best platform for news and views

News Analysis

ਫਰੀਦਕੋੋਟ ਸ਼ਹਿਰ ਵਿੱਚ 134 ਕਰੋੜ ਰੁਪਏ ਦੇ ਵਿਕਾਸ ਕਾਰਜ ਜਾਰੀ : ਕਿੱਕੀ ਢਿੱਲੋਂ

ਫਰੀਦਕੋੋਟ ਸ਼ਹਿਰ ਵਿੱਚ 134 ਕਰੋੜ ਰੁਪਏ ਦੇ ਵਿਕਾਸ ਕਾਰਜ ਜਾਰੀ : ਕਿੱਕੀ ਢਿੱਲੋਂ

Breaking News, Faridkot, General News, malwa news, News Analysis, Punjab Assembly
13 ਪਾਰਕਾਂ ਅਤੇ ਓਪਨ ਜਿੰਮਾਂ ਤੇ ਖਰਚੇ ਗਏ 1 ਕਰੋੋੜ 10 ਲੱਖ 11 ਧਰਮਸ਼ਾਲਾਵਾਂ ਦੀ ਰਿਪੇਅਰ ਤੇ 1 ਕਰੋੋੜ 5 ਲੱਖ ਰੁਪਏ ਖਰਚੇ ਗਏ ਵਾਟਰ ਵਰਕਸਾਂ ਤੇ ਰਾਜਾ ਮਾਈਨਰ ਤੇ 16 ਕਰੋੋੜ 60 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਫਰੀਦਕੋੋਟ, 21 ਜਨਵਰੀ : ( ) ਫਰੀਦਕੋੋਟ ਦੇ ਵਿਧਾਇਕ ਅਤੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋੋਂ ਵੱਲੋੋਂ ਫਰੀਦਕੋੋਟ ਸ਼ਹਿਰ ਵਿਖੇ ਪਿਛਲੇ 4 ਸਾਲਾਂ ਦੌਰਾਨ ਕਰਵਾਏ ਗਏ ਬਹੁ ਕਰੋੋੜੀ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਦੇਣ ਲਈ ਆਪਣੇ ਗ੍ਰਹਿ ਵਿਖੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌੌਕੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌੌਰਾਨ ਦੱਸਿਆ ਕਿ ਫਰੀਦਕੋੋਟ ਸ਼ਹਿਰ ਦੇ ਸਰਬ ਪੱਖੀ ਵਿਕਾਸ ਜਿਸ ਵਿੱਚ ਸੀਵਰੇਜ਼ ਦੀ ਸਮੱਸਿਆ, ਸੜਕਾਂ, ਗਲੀਆਂ ਨਾਲੀਆਂ ਆਦਿ ਤੇ 134 ਕਰੋੋੜ ਰੁਪਏ ਦੇ ਕਰੀਬ ਰਾਸ਼ੀ ਖਰਚ ਕੀਤੀ ਜਾ ਰਹੀ ਹੈ ਅਤੇ ਕਰੋੋਨਾ ਕਾਰਨ ਰੁਕੇ ਕੰਮਾਂ ਵਿੱਚ ਹੋੋਰ ਤੇਜ਼ੀ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌੌਸਲ ਫਰੀਦਕੋੋਟ ਅਧੀਨ ਇਲਾਕਿਆਂ ਵਿੱਚ 13 ਪਾਰਕਾਂ ਤੇ ਓਪਨ ਜਿੰਮਾਂ ਤੇ ਇਕ
ਗੁਰਦਾਸਪੁਰ ਚੋਣ ਚ ਅਕਾਲੀ ਦਲ ਤੇ ਭਾਜਪਾ ਤੇ ਬਲਾਤਕਾਰੀ ਤੇ ਚਿੱਟੇ ਦੇ ਵਪਾਰੀ ਦਾ ਮਾਮਲਾ ਪਿਆ ਭਾਰੀ

ਗੁਰਦਾਸਪੁਰ ਚੋਣ ਚ ਅਕਾਲੀ ਦਲ ਤੇ ਭਾਜਪਾ ਤੇ ਬਲਾਤਕਾਰੀ ਤੇ ਚਿੱਟੇ ਦੇ ਵਪਾਰੀ ਦਾ ਮਾਮਲਾ ਪਿਆ ਭਾਰੀ

Election Campaign, Gurdaspur, Hot News of The Day, News Analysis
ਰਾਜਨ ਮਾਨ ਗੁਰਦਾਸਪੁਰ,6 ਅਕਤੂਬਰ : ਗੁਰਦਾਸਪੁਰ ਦੀ ਪਾਰਲੀਮੇਂਟ ਹਲਕੇ ਦੀ ਹੋਣ ਜਾ ਰਹੀ ਜਿਮਨੀ ਚੋਣ ਵਿੱਚ ਚੋਣ ਪ੍ਰਚਾਰ ਪੂਰੀਆਂ ਸਿਖਰਾਂ ਤੇ ਪਹੁੰਚ ਗਿਆ ਹੈ।ਹਾਲ ਹੀ ਵਿੱਚ ਸਾਬਕਾ ਅਕਾਲੀ ਮੰਤਰੀ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ 'ਤੇ ਆਉਣ ਤੇ ਉਸ ਤੋਂ ਬਾਅਦ ਭਾਜਪਾ ਦੇ ਉਮੀਦਵਾਰ ਵਿਰੁੱਧ ਵੀ ਮੁਬੰਈ ਵਿੱਚ ਬਲਾਤਕਾਰ ਦਾ ਮਾਮਲਾ ਸਾਹਮਣੇ ਆਉਣ ਨਾਲ ਕਾਂਗਰਸ ਤੇ ਆਪ ਨੇ ਅਕਾਲੀ ਦਲ ਤੇ ਭਾਜਪਾ ਨੂੰ ਇਹਨਾਂ ਮਾਮਲਿਆਂ ਵਿੱਚ ਘੇਰ ਲਿਆ ਹੈ। ਕਾਂਗਰਸ ਵਲੋਂ ਹੁਣ ਸਟੇਜਾਂ ਤੇ ਅਕਾਲੀ ਦਲ ਤੇ ਭਾਜਪਾ ਵਿਰੁੱਧ ਬਲਾਤਕਾਰੀ ਤੇ ਚਿੱਟੇ ਦੇ ਵਪਾਰੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਅਕਾਲੀ ਭਾਜਪਾ ਆਪਣੇ ਬਚਾਅ ਵਿੱਚ ਲੱਗੇ ਹੋਏ ਹਨ। ਇਹਨਾਂ ਮਾਮਲਿਆਂ ਤੋਂ ਬਾਅਦ ਸਿਆਸੀ ਧਿਰਾਂ ਨੇ ਆਪਣੀਆਂ ਤਕਰੀਰਾਂ ਦੀਆਂ ਤੋਪਾਂ ਦੇ ਮੂੰਹ ਹੁਣ ਇਹਨਾਂ ਮਾਮਲਿਆਂ ਵੱਲ ਮੋੜ ਲਏ ਹਨ। ਅਕਾਲੀ ਦਲ ਤੇ ਭਾਜਪਾ ਦੀ ਹਾਲਤ ਇਸ ਸਮੇਂ ਔਖੀ ਬਣੀ ਹੋਈ ਹੈ। ਕਰਜਾ ਮੁਆਫੀ,ਕਿਸਾਨ ਖੁਦਕੁਸ਼ੀਆਂ ਤੇ ਹੋਰ ਮਾਮਲੇ ਬਲਾਤਕਾਰ ਦੇ ਮਾਮਲਿਆਂ ਅੱਗੇ ਬੌਣੇ ਪੈ ਗਏ ਹਨ। ਹਰ ਦਿਨ ਚੋਣ ਦਾ ਮਾਹੌਲ ਬਦਲ ਰਿਹ
ਨਿੱਤ ਪੱਤਣਾਂ ਤੋਂ ਠੇਲਦੇ ਉਹ ਜ਼ਿੰਦਗੀ, ਕਿਸੇ ਨੇ ਆ ਸਾਰ ਨਾ ਲਈ

ਨਿੱਤ ਪੱਤਣਾਂ ਤੋਂ ਠੇਲਦੇ ਉਹ ਜ਼ਿੰਦਗੀ, ਕਿਸੇ ਨੇ ਆ ਸਾਰ ਨਾ ਲਈ

Gurdaspur, Hot News of The Day, News Analysis, Social Services
ਬੇੜਾ ਜਿਹਨਾ ਦੀ ਜ਼ਿੰਦਗੀ ਦਾ ਬੇੜਾ ਪਾਰ ਲਾਉਂਦਾ ਰਾਜਨ ਮਾਨ ਭਰਿਆਲ ਸੈਕਟਰ ( ਭਾਰਤ-ਪਾਕਿ ਸਰਹੱਦ ) : ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਗੁਰਦਾਸਪੁਰ ਜਿਲ•ੇ ਦੇ ਭਰਿਆਲ ਸੈਕਟਰ  ਦੇ ਦਰਜਨ ਦੇ ਕਰੀਬ ਪਿੰਡਾਂ ਦੇ ਲੋਕ ਅੱਜ 21ਵੀਂ ਸਦੀ ਵਿੱਚ ਵੀ ਦਰਿਆ ਤੇ ਪੁੱਲ ਨਾ ਹੋਣ ਕਾਰਨ ਬੇੜਿਆਂ ਵਿੱਚ ਸਵਾਰ ਹੋ ਆਪਣੀ ਜ਼ਿੰਦਗੀ ਨੂੰ ਪੱਤਣ ਤੋਂ ਠੇਲਕੇ ਜੀਵਨ ਦੀ ਹਰ ਸਵੇਰ ਦੀ ਸ਼ੁਰੂਆਤ ਕਰਦੇ ਹੋਏ 18ਵੀਂ ਸਦੀ ਦੀ ਤਰ•ਾਂ ਦਿਨ ਬਸਰ ਕਰ ਰਹੇ ਹਨ।ਪੰਜਾਬ ਦੇ ਟਾਪੂ ਤੇ ਜਿੰਦਗੀ ਬਸਰ ਕਰ ਰਹੇ ਇਹਨਾਂ ਲੋਕਾਂ ਦਾ ਦਰਦ ਸੁਣਨ ਵਾਲਾ ਕੋਈ ਨਹੀਂ ਹੈ।ਇੱਕ ਬੇੜਾ ਹੀ ਇਹਨਾਂ ਦੀ ਜ਼ਿੰਦਗੀ ਦਾ ਬੇੜਾ ਪਾਰ ਲਾਉਂਦਾ । ਅੱਜ ਫਿਰ ਗੁਰਦਾਸਪੁਰ ਪਾਰਲੀਮੈਂਟ ਹਲਕੇ ਦੀ ਜ਼ਿਮਨੀ ਚੋਣ ਹੋਣ ਜਾ ਰਹੀ  ਹੈ,ਪਹਿਲਾਂ ਦੀ ਤਰ੍ਹਾਂ ਇਸਵਾਰ  ਵੀ ਲੀਡਰਾਂ ਵਲੋਂ ਇਹਨਾਂ ਭੋਲੇ ਭਾਲੇ ਲੋਕਾਂ ਨਾਲ ਕਈ ਵਾਅਦੇ ਕੀਤੇ ਜਾਣਗੇ ,ਜਿਹੜੇ ਕਿ ਪਹਿਲਾਂ ਕਈ ਦਹਾਕਿਆਂ ਤੋਂ ਸੁਣ ਸੁਣ ਕੇ ਇਹਨਾਂ ਲੋਕਾਂ ਦੇ ਕੰਨ ਪੱਕ ਗਏ  ਹਨ। ਵਾਅਦਿਆਂ ਨੂੰ ਵਫਾ ਕਰਨਾ ਸ਼ਾਇਦ ਸਾਡੇ ਨੇਤਾਵਾਂ ਨੇ ਸਿੱਖਿਆ ਨਹੀਂ ਹੈ।ਇਹ ਲੀਡਰ ਢੀਠਾਂ ਦੀ ਤਰ੍ਹਾਂ ਅੱਜ ਫਿਰ ਇਹਨਾਂ ਦੀਆਂ ਬਰੂਹਾਂ
ਮਲਾਈ ਖਾਣ ਦੇ ਇੱਛੁਕ ਆਪ ਆਗੂਆਂ ਨੂੰ ਹਜ਼ਮ ਨਹੀਂ ਆ ਰਿਹਾ ਪੰਜਾਬੀਆਂ ਦਾ ਚਹੇਤਾ ਭਗਵੰਤ ਮਾਨ

ਮਲਾਈ ਖਾਣ ਦੇ ਇੱਛੁਕ ਆਪ ਆਗੂਆਂ ਨੂੰ ਹਜ਼ਮ ਨਹੀਂ ਆ ਰਿਹਾ ਪੰਜਾਬੀਆਂ ਦਾ ਚਹੇਤਾ ਭਗਵੰਤ ਮਾਨ

Chandigarh, Hot News of The Day, News Analysis
ਨਿਰਮਲ ਸਾਧਾਂਵਾਲੀਆ ਚੰਡੀਗੜ੍ਹ : ਆਮ ਆਦਮੀ ਪਾਰਟੀ ਵਲੋਂ ਭਗਵੰਤ ਮਾਨ ਨੂੰ ਪੰਜਾਬ ਦਾ ਸੂਬਾ ਪ੍ਰਧਾਨ ਬਣਾਉਣ ਪਿਛੋਂ ਪਾਰਟੀ ਦੇ ਆਗੂਆਂ ਦੇ ਆ ਰਹੇ ਪ੍ਰਤੀਕਰਮ ਪਾਰਟੀ ਦੀ ਅਸਲੀਅਤ ਤੋਂ ਹੌਲੀ ਹੌਲੀ ਪਰਦਾ ਉਠਾ ਰਹੇ ਹਨ। ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਪੈਰ ਲਾਉਣ ਵਾਲੇ ਆਗੂ ਨੂੰ ਸੂਬਾ ਪ੍ਰਧਾਨ ਬਣਾਉਣ ਤੋਂ ਨਿਰਾਜ਼ ਆਗੂਆਂ ਵਲੋਂ ਜਿਸ ਤਰਾਂ ਅਸਤੀਫਿਆਂ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਗਿਆ ਹੈ, ਉਸ ਤੋਂ ਇਹ ਗੱਲ ਬਿੱਲਕੁੱਲ ਸਾਫ ਹੋ ਗਈ ਹੈ ਕਿ ਕੇਵਲ ਮਲਾਈ ਖਾਣ ਦੀ ਆਸ ਲੈ ਕੇ ਪਾਰਟੀ ਵਿਚ ਆਏ ਆਗੂਆਂ ਦੇ ਦਿਲਾਂ ਵਿਚ ਪੰਜਾਬ ਦੇ ਮੁੱਦਿਆਂ ਪ੍ਰਤੀ ਦਰਦ ਦੀ ਥਾਂ ਸ਼ੋਹਰਤ ਹਾਸਲ ਕਰਨ ਦੀ ਲਾਲਸਾ ਵੱਧ ਸੀ। ਇਹ ਲਾਲਸਾ ਹੋਣੀ ਸੁਭਾਵਿਕ ਹੀ ਸੀ ਕਿਉਂਕਿ ਆਪ ਸੁਪਰੀਮੋ ਅਰਵਿੰਦਰ ਕੇਜਰੀਵਾਲ ਦੇ ਖੁਦ ਦੇ ਦਿਲ ਵਿਚ ਵੀ ਇਹੋ ਲੱਡੂ ਫੁੱਟ ਰਹੇ ਸਨ, ਪਰ ਜਦੋਂ ਪੰਜਾਬ ਦੇ ਲੋਕਾਂ ਨੇ ਸਾਥ ਨਾ ਦਿੱਤਾ ਅਤੇ ਪੰਜਾਬ ਵਿਧਾਨ ਸਭਾ ਚੋਣਾ ਵਿਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਅਜਿਹੇ ਸਾਰੇ ਆਗੂਆਂ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ। ਪਿਛਲੀਆਂ ਲੋਕ ਸਭਾ ਚੋਣਾ ਤੋਂ ਪਹਿਲਾਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਪੈਰ ਲਾਉ
ਆਮ ਆਦਮੀ ਪਾਰਟੀ ਦਾ ਉਭਾਰ ਅਤੇ ਨਿਘਾਰ

ਆਮ ਆਦਮੀ ਪਾਰਟੀ ਦਾ ਉਭਾਰ ਅਤੇ ਨਿਘਾਰ

Aam Admi Party, Article, Hot News of The Day, News Analysis, Punjabi
ਪ੍ਰੋ ਰਾਜਿੰਦਰ ਪਾਲ ਸਿੰਘ ਬਰਾੜ (ਡਾ.) ਦੇਸ਼ ਵਾਸੀਆਂ ਨੇ ਇਕ ਸੁਪਨਾ ਲਿਆ ਸੀ ਕਿ ਆਜ਼ਾਦ ਹੋ ਜਾਣ ਨਾਲ ਸਾਡੀ ਅੰਗਰੇਜ਼ਾਂ ਵੱਲੋਂ ਹੁੰਦੀ ਲੁੱਟ ਖਸੁੱਟ ਹੀ ਖਤਮ ਨਹੀਂ ਹੋ ਜਾਵੇਗੀ ਸਗੋਂ ਦੇਸ਼ ਵਿਚੋਂ ਭ੍ਰਿਸ਼ਟਾਚਾਰ, ਫਿਰਕਾਪ੍ਰਸਤੀ, ਕੁਨਬਾਪਰਵਰੀ ਵਰਗੀਆਂ ਅਲਾਮਤਾਂ  ਖਤਮ ਹੋ ਜਾਣਗੀਆਂ, ਸਾਡਾ ਜੀਵਨ ਪੱਧਰ  ਉੱਚਾ ਉੱਠ ਜਾਵੇਗਾ ਅਤੇ ਅਸੀਂ ਕੌਮੀ ਗੌਰਵ ਨਾਲ ਜ਼ਿੰਦਗੀ ਜੀਅ ਸਕਾਂਗੇ ਪਰੰਤੂ ਛੇਤੀ ਹੀ ਇਹ ਸੁਪਨਾ ਟੁੱਟ ਗਿਆ। ਕੁਝ ਲੋਕਾਂ ਦਾ ਜੀਵਨ ਪੱਧਰ ਉਪਰ ਤਾਂ ਉੱਠਿਆ ਪਰ ਬਹੁਗਿਣਤੀ ਲੋਕਾਂ ਦੀ ਸਥਿਤੀ ਨਾ ਬਦਲੀ ਤਾਂ ਲੋਕਾਂ ਦਾ ਆਪਣੀ ਅਗਵਾਈ ਕਰਨ ਵਾਲੇ ਰਾਜਸੀ ਨੇਤਾਵਾਂ ਖਿਲਾਫ ਗੁੱਸਾ ਇਕੱਠਾ ਹੋ ਗਿਆ। ਕੇਂਦਰ ਅਤੇ ਰਾਜਾਂ ਵਿਚ ਬਹੁਤਾ ਸਮਾਂ ਕਾਂਗਰਸ ਦਾ ਰਾਜ ਰਿਹਾ, ਇਸ ਲਈ ਮੁੱਖ ਨਿਸ਼ਾਨਾ ਵੀ ਕਾਂਗਰਸ ਪਾਰਟੀ ਬਣੀ। ਹੌਲੀ ਹੌਲੀ ਵਖ ਵਖ ਰਾਜਾਂ ਵਿਚ ਗੈਰ ਕਾਂਗਰਸੀ ਸਰਕਾਰਾਂ ਤਾਂ ਬਣਦੀਆਂ ਰਹੀਆਂ ਪਰ ਕਮਿਊਨਿਸਟਾਂ ਨੂੰ ਛੱਡ ਕੇ ਬਾਕੀ ਮੁੱਖ ਰੂਪ ਵਿਚ ਸਥਾਨਕ ਮੁੱਦਿਆਂ ਨੂੰ ਉਭਾਰ ਕੇ ਰਾਜ ਪ੍ਰਾਪਤ ਕਰਦੀਆਂ ਸਨ। ਕਾਂਗਰਸ ਕੇਂਦਰਵਾਦੀ, ਜਾਗੀਰਦਾਰੀ ਨੂੰ ਸਾਹ ਦਿਵਾਉਣ ਵਾਲੀ, ਸਰਮਾਏਦਾਰਾਂ ਨੂੰ ਪ੍ਰੋਤਸਾਹਨ ਦੇਣ
ਖਾਲਸਾ ਯੂਨੀਵਰਸਿਟੀ ਬੰਦ ਹੋਣ ਦੇ ਰਾਹ ‘ਤੇ : ਵਾਈਸ ਚਾਂਸਲਰ ਵੱਲੋਂ ਅਸਤੀਫਾ

ਖਾਲਸਾ ਯੂਨੀਵਰਸਿਟੀ ਬੰਦ ਹੋਣ ਦੇ ਰਾਹ ‘ਤੇ : ਵਾਈਸ ਚਾਂਸਲਰ ਵੱਲੋਂ ਅਸਤੀਫਾ

Amritsar Sahib, Breaking News, News Analysis
ਰਾਜਨ ਮਾਨ ਅੰਮ੍ਰਿਤਸਰ,7 ਅਪ੍ਰੈਲ : ਵਿਵਾਦਾਂ ਵਿੱਚ ਘਿਰੀ ਖਾਲਸਾ ਯੂਨੀਵਰਸਿਟੀ ਤੇ ਮੰਡਰਾ ਰਹੇ ਖਤਰੇ ਦੇ ਬੱਦਲ ਹੋਰ ਗਹਿਰੇ ਹੁੰਦੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਅਗਲੇ ਹੁਕਮਾਂ ਤਕ ਯੂਨੀਵਰਸਿਟੀ ਦੇ ਦਾਖਲੇ ਬੰਦ ਕਰ ਦਿੱਤੇ ਜਾਣ ਕਾਰਨ ਮਾਮਲਾ ਹੋਰ ਗਰਮਾ ਗਿਆ ਹੈ । ਉਧਰ ਯੂਨੀਵਰਸਿਟੀ ਦੀ ਡਾਵਾਂਡੋਲ ਹਾਲਤ ਵੇਖਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਐਸ.ਐਸ ਚਾਹਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।ਵਿਦਿਆਰਥੀਆਂ ਵੱਲੋਂ ਵੀ ਯੂਨੀਵਰਸਿਟੀ ਤੋਂ ਮੂੰਹ ਮੋੜ ਲਿਆ ਗਿਆ ਹੈ। ਖਾਲਸਾ ਕਾਲਜ ਕਮੇਟੀ ਵਲੋ ਸੈਂਕੜੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਬੱਚੇ ਨਾ ਆਉਣ ਤੇ ਐਡਹਾਕ ਸਟਾਫ ਨੂੰ  ਜਬਰੀ ਪੀਐਚ ਡੀ ਲਈ ਅਨਰੋਲ ਕੀਤਾ ਜਾ ਰਿਹਾ। ਸੂਤਰਾਂ ਅਨੁਸਾਰ ਸਰਕਾਰ ਵੱਲੋਂ ਅਗਲੇ ਹੁਕਮਾਂ ਤਕ ਦਾਖਲੇ ਬੰਦ ਕਰ ਦਿੱਤੇ ਹਨ ।  ਪਿਛਲੀ ਅਕਾਲੀ ਸਰਕਾਰ ਸਮੇਂ ਖਾਲਸਾ ਕਾਲਜ ਮੈਨੇਜਮੈਂਟ ਕਮੇਟੀ ਵੱਲੋਂ ਇਸ ਯੂਨੀਵਰਸਿਟੀ ਦੀ ਮਨਜ਼ੂਰੀ ਲਈ ਗਈ ਸੀ। ਖਾਲਸਾ ਕਾਲਜ ਦੀ ਸਰਜਮੀਂਨ ਤੇ ਸਥਾਪਿਤ ਕੀਤੀ ਗਈ ਇਹ ਯੂਨੀਵਰਸਿਟੀ ਬਣਨ ਤੋਂ ਲੈ ਕੇ ਹੁਣ ਤੱਕ ਕਿਸੇ ਨਾਂ ਕਿਸੇ ਰ
ਹਾਰ ਤੋਂ ਬਾਅਦ ਗਾਇਬ ਕਿਉਂ ਹੋ ਗਏ ਦਿੱਲੀ ਵਾਲੇ ਆਮ ਆਦਮੀ

ਹਾਰ ਤੋਂ ਬਾਅਦ ਗਾਇਬ ਕਿਉਂ ਹੋ ਗਏ ਦਿੱਲੀ ਵਾਲੇ ਆਮ ਆਦਮੀ

Chandigarh, News Analysis
ਤਰਲੋਚਨ ਸਿੰਘ ਚੰਡੀਗੜ੍ਹ, : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਈ ਮਹੀਨੇ 100 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਕੌਮੀ ਲੀਡਰਸ਼ਿਪ ਨੇ ਹਾਰ ਤੋਂ ਬਾਅਦ ਹਥਿਆਰ ਸੁੱਟ ਦਿੱਤੇ ਜਾਪਦੇ ਹਨ ਤੇ  ਪਾਰਟੀ ਦੀ ਸੂਬਾਈ ਲੀਡਰਸ਼ਿਪ ‘ਦੁਚਿਤੀ’ ਵਿੱਚ ਹੈ। ਕੌਮੀ ਨੇਤਾਵਾਂ ਨੇ ਹਾਰ ਤੋਂ ਬਾਅਦ ਪੰਜਾਬ ਵਿੱਚ ਪੈਰ ਤੱਕ ਨਹੀਂ ਪਾਇਆ। ਦੱਸਣਯੋਗ ਹੈ ਕਿ ਪੰਜਾਬ ਇਕਾਈ ਦੇ ਇੰਚਾਰਜ ਸੰਜੈ ਸਿੰਘ ਅਤੇ ਸਮੁੱਚੇ ਜਥੇਬੰਦਕ ਢਾਂਚੇ ਦੇ ਮੁਖੀ ਦੁਰਗੇਸ਼ ਪਾਠਕ ਹੀ ਪਾਰਟੀ ਦੀ ਪੰਜਾਬ ਇਕਾਈ ਚਲਾਉਂਦੇ ਆ ਰਹੇ ਸਨ। ਸੂਤਰਾਂ ਅਨੁਸਾਰ 11 ਮਾਰਚ ਨੂੰ ਐਲਾਨੇ ਨਤੀਜਿਆਂ ਤੋਂ ਬਾਅਦ ਕੇਵਲ ਸੰਜੈ ਸਿੰਘ ਹੀ ਇੱਕ ਦੋ ਵਾਰ ਚੁੱਪ ਚੁਪੀਤੇ ਚੰਡੀਗੜ੍ਹ ਆਏ, ਪਰ ਉਨ੍ਹਾਂ ਨੇ ਮੀਡੀਆ ਜਾਂ ਲੀਡਰਸ਼ਿਪ ਅੱਗੇ ਆਉਣ ਦੀ ਲੋੜ ਨਹੀਂ ਸਮਝੀ। ਦੂਜੇ ਪਾਸੇ ਪੰਜਾਬ ਵਿੱਚ ਡੇਰੇ ਲਾ ਕੇ ਦਿੱਲੀ ਤੋਂ ਲਿਆਂਦੇ 52 ਆਬਜ਼ਰਵਰਾਂ ਰਾਹੀਂ ਪੰਜਾਬ ਵਿੱਚ ਸਿਆਸਤ ਕਰਦੇ ਰਹੇ ਦੁਰਗੇਸ਼ ਪਾਠਕ ਤਾਂ 11 ਮਾਰਚ ਤੋਂ ਬਾਅਦ ਸੂਬੇ ਵਿੱਚ ਆਏ ਹੀ ਨਹੀਂ। ਪਾਰਟੀ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਜ਼ਰੂਰ ਪਾਰਟੀ ਉਮੀਦਵਾਰਾਂ ਨਾਲ ਬੰਦ
ਆਪ ਦੀ ਸੀਨੀਅਰ ਲੀਡਰਸ਼ਿਪ ਨੇ ਹਾਰ ਲਈ ਦਿੱਲੀ ਵਾਲਿਆਂ ਨੂੰ ਜੁੰਮੇਵਾਰ ਠਹਿਰਾਇਆ : ਸਮੀਖਿਆ ਲਈ ਹੋਈ ਮੀਟਿੰਗ

ਆਪ ਦੀ ਸੀਨੀਅਰ ਲੀਡਰਸ਼ਿਪ ਨੇ ਹਾਰ ਲਈ ਦਿੱਲੀ ਵਾਲਿਆਂ ਨੂੰ ਜੁੰਮੇਵਾਰ ਠਹਿਰਾਇਆ : ਸਮੀਖਿਆ ਲਈ ਹੋਈ ਮੀਟਿੰਗ

Aam Admi Party, Jalandhar, News Analysis
ਪਾਲ ਸਿੰਘ ਨੌਲੀ ਜਲੰਧਰ, 20 ਮਾਰਚ : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਹਾਰ ਦੇ ਕਾਰਨ ਲੱਭਣ ਲਈ ਕੀਤੀ ਸਮੀਖਿਆ ਮੀਟਿੰਗ ਵਿੱਚ ਹਾਜ਼ਰ ਜਿੱਤੇ ਤੇ ਹਾਰੇ ਉਮੀਦਵਾਰਾਂ ਨੇ ਦਿੱਲੀ ਦੀ ਲੀਡਰਸ਼ਿਪ ਤੇ ਖ਼ਾਸ ਕਰ ਕੇ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਵਿਰੁੱਧ ਭੜਾਸ ਕੱਢੀ। ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਇਕਾਈ ਭਵਿੱਖ ਵਿੱਚ ਖ਼ੁਦਮੁਖਤਾਰੀ ਨਾਲ ਚੱਲੇਗੀ ਤੇ ਫੈਸਲੇ ਲਵੇਗੀ। ਮੀਟਿੰਗ ਵਿੱਚ ਇਹ ਗੱਲ ਵੀ ਉੱਭਰੀ ਕਿ ਪੰਜਾਬ ਚੋਣਾਂ ਲਈ ਦਿੱਲੀ ਦੀ ਲੀਡਰਸ਼ਿਪ ਵੱਲੋਂ ਘੜੀ ਰਣਨੀਤੀ ਪੂਰੀ ਤਰ੍ਹਾਂ ਫੇਲ੍ਹ ਹੋਈ। ਇਹ ਮੀਟਿੰਗ ਜਲੰਧਰ ਛਾਉਣੀ ਦੇ ਉਮੀਦਵਾਰ ਐਚ.ਐਸ. ਵਾਲੀਆ ਦੇ ਜਲੰਧਰ ਕੁੰਜ ਇਲਾਕੇ ਵਿਚਲੇ ਘਰ ਵਿੱਚ ਸੱਤ ਘੰਟੇ ਤੱਕ ਚੱਲੀ। ਮੀਟਿੰਗ ਵਿੱਚ ਆਪ ਉਮੀਦਵਾਰਾਂ ਤੋਂ ਇਲਾਵਾ ਹੋਰ ਕਿਸੇ ਵੀ ਆਗੂ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਸੀ। ਮੀਡੀਆ ਨੂੰ ਵੀ ਨੇੜੇ ਨਹੀਂ ਜਾਣ ਦਿੱਤਾ ਗਿਆ। ਮੀਟਿੰਗ ਵਿੱਚ ਸੂਬਾਈ ਲੀਡਰਸ਼ਿਪ ਇਸ ਗੱਲ ’ਤੇ ਇਕ ਮੱਤ ਸੀ ਕਿ ਚੋਣਾਂ ਤੋਂ ਪਹਿਲਾਂ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਉਮੀਦਵਾਰ ਨਾ ਐਲਾਨਣਾ ਘਾਟੇ ਵਾਲਾ ਸੌਦਾ ਰਿਹਾ। ਕੁਝ ਉਮੀਦਵ
ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਬਣਾਉਣ ‘ਚ ਕੇਜਰੀਵਾਲ ਦਾ ਵੱਡਾ ਯੋਗਦਾਨ

ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਬਣਾਉਣ ‘ਚ ਕੇਜਰੀਵਾਲ ਦਾ ਵੱਡਾ ਯੋਗਦਾਨ

Aam Admi Party, Chandigarh, News Analysis, Punjabi
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਚੋਣ ਨਤੀੇਜੇ ਲਗਭਗ ਆ ਚੁੱਕੇ ਹਨ ਅਤੇ ਕਾਂਗਰਸ ਪਾਰਟੀ ਪੂਰਨ ਬਹੁਮਤ ਨਾਲ ਜਿੱਤ ਚੁੱਕੀ ਹੈ। ਇਹ ਜਿੱਤ ਕਾਂਗਰਸ ਪਾਰਟੀ ਦੀ ਨਹੀਂ ਕਾਂਗਰਸ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਹੈ ਅਤੇ ਇਸ ਵਿਚ ਵੱਡਾ ਯੋਗਦਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਦਾ ਹੈ। ਪੰਜਾਬ ਦੇ ਲੋਕ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਪੰਜਾਬ ਵਿਚ ਫੈਲਾਏ ਗੁੰਡਾਗਰਦੀ ਦੇ ਰਾਜ ਅਤੇ ਨਸ਼ਿਆਂ ਨਾਲ ਕੀਤੇ ਗਏ ਜਵਾਨੀ ਦੇ ਖਾਤਮੇ ਕਾਰਨ ਬੇਹੱਦ ਦੁਖੀ ਸਨ। ਇਕ ਵਾਰ ਇੰਝ ਲੱਗ ਰਿਹਾ ਸੀ ਕਿ ਪੰਜਾਬ ਦੇ ਲੋਕ ਸੱਤਾਧਾਰੀ ਅਕਾਲੀ ਦਲ ਨੂੰ ਸਬਕ ਸਿਖਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ, ਪਰ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ਆਪ ਮੁਖੀ ਅਰਵਿੰਦਰ ਕੇਜਰੀਵਾਲ ਦੇ ਡਿਕਟੇਟਰਾਨਾ ਰਵਈਏ ਨੇ ਕਾਂਗਰਸ ਦੇ ਪੰਜਾਬ ਵਿਚ ਮੁੜ ਉਭਾਰ ਨੂੰ ਬਲ ਬਖਸ਼ਿਆ ਅਤੇ ਕਾਂਗਰਸ ਨੇ ਹੈਰਾਨੀਜਨਕ ਜਿੱਤ ਹਾਸਲ ਕੀਤੀ। ਅਕਾਲੀ ਦਲ ਨੂੰ ਤਾਂ ਫਿਰ ਆਸ ਨਾਲੋਂ ਵੱਧ ਹੁੰਗਾਰਾ ਮਿਲਿਆ ਹੈ, ਪਰ ਆਪ ਨੂੰ ਆਸ ਦੇ ਨੇੜੇ ਤੇੜੇ ਦਾ ਹੁੰਗਾਰਾ ਵੀ ਨਹੀਂ ਮਿਲਿਆ। ਪੰਜਾਬ ਵਿਚ ਅਕਾਲੀ ਦਲ
ਪੰਜਾਬ ‘ਚ ਨਸ਼ੇ ਦਾ ਕਾਰੋਬਾਰ ਸਿਖਰ ‘ਤੇ : ਸਰਕਾਰੀ ਦਾਅਵੇ ਝੂਠੇ ਸਾਬਤ

ਪੰਜਾਬ ‘ਚ ਨਸ਼ੇ ਦਾ ਕਾਰੋਬਾਰ ਸਿਖਰ ‘ਤੇ : ਸਰਕਾਰੀ ਦਾਅਵੇ ਝੂਠੇ ਸਾਬਤ

Chandigarh, General News, News Analysis, Punjabi
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਪਿਛਲੇ ਸਾਲ ਕੀਤੀ ਗਈ ਪੰਜਾਬ ਪੁਲੀਸ ਦੀ ਭਰਤੀ ਵਲੋਂ ਉਮੀਦਵਾਰਾਂ ਦਾ ਡੋਪ ਟੈਸਟ ਕਰਵਾ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਪੰਜਾਬ ਵਿਚ ਨਸ਼ਿਆਂ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਪਰ ਇਹ ਸਚਾਈ ਉਸ ਵੇਲੇ ਸਾਹਮਣੇ ਆਈ ਜਦੋਂ ਚੋਣ ਕਮਿਸ਼ਨ ਵਲੋਂ ਕੀਤੀ ਗਈ ਸਖਤੀ ਦੌਰਾਨ ਜਨਵਰੀ ਮਹੀਨੇ ਵਿਚ  2600 ਕਿੱਲੋ ਨਸ਼ਾ ਫੜਿਆ ਗਿਆ, ਜੋ ਇਕ ਛੋਟੇ ਜਿਹੇ ਰਾਜ ਲਈ ਬੇਹੱਦ ਚਿੰਤਾਜਨਕ ਤੱਥ ਹਨ। ਜਨਵਰੀ ਮਹੀਨੇ ਦੌਰਾਨ ਰੋਜ਼ਾਨਾ ਲਗਭਗ 83 ਕਿਲੋ ਨਸ਼ਾ ਬਰਾਮਦ ਕੀਤਾ ਜਾਂਦਾ ਸੀ। ਇਹ ਅੰਕੜੇ ਤਾਂ ਉਹ ਹਨ ਜੋ ਨਸ਼ਾ ਫੜਿਆ ਗਿਆ, ਪਰ ਜੋ ਨਹੀਂ ਫੜ੍ਹਿਆ ਗਿਆ, ਉਸ ਬਾਰੇ ਅੰਦਾਜ਼ਾ ਲਗਾਇਆ ਜਾਵੇ ਤਾਂ ਇੰਜ ਲਗਦਾ ਹੈ ਕਿ ਪੰਜਾਬ ਦਾ ਭਵਿੱਖ ਬੇਹੱਦ ਹਨੇਰੇ ਵਾਲਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਹਮੇਸ਼ਾਂ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ਅਸੀਂ ਪੰਜਾਬ ਵਿਚ ਨਸ਼ਾ ਫੜ੍ਹਦੇ ਜ਼ਿਆਦਾ ਹਾਂ, ਇਸ ਕਰਕੇ ਜਿਅਾਦਾ ਜਾਪ ਰਿਹਾ ਹੈ। ਪਰ ਵੋਟਾਂ ਤੋਂ ਪਹਿਲਾਂ ਇਕ ਮਹੀਨੇ ਵਿਚ ਇੰਨੀ ਵੱਡੀ ਮਾਤਰਾ ਵਿਚ ਨਸ਼ਾ ਫੜਿਆ ਜਾਣਾ ਸਰਕਾਰ ਦੇ ਉਨ੍ਹਾਂ ਦਾਅਵਿਆਂ 'ਤੇ ਵੀ ਸਵਾਲੀਆ ਚਿੰਨ ਲਗਾਉਂਦਾ ਹੈ, ਜਿਸ ਵਿ