best platform for news and views

malwa news

ਚੰਗੇ ਸਮਾਜ ਦੀ ਸਿਰਜਣਾ ਲਈ ਬੱਚਿਆਂ ਨੂੰ ਨੈਤਿਕਤਾ ਸਿਖਾਉਣੀ ਬੇਹੱਦ ਜਰੂਰੀ : ਅਜੈਬ ਸਿੰਘ ਚੱਠਾ

ਚੰਗੇ ਸਮਾਜ ਦੀ ਸਿਰਜਣਾ ਲਈ ਬੱਚਿਆਂ ਨੂੰ ਨੈਤਿਕਤਾ ਸਿਖਾਉਣੀ ਬੇਹੱਦ ਜਰੂਰੀ : ਅਜੈਬ ਸਿੰਘ ਚੱਠਾ

Breaking News, Canada, Faridkot, General News, malwa news, Punjabi
ਦਸਮੇਸ਼ ਕਾਲਜ ਵਿਚ ਨੈਤਿਕਤਾ ਬਾਰੇ ਕਰਵਾਈ ਵਰਕਸ਼ਾਪ ਨਿਰਮਲ ਸਾਧਾਂਵਾਲੀਆ ਫਰੀਦਕੋਟ : ਜਗਤ ਪੰਜਾਬੀ ਸਭਾ ਵਲੋਂ ਦਸਮੇਸ਼ ਇੰਸਟੀਚਿਊਟ ਆਫ ਰਿਸਰਚ ਐਂਡ ਡੈਂਟਲ ਸਾਇੰਸਜ਼ ਫਰੀਦਕੋਟ ਵਿਖੇ *ਨੈਤਿਕਤਾ ਬਾਰੇ ਅੰਤਰ ਰਾਸ਼ਟਰੀ ਵਰਕਸ਼ਾਪ* ਕਰਵਾਈ ਗਈ, ਜਿਸ ਵਿਚ ਚੰਗੇ ਸਮਾਜ ਦੀ ਸਿਰਜਣਾ ਲਈ ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਫੁੱਲਿਤ ਕਰਨ ਦੀ ਲੋੜ *ਤੇ ਜੋਰ ਦਿੱਤਾ ਗਿਆ। ਇਸ ਮੌਕੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾH ਐਸHਐਸH ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਕੈਨੇਡਾ ਤੋਂ ਅਜੈਬ ਸਿੰਘ ਚੱਠਾ ਅਤੇ ਸਰਦੂਲ ਸਿੰਘ ਥਿਆੜਾ ਨੇ ਨੈਤਿਕਤਾ ਬਾਰੇ ਭਾਸ਼ਨ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਸਰਕਾਰੀ ਬਰਜਿੰਦਰਾ ਕਾਲਜ ਦੇ ਸੰਗੀਤ ਵਿਭਾਗ ਦੇ ਮੁਖੀ ਪ੍ਰੋH ਰਾਜੇਸ਼ ਮੋਹਨ ਦੀਆਂ ਸੰਗੀਤਕ ਵੰਨਗੀਆਂ ਨਾਲ ਹੋਈ। ਇਸ ਤੋਂ ਬਾਅਦ ਦਸਮੇਸ਼ ਇੰਸਟੀਚਿਊਟ ਆਰ ਰਿਸਰਚ ਐਂਡ ਡੈਂਟਲ ਸਾਇੰਸਜ਼ ਦੇ ਡਾਇਰੈਕਟਰ ਡਾH ਗੁਰਸੇਵਕ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਨੇ ਕਿ ਸਵਰਗੀ ਵਿਧਾਇਕ ਕਰਨੈਲ ਸਿੰਘ ਡੋਡ ਨੇ ਚੰਗੇ ਸਮਾਜ ਦੀ ਸਿਰਜਣਾ ਅਤੇ ਫਰੀਦਕੋਟ ਵਰਗੇ ਪੱਛੜੇ ਇਲਾਕੇ ਦੇ ਬੱਚਿਆਂ ਨੂੰ ਚੰ
ਸ਼ਹੀਦਾਂ ਦੇ ਪਾਏ ਪੂਰਣਿਆਂ ਤੋਂ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣਾ ਹੀ ਸੱਚੀ ਸ਼ਰਧਾਂਜਲੀ ਹੈ : ਅਜੈਬ ਸਿੰਘ ਚੱਠਾ

ਸ਼ਹੀਦਾਂ ਦੇ ਪਾਏ ਪੂਰਣਿਆਂ ਤੋਂ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣਾ ਹੀ ਸੱਚੀ ਸ਼ਰਧਾਂਜਲੀ ਹੈ : ਅਜੈਬ ਸਿੰਘ ਚੱਠਾ

Malwa News Bureau ਫਿਰੋਜ਼ਪੁਰ : ਅੱਜ ਇਥੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀ ਸਖਸ਼ੀਅਤ ਅਜੈਬ ਸਿੰਘ ਚੱਠਾ ਚੇਅਰਮੈਨ ਵਿਸ਼ਵ ਪੰਜਾਬੀ ਕਾਨਫਰੰਸ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਅਜੈਬ ਸਿੰਘ ਚੱਠਾ ਨੇ ਕਿਹਾ ਕਿ ਸਾਡੀ ਨਵੀਂ ਪੀੜ੍ਹੀ ਨੂੰ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਬਾਰੇ ਜਾਣਕਾਰੀ ਦੇਣੀ ਬਹੁਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਆਮ ਵਿਅਕਤੀ ਮੌਤ ਤੋਂ ਬਾਅਦ ਦੋ ਜਾਂ ਤਿੰਨ ਪੀੜ੍ਹੀਆਂ ਤੱਕ ਯਾਦ ਕੀਤਾ ਜਾਂਦਾ ਹੈ, ਪਰ ਸ਼ਹੀਦਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਨੇ ਕਿਹਾ ਕਿ ਅੱਜਕੱਲ੍ਹ ਸਾਡਾ ਪਦਾਰਥਵਾਦੀ ਸਮਾਜ ਸ਼ਹੀਦਾਂ ਦੀਆਂ ਸਿਖਿਆਵਾਂ ਨੂੰ ਵਿਸਾਰਦਾ ਜਾ ਰਿਹਾ ਹੈ। ਇਸ ਲਈ ਅੱਜ ਲੋੜ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਵਿਰਸਾਤ ਅਤੇ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਬਾਰੇ ਜਾਣੂ ਕਰਵਾਈਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਵਲੋਂ ਇਸੇ ਮਕਸਦ ਨਾਲ ਹੀ ਕੈਨੇਡਾ ਵਿਚ ਲਗਾਤਾਰ ਵਿਸ਼ਵ ਪੰਜਾਬੀ ਕਾਨ
ਪੰਜਾਬੀਆਂ ਦੀਆਂ ਕਈ ਸਮੱਸਿਆਵਾਂ ਦਾ ਹੱਲ ਕਰੇਗੀ ਪੰਜਵੀਂ ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ

ਪੰਜਾਬੀਆਂ ਦੀਆਂ ਕਈ ਸਮੱਸਿਆਵਾਂ ਦਾ ਹੱਲ ਕਰੇਗੀ ਪੰਜਵੀਂ ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ

Malwa News Bureau ਟੋਰਾਂਟੋ : ਪੰਜਾਬੀ ਸਮਾਜ ਦੁਨੀਆਂ ਵਿਚ ਜਿਵੇਂ ਜਿਵੇਂ ਤਰੱਕੀ ਕਰ ਰਿਹਾ ਹੈ, ਉਵੇਂ ਉਵੇਂ ਹੀ ਕਈ ਤਰਾਂ ਦੀਆਂ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ। ਇਨ੍ਹਾ ਸਮੱਸਿਆਵਾਂ ਦੇ ਹੱਲ ਲਈ ਟੋਰਾਂਟੋ ਵਿਖੇ ਪੰਜਵੀਂ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ, ਜਿਸ ਵਿਚ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਚਰਚਾ ਕੀਤੀ ਜਾਵੇਗੀ। ਸ੍ਰੀ ਅਜੈਬ ਸਿੰਘ ਚੱਠਾ ਦੀ ਅਗਵਾਈ ਵਿਚ ਕਰਵਾਈ ਜਾ ਰਹੀ ਇਹ ਕਾਨਫਰੰਸ ਪੰਜਾਬੀਆਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇਗੀ। ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ, ਕਲਮ ਫਾਊਂਡੇਸ਼ਨ ਅਤੇ ਓਂਟਾਰੀਓ ਫਰੈਂਡਜ਼ ਕਲੱਬ  ਵਲੋਂ ਸ੍ਰ ਅਜੈਬ ਸਿੰਘ ਚੱਠਾ ਦੀ ਅਗਵਾਈ ਵਿਚ ਕਰਵਾਈ ਜਾ ਰਹੀ ਪੰਜਵੀਂ ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ 28, 29 ਅਤੇ 30 ਜੂਨ 2019 ਨੂੰ ਕਰਵਾਈ ਜਾ ਰਹੀ ਹੈ। ਸ੍ਰੀ ਚੱਠਾ ਦੀ ਅਗਵਾਈ ਵਿਚ ਹੀ ਇਸ ਤੋਂ ਪਹਿਲਾਂ ਵੀ ਕੈਨੇਡਾ ਵਿਚ ਚਾਰ ਵਿਸ਼ਵ ਪੰਜਾਬੀ ਕਾਨਫਰੰਸਾਂ ਅਤੇ 10 ਇੰਟਰਨੈਸ਼ਨਲ ਸੈਮੀਨਾਰ ਕਰਵਾਏ ਜਾ ਚੁੱਕੇ ਹਨ। ਇਸ ਸਾਲ ਦੀ ਪੰਜਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੀਆ ਤਿਆਰੀਆਂ ਲਈ ਸ੍ਰੀ ਅਜੈਬ ਸਿੰਘ ਚੱ
ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ ਦੇ ਪ੍ਰਬੰਧਕਾਂ ਦਾ ਆਸਟਰੇਲੀਆ ਵਿਚ ਭਰਵਾਂ ਸਵਾਗਤ

ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ ਦੇ ਪ੍ਰਬੰਧਕਾਂ ਦਾ ਆਸਟਰੇਲੀਆ ਵਿਚ ਭਰਵਾਂ ਸਵਾਗਤ

ਮੈਲਬੋਰਨ : ਕੈਨੇਡਾ ਵਿਚ ਕਰਵਾਈ ਜਾ ਰਹੀ ਵਿਸ਼ਵ ਪੰਜਾਬੀ ਕਾਨਫਰੰਸ 2019 ਦੀਆਂ ਤਿਆਰੀਆਂ ਲਈ ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਦੇ ਆਹੁਦੇਦਾਰਾਂ ਦੀ ਟੀਮ ਕਾਨਫਰੰਸ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਦੀ ਅਗਵਾਈ ਵਿਚ ਆਸਟਰੇਲੀਆ ਪਹੁੰਚ ਗਈ ਹੈ ਅਤੇ ਇਥੋਂ ਦੇ ਬੁੱਧੀਜੀਵੀਆਂ ਨਾਲ ਕਾਨਫਰੰਸ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਕਾਨਫਰੰਸ ਦੇ ਪ੍ਰਬੰਧਕਾਂ ਦਾ ਆਸਟਰੇਲੀਆ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ ਦੇ ਆਸਟਰੇਲੀਆ ਵਿਚ ਕੋਆਰਡੀਨੇਟਰ ਬਿੱਲਾ ਔਲਖ ਅਤੇ ਦੇਵ ਸਿੱਧੂ ਨੇ ਕਾਨਫਰੰਸ ਦੇ ਪ੍ਰਬੰਧਕਾਂ ਦਾ ਸਵਾਗਤ ਕੀਤਾ ਅਤੇ ਖੁਸ਼ੀ ਪ੍ਰਗਟ ਕੀਤੀ। ਕੈਨੇਡਾ ਪ੍ਰਬੰਧਕਾਂ ਵਿਚ ਕਾਨਫਰੰਸ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਤੋਂ ਇਲਾਵਾ ਮੀਤ ਪ੍ਰਧਾਨ ਸਰਦੂਲ ਸਿੰਘ ਥਿਆੜਾ ਅਤੇ ਜਨਰਲ ਸਕੱਤਰ ਸੰਤੋਖ ਸਿੰਘ ਸੰਧੂ ਸ਼ਾਮਲ ਹਨ। ਇਸ ਮੌਕੇ ਸ੍ਰੀ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਇਹ ਪੰਜਵੀਂ ਵਿਸ਼ਵ ਪੰਜਾਬੀ ਕਾਨਫਰੰਸ ਹੈ ਜੋ ਕਿ 28, 29 ਅਤੇ 30 ਜੂਨ 2019 ਨੂੰ ਬਰੈਂਪਟਨ ਵਿਖੇ ਕਰਵਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਚਾਰ ਕਾਨਫਰੰਸਾਂ ਦਾ ਬਹੁਤ ਚੰਗਾ ਅਸਰ ਹੋਇਆ ਹੈ। ਪਿਛਲੀ ਚੌਥੀ ਵਿ
ਕੈਨੇਡਾ ਤੋਂ ਨਵਾਂ ਟੀ.ਵੀ. ਚੈਨਲ ਦਰਸ਼ਨ ਟੀ.ਵੀ. ਲਾਂਚ

ਕੈਨੇਡਾ ਤੋਂ ਨਵਾਂ ਟੀ.ਵੀ. ਚੈਨਲ ਦਰਸ਼ਨ ਟੀ.ਵੀ. ਲਾਂਚ

Canada, malwa news, World
ਟੋਰਾਂਟੋ ਤੋਂ ਨਵਾਂ ਟੀ.ਵੀ. ਚੈਨਲ ਦਰਸ਼ਨ ਟੀ.ਵੀ. ਲਾਂਚ ਕੀਤਾ ਗਿਆ। ਅਜੀਤ ਵੀਕਲੀ ਗਰੁੱਪ ਵਲੋਂ ਲਾਂਚ ਕੀਤੇ ਗਏ ਟੀ.ਵੀ. ਚੈਨਲ ਬਾਰੇ ਰਿਪੋਰਟ ਦੇਖੋ   https://youtu.be/a1HElMZeM3Q
ਕੈਨੇਡਾ ਵਿਚ ਪਹਿਲੀ ਵਾਰ ਹੋਏ ਮੇਲਾ ਮੇਲੀਆਂ ਦਾ ਪ੍ਰੋਗਰਾਮ ਨੂੰ ਕੈਨੇਡਾ ਵਾਸੀਆਂ ਵਲੋਂ ਭਾਰੀ ਉਤਸ਼ਾਹ

ਕੈਨੇਡਾ ਵਿਚ ਪਹਿਲੀ ਵਾਰ ਹੋਏ ਮੇਲਾ ਮੇਲੀਆਂ ਦਾ ਪ੍ਰੋਗਰਾਮ ਨੂੰ ਕੈਨੇਡਾ ਵਾਸੀਆਂ ਵਲੋਂ ਭਾਰੀ ਉਤਸ਼ਾਹ

Breaking News, Canada, malwa news, Punjabi, Punjabi Promotion, World
Malwa News Bureau ਬਰੈਂਪਟਨ : ਸੀ.ਸੀ.ਐਸ. ਨੈਟਵਰਕ ਵਲੋਂ ਕੈਨੇਡਾ ਵਿਚ ਪਹਿਲੀ ਵਾਰ ਬਰੈਂਪਟਨ ਵਿਖੇ ਡੀ.ਡੀ. ਪੰਜਾਬੀ ਦਾ ਪ੍ਰਸਿੱਧ ਪ੍ਰੋਗਰਾਮ 'ਮੇਲਾ ਮੇਲੀਆਂ ਦਾ' ਕਰਵਾਇਆ ਗਿਆ, ਜਿਸ ਵਿਚ ਵੱਖ ਵੱਖ ਗਾਇਕਾਂ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਕੈਨੇਡਾ ਦੇ ਗਾਇਕਾਂ ਨੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਅਤੇ ਪ੍ਰੋਗਰਾਮ ਦੌਰਾਨ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਕੈਨੇਡਾ ਵਿਚ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਉਣ ਵਾਲੇ ਅਜੈਬ ਸਿੰਘ ਚੱਠਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਕੈਨੇਡਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਪ੍ਰੋਗਰਾਮ ਮੇਲਾ ਮੇਲੀਆਂ ਦਾ ਉਦਘਾਟਨ ਪਾਕਿਸਤਾਨ ਤੋਂ ਵਿਸ਼ੇਸ਼ ਤੌਰ 'ਤੇ ਆਏ ਲਹੋਰ ਯੂਨੀਵਰਸਿਟੀ ਦੇ ਡੀਨ ਡਾ. ਇਕਬਾਲ ਸ਼ਾਹਿਦ ਅਤੇ ਡਾ. ਮੁਹੰਮਦ ਫਰੀਦ ਨੇ ਰਿਬਨ ਕੱਟ ਕੇ ਕੀਤਾ। ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਦੀ ਵੋਮੈਨ ਵਿੰਗ ਦੀ ਪ੍ਰਧਾਨ ਡਾ. ਰਮਨੀ ਬਤਰਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਵਿਚ ਸਭ ਤੋਂ ਪਹਿਲਾਂ ਗਾਇਕਾ ਰੁਪਿੰਦਰ ਰਿੰਪੀ ਅਤੇ ਸੁੰਦਰਪਾਲ ਰਾਜਾ
ਗਾਇਕੀ ਦੇ 25 ਸਾਲ ਦੇ ਸਫਰ ਵਿਚ ਕਦੇ ਵੀ ਹਾਲਾਤਾਂ ਨਾਲ ਸਮਝੌਤਾ ਨਹੀਂ ਕੀਤਾ ਤੇ ਕਦੇ ਵੀ ਮਾੜਾ ਨਹੀਂ ਗਾਇਆ : ਮਨਮੋਹਨ ਵਾਰਸ

ਗਾਇਕੀ ਦੇ 25 ਸਾਲ ਦੇ ਸਫਰ ਵਿਚ ਕਦੇ ਵੀ ਹਾਲਾਤਾਂ ਨਾਲ ਸਮਝੌਤਾ ਨਹੀਂ ਕੀਤਾ ਤੇ ਕਦੇ ਵੀ ਮਾੜਾ ਨਹੀਂ ਗਾਇਆ : ਮਨਮੋਹਨ ਵਾਰਸ

Canada, Entertainment, malwa news, Punjabi, World
Nirmal Sadhanwalia Malwa News Bureau ਟੋਰਾਂਟੋ : ਪ੍ਰਸਿੱਧ ਪੰਜਾਬੀ ਗਾਇਕ ਮਨਮੋਹਨ ਵਾਰਸ, ਕਮਲ ਹੀਰ ਤੇ ਸੰਗਤਾਰ ਵਲੋਂ ਇਸ ਸਾਲ ਦਾ ਪੰਜਾਬੀ ਵਿਰਸਾ 2018 ਕੈਨੇਡਾ ਵਿਚ ਬਰੈਂਪਟਨ ਵਿਖੇ 15 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਪੰਜਾਬੀ ਵਿਰਸੇ ਦਾ ਪੋਸਟਰ ਬਰੈਂਪਟਨ ਵਿਖੇ ਰਿਲੀਜ਼ ਕੀਤਾ ਗਿਆ ਅਤੇ ਮਨਮੋਹਨ ਵਾਰਸ ਦੀ ਗਾਇਕੀ ਦੇ 25 ਸਾਲ ਪੂਰੇ ਹੋਣ ਦੇ ਜਸ਼ਨ ਮਨਾਏ ਗਏ। ਇਸ ਸਬੰਧੀ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਮਨਮੋਹਨ ਵਾਰਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ 25 ਸਾਲ ਦੇ ਗਾਇਕੀ ਦੇ ਸਫਰ ਵਿਚ ਕਦੇ ਵੀ ਮਾੜਾ ਨਹੀਂ ਗਾਇਆ ਅਤੇ ਨਾ ਹੀ ਗਾਉਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਗਾਇਕਾਂ ਦਾ ਇਹ ਕਹਿਣਾ ਬਿੱਲਕੁੱਲ ਗਲਤ ਹੈ ਕਿ ਲੋਕ ਮਾੜਾ ਸੁਨਣਾ ਪਸੰਦ ਕਰਦੇ ਹਨ। ਬਰੈਂਪਟਨ ਵਿਖੇ ਕਰਵਾਏ ਗਏ ਸਮਗਾਮ ਵਿਚ ਕੈਨੇਡਾ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਭਾਗ ਲਿਆ। ਇਸ ਮੌਕੇ ਸਮਾਗਮ ਦਾ ਸਟੇਜ਼ ਸੰਚਾਲਨ ਕਰਦਿਆਂ ਹਰਜਿੰਦਰ ਗਿੱਲ ਨੇ ਦੱਸਿਆ ਕਿ ਇਸ ਸਾਲ ਦਾ ਪੰਜਾਬੀ ਵਿਰਸਾ ਪ੍ਰੋਗਰਾਮ 15 ਸਤੰਬਰ ਨੂੰ ਸੀ.ਏ.ਏ. ਸੈਂਟਰ ਬਰੈਂਪਟਨ ਵਿਖੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਸਾਲ ਪੰਜਾ
ਟੋਰਾਂਟੋ ‘ਚ ਹੋਏ ਨੈਤਿਕਤਾ ਬਾਰੇ ਭਾਸ਼ਨ ਮੁਕਾਬਲਿਆਂ ਨੇ ਨਵਾਂ ਇਤਿਹਾਸ ਸਿਰਜਿਆ- ਪਹਿਲੀ ਵਾਰ ਕਰਵਾਏ ਮੁਕਾਬਲੇ ਬੇਹੱਦ ਕਾਮਯਾਬ ਰਹੇ

ਟੋਰਾਂਟੋ ‘ਚ ਹੋਏ ਨੈਤਿਕਤਾ ਬਾਰੇ ਭਾਸ਼ਨ ਮੁਕਾਬਲਿਆਂ ਨੇ ਨਵਾਂ ਇਤਿਹਾਸ ਸਿਰਜਿਆ- ਪਹਿਲੀ ਵਾਰ ਕਰਵਾਏ ਮੁਕਾਬਲੇ ਬੇਹੱਦ ਕਾਮਯਾਬ ਰਹੇ

Malwa News Bureau ਟੋਰਾਂਟੋ : ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਟੋਰਾਂਟੋ ਵਲੋਂ ਅੱਜ ਸੈਂਟਰਲ ਪੀਲ ਸੈਕੰਡਰੀ ਸਕੂਲ ਵਿਚ ਨੈਤਿਕਤਾ ਬਾਰੇ ਕਰਵਾਏ ਗਏ ਭਾਸ਼ਨ ਮੁਕਾਬਲੇ ਪੰਜਾਬੀ ਸਮਾਜ ਦੇ ਵਿਕਾਸ ਲਈ ਨਵਾਂ ਮੀਲ ਪੱਥਰ ਸਾਬਤ ਹੋਏ। ਇਨ੍ਹਾਂ ਭਾਸ਼ਨ ਮੁਕਾਬਲਿਆਂ ਵਿਚ 40 ਬੱਚਿਆਂ ਨੇ ਭਾਗ ਲਿਆ ਅਤੇ ਵੱਡੀ ਗਿਣਤੀ ਵਿਚ ਦਰਸ਼ਕ ਸ਼ਾਮਲ ਹੋਏ। ਜੇਤੂ ਬੱਚਿਆਂ ਨੂੰ ਸਨਮਾਨ ਪੱਤਰ, ਸਨਮਾਨ ਚਿੰਨ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਇਨ੍ਹਾਂ ਭਾਸ਼ਨ ਮੁਕਾਬਲਿਆਂ ਦੀ ਸ਼ੁਰੂਆਤ ਭਾਸ਼ਨ ਮੁਕਾਬਲਿਆਂ ਦੇ ਕੋਆਰਡੀਨੇਟਰ ਰਵਿੰਦਰ ਸਿੰਘ ਕੰਗ ਅਤੇ ਸੁਰਿੰਦਰ ਸਿੰਘ ਔਜਲਾ ਫੈਡਰਲ ਕਰਾਉਨ ਅਟਾਰਨੀ ਨੇ ਰਿਬਨ ਕੱਟ ਕੀਤੀ। ਇਸ ਤੋਂ ਬਾਅਦ ਖਾਲਸਾ ਸਕੂਲ ਮਾਲਟਨ ਦੇ ਵਿਦਿਆਰਥੀਆਂ ਵਲੋਂ ਸ਼ਬਦ ਗਾਇਣ ਕੀਤਾ ਗਿਆ ਅਤੇ ਇਸ ਸੰਸਥਾ ਦੀਆਂ ਪ੍ਰਾਪਤੀਆਂ ਬਾਰੇ ਦਸਤਾਵੇਜੀ ਫਿਲਮ ਦਿਖਾਈ ਗਈ। ਸ੍ਰ ਸਰਦੂਲ ਸਿੰਘ ਥਿਆੜਾ ਨੇ ਭਾਸ਼ਨ ਮੁਕਾਬਲਿਆਂ ਦੇ ਪ੍ਰਬੰਧਾਂ ਬਾਰੇ ਅਤੇ ਸਹਿਯੋਗੀਆਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦਾ ਸਟੇਜ਼ ਸੰਚਾਲ
10 ਜੂਨ ਦੇ ਭਾਸ਼ਨ ਮੁਕਾਬਲਿਆਂ ਦੀਆਂ ਤਿਆਰੀਆਂ ਮੁਕੰਮਲ

10 ਜੂਨ ਦੇ ਭਾਸ਼ਨ ਮੁਕਾਬਲਿਆਂ ਦੀਆਂ ਤਿਆਰੀਆਂ ਮੁਕੰਮਲ

Canada, malwa news, Punjabi, Punjabi Promotion
Malwa News Bureau ਟੋਰਾਂਟੋ : ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ (ਪੁੱਬਪਾ) ਅਤੇ ਓਂਟਾਰੀਓ ਫਰੈਂਡਜ਼ ਕਲੱਬ ਵਲੋਂ ਨੈਤਿਕਤਾ ਵਿਸ਼ੇ 'ਤੇ ਭਾਸ਼ਨ ਮੁਕਾਬਲੇ 10 ਜੂਨ 2018 ਐਤਵਾਰ ਨੂੰ ਸ਼ਾਮ 2 ਵਜੇ ਤੋਂ 5 ਵਜੇ ਤੱਕ ਕਰਵਾਏ ਜਾ ਰਹੇ ਹਨ। ਭਾਸ਼ਨ ਮੁਕਾਬਲਿਆਂ ਦੇ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਹਨ। ਇਨ੍ਹਾਂ ਮੁਕਾਬਲਿਆਂ ਨੂੰ ਪੰਜ ਗੁੱਟਾਂ ਵਿਚ ਵੰਡਿਆ ਗਿਆ ਹੈ। ਜਿਨ੍ਹਾਂ ਵਿਚ ਉਮਰ ਦੇ ਹਿਸਾਬ ਨਾਲ 9 ਸਾਲ ਤੱਕ ਦੇ ਬੱਚੇ, 11 ਸਾਲ ਤੱਕ ਦੇ ਬੱਚੇ, 14 ਸਾਲ ਤੱਕ ਦੇ ਬੱਚੇ, 18 ਸਾਲ ਤੱਕ ਦੇ ਬੱਚੇ ਅਤੇ 25 ਸਾਲ ਤੱਕ ਦੇ ਨੌਜਵਾਨ ਸ਼ਾਮਲ ਹਨ। ਭਾਸ਼ਨ ਮੁਕਾਬਲਿਆਂ ਦੇ ਮੁੱਖ ਪ੍ਰਬੰਧਕ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਭਾਗ ਲੈਣ ਵਾਲੇ ਸਾਰੇ ਬੁਲਾਰਿਆਂ ਨੂੰ ਸਰਟੀਫਿਕੇਟ ਅਤੇ ਹਰ ਗਰੁੱਪ ਦੇ ਪਹਿਲੇ, ਦੂਜੇ ਅਤੇ ਤੀਜੇ ਦਰਜੇ 'ਤੇ ਆਉਣ ਵਾਲੇ ਜੇਤੂਆਂ ਨੂੰ ਇਨਾਮ ਅਤੇ ਸਨਮਾਨ ਚਿੰਨ ਦਿੱਤੇ ਜਾਣਗੇ। ਇਸ ਮੁਕਾਬਲੇ ਲਈ ਪ੍ਰਬੰਧਕੀ ਟੀਮ ਦੇ ਕੁਆਰਡੀਨੇਟਰ ਰਵਿੰਦਰ ਸਿੰਘ ਕੰਗ ਨੇ ਕਿਹਾ ਕਿ ਬੱਚਿਆਂ ਦੇ ਨਾਲ ਨਾਲ ਮਾਂ ਬਾਪ ਵਿਚ ਵੀ ਭਾਰੀ ਉਤਸ਼ਾਹ ਹੈ। ਪੰਜਾਬੀ ਭਾਈਚਾਰੇ ਵਲੋਂ ਦਿਲਚਸਪੀ ਲਈ ਜਾ ਰਹੀ ਹੈ। ਭਾਸ਼ਨ ਮੁਕਾਬਲੇ
ਬਰੈਂਪਟਨ ਵਿਚ 10 ਜੂਨ ਨੂੰ ਹੋਣ ਵਾਲੇ ਭਾਸ਼ਨ ਮੁਕਾਬਲਿਆਂ ਲਈ ਭਾਰੀ ਉਤਸ਼ਾਹ

ਬਰੈਂਪਟਨ ਵਿਚ 10 ਜੂਨ ਨੂੰ ਹੋਣ ਵਾਲੇ ਭਾਸ਼ਨ ਮੁਕਾਬਲਿਆਂ ਲਈ ਭਾਰੀ ਉਤਸ਼ਾਹ

Canada, malwa news, Punjabi, Punjabi Promotion, World
Malwa News Bureau ਟੋਰਾਂਟੋ : ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਕੈਨੇਡਾ ਵਲੋਂ ਬਰੈਂਪਟਨ ਵਿਚ 10 ਜੂਨ ਨੂੰ ਕਰਵਾਏ ਜਾ ਰਹੇ ਭਾਸ਼ਨ ਮੁਕਾਬਲਿਆਂ ਵਿਚ ਬੱਚਿਆਂ ਦੇ ਮਾਪਿਆਂ ਅਤੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਹੈ। ਐਸੋਸੀਏਸ਼ਨ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਅਤੇ ਜਨਰਲ ਸਕੱਤਰ ਸੰਤੋਖ ਸਿੰਘ ਸੰਧੂ ਨੇ ਦੱਸਿਆ ਕਿ ਨੈਤਿਕਤਾ ਬਾਰੇ ਕਰਵਾਏ ਜਾ ਰਹੇ ਭਾਸ਼ਨ ਮੁਕਾਬਲਿਆਂ ਲਈ 62 ਰਜਿਸਟਰੇਸ਼ਨ ਪੱਤਰ ਮਿਲ ਚੁੱਕੇ ਹਨ। ਪੰਜਾਬੀਆਂ ਵਿਚ ਨੈਤਿਕਤਾ ਦਾ ਪਾਸਾਰ ਕਰਨ ਅਤੇ ਪੰਜਾਬੀਆਂ ਦੇ ਬੱਚਿਆਂ ਅਤੇ ਨੌਜਵਾਨਾਂ ਵਿਚ ਭਾਸ਼ਨ ਕਲਾ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਕਰਵਾਏ ਜਾ ਰਹੇ ਭਾਸ਼ਨ ਮੁਕਾਬਲਿਆਂ ਬਾਰੇ ਸ੍ਰੀ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਲਈ ਚਾਰ ਸ਼੍ਰੇਣੀਆਂ ਰੱਖੀਆਂ ਗਈਆਂ ਹਨ। ਪਹਿਲੀ ਸ਼੍ਰੇਣੀ ਵਿਚ 11 ਸਾਲ ਤੱਕ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਇਸ ਸ਼੍ਰੇਣੀ ਲਈ 25 ਬੱਚਿਆਂ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ। ਇਸੇ ਤਰਾਂ 14 ਸਾਲ ਤੱਕ ਦੇ ਬੱਚਿਆਂ ਦੀ ਸ਼੍ਰੇਣੀ ਲਈ 15 ਬੱਚਿਆਂ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ। ਇਸ ਤੋਂ ਇਲਾਵਾ 18 ਸਾਲ ਤੱਕ ਦੀ ਉਮਰ ਦੇ 10 ਬੱਚਿਆਂ ਨੇ ਰਜਿ