best platform for news and views

Personalities

ਬਲਕਰਨ ਸਿੰਘ ਨੰਗਲ ਬਣੇ ਪੰਜਾਬ ਯੂਥ ਕਾਂਗਰਸ ਦੇ ਚੀਫ ਸਪੋਕਸਪਰਸਨ

ਬਲਕਰਨ ਸਿੰਘ ਨੰਗਲ ਬਣੇ ਪੰਜਾਬ ਯੂਥ ਕਾਂਗਰਸ ਦੇ ਚੀਫ ਸਪੋਕਸਪਰਸਨ

Breaking News, Chandigarh, Hot News of The Day, Personalities, Punjab Politics
Malwa News Bureau ਚੰਡੀਗੜ੍ਹ : ਆਲ ਇੰਡੀਆ ਯੂਥ ਕਾਂਗਰਸ ਵਲੋਂ ਨੌਜਵਾਨ ਆਗੂ ਬਲਕਰਨ ਸਿੰਘ ਨੰਗਲ ਨੂੰ ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦਾ ਚੀਫ ਸਪੋਕਸਪਰਸਨ (ਮੁੱਖ ਬੁਲਾਰਾ) ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸ੍ਰੀ ਨੰਗਲ ਵੱਡੀ ਗਿਣਤੀ ਵੋਟਾਂ ਪ੍ਰਾਪਤ ਕਰਕੇ ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਚੁਣੇ ਗਏ ਸਨ। ਇਸ ਤੋਂ ਇਲਾਵਾ ਸ੍ਰੀ ਨੰਗਲ ਨੂੰ ਜਿਲਾ ਸ੍ਰੀ ਮੁਕਤਸਰ ਸਾਹਿਬ ਦਾ ਇੰਚਾਰਜ ਵੀ ਨਿਯੁਕਤ ਕੀਤਾ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਬਲਕਰਨ ਸਿੰਘ ਨੰਗਲ ਨੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਤੋਂ ਇਲਾਵਾ ਸਮੁੱਚੀ ਹਾਈਕਮਾਂਡ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ , ਜਿਲ੍ਹਾ ਪ੍ਰਧਾਨ ਅਜੈਪਾਲ ਸਿੰਘ ਸੰਧੂ, ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਬੰਟੀ ਸ਼ੇਲਕੇ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਜੀ  ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਸੌਂਪੀ ਗਈ ਜੁੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ
ਵਿਆਹ: 

ਵਿਆਹ: 

Personalities
ਵਿਆਹ: ਵਿਆਹ ਤੋਂ ਬਾਅਦ ਆਪਣਾ ਪਰਿਵਾਰ ਹੋਵੇ ਗਾ। ਕੋਈ born baby ਹੱਸੇਗਾ  ਤੇ ਕੋਈ ਰੋਵੇਗਾ। Kde admishion kde school ਫੀਸ, ਕਿਤਾਬਾਂ ਦਾ ਵੀ ਖਰਚਾ ਹੋਵੇਗਾ। ਘਰਵਾਲੀ ਦੀਆ ਵੱਖਰੀਆਂ ਡਿਮਾਂਡਾ ਹੋ ਗਈਆਂ। ਫੇਰ ਰਾਤਾ ਨੂੰ ਨਿੰਦਰਾਂ ਕਿੱਥੇ ਉਣ ਗਈਆਂ । ਵਿਆਹ ਤੋਂ ਪਹਿਲਾਂ ਤੁ ਕੁਜ਼ ਹੋਰ ਕਹਿੰਦਾ ਸੀ ਪਰ ਵਿਆਹ ਤੋਂ ਬਾਅਦ ਕਿਊ ਬਦਲ ਗਿਆ ਏ। ਜਿਹੜੇ ਸੁਪਨੇ ਸੰਜਾਏ ਸੀ ਸੱਚੀ ਤੁ ਸਾਰੇ ਮੇਰੇ ਸੁਪਨਿਆਂ ਦਾ ਕਰ ਕਤਲ ਗਿਆ ਏ। ਵਿਆਹ ਤੋਂ ਬਾਅਦ ਅਮਦਨ ਕੱਟ ਖਰਚੇ ਜਾਂਦਾ ਹੋ ਜਾਣ ਗਏ। Fer ਪੈਸੇ ਲੈਣ ਵਾਲੇ ਵੀ ਦਰਵਾਜੇ ਅਗੇ ਆਨ ਖਲੋ ਜਾਨ ਗਏ। ਫੇਰ ਪਤਾ ਲੱਗੇ ਗਾ  ਵੀਰ ਜੀ  ਵਿਆਹ ਕਿ ਹੁੰਦਾ ਹੈ । ਵਿਆਹ ਨਹੀਂ - ਵਿਆਹ ਤੋਂ ਬਾਅਦ ਬੰਦਾ ਤਬਾਹ ਹੁੰਦਾ ਹੈ। ਫੇਰ ਬੰਦੇ ਨੂੰ ਟੇਂਸ਼ਨ ਖਾਵੇ ਗਈ। ਫੇਰ ਉਨੂ  ਸਮਝ  ਆਵੇ  ਗਈ। ਇਸ ਨਾਲੋਂ ਚੰਗਾ ਮੈ ਵਿਆਹ ਨਾ ਕਰਵਾਂਦਾ। ਆਪ ਰੋਟੀ  ਪਕਾਂਦਾ  ਤੇ ਆਪ  ਹੀ ਖਾਂਦਾ। ਫੇਰ ਸਬਣਾ ਨੂੰ ਦੇਂਦਾ ਹੈਂ "ਬਿੱਕਰ" ਫ੍ਰੀ ਸਲਾਹ ਜੀ। ਮੇਰੀ ਮਨੋ ਤੁਸੀ ਕਦੇ ਨਾ ਕਰਵਾਨਾਂ ਵਿਆਹ ਜੀ । ਵਿਆਹ ਨੂੰ ਸਮਝਦੇ-ਸਮਝਦੇ ਉਮਰ ਲਗ ਜਾਵੇ ਗਈ। ਫੇ
ਗੁਰੂ ਨਾਨਕ ਵਿਚਾਰਧਾਰਾ ਦੀ ਪਰਕਰਮਾ ਕਰਨ ਵਾਲਾ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ

ਗੁਰੂ ਨਾਨਕ ਵਿਚਾਰਧਾਰਾ ਦੀ ਪਰਕਰਮਾ ਕਰਨ ਵਾਲਾ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ

Personalities
ਉਜਾਗਰ ਸਿੰਘ ਸਿੱਖ ਧਰਮ ਦੀ ਵਿਚਾਰਧਾਰਾ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੀ ਜ਼ਿੰਮੇਵਾਰੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ਼ ਖਾਲਸਾ ਦੀਵਾਨ, ਸਿੱਖ ਵਿਦਿਅਕ ਸੰਸਥਾਵਾਂ ਅਤੇ ਹੋਰ ਸਿੱਖ ਸੰਸਥਾਵਾਂ ਦੀ ਬਣਦੀ ਹੈ। ਜਦੋਂ ਤੋਂ ਧਾਰਮਿਕ ਸੰਸਥਾਵਾਂ ਵਿਚ ਸਿਆਸਤ ਭਾਰੂ ਹੋ ਗਈ ਹੈ ਤਾਂ ਇਹ ਸੰਸਥਾਵਾਂ ਆਪਣੀ ਪ੍ਰੁਮੁੱਖ ਜ਼ਿੰਮੇਵਾਰੀ ਤੋਂ ਪਾਸਾ ਵੱਟਕੇ ਸਿਆਸਤ ਦੇ ਰਾਹ ਪੈ ਗਈਆਂ ਹਨ। ਇਨ•ਾਂ ਸੰਸਥਾਵਾਂ ਵਿਚ ਚੌਧਰ ਦੀ ਲੜਾਈ ਹੀ ਖ਼ਤਮ ਨਹੀਂ ਹੁੰਦੀ। ਇਨ•ਾਂ ਨੇ ਗੁਰੂ ਘਰਾਂ ਨੂੰ ਨਿੱਜੀ ਹਿੱਤਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ। ਅਜਿਹੇ ਹਾਲਾਤ ਵਿਚ ਇਕ ਮਰਦੇ ਮੁਜਾਹਦ ਨਰਪਾਲ ਸਿੰਘ ਸ਼ੇਰਗਿਲ ਬਿਨਾ ਕਿਸੇ ਲਾਲਚ ਸਿੱਖ ਧਰਮ ਦਾ ਸਹੀ ਅਰਥਾਂ ਵਿਚ ਪ੍ਰਚਾਰਕ ਬਣਕੇ ਨਿਤਰਿਆ। ਉਸਦੀ ਲਗਨ, ਦ੍ਰਿੜ•ਤਾ ਅਤੇ ਸਿਖ ਧਰਮ ਬਾਰੇ ਪ੍ਰਤੀਬੱਧਤਾ ਨੇ ਉਸਨੂੰ ਗਲੋਬਲ ਪ੍ਰਚਾਰਕ ਦੇ ਤੌਰ ਸਥਾਪਤ ਕਰ ਦਿੱਤਾ। ਆਮ ਤੌਰ ਤੇ ਸਮਝਿਆ ਜਾਂਦਾ ਹੈ ਕਿ ਅਗਾਂਵਧੂ ਇਲਾਕੇ ਦੇ ਵਾਸੀ ਹੀ ਪੜ• ਲਿਖਕੇ ਮੱਲਾਂ ਮਾਰ ਸਕਦੇ ਹਨ ਪ੍ਰੰਤੂ ਨਰਪਾਲ ਸਿੰਘ ਸ਼ੇਰਗਿਲ ਨੇ ਇਹ ਮਿਥ ਵੀ ਤੋੜ ਦਿੱਤੀ। ਪੰਜਾਬ ਦੇ ਸਭ ਤੋਂ ਪਛੜੇ ਇਲਾਕੇ ਪਟਿਆਲਾ ਜਿਲ•ੇ ਦੇ ਪਿੰਡ ਮਜਾਲ
ਇੱਥੇ ਮੰਡੀ ਹੈ ਕਲਾਕਾਰਾ ਦੀ……

ਇੱਥੇ ਮੰਡੀ ਹੈ ਕਲਾਕਾਰਾ ਦੀ……

Personalities
ਇੱਥੇ ਮੰਡੀ ਹੈ ਕਲਾਕਾਰਾ ਦੀ, ਇੱਥੇ ਤਰ੍ਹਾਂ – ਤਰ੍ਹਾਂ ਦੇ ਕਲਾਕਾਰ ਮਿਲਦੇ ਨੇ। ਕੋਈ ਇਸ਼ਕ ਦਾ ਵਣਜਾਰਾ ਬਣੀਆਂ ਫਿਰੇ, ਕਈ ਬਿਮਾਰ ਹੋਏ ਦਿਲ ਦੇ ਨੇ। ਅਲੱਗ ਅਲੱਗ ਕਲਾਕਾਰਾਂ ਦੇ ਵੱਖਰੇ ਵੱਖਰੇ ਰੇਟ ਨੇ। ਵਿਆਹ ਦੇ  ਪ੍ਰੋਗਰਾਮਾਂ  ਦੀ  ਕਾਰਦੇ  ਇਹ  ਵੇਟ ਨੇ। ਪਹਿਲਾਂ ਪੈਸੇ ਰੱਖਵਾ ਲੈਂਦੇ ਫੇਰ ਗਾਉਣ ਦੇ ਲਈ ਸਟੇਜਾਂ ਵੱਲ ਹਿਲਦੇ ਨੇ। ਇੱਥੇ ਮੰਡੀ ਹੈ ਕਲਾਕਾਰਾਂ ਦੀ, ਇੱਥੇ ਤਰ੍ਹਾਂ ਤਰ੍ਹਾਂ ਦੇ ਕਲਾਕਾਰ ਮਿਲਦੇ ਨੇ। ਪਹਿਲੇ ਸਮੇਂ ਕਲਾਕਾਰ ਵਿਰਲੇ ਵਿਰਲੇ ਹੁੰਦੇ ਸੀ ਅੱਜ ਕੱਲ ਕਲਾਕਾਰਾਂ ਦੀਆਂ ਲਾਈਨਾਂ ਲੱਗੀਆਂ ਨੇ। ਫੇਸਬੁੱਕ ਜਾ ਯੂ –ਟੁਯੂਬ ਤੇ  ਆਪਣਾ  ਟੈਲੇੰਟ ਵਿਖੋਂਣ ਦੇ  ਲਈ  ਏਨਾ ਸੋਸ਼ਲ ਸਾਈਟਾਂ ਲੰਬੀਆਂ ਨੇ। ਨਾ ਸੁਰ ਹੈ ਨਾ ਕਾਰਦੇ ਰਿਆਜ਼ ਨੇ। ਚਿੜੀਆਂ ਨੂੰ ਦਬੋਚ ਵਾਲੇ ਬਾਜ਼ ਨੇ। ਲੱਗੀ ਫਬੀ ਸੱਬ ਲਾਈ ਜਾਂਦੇ ਨੇ। ਮੁੰਡੇ ਕੁੜੀਆਂ  ਵਗਾੜੀ ਜਾਂਦੇ ਨੇ। ਸਾਰੇ ਇਕੋ ਵਰਗੇ ਨਹੀਂ ਹੁੰਦੇ ਕੁਜ਼ ਕੁ ਇੱਕ ਦੂਜੇ ਦੀ ਚੜਾਈ ਤੋਂ ਚਿੜਦੇ ਨੇ। ਇੱਥੇ ਮੰਡੀ ਹੈ ਕਲਾਕਾਰਾਂ ਦੀ, ਇੱਥੇ ਤਰ੍ਹਾਂ - ਤਰ੍ਹਾਂ ਦੇ ਕਲਾਕਾਰ ਮਿਲਦੇ ਨੇ। ਬੱਬੂ ਮਾਨ ਬਾਈ ਨੇ ਗੱਲ ਸਿਰੇ ਲਾਤੀ। ਬਾਕੀ  ਕਲਾਕਾਰਾਂ 
ਸਿਰਲੇਖ :- ਦੀਵਾਲੀ

ਸਿਰਲੇਖ :- ਦੀਵਾਲੀ

Personalities
ਅੱਜ ਦੀਵਾਲੀ ਦੀ ਰਾਤ ਬਿੱਕਰਾਂ' ਆਖ਼ਿਰੀ ਏ। ਇਨ੍ਹਾਂ ਦੀਵਿਆਂ ਣੇ ਰੌਸ਼ਨੀ ਦੇ ਨਾਲ ਚਿਰੀ ਏ। ਕੋਈ ਕਿਸੇ ਦੀ ਗ਼ਮੀ ਦੇ ਵਿਚ  ਸ਼ਾਮਿਲ ਹੋਈਆਂ ਨਹੀਂ ਵੇਖੀਆਂ ਮੈ। ਦੀਵਾਲੀ ਨਾ ਮਨੋਣ ਦੇ ਲਈ ਬਥੇਰਾ ਆਪਣੇ ਆਪ ਨੂੰ ਰੋਕਿਆਂ ਮੈ। ਆਪਣੇ ਆਪ ਚ ਮਸਤ ਰਹਿਣਾ ਏਹੀਂ ਫ਼ਕੀਰੀ ਏ। ਅੱਜ ਦੀਵਾਲੀ ਦੀ ਰਾਤ ਬਿੱਕਰਾਂ' ਆਖ਼ਿਰੀ ਏ। ਨਾ ਮੈ ਦੀਵਾਲੀ ਮਨਾਨੀ, ਨਾ ਮਨਾਈਆਂ ਦੁਸ਼ਹਿਰਾ ਮਿਤਰੋ। ਮੈ ਕਲੇ ਨੇ  ਦੁੱਖ  ਹਡਾਇਆ, ਧਨ ਸੀ  ਮੇਰਾ  ਜ੍ਹੇਰਾ ਮਿਤਰੋ। ਹਰ ਮਾਂ ਦਾ ਸੁਪਨਾ ਹੁੰਦਾ ਪੁੱਤ ਦੇ ਸਿਰ ਵੇਖਣਾ ਸੇਹਰਾ ਮਿਤਰੋ। ਹੁਣ ਨਹੀਂ ਦਿਸਦਾ ਮਾਨਾ' ਇੱਕੋ ਘਰ ਤੇ ਇੱਕੋ ਵੇਹੜਾ ਮਿਤਰੋ। ਜਿਹੜੀ ਹਾਥੀ ਨੂੰ ਖ਼ਤਮ ਕਰ ਦੇਂਦੀ ਓ ਕੱਕੀ ਕਿੜੀ ਏ। ਅੱਜ ਦੀਵਾਲੀ ਦੀ ਰਾਤ ਬਿੱਕਰਾਂ' ਆਖ਼ਿਰੀ ਏ। ਜਿਹੜੇ ਫੌਜੀ ਵੀਰ ਬੋੱਡਰਾਂ ਉੱਤੇ ਸ਼ਹੀਦ ਹੁੰਦੇ ਨੇ ਆਉਣਾ ਦੇ ਪਰਿਵਾਰ ਕਿਦਾ ਮਨੋਣ ਗਏ ਦਿਵਾਲੀਆ। ਕੋਈ ਕਿਸੇ ਦਾ ਨਹੀਂ ਇੱਥੇ "ਬਿੱਕਰ ਮਲਕਪੁਰੀਆਂ"  ਆਉਂਣਾ ਦੀਆਂ ਦਿਵਾਲੀਆ ਵੀ ਨੇ ਕਾਲੀਆਂ। ਜਿੱਥੇ ਦਿਲ ਮਿਲੇ ਓਥੇ ਕੌਣ ਮਾਲਕ ਕੌਣ ਸਿਰੀ ਏ। ਅੱਜ ਦੀਵਾਲੀ ਦੀ ਰਾਤ ਬਿੱਕਰਾਂ' ਆਖ਼ਿਰੀ ਏ। ਦੀਵਾਲੀ ਦੀ ਪ੍ਰਥਾ ਦਿਨ ਪਰ
ਇਮਾਨਦਾਰ ਤੇ ਸਮਾਜ ਸੇਵੀ ਡਾਕਟਰ ਬਾਬਾ ਫਰੀਦ ਦੀ ਧਰਤੀ ਤੋਂ ਗੁਰੂਆਂ ਦੀ ਧਰਤੀ ‘ਤੇ ਪਹੁੰਚਿਆ

ਇਮਾਨਦਾਰ ਤੇ ਸਮਾਜ ਸੇਵੀ ਡਾਕਟਰ ਬਾਬਾ ਫਰੀਦ ਦੀ ਧਰਤੀ ਤੋਂ ਗੁਰੂਆਂ ਦੀ ਧਰਤੀ ‘ਤੇ ਪਹੁੰਚਿਆ

Faridkot, Hot News of The Day, Personalities, Rural Activities, Social Services
ਫਰੀਦਕੋਟ : ਬਾਬਾ ਫਰੀਦ ਜੀ ਦੀ ਧਰਤੀ ਫਰੀਦਕੋਟ ਵਿਖੇ 16 ਸਾਲ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਅਤੇ ਸਮਾਜ ਸੇਵਾ ਦੇ ਨਾਲ ਭਖਦੇ ਮੁੱਦੇ ਉਠਾਉਣ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਡਾ. ਮਨਜੀਤ ਸਿੰਘ ਦੀ ਬਦਲੀ ਅੰਮ੍ਰਿਤਸਰ ਵਿਖੇ ਹੋ ਜਾਣ ਕਾਰਨ ਫਰੀਦਕੋਟ ਵਿਖੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਦੀ ਫਰੀਦਕੋਟ ਇਲਾਕੇ ਦੇ ਲੋਕਾਂ ਲਈ ਕੀਤੀ ਵੱਡੀ ਸੇਵਾ ਦੀ ਪ੍ਰਸੰਸਾ ਕੀਤੀ ਗਈ। ਜਿਲਾ ਲੁਧਿਆਣਾ ਵਿਚ ਪੈਂਦੇ ਪਿੰਡ ਹਲਵਾਰਾ ਦੇ ਜੰਮਪਲ ਡਾ. ਮਨਜੀਤ ਸਿੰਘ ਸਾਲ 2003 ਵਿਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚੇ ਐਮ.ਡੀ. ਦੀ ਡਿਗਰੀ ਕਰਨ ਲਈ ਆਏ ਅਤੇ ਇਸ ਇਲਾਕੇ ਵਿਚ ਮਰੀਜਾਂ ਦੀ ਸੇਵਾ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਅਗਾਂਹਵਧੂ ਵਿਦਿਆਰਥੀਆਂ ਨੂੰ ਇਕ ਮੰਚ 'ਤੇ ਇਕੱਠੇ ਕਰਕੇ ਮੈਡੀਕਲ ਵਿਦਿਆਰਥੀਆਂ ਨਾਲ ਹੁੰਦੀਆਂ ਵਧੀਕੀਆਂ ਖਿਲਾਫ ਆਵਾਜ਼ ਬੁਲੰਦ ਕੀਤੀ ਅਤੇ ਫਰੀਦਕੋਟ ਦੇ ਮੈਡੀਕਲ ਕਾਲਜ ਦੇ ਲੜਕੀਆਂ ਦੇ ਹੋਸਲਟਲ ਵਿਚ ਲੜਕੀਆਂ ਦੀ ਇੱਜਤ ਨਾਲ ਹੁੰਦਾ ਖਿਲਵਾੜ ਰੋਕਣ ਵਿਚ ਸਫਲਤਾ ਹਾਸਲ ਕੀਤੀ। ਡਾ. ਮਨਜੀਤ ਸਿੰਘ ਨੇ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਮਰੀਜਾਂ ਦਾ ਇਲਾਜ ਕਰਨਾ ਸ਼ੁਰੂ
ਵਿਸ਼ਵ ਪੰਜਾਬੀ ਕਾਨਫਰੰਸ ਮੌਕੇ ਜਾਰੀ ਕੀਤਾ ਜਾਵੇਗਾ ਮਹਾਨ ਸਖਸ਼ੀਅਤਾਂ ਦਾ ਪੋਸਟਰ

ਵਿਸ਼ਵ ਪੰਜਾਬੀ ਕਾਨਫਰੰਸ ਮੌਕੇ ਜਾਰੀ ਕੀਤਾ ਜਾਵੇਗਾ ਮਹਾਨ ਸਖਸ਼ੀਅਤਾਂ ਦਾ ਪੋਸਟਰ

ਬਰੈਂਪਟਨ : ਕੈਨੇਡਾ ਵਿਚ 28, 29 ਅਤੇ 30 ਜੂਨ 2019 ਨੂੰ ਬਰੈਂਪਟਨ ਵਿਖੇ ਕਰਵਾਈ ਜਾ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਮੌਕੇ ਪੰਜਾਬੀ ਸਮਾਜ ਲਈ ਵੱਡੀਆਂ ਪ੍ਰਾਪਤੀਆਂ ਕਰਨ ਵਾਲੀਆਂ 50 ਮਹਾਨ ਸਖਸ਼ੀਅਤਾਂ ਦਾ ਇਕ ਪੋਸਟਰ ਜਾਰੀ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਨਫਰੰਸ ਦੇ ਕੋਆਰਡੀਨੇਟਰ ਰਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਇਸ ਪੋਸਟਰ ਵਿਚ ਉਨ੍ਹਾਂ ਮਹਾਨ ਸਖਸ਼ੀਅਤਾਂ ਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ, ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ਵਿਚ ਪੰਜਾਬੀ ਮਾਂ ਬੋਲੀ ਦਾ ਨਾਮ ਉੱਚਾ ਕੀਤਾ ਹੈ। ਸ੍ਰੀ ਰਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਦੇ ਚੇਅਰਮੈਨ ਅਜੈਬ ਸਿੰਘ ਚੱਠਾ, ਸਕੱਤਰ ਸੰਤੋਖ ਸਿੰਘ ਸੰਧੂ ਅਤੇ ਬਾਕੀ ਮੈਂਬਰਾਂ ਦੇ ਯਤਨਾਂ ਨਾਲ ਕਾਨਫਰੰਸ ਮੌਕੇ ਜਾਰੀ ਕੀਤੇ ਜਾ ਰਹੇ ਪੋਸਟਰ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਪੋਸਟਰ ਵਿਚ ਉਨ੍ਹਾਂ ਸਖਸ਼ੀਅਤਾਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਨ੍ਹਾਂ ਨੇ ਇਮਾਨਦਾਰੀ ਅਤੇ ਦਲੇਰੀ ਨਾਲ ਪੰਜਾਬੀ ਬੋਲੀ, ਸਭਿਆਚਾਰ ਤੇ ਸਾਹਿਤ ਦੀ ਸੇਵਾ ਕੀਤੀ ਹੈ ਅਤੇ ਸਮਾਜ ਦੇ ਭਲੇ ਲਈ ਕੰਮ ਕੀਤਾ ਹੈ। ਇਹ ਸਖ
ਪੰਜਾਬੀ ਵਿਚ ਆਈ.ਏ.ਐਸ. ਕਰਨ ਵਾਲੇ ਪਹਿਲੇ ਨੌਜਵਾਨ ਵਰਿੰਦਰ ਕੁਮਾਰ ਸ਼ਰਮਾਂ ਨਾਲ ਵਿਸ਼ੇਸ਼ ਇੰਟਰਵਿਊ

ਪੰਜਾਬੀ ਵਿਚ ਆਈ.ਏ.ਐਸ. ਕਰਨ ਵਾਲੇ ਪਹਿਲੇ ਨੌਜਵਾਨ ਵਰਿੰਦਰ ਕੁਮਾਰ ਸ਼ਰਮਾਂ ਨਾਲ ਵਿਸ਼ੇਸ਼ ਇੰਟਰਵਿਊ

Entertainment, Hot News of The Day, Interview, malwa news, Personalities, TV Interview, world example
ਪੰਜਾਬੀ ਵਿਚ ਆਈ.ਏ.ਐਸ. ਦਾ ਇਮਤਿਹਾਨ ਦੇ ਪੂਰੇ ਭਾਰਤ ਵਿਚੋਂ ਚੌਥਾ ਅਤੇ ਇਕੱਲੇ ਲੜਕਿਆਂ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਪਹਿਲੇ ਪੰਜਾਬੀ ਹੀਰੋ ਵਰਿੰਦਰ ਕੁਮਾਰ ਸ਼ਰਮਾਂ, ਜੋ ਅੱਜਕੱਲ੍ਹ ਜਲੰਧਰ ਜਿਲੇ ਦੇ ਡਿਪਟੀ ਕਮਿਸ਼ਨਰ ਹਨ, ਨਾਲ ਮਾਲਵਾ ਨਿਊਜ਼ ਟੀ.ਵੀ. ਵਲੋਂ ਵਿਸ਼ੇਸ਼ ਇੰਟਰਵਿਊ ਕੀਤੀ ਗਈ। ਉਨ੍ਹਾਂ ਦੇ ਨਾਲ ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਵੀ ਹਾਜਰ ਸਨ। ਪੇਸ਼ ਹੈ ਇਹ ਇੰਟਰਵਿਊ :   https://youtu.be/dlUGGP9r0Sk
ਹੌਸਲੇ ਦੀ ਪ੍ਰਤੱਖ ਮਿਸਾਲ : ਜੀਰੋ ਤੋਂ ਹੀਰੋ ਬਣਿਆ ਕੈਨੇਡਾ ਦਾ ਅਰਬਪਤੀ ਹਰਿੰਦਰ ਸਿੰਗਲਾ

ਹੌਸਲੇ ਦੀ ਪ੍ਰਤੱਖ ਮਿਸਾਲ : ਜੀਰੋ ਤੋਂ ਹੀਰੋ ਬਣਿਆ ਕੈਨੇਡਾ ਦਾ ਅਰਬਪਤੀ ਹਰਿੰਦਰ ਸਿੰਗਲਾ

Canada, Personalities, World, world example
ਬੇਹੱਦ ਮਿੱਠਬੋਲੜੇ ਅਤੇ ਮਿਹਨਤੀ ਇਨਸਾਨ ਹਰਿੰਦਰ ਸਿੰਗਲਾ ਕੈਨੇਡਾ ਵਿਚ ਹੀਰਿਆਂ ਦਾ ਕਾਰੋਬਾਰ ਵੱਡੇ ਪੱਧਰ 'ਤੇ ਕਰ ਰਹੇ ਹਨ ਅਤੇ ਕੈਨੇਡਾ ਵਿਚ ਅਰਬਪਤੀ ਪੰਜਾਬੀ ਬਿਜਨਸਮੈਨ ਹਨ। ਹਰ ਇਕ ਵਿਅਕਤੀ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਿੰਦੇ ਹਰਿੰਦਰ ਸਿੰਗਲਾ ਦੀ ਜ਼ਿੰਦਗੀ ਹਰ ਮਿਹਨਤੀ ਵਿਕਅਤੀ ਲਈ ਪ੍ਰੇਰਨਾਸ੍ਰੋਤ ਅਤੇ ਉਤਸ਼ਾਹ ਪੈਦਾ ਕਰਦੀ ਹੈ। ਪੰਜਾਬ ਦੇ ਜਿਲਾ ਸੰਗਰੂਰ ਦੇ ਜੰਮਪਲ ਹਰਿੰਦਰ ਸਿੰਗਲਾ ਨੇ ਚਾਰਟਡ ਅਕਾਊਂਟੈਂਟ (ਸੀ.ਏ.) ਦੀ ਪੜ੍ਹਾਈ ਕਰਨ ਪਿਛੋਂ 1982 ਵਿਚ ਆਪਣਾ ਕਾਰੋਬਾਰ ਸ਼ੁਰੂ ਕੀਤਾ। ਜਦੋਂ ਸ੍ਰੀ ਸਿੰਗਲਾ ਨੇ ਪੜ੍ਹਾਈ ਮੁਕੰਮਲ ਕਰਨ ਪਿਛੋਂ ਆਪਣੇ ਪਿਤਾ ਜੀ ਨੂੰ ਕਿਹਾ ਕਿ ਉਸ ਨੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਹੈ ਤਾਂ ਪਿਤਾ ਨੇ ਕਿਹਾ ਕਿ ਵਪਾਰ ਲਈ ਤਾਂ ਪੈਸਾ ਚਾਹੀਦਾ ਹੈ, ਪਰ ਆਪਣੇ ਕੋਲ ਪੈਸਾ ਨਹੀਂ ਹੈ। ਪਿਤਾ ਨੇ ਪੁੱਛਿਆ ਕਿ ਤੇਰੇ ਕੋਲ ਵਪਾਰ ਵਾਸਤੇ ਕਿੰਨੇ ਪੈਸੇ ਹਨ ਤਾਂ ਹਰਿੰਦਰ ਸਿੰਗਲਾ ਨੇ ਕਿਹਾ 200 ਰੁਪਏ ਹਨ। ਪਿਤਾ ਨੇ ਕਿਹਾ ਕਿ ਇੰਨੇ ਪੈਸਿਆਂ ਨਾਲ ਤਾਂ ਗੋਲਗੱਪਿਆਂ ਦੀ ਰੇਹੜੀ ਵੀ ਨਹੀਂ ਲਗਾਈ ਜਾਣੀ। ਇਸ 'ਤੇ ਹਰਿੰਦਰ ਨੇ ਕਿਹਾ ਕਿ ਪਿਤਾ ਜੀ ਮੈਂ ਤਾਂ ਸਿਰਫ ਇਜਾਜਤ ਲੈਣੀ ਹੈ, ਬਾਕੀ ਪ੍
‘ਲਿਮਕਾ ਬੁੱਕ’ ਵਿੱਚ ਨਾਮ ਦਰਜ ਕਰਵਾ ਚੁੱਕੀ ਨਾਮਵਰ ਸ਼ਖਸ਼ੀਅਤ- ਡਾ. ਨਿਰੰਕਾਰ ਸਿੰਘ ‘ਨੇਕੀ’

‘ਲਿਮਕਾ ਬੁੱਕ’ ਵਿੱਚ ਨਾਮ ਦਰਜ ਕਰਵਾ ਚੁੱਕੀ ਨਾਮਵਰ ਸ਼ਖਸ਼ੀਅਤ- ਡਾ. ਨਿਰੰਕਾਰ ਸਿੰਘ ‘ਨੇਕੀ’

Amritsar Sahib, Hot News of The Day, Personalities, World
ਅਮਰੀਕਾ, 6 ਸਤੰਬਰ- ਸਨਫ਼੍ਰਾਂਸਿਸਕੋ ਵਿਖੇ 16 ਸਤੰਬਰ ਨੂੰ 'ਲਿਮਕਾ ਬੁੱਕ' ਵਿੱਚ ਨਾਮ ਦਰਜ ਕਰਵਾ ਚੁੱਕੀ ਮੈਡੀਕਲ ਖੇਤਰ ਦੀ ਅੰਤਰਰਾਸ਼ਟਰੀ ਪੱਧਰ ਦੀ ਨਾਮਵਰ ਸ਼ਖਸ਼ੀਅਤ ਡਾ. ਨਿਰੰਕਾਰ ਸਿੰਘ 'ਨੇਕੀ' ਮੈਡੀਕਲ ਪ੍ਰੋਫ਼ੈਸਰ ਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਸਾਹਿਬ ਨੂੰ ਕਾਰਡਿਉਲਜੀ ਵਿਸ਼ੇ ਦਾ ਮਹੱਤਵਪੂਰਨ ਪੁਰਸਕਾਰ 'ਫ਼ੈਲੋਸ਼ਿਪ ਆੱਫ਼ ਅਮਰੀਕਨ ਹਾਰਟ ਐਸੋਸੀਏਸ਼ਨ' ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ੲਿਹ ਪੁਰਸਕਾਰ ਅਮਰੀਕਨ ਹਾਰਟ ਐਸੋਸੀਏਸ਼ਨ ਉਨ ਹਾਈਪਰਟੈਨਸ਼ਨ, ਅਮਰੀਕਨ ਹਾਰਟ ਐਸੋਸੀਏਸ਼ਨ ਕਾਉੂਂਸਲਾ ਉਨ ਕਿਡਨੀ ੲਿਨਕਾਰਿਡਊ ਵਾਸਕੂਲਰ ਡਿਸੀਜ਼, ਅਮਰੀਕਨ ਸੁਸਾੲਿਟੀ ਅਾੱਫ਼ ਹਾਈਪਰਟੈਸ਼ਨ ਦੁਆਰਾ ਅਮਰੀਕਾ ਦੇ ਸ਼ਹਿਰ ਸਨਫ਼੍ਰਾਂਸਿਸਕੋ ਵਿੱਚ 14 ਤੋਂ 17 ਸਤੰਬਰ ਤੱਕ ਸਾਂਝੀ ਕਾਨਫਰੰਸ ਕੀਤੀ ਜਾ ਰਹੀ ਹੈ।  ੲਿਸ ਕਾਨਫਰੰਸ 'ਦੌਰਾਨ ਹੀ ਡਾਕਟਰ ਨੇਕੀ  ਨੂੰ 'ਫੈਲੋਸ਼ਿਪ' ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਕਾਨਫਰੰਸ 'ਚ ਹੀ ਡਾਕਟਰ 'ਨੇਕੀ' ੲਿੱਕ ਖੋਜੀ ਪੱਤਰ ਵੀ ਪੜ੍ਹਨਗੇ। ਡਾ. ਨਿਰੰਕਾਰ ਸਿੰਘ 'ਨੇਕੀ' ਦੀ ੲਿਸ ਪ੍ਰਾਪਤੀ ਨਾਲ ਅੰਮ੍ਰਿਤਸਰ ਸਾਹਿਬ ਦਾ ਨਾਮ ਪੂਰੀ ਦੁਨੀਆ 'ਚ ਰੌਸ਼ਨ ਹੋੲ