਵਿਆ ਜਿਓਤੀ ਸੰਸਥਾਨ ਦੇ ਵਕੀਲ ਨੇ ਵਾਰ ਵਾਰ ਸਮਾਧੀ ਦੀ ਗੱਲ ਕਹੀ ਤਾਂ ਅਦਾਲਤ ਨੇ ਕਿਹਾ ਸਮਾਧੀ ਸਮਾਧੀ ਕੋਈ ਸਮਾਧੀ ਲਗਾ ਕੇ ਤਾਂ ਵਿਖਾਵੇ। ਅਦਾਲਤ ਨੇ ਕਿਹਾ ਕਿ ਸੰਸਥਾਨ ਦਾ ਕੋਈ ਵੀ ਵਿਅਕਤੀ ਸਮਾਧੀ ਲਗਾ ਕੇ ਦਿਖਾਵੇ, ਸਾਰਾ ਪ੍ਰਬੰਧ ਅਦਾਲਤ ਕਰੇਗੀ। ਅਦਾਲਤ ਦੀ ਇਸ ਚਣੌਤੀ ਤੋਂ ਖਹਿੜਾ ਛੁਡਾਉਂਦਿਆਂ ਸੰਸਥਾਨ ਦੇ ਵਕੀਲ ਨੇ ਕਿਹਾ ਕਿ ਉਸ ਉਚਾਈ ਤੱਕ ਅਜੇ ਤੱਕ ਹੋਰ ਕੋਈ ਭਗਤ ਪਹੁੰਚਿਆ ਹੀ ਨਹੀਂ। ਵਰਨਣਯੋਗ ਹੈ ਕਿ ਆਸ਼ੂਤੋਸ਼ ਮਹਾਰਾਜ ਦੇ ਪੁੱਤਰ ਦਲੀਪ ਸਿੰਘ ਨੇ ਅਦਾਲਤ ਵਿਚ ਅਰਜੀ ਦੇ ਕੇ ਮੰਗ ਕੀਤੀ ਹੈ ਕਿ ਉਸ ਨੂੰ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰਨ ਦੀ ਆਗਿਆ ਦਿੱਤੀ ਜਾਵੇ। ਇਸ ਦੇ ਉਲਟ ਦਿਵਿਆ ਜਿਓਤੀ ਸੰਸਥਾਨ ਨੇ ਦਲੀਲ ਦਿੱਤੀ ਕਿ ਆਸ਼ੂਤੋਸ਼ ਮਹਾਰਾਜ ਸਮਾਧੀ ਵਿਚ ਹਨ, ਉਨ੍ਹਾਂ ਦੀ ਮੌਤ ਨਹੀਂ ਹੋਈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਨਣ ਪਿਛੋਂ ਅਗਲੀ
ਮਲੂਕਾ ਨੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਜ਼ਾ ਵਜੋਂ ਸੇਵਾ ਕੀਤੀ

ਮਲੂਕਾ ਨੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਜ਼ਾ ਵਜੋਂ ਸੇਵਾ ਕੀਤੀ

Bathinda, Punjabi, Religion
ਤਲਵੰਡੀ ਸਾਬੋ : ਸੀਨੀਅਰ ਅਕਾਲੀ ਨੇਤਾ ਅਤੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਲਾਈ ਗਈ ਸਜ਼ਾ ਭੁਗਤਣੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਾਸਤੇ ਅੱਜ ਸ੍ਰੀ ਮਲੂਕਾ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪਹੁੰਚੇ। ਉਨ੍ਹਾਂ ਨੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਅਤੇ ਫਿਰ ਜੂਠੇ ਭਾਂਡੇ ਸਾਫ ਕੀਤੇ ਅਤੇ ਜੋੜਿਆਂ ਦੀ ਸੇਵਾ ਵੀ ਕੀਤੀ। ਵਰਨਣਯੋਗ ਹੈ ਕਿ ਸ੍ਰੀ ਮਲੂਕਾ ਵਲੋਂ ਆਪਣੇ ਚੋਣ ਦਫਤਰ ਦੇ ਉਦਘਾਟਨ ਮੌਕੇ ਅਰਦਾਸ ਦੀ ਬੇਅਦਬੀ ਕੀਤੇ ਜਾਣ ਪਿਛੋਂ ਉਨ੍ਹਾਂ ਨੂੰ ਪੰਜ ਸਿੰਘ ਸਹਿਬਾਨਾਂ ਵਲੋਂ ਤਿੰਨ ਦਿਨ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਅਤੇ ਇਕ ਦਿਨ ਤਖਤ ਸ੍ਰੀ ਦਮਦਮਾ ਸਾਹਿਬ ਅੰਮ੍ਰਿਤਸਰ ਵਿਖੇ ਸੇਵਾ ਕਰਨ ਦੀ ਸਜ਼ਾ ਸੁਣਾਈ ਗਈ ਸੀ।
ਮੁਤਵਾਜੀ ਜਥੇਦਾਰਾਂ ਵਲੋਂ ਮਲੂਕਾ ਬਾਰੇ ਫੈਸਲਾ ਰੱਦ : ਸੰਗਤਾਂ ਤੋਂ ਸੁਝਾਅ ਮੰਗ: 25 ਨੂੰ ਮਲੂਕਾ ਤਲਬ

ਮੁਤਵਾਜੀ ਜਥੇਦਾਰਾਂ ਵਲੋਂ ਮਲੂਕਾ ਬਾਰੇ ਫੈਸਲਾ ਰੱਦ : ਸੰਗਤਾਂ ਤੋਂ ਸੁਝਾਅ ਮੰਗ: 25 ਨੂੰ ਮਲੂਕਾ ਤਲਬ

Amritsar Sahib, Breaking News, Punjabi, Religion
ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ : ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਸਿੱਖ ਅਰਦਾਸ ਨਕਲ ਮਾਮਲੇ ਵਿਚ ਅਕਾਲੀ ਮੰਤਰੀ ਖਿਲਾਫ ਕੀਤੀ ਗਈ ਕਾਰਵਾਈ ਦੇ ਬਰਾਬਰ ਅੱਜ ਮੁਤਵਾਜ਼ੀ ਜਥੇਦਾਰਾਂ ਵਲੋਂ ਵੀ ਅਕਾਲੀ ਮੰਤਰੀ  ਸਿਕੰਦਰ ਸਿੰਘ ਮਲੂਕਾ ਤੇ ਹੋਰਨਾਂ ਖਿਲਾਫ ਕਾਰਵਾਈ ਆਰੰਭ ਕਰਦਿਆਂ ਇਸ ਮਾਮਲੇ ਵਿੱਚ 24 ਜਨਵਰੀ ਤੱਕ ਸਿੱਖ ਸੰਗਤਾਂ ਕੋਲੋਂ ਰਾਏ ਮੰਗੀ ਹੈ। ਮੁਤਵਾਜ਼ੀ ਜਥੇਦਾਰਾਂ ਨੇ ਕੱਲ ਅਕਾਲ ਤਖ਼ਤ ਦੇ ਪੰਜ ਸਿੰਘ ਸਾਹਿਬਾਨ ਵਲੋਂ ਕੀਤੀ ਕਾਰਵਾਈ ਨੂੰ ਸਰਕਾਰੀ ਡਰਾਮਾ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਅਤੇ ਅਕਾਲੀ ਮੰਤਰੀ ਨੂੰ 24 ਜਨਵਰੀ ਨੂੰ ਅਕਾਲ ਤਖ਼ਤ ‘ਤੇ ਪੇਸ਼ ਹੋਣ ਲਈ ਇਕ ਹੋਰ ਮੌਕਾ ਦਿੱਤਾ ਹੈ। ਅੱਜ ਇਸ ਸਬੰਧ ਵਿਚ ਮੁਤਵਾਜ਼ੀ ਜਥੇਦਾਰਾਂ, ਜਿਨਾਂ ਵਿਚ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਬਲਜੀਤ ਸਿੰਘ ਦਾਦੂਵਾਲ ਸ਼ਾਮਲ ਹਨ, ਤੋਂ ਇਲਾਵਾ ਭਾਈ ਸੂਬਾ ਸਿੰਘ ਤੇ ਭਾਈ ਮੇਜਰ ਸਿੰਘ ਵਲੋਂ ਪੰਚ ਪ੍ਰਧਾਨੀ ਦਾ ਕੋਰਮ ਪੂਰਾ ਕਰਦਿਆਂ ਅਰਦਾਸ ਨਕਲ ਮਾਮਲਾ ਵਿਚਾਰਿਆ। ਭਾਈ ਮੰਡ ਨੇ ਦਸਿਆ ਕਿ ਅੱਜ ਅਰਦਾਸ ਨਕਲ ਮਾਮਲੇ ਵਿਚ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਤਲੱਬ ਕੀਤਾ ਸੀ ਅਤ
ਸਰਦਾਰੀਆ ਟਰੱਸਟ ਵੱਲੋਂ ਦਸਤਾਰ-2 ਐਵਾਰਡ ਦਾ ਪਹਿਲਾ ਅਡੀਸ਼ਨ ਫ਼ਰੀਦਕਕੋਟ ਹੋਵੇਗਾ- ਭਾਣਾ 

ਸਰਦਾਰੀਆ ਟਰੱਸਟ ਵੱਲੋਂ ਦਸਤਾਰ-2 ਐਵਾਰਡ ਦਾ ਪਹਿਲਾ ਅਡੀਸ਼ਨ ਫ਼ਰੀਦਕਕੋਟ ਹੋਵੇਗਾ- ਭਾਣਾ 

Faridkot, Local News, Punjabi, Religion
ਫ਼ਰੀਦਕੋਟ (ਜਗਤਾਰ ਦੁਸਾਂਝ)  ਵਿਦੇਸ਼ਾਂ ਵਿੱਚ ਬੈਠੇ ਸਾਬਤ ਸੂਰਤ ਸਿੱਖ ਪਰਿਵਾਰ ਦੇ ਜੋਸ਼ੀਲੇ ਗੱਭਰੂ ਅਤੇ ਸਰਦਾਰੀਆਂ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਦਬੜੀਖਾਨਾਂ ਨੇ ਫੋਨ ਤੇ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਹੈ ਕੇ ਦਸਤਾਰ ਐਵਾਰਡ -੨ ਲਈ ਇਸ ਵਾਰ ਦੋ ਸੀਨੀਅਰ ਕੋਚਜ਼ ਦਾ ਸਨਮਾਨ ਬੁੱਲਟ ਮੋਟਰਸਾਇਕਲਜ਼ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਨੌਜਵਾਨਾਂ ਵਿੱਚ ਦਸਤਾਰ ਟਰੇਨੀ ਬਣਨ ਲਈ ਵੱਧ ਤੋਂ ਵੱਧ ਉਤਸ਼ਾਹ ਪੈਦਾ ਕੀਤਾ ਜਾ ਸਕੇ, ਜਿਕਰਯੋਗ ਹੈ ਕ ਪਿਛਲੇ ਲੰਮੇ ਸਮੇਂ ਤੋਂ ਨੌਜਵਾਨਾਂ 'ਚ ਦਸਤਾਰ ਪ੍ਰਤੀ ਚੇਤਨਾ ਪੈਦਾ ਕਰਨ ਲਈ ਸਰਦਾਰੀਆ ਟਰੱਸਟ ਪੰਜਾਬ ਵੱਲੋਂ ਜੀਅ ਤੋੜ ਯਤਨ ਕੀਤੇ ਜਾ ਰਹੇ ਹੋਣ ਦੇ ਨਾਲ ਨਾਲ ਦਸਤਾਰ ਐਵਾਰਡ ਪਹਿਲੇ ਦੀ ਸਫਲਤਾ ਤੋਂ ਬਾਅਦ ਦਸਤਾਰ ਐਵਾਰਡ ਦੂਜਾ ਕਰਵਾਉਣ ਲਈ ਪੰਜਾਬ ਦੇ ਵੱਖ ਵੱਖ ਜਿਲ੍ਹਿਆ 'ਚ ਬੈਠਕਾ ਦਾ ਦੌਰ ਸੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਨੋਜਵਾਨਾ ਨੂੰ ਦਸਤਾਰ ਪ੍ਰਤੀ ਜਾਗਰੂਕ ਕੀਤਾ ਜਾ ਸਕੇ । ਸਥਾਨਕ ਬ੍ਰਜਿੰਦਰਾ ਕਾਲਜ ਵਿਖੇ ਸਰਦਾਰੀਆ ਟਰੱਸਟ ਪੰਜਾਬ ਦੇ ਚੈਅਰਮੈਨ ਸਤਿਨਾਮ ਸਿੰਘ ਦਬੜੀਖਾਲਾ ਦੇ ਦਿਸ਼ਾ ਨਿਰਦੇਸ਼ਾ ਹੇਠ ਇਕ ਅਹਿਮ ਬੇਠਕ ਜਿਲ੍ਹਾ ਪ੍ਰਧਾਨ ਗੁਰਸੇਵਕ ਸ