best platform for news and views

Punjabi Promotion

GATKA TRAINING CENTERS TO BE SET UP IN ALL DISTRICTS : HARJEET SINGH GREWAL

GATKA TRAINING CENTERS TO BE SET UP IN ALL DISTRICTS : HARJEET SINGH GREWAL

Breaking News, Punjabi Promotion, Religion, Social Services
  JOB APPLICATIONS DEADLINE EXTENDED TO JUNE 15 Chandigarh June 9 : The International Sikh Martial Arts Council (ISMAC) will setup free Gatka training centers (GTC) in every district of Punjab to save the youth of Punjab falling prey to drugs and other bad habits. In this regard, education related to Gatka, Gurmukhi, Gurbani, Gurmat besides health and hygiene would also be imparted to the children thereby connecting them to their cultural roots. Sharing this information, the Chairman of the ISMAC Harjeet Singh Grewal State Awardee said these training centres would be run in collaboration with Global Middas Foundation. He said the Sikh boys and girls who are well versed in Gatka and Gurbani could submit their applications upto 15th June and preference would be given to ...
ਖੰਭ ਸੋਚਾਂ ਦੇ ਘੋੜੇ ਵਰਗੇ : ਰਾਜਨਦੀਪ ਕੌਰ ਮਾਨ

ਖੰਭ ਸੋਚਾਂ ਦੇ ਘੋੜੇ ਵਰਗੇ : ਰਾਜਨਦੀਪ ਕੌਰ ਮਾਨ

Poetry, Punjabi, Punjabi Promotion
ਗੀਤ ਖੰਭ ਸੋਚਾਂ ਦੇ ਘੋੜੇ ਵਰਗੇ, ਮੈਂ ਅੜਕਾਂ ਨਾ ਖਾਵਾਂ, ਲੱਤਾਂ ਭਾਵੇਂ ਨਕਲੀ ਨੇ, ਮੈ ਅੰਬਰ ਛੋ ਜਾਵਾਂ। ਜਿਓਂ ਜਿਓਂ ਮੇਰੀਆਂ ਸੋਚਾਂ ਉੱਡਣ, ਤਿਓ ਤਿਉਂ ਉੱਡਦਾ ਜਾਵਾਂ, ਉੱਡਣ ਖਟੋਲੇ ਦੰਗ ਰਹਿ ਜਾਂਦੇ, ਜਦ ਮੈ ਦੌੜ ਲਗਾਵਾਂ। ਲੱਤਾਂ ਭਾਵੇਂ ਨਕਲੀ....... ਜਦ ਜੰਮਿਆਂ ਤਾਂ ਸਾਰੇ ਸੋਚਣ, ਇਹ ਕੀ ਵਰਤਿਆ ਭਾਣਾ, ਮੈਨੂੰ ਪਤਾ ਸੀ ਮੈ ਨਹੀ ਡਰਿਆ, ਸੋਚਾਂ ਤੇ ਮੁਸਕਾਵਾਂ। ਲੱਤਾਂ ਭਾਵੇਂ ਨਕਲੀ........ ਮਾਂ ਮੇਰੀ ਨੇ ਦਿੱਤੇ ਸੁਪਨੇ, ਪੂਰੇ ਕਰਨੇ ਚਾਹਵਾਂ। ਨਾਂ ਰੌਸ਼ਨ ਕਰਕੇ ਜਾਊਂਗਾ, ਹਸ ਕੇ ਦੁੱਖ ਜਰ ਜਾਵਾਂ। ਲੱਤਾਂ ਭਾਵੇਂ ਨਕਲੀ ਨੇ, ਮੈ ਅੰਬਰ ਛੋਹ ਜਾਵਾਂ.. ਰਾਜਨਦੀਪ ਕੌਰ ਮਾਨ 6239326166
ਨਜ਼ਮ : ਕਿੰਨਾ ਚੰਗਾ ਹੁੰਦਾ : ਰਮਿੰਦਰ ਰਮੀ

ਨਜ਼ਮ : ਕਿੰਨਾ ਚੰਗਾ ਹੁੰਦਾ : ਰਮਿੰਦਰ ਰਮੀ

Poetry, Punjabi, Punjabi Promotion
ਕਿੰਨਾ ਚੰਗਾ ਹੁੰਦਾ ਤੂੰ ਮੈਨੂੰ ਮਿਲੀ ਨਾ ਹੁੰਦੀ ਮੇਰੀ ਜ਼ਿੰਦਗੀ ਵਿੱਚ ਨਾ ਆਉਂਦੀ ਮੇਰੇ ਨਾਲ ਰਿਸ਼ਤਾ ਨਾ ਬਣਾਉਂਦੀ ਤੂੰ ਮੇਰੇ ਨਾਲ ਦੋਸਤੀ ਨਾ ਕਰਦੀ ਤੂੰ ਮੇਰੇ ਨਾਲ ਪਿਆਰ ਨਾ ਵਧਾਉਂਦੀ ਅਗਰ ਛੱਡ ਕੇ ਤੁਰ ਜਾਣਾ ਸੀ ਇਕ ਦਿਨ ਤੇ ਮੈਂ ਤੇਰੇ ਨਾਲ ਹਰ ਦੁੱਖ ਸੁੱਖ ਸਾਂਝੇ ਨਾ ਕੀਤੇ ਹੁੰਦੇ ਕਿਸੇ ਝੂਠੀ ਹਮਦਰਦੀ ਦੀ ਉਡੀਕ ਤੇ ਨਾ ਹੁੰਦੀ ਹਰ ਪੱਲ ਤੇਰਾ ਇੰਤਜ਼ਾਰ ਤੇ ਨਾ ਕਰਦੀ ਕਿ ਸ਼ਾਇਦ ਤੂੰ ਵਾਪਸ ਮੁੜ ਆਏਂ ਕਦੀ ਤੇ ਪਿਆਰ ਗਲ਼ਵੱਕੜੀ ਪਾ ਪੁੱਛਾਂ ਤੂੰ ਕਿਉਂ ਚਲੇ ਗਈ ਸੀ ਹੁਣ ਮੈਨੂੰ ਛੱਡ ਕੇ ਤੇ ਨਹੀਂ ਜਾਏਂਗੀ ਕਦੀ ਕਿੰਨਾ ਚੰਗਾ ਹੁੰਦਾ ਤੂੰ ਮੈਨੂੰ ਮਿਲੀ ਨਾ ਹੁੰਦੀ ਇਹ ਦਰਦ ਵਿਛੋੜਾ ਤੇ ਨਾ ਸਹਿਣਾ ਪੈਂਦਾ ਹਰ ਵੇਲੇ ਹਉਕੇ ਤੇ ਨਾ ਭਰਦੀ ਰਾਤਾਂ ਨੂੰ ਤ੍ਰਬਕ ਕੇ ਤੇ ਨਾ ਉੱਠਦੀ ਅੱਖਾਂ ਤੇਰੇ ਮੈਸੇਜ ਪੜ੍ਹਣ ਨੂੰ ਤਰਸ ਗਈਆਂ ਨੇ ਕੰਨਾਂ ਵਿੱਚ ਹਰ ਵੇਲੇ ਤੇਰੇ ਫ਼ੋਨ ਦੀ ਰਿੰਗ ਸੁਣਾਈ ਦਿੰਦੀ ਹੈ ਮੈਂ ਲਿਖਦੀ ਤੇ ਤੂੰ ਪੜ੍ਹਦੀ ਤੇ ਫਿਰ ਗੁਣਗੁਣਾਉਂਦੀ ਆਪਣੀ ਸੁਰੀਲੀ ਅਵਾਜ਼ ਵਿੱਚ ਸੁਣਕੇ ਖ਼ੁਸ਼ੀ ਵਿੱਚ ਮੈਂ ਫੁਲੀ ਨਾ ਸਮਾਉਂਦੀ ਪਰ ਲੱਗਦਾ ਹੁਣ ਮੇਰੇ ਕੋਲ ਕੋਈ ਸ਼ਬ
ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ – ਰਾਜਨਦੀਪ ਕੌਰ ਮਾਨ

ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ – ਰਾਜਨਦੀਪ ਕੌਰ ਮਾਨ

Litrature, Punjabi, Punjabi Promotion, Rural Activities
ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ   ਸਾਡਾ ਪੁਰਾਤਨ ਵਿਰਸਾ ਬੜਾ ਹੀ ਖੂਬਸੂਰਤ ਸੀ ਔਰਤਾਂ ਦੇ ਕੰਮ ਦੀ ਹਰ ਚੀਜ਼ ਬੜੇ ਸੋਹਣੇ ਤੇ ਸੁਚੱਜੇ ਢੰਗ ਨਾਲ ਸਜੀ ਸੰਵਰੀ ਤੇ ਸ਼ਿੰਗਾਰੀ ਹੁੰਦੀ ਸੀ। ਮਿਸਾਲ ਵਜੋਂ ਚਰਖਾ ਹੀ ਦੇਖ ਲਵੋ ਸਾਡੇ ਘਰ ਮੇਰੀ ਦਾਦੀ ਜੀ ਦਾ ਚਰਖਾ ਹਾਲੇ ਤੱਕ ਪਿਆ ਹੋਇਆ ਹੈ ।ਉਸ ਵਿਚ ਪਿੱਤਲ ਦੀਆਂ ਮੇਖਾਂ ਤੇ ਚਿੜੀਆਂ ਇੰਨੀ ਖੂਬਸੂਰਤੀ ਨਾਲ ਜੁੜੀਆਂ ਹੋਈਆਂ ਨੇ ਕਿ ਦਿਲ ਉਸਨੂੰ ਦੇਖਕੇ ਅਸ਼-ਅਸ਼ ਕਰ ਉੱਠਦਾ ਹੈ। ਪੁਰਾਣੇ ਜ਼ਮਾਨੇ ਵਿੱਚ ਚਰਖਾ ਧੀਆਂ ਭੈਣਾਂ ਨੂੰ ਦਾਜ ਵਿੱਚ ਦਿੱਤਾ ਜਾਂਦਾ ਸੀ। ਇਸ ਚਰਖੇ ਨਾਲ ਬਹੁਤ ਸਾਰੀਆਂ ਰੀਝਾਂ ਤੇ ਸੱਧਰਾਂ ਨਾਲ ਜੁੜੀਆਂ ਹੋਈਆਂ ਹੁੰਦੀਆਂ ਸਨ। ਸਾਰੀ ਜਿੰਦਗੀ ਦੀ ਧੀ ਆਪਣੇ ਬਾਬਲ ਦੁਆਰਾ ਰੀਝਾਂ ਨਾਲ ਬਣਵਾ ਕੇ ਦਿੱਤੇ ਚਰਖੇ ਦੀਆਂ ਵਡਿਆਈਆਂ ਕਰਦੀ ਨਾ ਥੱਕਦੀ ਸੀ। ਆਪਣੀ ਜਾਨ ਨਾਲੋਂ ਵੀ ਜ਼ਿਆਦਾ ਸੰਭਾਲ ਕੇ ਰੱਖਦੀ ਸੀ ।ਕਾਲੀ ਟਾਹਲੀ ਦਾ ਚਰਖਾ ਸਭ ਤੋਂ ਵੱਧ ਮਜ਼ਬੂਤ ਮੰਨਿਆ ਜਾਂਦਾ ਸੀ ਜਿਸ ਵਿੱਚੋਂ ਖੁਸ਼ਬੂ ਵੀ ਹੁੰਦੀ ਸੀ ਪੰਜਾਬੀ ਲੋਕ ਗੀਤਾਂ ਵਿੱਚ ਤਾਂ ਚੰਦਨ ਦੇ ਚਰਖੇ ਦਾ ਵੀ ਜ਼ਿਕਰ ਆਉਂਦਾ ਹੈ। ਨੀਂ ਮੈਂ ਕੱਤਾਂ ਪਰੀਤਾਂ ਨਾਲ ਚਰਖਾ
ਤੇਰਾ ਇੰਤਜ਼ਾਰ : ਰਮਿੰਦਰ ਰਮੀ )

ਤੇਰਾ ਇੰਤਜ਼ਾਰ : ਰਮਿੰਦਰ ਰਮੀ )

Litrature, Poetry, Punjabi, Punjabi Promotion
( ਤੇਰਾ ਇੰਤਜ਼ਾਰ ) ਤੂੰ ਮੇਰੀ ਜ਼ਿੰਦਗੀ ਵਿੱਚ ਹਵਾ ਦੇ ਝੋਕੇ ਵਾਂਗ ਆਇਆ ਤੇ ਉਸੇ ਤਰਾਂ ਚਲਾ ਗਿਆ ਥੋੜੇ ਜਿਹੇ ਸਮੇਂ ਵਿੱਚ ਜੋ ਪੱਲ ਅਸੀਂ ਇੱਕਠਿਆਂ ਬਿਤਾਏ ਮੇਰੇ ਜ਼ਿਹਨ ਵਿੱਚ ਅਜੇ ਵੀ ਤਰੋ-ਤਾਜ਼ਾ ਨੇ ਤੇਰੀਆਂ ਮਿੱਠੀਆਂ ਪਿਆਰੀਆਂ ਗੱਲਾਂ ਦੇ ਨਸ਼ੇ ਵਿੱਚ ਮੈਂ ਅਜੇ ਤੱਕ ਮਦਹੋਸ਼ ਹਾਂ ਤੇਰੇ ਪਿਆਰ ਦਾ ਸਰੂਰ ਮੇਰੇ ਰੋਮ ਰੋਮ ਵਿੱਚ ਸਮੋਇਆ ਪਿਆ ਹੈ ਉੱਠਦੀ ਬੈਠਦੀ ਸੌਂਦੀ ਜਾਗਦੀ ਹਰ ਪੱਲ ਹਰ ਸਾਹ ਤੇਰੀ ਯਾਦ ਪਈ ਸਤਾਉਂਦੀ ਰਹਿੰਦੀ ਹੈ ਸੁਪਨਿਆਂ ਵਿੱਚ ਵੀ ਜੱਦ ਤੈਨੂੰ ਤੱਕਦੀ ਹਾਂ ਤ੍ਰਬਕ ਕੇ ਉੱਠ ਜਾਂਦੀ ਹਾਂ ਸ਼ਾਇਦ ਕਦੀ ਤਾਂ ਤੈਨੂੰ ਮੇਰੀ ਯਾਦ ਆਏਗੀ ਤੂੰ ਮੈਨੂੰ ਭੱਜਾ ਮਿਲਣ ਆਏਗਾ ਹਾਏ ਵੇ ਅੜਿਆ ਤੂੰ ਤੇ ਦਿੱਲੋਂ ਹੀ ਮੈਨੂੰ ਵਿਸਾਰ ਦਿੱਤਾ ਹੈ ਤੂੰ ਮੈਨੂੰ ਛੱਡਣ ਲੱਗੇ ਇਕ ਵਾਰ ਵੀ ਨਾ ਸੋਚਿਆ ਕੀ ਬਣੂ ਤੇਰੀ ਇਸ ਕਮਲੀ ਦਾ ਜੋ ਗੱਲੀਂ ਕੱਥੀਂ ਹਮੇਸ਼ਾਂ ਤੇਰੀ ਸਲਾਹ ਲੈਂਦੀ ਸੀ ਤੈਨੂੰ ਆਪਣਾ ਰਾਹ ਦਸੇਰਾ ਮੰਨਦੀ ਰਹੀ ਹੈ ਦੱਸ ਖਾਂ ਵੇ ਅੜਿਆ ਤੂੰ ਮੇਰੀ ਦੋਸਤੀ ਦੀ ਮੇਰੀ ਮੁੱਹਬਤ ਦੀ ਮੇਰੀ ਵਫ਼ਾ ਦੀ ਇਹ ਕੈਸੀ ਸਜ਼ਾ ਦਿੱਤੀ ਇਕ ਪੱਲ ਵਿੱਚ ਹੀ ਸੱਭ ਰਿਸ਼ਤੇ ਨ
ਮਾਂ ਪਿਆਰੀ ਮਾਂ

ਮਾਂ ਪਿਆਰੀ ਮਾਂ

Litrature, malwa news, Poetry, Punjabi, Punjabi Promotion
ਮੇਰੀ ਮਾਂ ! ਮੇਰੀ ਪਿਆਰੀ ਮਾਂ !! ਅੱਜ ਬਹੁਤ ਦਿਲ ਕਰ ਰਿਹਾ ਹੈ ਤੇਰੇ ਨਾਲ ਦਿਲ ਦੀਆਂ ਗੱਲਾਂ ਕਰਾਂ ! ਇਕ ਮਾਂ ਹੀ ਹੈ ਜੋ ਆਪਣੀ ਧੀ ਦੇ ਦੁੱਖ ਦਰਦ ਸੁਣਦੀ ਹੈ !! ਮਾਂ ਤੂੰ ਹਮੇਸ਼ਾਂ ਇਹੀ ਕਹਿੰਦੀ ਸੀ ਰੱਬਾ ਧੀ ਦੇਵੇ ਤੇ ਉਹਨਾਂ ਦੇ ਕਰਮ ਚੰਗੇ ਹੋਣ !! ਮਾਂ ਤੂੰ ਬੱਚਪਨ ਤੋਂ ਹਮੇਸ਼ਾਂ ਚੰਗੀ ਸਿੱਖਿਆ ਦਿੱਤੀ ਹੈ !! ਹਰ ਤਰਾਂ ਦੇ ਤੋਰ - ਤਰੀਕੇ ਸਿਖਾਏ ਨੇ ! ਪੜ੍ਹਣਾ ਲਿਖਣਾ ਸਿਖਾਇਆ ਰੋਟੀ ਟੁੱਕ ਕਰਨਾ ਸਿਖਾਇਆ !! ਛੋਟਿਆਂ ਨਾਲ ਪਿਆਰ ਵੱਡਿਆਂ ਦਾ ਸਤਿਕਾਰ ਕਰਨਾ ਸਿਖਾਇਆ !! ਕਿਰਤ ਕਰੋ , ਨਾਮ ਜੱਪੋ , ਵੰਡ ਛੱਕੋ ਦਾ ਪਾਠ ਪੜ੍ਹਾਇਆ !! ਗੁਰਬਾਣੀ ਦੇ ਲੜ ਵੀ ਲਗਾਇਆ !! ਮੇਰੇ ਚਿਹਰੇ ਤੋਂ ਮੇਰੇ ਦਰਦ ਨੂੰ ਪਹਿਚਾਣ ਲੈਂਦੀ ਸੀ !! ਮੈਨੂੰ ਕੋਈ ਦੁੱਖ ਹੋਣਾ ਝੱਟ ਪੱਟ ਡਾਕਟਰ ਦੇ ਲੈ ਜਾਣਾ !! ਹਰ ਤਰਹ ਦੀ ਸੁੱਖ ਸੁਵਿਧਾ ਦਿੱਤੀ ! ਮਾਂ ਮੈਂ ਤੇਰੀ ਹਰ ਸਿੱਖਿਆ ਦਾ ਪਾਲਨ ਕੀਤਾ !! ਹਰ ਇਕ ਨਾਲ ਮਿੱਠਾ ਬੋਲਣਾ ਸੱਭ ਦੀ ਚੁੱਪ - ਚਾਪ ਸੁਣਦੇ ਜਾਣਾ ਸਹਿੰਦੇ ਜਾਣਾ ਉਫ਼ ਨਾ ਕਰਨੀ !! ਮਾਂ ਐਸੇ ਇਨਸਾਨ ਦੀ ਕਿਸੇ ਕਦਰ ਨਾ ਜਾਣੀ !! ਮੇਰੇ ਮਨ ਤੇ ਤਨ ਦੇ ਦਰਦਾਂ ਨੇ ਮੈ
ਦੋਸਤ ਦੀ ਖ਼ੁਸ਼ੀ ਲਈ

ਦੋਸਤ ਦੀ ਖ਼ੁਸ਼ੀ ਲਈ

Litrature, Poetry, Punjabi, Punjabi Promotion
( ਦੋਸਤ ਦੀ ਖ਼ੁਸ਼ੀ ਲਈ )   ਤੈਨੂੰ ਮਿਲੇ ਜ਼ਿੰਦਗੀ ਦੀ ਹਰ ਖ਼ੁਸ਼ੀ ਦੋਸਤ ਦੁੱਖ ਨਾ ਕਦੇ ਤੈਨੂੰ ਨਸੀਬ ਹੋਵੇ ਜ਼ਿੰਦਗੀ ਰੌਸ਼ਨ ਕਰੇ ਤੂੰ ਸਭ ਦੀ ਪੂਰਾ ਹੋਵੇ ਤੇਰਾ ਹਰ ਸੁਪਨਾ ਰੱਬ ਕਰੇ ਐਸੀ ਤੇਰੀ ਤਕਦੀਰ ਹੋਵੇ ਬਿਨਾਂ ਮੰਗੇ ਹੀ ਤੈਨੂੰ ਸਭ ਕੁੱਝ ਮਿਲ ਜਾਵੇ ਤੂੰ ਐਨੀ ਖੁਸਨਸੀਬ ਹੋਵੇ ਸਭ ਤਕਲੀਫ਼ਾਂ ਨੂੰ ਭੁੱਲ ਕੇ ਸਦਾ ਰਹੇ ਹੱਸਦੀ ਤੈਨੂੰ ਮਿਲੇ ਪਿਆਰ ਸਭਨਾਂ ਦਾ ਹਰ ਇੱਕ ਦੇ ਦਿਲ ਵਿੱਚ ਰਹੇ ਵੱਸਦੀ ਜਿਸ ਰਾਹ ਵੱਲ ਤੁਰ ਪਵੇ ਉਹ ਮੰਜਿਲ ਤੇਰੇ ਕਰੀਬ ਹੋਵੇ ਮੈਂ ਆਪਣੀ ਖ਼ੁਸ਼ੀ ਰਮੀ ਤੇਰੇ ਨਾਮ ਲਾ ਦਿੱਤੀ ਏ ਤੇਰੀ ਮੁਸਕਰਾਹਟ ਲਈ ਦੋਸਤ ਜ਼ਿੰਦਗੀ ਤੇਰੇ ਲੇਖੇ ਲਾ ਦਿੱਤੀ ਏ ਤੇਰੀ ਹਰ ਮੁਸਕਿਲ ਤੇ ਦੁੱਖ ਗਗਨ ਦੇ ਨਾਮ ਹੋਵੇ ਰੱਬਾ ਇਹੋ ਜਿਹੀ ਰਮਿੰਦਰ ਦੇ ਹੱਥਾਂ ਦੀ ਲਕੀਰ ਹੋਵੇ ਤੈਨੂੰ ਮਿਲੇ ਜ਼ਿੰਦਗੀ ਦੀ ਹਰ ਖ਼ੁਸ਼ੀ ਦੋਸਤ ਦੁੱਖ ਨਾ ਕਦੇ ਤੈਨੂੰ ਨਸੀਬ ਹੋਵੇ ਗਗਨਦੀਪ ਧਾਲੀਵਾਲ ਝਲੂਰ ਬਰਨਾਲਾ
ਕਿਰਨ ਪਾਹਵਾ ਦੀ ਕਿਤਾਬ ‘ਜ਼ਿੰਦਗੀ ਦੇ ਰੰਗ’ ਜਾਰੀ

ਕਿਰਨ ਪਾਹਵਾ ਦੀ ਕਿਤਾਬ ‘ਜ਼ਿੰਦਗੀ ਦੇ ਰੰਗ’ ਜਾਰੀ

General News, Litrature, Ludhiana, malwa news, Poetry, Punjabi, Punjabi Promotion
ਗੋਬਿੰਦਗੜ, 10 ਜਨਵਰੀ : ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ ਦੀ ਮਹੀਨਾਵਾਰ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਵਿਖੇ ਹੋਈ। ਮੀਟਿੰਗ ਦੀ ਆਰੰਭਤਾ ਜੈਸਰੀ ਮੁਹੱਲਾ ਵਿਚ ਗੁਰੂ ਰਾਮਦਾਸ ਜੀ ਦੇ ਸ਼ਬਦ ਨਾਲ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਅਨੂਪ ਸਿੰਘ ਖਾਨਪੁਰੀ ਨੇ ਕੀਤੀ। ਸਟੇਜ ਦਾ ਸੰਚਾਲਨ ਜਨਰਲ ਸਕੱਤਰ ਜਗਜੀਤ ਸਿੰਘ ਗੁਰਮ ਨੇ ਕੀਤਾ। ਮੀਟਿੰਗ ਵਿੱਚ ਕਿਰਨ ਪਾਹਵਾ ਦੁਆਰਾ ਸੰਪਾਦਿਤ ਇੱਕ ਹਿੰਦੀ ਕਿਤਾਬ ਜ਼ਿੰਦਗੀ ਦੇ ਰੰਗ ਨੂੰ ਜਾਰੀ ਕੀਤਾ ਗਿਆ। ਲੇਖਕ ਅਵਤਾਰ ਸਿੰਘ ਚਾਨਾ ਨੇ ਗਾਣਾ ਸੁਣਾਇਆ, ” ਚੜ੍ਹਿਆ ਸੂਰਜ ਡੁੱਬਦਾ ਆਖਰ ਪਾਉਂਦਾ ਘੁੱਪ ਹਨੇਰਾ, ਤੇ ਰਾਤਾਂ ਦੀ ਹਿੱਕ ਚੀਰ ਕੇ ਆਉਂਦਾ ਨਵਾ ਸਵੇਰਾ”। ਜਸਕੀਰਤ ਸਿੰਘ ਨੇ ਆਪਣੀ ਕਵਿਤਾ ਸੁਣਾਈ,” ਆਪਣੀ ਧੀ ਦੀ ਇੱਜਤ ਬਚਾਉਂਦੇ, ਦੂਜੇ ਦੀ ਧੀ ਨੂੰ ਨਾਚ ਨਚਾਉਂਦੇ।” ਮਾਸਟਰ ਨਵਜੋਤ ਸਿੰਘ ਪਸੀਆਣਾ ਨੇ ਕਵਿਤਾ,” ਕਿਸ ਗਲ ਦੀ ਉਦਾਸੀ ਹੈ ਕਿਉਂ ਨਜਰ ਪਿਆਸੀ ਹੈ।” ਸਨੇਹ ਇੰਦਰ ਸਿੰਘ ਮੀਲੂ ਨੇ ਛੋਟਾ ਲੇਖ “ਵਡਿਆਈ ਦੀ ਭੁੱਖ” ਸੁਣਾਇਆ। ਰਣਜੋਧ ਸਿੰਘ ਖਾਨਪੁਰੀ ਨੇ “ਬੂੰਦ ਬੂੰਦ ਤਰਸ ਗਏ ਪੁਤ ਪੰਜ ਦਰਿਆਵਾਂ ਦੇ, ਧੀਆਂ
ਤੈਂ ਕੀ ਦਰਦ ਨਾ ਆਇਆ

ਤੈਂ ਕੀ ਦਰਦ ਨਾ ਆਇਆ

Litrature, Poetry, Punjabi Promotion
( ਤੈਂ ਕੀ ਦਰਦ ਨਾ ਆਇਆ ) ਸੁਣ ਦਿੱਲੀ ਦੀਏ ਸਰਕਾਰੇ ਨੀ ਤੂੰ ਇਹ ਕੀ ਕਹਿਰ ਕਮਾਇਆ ਭੋਲੇ ਭਾਲੇ ਕਿਸਾਨਾਂ ਤੇ ਅੱਥਰੂ ਗੈਸ , ਲਾਠੀਆਂ ਤੇ ਪਾਣੀ ਦੀਆਂ ਬੋਛਾਰਾਂ ਦਾ ਮੀਂਹ ਵਰਸਾਇਆ ਤੈਂ ਕੀ ਦਰਦ ਨਾ ਆਇਆ ਸੁਣ ਦਿੱਲੀ ਦੀਏ ਸਰਕਾਰੇ ਨੀ ਤੂੰ ਵੀ ਕਰ ਲੈ ਜੋ ਕਰਨਾ ਹੁਣ ਨਹੀਂ ਡਰਾਂਗੇ ਹੁਣ ਕਿਸੇ ਤੋਂ ਅਸੀਂ ਗੁਰੂ ਗੋਬਿੰਦ ਦੇ ਜਾਏ ਹਾਂ ਕੁਝ ਕਰਾਂਗੇ ਜਾਂ ਮਰਾਂਗੇ ਸਰਕਾਰ ਅੱਗੇ ਨਹੀਂ ਝੁਕਾਂਗੇ ਸਿਰ ਕਫ਼ਨ ਬੰਨ ਕੇ ਆ ਗਏ ਹਾਂ ਤੇਰਿਆਂ ਜ਼ੁਲਮਾਂ ਤੋਂ ਨਹੀਂ ਡਰਾਂਗੇ ਹੱਕ ਆਪਣੇ ਲੈ ਕੇ ਰਹਾਂਗੇ ਵਾਪਿਸ ਹੁਣ ਨਹੀਂ ਮੁੜਾਂਗੇ ਬਹੁਤ ਕਰ ਲਈਆਂ ਤੂੰ ਮਨਮਾਨੀਆਂ ਸਬਰ ਪਿਆਲਾ ਭਰ ਚੁੱਕਾ ਹੈ ਹੁਣ ਸੀਨਾ ਤਾਨ ਕੇ ਖੜ੍ਹ ਗੇ ਹਾਂ ਹੁਣ 84 ਦੇ ਜ਼ਖ਼ਮ ਭਰੇ ਨਹੀਂ ਅਜੇ ਨਵੇਂ ਫੱਟ ਹੁਣ ਦੇ ਰਹੇ ਹੋ ਹੋਰ ਤੁਹਾਡੀ ਮੱਤ ਨੂੰ ਕੀ ਹੋ ਗਿਆ ਹੈ ਜਿਸਦਾ ਬੀਜਿਆ ਖਾਂਦੇ ਹੋ ਉਸੇ ਦੇ ਹੱਕ ਖੋਂਦੇ ਹੋ ਕਿਸਾਨ ਮਿੱਟੀ ਨਾਲ ਮਿੱਟੀ ਹੁੰਦਾ ਹੈ ਕੜਕ ਸਿਆਲੇ ਠੁਰ ਠੁਰ ਕਰਦਾ ਹੈ ਗਰਮੀ ਵਿੱਚ ਪਸੀਨੇ ਵਹਾਉਂਦਾ ਹੈ ਫ਼ਸਲਾਂ ਨੂੰ ਪੁੱਤਾਂ ਵਾਂਗ ਪਾਲਦਾ ਹੈ ਫਿਰ ਵੀ ਡਰਿਆ ਸਹਮਿਆ ਰਹਿੰਦਾ ਹੈ ਕਿਤੇ ਮੀਂਹ ਝੱਖ
ਖੁਸ਼ੀਆਂ ਲੈ ਕੇ ਆਵੇ ਸਾਲ ਨਵਾਂ

ਖੁਸ਼ੀਆਂ ਲੈ ਕੇ ਆਵੇ ਸਾਲ ਨਵਾਂ

Litrature, Poetry, Punjabi, Punjabi Promotion
ਸਭ ਲਈ ਖੁਸ਼ੀਆਂ ਲੈ ਕੇ ਆਵੇ ਸਾਲ ਨਵਾਂ ਅਰਦਾਸ ਕਰਾਂ ਗਮ ਦੇ ਸਾਏ ਦੂਰ ਭਜਾਵੇ ਮੈਂ ਇਹੋ ਅਰਦਾਸ ਕਰਾਂ! ਗੁਰਬਤ ਮਾਰੇ ਘਰਾਂ ਦੇ ਵਿੱਚ ਵੀ ਪੱਕਦੀ ਹੋ ਜਾਏ ਰੋਟੀ ਹਰ ਕੋਈ ਢੋਲੇ ਮਾਹੀਏ ਗਾਵੇ ਮੈਂ ਇਹੋ ਅਰਦਾਸ ਕਰਾਂ ਨਵੇਂ ਵਰ੍ਹੇ ਦੇ ਨਾਲ ਨਵੇਂ ਹੀ ਫੁੱਲ ਬਗੀਚੇ ਮੌਲਣ ਦੁਨੀਆਂ ਉੱਤੇ ਅਮਨ ਵਸਾਵੇ ਮੈਂ ਇਹੋ ਅਰਦਾਸ ਕਰਾਂ! ਪੌਣਾਂ ਵਗਣ ਪਿਆਰ ਵਾਲੀਆਂ ਚੌਹ ਪਾਸੇ ਖੁਸ਼ਹਾਲੀ ਸਭੇ ਦੇ ਸ਼ਿਕਵੇ ਗਿਲੇ ਮਿਟਾਵੇ ਮੈਂ ਇਹੋ ਅਰਦਾਸ ਕਰਾਂ! ਮੁੜ ਤੋਂ ਮੇਰੇ ਗੁਲਸ਼ਨ ਅੰਦਰ ਫੇਰਾ ਪਾਉਣ ਸੁੰਗਧਾਂ ਹਰ ਇਕ ਦੀ ਰੂਹ ਮਹਿਕਾਵੇ ਮੈਂ ਇਹੋ ਅਰਦਾਸ ਕਰਾਂ! 'ਕਿਰਨ' ਖੁਦਾ ਦੇ ਦਰ ਤੇ ਬੈਠੀ ਕਰਦੀ ਹੈ ਅਰਜੋਈ ਸਭ ਦੀ ਅਦਬੀ ਸਾਂਝ ਵਧਾਵੇ ਮੈਂ ਇਹੋ ਅਰਦਾਸ ਕਰਾਂ!! ਕਿਰਨ ਪਾਹਵਾ ਸਕਾਲਰ ਪੀ ਐੱਚ ਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ Kiranpahwa888@gmail.com