
ਪੰਜਾਬੀ ਕਵਿਤਾ ; ਤੇਰੇ ਖਿਆਲ
( ਤੇਰੇ ਖਿਆਲ )
ਤੇਰੇ ਖਿਆਲ
ਜੱਦ ਵੀ ਮੈਨੂੰ ਆਉਂਦੇ ਨੇ
ਝੱਲਾ ਦਿਲ ਬਹੁਤ ਉਦਾਸ ਹੁੰਦਾ ਹੈ
ਤੇਰੀਆਂ ਮਿੱਠੀਆਂ ਪਿਆਰੀਆਂ ਗੱਲਾਂ
ਦੇ ਮੋਹ ਜਾਲ ਨੇ ਮੈਨੂੰ ਜਕੜ ਰੱਖਿਆ ਹੈ
ਲੱਖ ਕੋਸ਼ਿਸ਼ ਕਰਦੀ ਹਾਂ
ਇਹਨਾਂ ਵਿੱਚੋਂ ਨਿਕਲਣ ਦੀ
ਤੈਨੂੰ ਭੁਲਾਉਣ ਦੀ
ਪਰ ਤੂੰ ਮੇਰੀ ਰੂਹ ਵਿੱਚ
ਹਰ ਪੱਲ ਮੌਜੂਦ ਹੈਂ
ਤੇਰੇ ਖਿਆਲ ਆਉਂਦੇ ਹੀ
ਮੇਰੇ ਮਨ ਅੰਦਰ
ਐਸੀਆਂ ਪਿਆਰ ਤਰੰਗਾਂ
ਉੱਠਦੀਆਂ ਨੇ ਜੋ
ਮੇਰੀ ਰੂਹ ਅੰਦਰ ਉਤਰ
ਮੇਰੀ ਰੂਹ ਨੂੰ ਰੁਸ਼ਨਾ ਜਾਂਦੀਆਂ ਨੇ
ਤੇਰੀ ਮਿੱਠੀ ਪਿਆਰੀ ਅਵਾਜ਼
ਕੰਨਾਂ ਵਿੱਚ ਪੈਂਦੇ ਹੀ
ਮੈਂ ਬਰਫ਼ ਬਣੀ ਸਿਲ ਵਾਂਗ
ਤੇਰੇ ਪਿਆਰ ਦੀ ਗਰਮੀ ਵਿੱਚ
ਸਾਰੀ ਦੀ ਸਾਰੀ ਪਿਘਲ ਜਾਂਦੀ ਹਾਂ
ਤੇ ਫਿਰ ਤੇਰੇ ਖਿਆਲਾਂ
ਵਿੱਚ ਖੋਹ ਜਾਂਦੀ ਹਾਂ ।
ਉਫ਼ !
ਤੇਰੇ ਖਿਆਲ
ਤੇਰੇ ਖਿਆਲ !!
( ਰਮਿੰਦਰ ਰਮੀ )