
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਾਵਿ ਮਿਲਣੀ ਦਾ ਵਿਸ਼ੇਸ਼ ਸਮਾਗਮ ਬੇਹੱਦ ਕਾਮਯਾਬ ਰਿਹਾ
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਤੇ ਸੰਚਾਲਕ ਡਾ : ਬਲਜੀਤ ਕੌਰ ਰਿਆੜ ਜੀ ਦੇ ਸਹਿਯੋਗ ਸਦਕਾ 11 ਅਕਤੂਬਰ ਨੂੰ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਾਵਿ ਮਿਲਣੀ ਦਾ ਵਿਸ਼ੇਸ਼ ਸਮਾਗਮ ਬੇਹੱਦ ਕਾਮਯਾਬ ਰਿਹਾ । ਇਸ ਕਾਵਿ ਮਿਲਣੀ ਵਿੱਚ ਦੇਸ਼ਾਂ ਪ੍ਰਦੇਸ਼ਾਂ ਤੋਂ ਬਹੁਤ ਨਾਮਵਰ ਕਵੀਆਂ ਤੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ । ਸਵਾਗਤ - ਕਰਤਾ ਪ੍ਰੋ: ਹਰਜੱਸਪ੍ਰੀਤ ਕੌਰ ਗਿੱਲ ਨੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਨੂੰ ਨਿੱਘਾ ਜੀ ਆਇਆਂ ਕਿਹਾ ਤੇ ਡਾ : ਬਲਜੀਤ ਕੌਰ ਨੂੰ ਮੰਚ ਸੰਚਾਲਨ ਕਰਨ ਲਈ ਕਿਹਾ । ਡਾ : ਬਲਜੀਤ ਜੀ ਬਹੁਤ ਮੰਝੇ ਹੋਏ ਬੁਲਾਰੇ ਨੇ ਤੇ ਉਹਨਾਂ ਦਾ ਮੰਚ ਸੰਚਾਲਨ ਕਾਬਿਲੇ ਤਾਰੀਫ਼ ਸੀ । ਡਾ : ਬਲਜੀਤ ਜੀ ਨੇ ਮੁੱਖ ਮਹਿਮਾਨ :-ਨਾਮਵਰ ਸ਼ਾਇਰਾ ਮਨਜੀਤ ਇੰਦਰਾ ਜੀ , ਡਾ : ਜੀ ਐਸ ਅਨੰਦ ਜੀ ਤੇ ਵਿਸ਼ੇਸ਼ ਮਹਿਮਾਨ :- ਸਫੀਆ ਹਯਾਤ , ਡਾ : ਬਲਜੀਤ ਸਿੰਘ , ਡਾ : ਜਗਮੋਹਨ ਸੰਘਾ ਜੀ , ਡਾ : ਤੇਜਿੰਦਰ ਕੌਰ ਤੇ ਰਾਜਵੰਤ ਰਾਜ ਜੀ ਤੇ ਹੋਰ ਨਾਮਵਰ ਕਵੀਜਨ ਪ੍ਰੋ : ਕੁਲਜੀਤ ਕੌਰ , ਹਰਦਿਆਲ ਝੀਤਾ ਜੀ , ਡਾ : ਅਮਨਦੀਪ ਕੌਰ ਬਰਾੜ , ਡਾ : ਅਨੀਸ਼ ਗਰਗ , ਅਰਵਿੰਦਰ ਢਿੱਲੋ