best platform for news and views

Health and Beauty

ਕੋਰੋਨਾ ਮਹਾਂਮਾਰੀ ਦੌਰਾਨ ਡਾਕਟਰਾਂ ਦੀ ਲੁੱਟ ਦਾ ਮਾਮਲਾ : ਜਾਨਾਂ ਦਾ ਖੌ ਬਣੇ ਪ੍ਰਾਈਵੇਟ ਹਸਪਤਾਲ

ਕੋਰੋਨਾ ਮਹਾਂਮਾਰੀ ਦੌਰਾਨ ਡਾਕਟਰਾਂ ਦੀ ਲੁੱਟ ਦਾ ਮਾਮਲਾ : ਜਾਨਾਂ ਦਾ ਖੌ ਬਣੇ ਪ੍ਰਾਈਵੇਟ ਹਸਪਤਾਲ

Breaking News, Faridkot, Health and Beauty, Hot News of The Day
ਕੋਟਕਪੂਰਾ : ਅੱਜਕੱਲ੍ਹ ਜਦੋਂ ਕੋਰੋਨਾ ਮਹਾਂਮਾਰੀ ਦੌਰਾਨ ਆਮ ਲੋਕ ਦਾ ਜੀਣਾ ਦੁੱਭਰ ਹੋਇਆ ਪਿਆ ਹੈ ਤਾਂ ਕੁੱਝ ਡਾਕਟਰਾਂ ਤੇ ਪ੍ਰਾਈਵੇਟ ਹਸਪਤਾਲਾਂ ਵਲੋਂ ਵੀ ਇਸ ਮਾੜੇ ਸਮੇਂ ਦਾ ਲਾਹਾ ਲੈਂਦਿਆਂ ਮਰੀਜਾਂ ਦੀ ਸ਼ਰੇਆਮ ਲੁੱਟ ਅਤੇ ਮਰੀਜਾਂ ਦੇ ਗਲਤ ਇਲਾਜ਼ ਦੇ ਮਾਮਲੇ ਸਾਹਮਣੇ ਆ ਰਹੇ ਨੇ। ਇਸੇ ਤਰਾਂ ਦੀ ਹੀ ਮਾਮਲਾ ਹੈ ਕੋਟਕਪਰਾ ਦੇ ਡਾ. ਵਿਕਰਮ ਹਸਪਤਾਲ ਦਾ, ਜਿਸ 'ਦੇ ਦੋਸ਼ ਲੱਗੇ ਹਨ ਕਿ ਇਸ ਡਾਕਟਰ ਨੇ ਇਕ ਨਵਜੰਮੇ ਬੱਚੇ ਦੀ ਜਾਨ ਲੈਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਗਈ, ਪਰ ਮਾਪਿਆਂ ਵਲੋਂ ਲੁਧਿਆਣਾ ਦੇ ਹਸਪਤਾਲ ਵਿਚੋਂ ਵੱਡਾ ਅਪ੍ਰੇਸ਼ਨ ਕਰਵਾ ਕੇ ਬੱਚੇ ਦੀ ਜਾਨ ਬਚਾਈ ਗਈ। ਉਲਟਾ ਡਾਕਟਰ ਵਲੋਂ ਮਾਪਿਆਂ ਨਾਲ ਦੁਰਵਿਵਹਾਰ ਦੇ ਵੀ ਦੋਸ਼ ਹਨ। ਮਾਮਲਾ ਇਹ ਹੈ ਕਿ ਜਿਲਾ ਫਰੀਦਕੋਟ ਦੀ ਤਹਿਸੀਲ ਜੈਤੋ ਦੇ ਵਾਸੀ ਅੰਮ੍ਰਿਤ ਸ਼ਰਮਾਂ ਨੇ ਸਿਹਤ ਮੰਤਰੀ, ਮੁੱਖ ਮੰਤਰੀ, ਡਿਪਟੀ ਕਮਿਸ਼ਨਰ, ਐਸ.ਐਸ.ਪੀ., ਬਾਲ ਵਿਕਾਸ ਵਿਭਾਗ ਅਤੇ ਹੋਰ ਵੱਖ ਵੱਖ ਅਧਿਕਾਰੀਆਂ ਨੂੰ ਭੇਜੀ ਗਈ ਇਕ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਕੋਰੋਨਾ ਦੌਰਾਨ ਲਾਕਡਾਊਨ ਦੇ ਚੱਲਦਿਆਂ ਉਸਨੇ ਆਪਣੀ ਗਰਭਵਤੀ ਪਤਨੀ ਨੂੰ ਕੋਟਕਪੂਰਾ ਦੇ ਨਿਊ ਬੋਰਨ ਐਂਡ ਚਿਲਡਰਨ ਹਸਪ
ਰਾਜਪਾਲ ਬਦਨੌਰ ਵੱਲੋਂ ਅਰੁਣ ਜੇਤਲੀ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਰਾਜਪਾਲ ਬਦਨੌਰ ਵੱਲੋਂ ਅਰੁਣ ਜੇਤਲੀ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

Chandigarh, Health and Beauty
ਚੰਡੀਗੜ•, 24 ਅਗਸਤ: ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਵੰਲੋਂ ਉੱਘੇ ਬੀ.ਜੇ.ਪੀ. ਨੇਤਾ ਅਤੇ ਸਾਬਕਾ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਆਪਣੇ ਸੋਗ ਸੰਦੇਸ਼ ਵਿੱਚ ਰਾਜਪਾਲ ਨੇ ਕਿਹਾ ਕਿ ਅਰੁਣ ਜੇਤਲੀ ਦੇ ਜਾਣ ਨਾਲ ਰਾਸ਼ਟਰ ਨੇ ਵਿਲੱਖਣ ਨੇਤਾ, ਪਰਪੱਖ ਬੁਲਾਰਾ, ਯੋਗ ਸ਼ਾਸਕ ਅਤੇ ਮਾਹਰ ਕਾਨੂੰਨਦਾਨ ਗਵਾ ਲਿਆ ਹੈ। ਗਵਰਨਰ ਨੇ ਕਿਹਾ ਸ੍ਰੀ ਜੇਤਲੀ ਅਜਿਹੇ ਇਨਸਾਨ ਸਨ ਜੋ ਸੂਝ ਅਤੇ ਅਗਵਾਈ ਵਾਲੇ ਵਿਸ਼ੇਸ਼ ਗੁਣ ਰੱਖਦੇ ਸਨ। ਇਸ ਨੂੰ ਇਕ ਵੱਡਾ ਘਾਟਾ ਦੱਸਦਿਆਂ ਰਾਜਪਾਲ ਨੇ ਕਿਹਾ ਕਿ ਸ੍ਰੀ ਜੇਤਲੀ ਦੇ ਦੇਹਾਂਤ ਨਾਲ ਜੋ ਖਲਾਅ ਪੈਦਾ ਹੋਇਆ ਹੈ ਉਸ ਨੂੰ ਕਿਸੇ ਤਰ•ਾਂ ਵੀ ਭਰਿਆ ਨਹੀਂ ਜਾ ਸਕਦਾ। ਭਾਰਤ ਦੇ ਵਿੱਤ ਮੰਤਰੀ ਵਜੋਂ ਉਨ•ਾਂ ਦੇ ਪਾਏ ਪੂਰਨੇ ਅਤੇ ਆਰਥਿਕ ਸੁਧਾਰ ਲਾਸਾਨੀ ਹਨ। ਉਹ ਹਮੇਸ਼ਾ ਲੋਕਾਂ ਦੀ ਭਲਾਈ ਅਤੇ ਜਮਹੂਰੀਅਤ ਰਵੱਈਏ ਪ੍ਰਤੀ ਸੁਹਿਰਦਤਾ ਨਾਲ ਸਮਰਪਿਤ ਸਨ ਅਤੇ ਰਾਸ਼ਟਰ ਉਨ•ਾਂ ਨੂੰ ਹਮੇਸ਼ਾ ਯਾਦ ਰੱਖੇਗਾ। ਰਾਜਪਾਲ ਨੇ ਇਸ ਮੁਸ਼ਕਲ ਘੜੀ ਵਿੱਚ ਅਰੁਣ ਜੇਤਲੀ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਬੰਧੀਆਂ ਨੂੰ ਭਾਣਾ ਮੰ
ਘੱਗਰ ਦੇ ਜ਼ਹਿਰੀ ਪਾਣੀ, ਹੌਟ ਮਿਕਸ ਪਲਾਂਟਾਂ ਅਤੇ ਥਰਮਲ ਦੇ ਧੂੰਏ ਨੇ ਸੂਲੀ ਟੰਗੀ ਸਰਦੂਲਗੜ੍ਹ ਦੇ ਚਾਰ ਦਰਜ਼ਨ ਪਿੰਡਾਂ ਦੀ ਜਾਨ

ਘੱਗਰ ਦੇ ਜ਼ਹਿਰੀ ਪਾਣੀ, ਹੌਟ ਮਿਕਸ ਪਲਾਂਟਾਂ ਅਤੇ ਥਰਮਲ ਦੇ ਧੂੰਏ ਨੇ ਸੂਲੀ ਟੰਗੀ ਸਰਦੂਲਗੜ੍ਹ ਦੇ ਚਾਰ ਦਰਜ਼ਨ ਪਿੰਡਾਂ ਦੀ ਜਾਨ

Health and Beauty, Hot News of The Day, Mansa
ਬਲਜੀਤਪਾਲ ਸਰਦੂਲਗੜ• - 24 ਸਤੰਬਰ - ਵਿਧਾਨ ਸਭਾ ਹਲਕਾ ਸਰਦੂਲਗੜ• ਦੇ ਚਾਰ ਦਰਜ਼ਨ ਤੋਂ ਵੀ ਜਿਆਦਾ ਪਿੰਡ ਪਾਣੀ ਅਤੇ ਹਵਾ ਦੇ ਪ੍ਰਦੂਸ਼ਨ ਤੋਂ ਤੰਗ ਹਨ । ਭਾਂਤ ਭਾਂਤ ਦੀਆਂ ਬਿਮਾਰੀਆਂ ਦਾ ਯਿਕਾਰ ਹੋਏ ਇਨ•ਾ ਪਿੰਡਾਂ ਦੇ ਲੋਕਾਂ ਨੇ ਅਨੇਕਾਂ ਵਾਰ ਸਥਾਨਕ ਪ੍ਰਸਾਸ਼ਨ , ਜ਼ਿਲ•ਾ ਪ੍ਰਸਾਸ਼ਨ ਅਤੇ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਕੋਲ ਆਪਣੇ ਦੁੱਖੜੇ ਦੱਸੇ ਹਨ ਪਰ ਕਿਸੇ ਦੇ ਵੀ ਕੰਨ 'ਤੇ ਜੂੰ ਨਹੀਂ ਸਰਕੀ । ਸਰਦੂਲਗੜ• ਦੇ ਕੋਲੋਂ ਲੰਘਦੇ ਘੱਗਰ ਦਰਿਆ ਵਿੱਚ ਪਿਛਲੇ ਦਸ ਸਾਲਾਂ ਤੋਂ ਪੰਜਾਬ ਤੇ ਹਰਿਆਣਾ ਦੀਆਂ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਸੁੱਟਿਆ ਜਾ ਰਿਹਾ ਹੈ ਜਿਸ ਕਾਰਨ ਸਰਦੂਲਗੜ•, ਰੋੜਕੀ, ਸਾਧੂਵਾਲਾ, ਫੂਸ ਮੰਡੀ, ਭਗਵਾਨ ਪੁਰ ਹੀਗਣਾ , ਮੀਰਪੁਰ ਕਲਾਂ  ਸਮੇਤ ਦੋ ਦਰਜ਼ਲ ਪਿੰਡਾਂ ਦੇ ਲੋਕ ਕੈਂਸਰ , ਕਾਲਾ ਪੀਲੀਆ ਅਤੇ ਹੱਡੀਆਂ ਦੇ ਰੋਗਾਂ ਦਾ ਸ਼ਿਕਾਰ ਬਣ ਚੁੱਕੇ ਹਨ। ਇਸੇ ਤਰ•ਾਂ ਬਣਾਵਾਲੀ ਪਿੰਡ ਕੋਲ ਲੱਗੇ ਤਲਵੰਡੀ ਸਾਬੋ ਪਾਵਰ ਪਲਾਂਟ ਵਿੱਚ ਉੱਡ ਰਹੀ ਕੋਲੇ ਦੀ ਰਾਖ ਨੇ ਰਾਏਪੁਰ, ਮਾਖਾ, ਬਾਜੇ ਵਾਲਾ, ਪੇਰੋਂ, ਟਾਡੀਆਂ, ਚਹਿਲਾਂਵਾਲੀ, ਵੀਰੇਵਾਲਾ ਸਮੇਤ ਇੱਕ ਦਰਜਨ ਪਿੰਡਾਂ ਨੂੰ ਸੁਆਹ ਨਾਲ ਢੱਕ ਦਿੱਤਾ ਹ
ਟਮਾਟਰ ਨਾਲ ਥੋੜੇ ਦਿਨਾਂ ‘ਚ ਰੰਗ ਗੋਰਾ ਕਰੋ ਤੇ ਚਿਹਰੇ ਦੇ ਦਾਗ ਮਿਟਾਓ

ਟਮਾਟਰ ਨਾਲ ਥੋੜੇ ਦਿਨਾਂ ‘ਚ ਰੰਗ ਗੋਰਾ ਕਰੋ ਤੇ ਚਿਹਰੇ ਦੇ ਦਾਗ ਮਿਟਾਓ

Health and Beauty, Hot News of The Day
ਅਸੀਂ ਰੋਜ਼ਾਨਾ ਦੇ ਖਾਣੇ ਵਿਚ ਟਮਾਟਰ ਦਾ ਖਾਂਦੇ ਹੀ ਹਾਂ, ਪਰ ਇਹ ਟਮਾਟਰ ਰੰਗ ਗੋਰਾ ਕਰਨ ਲਈ ਵੀ ਬਹੁਤ ਲਾਹੇਵੰਦ ਹੈ। ਸਿਹਤ ਮਾਹਿਰਾਂ ਅਨੁਸਾਰ ਟਮਾਟਰ ਦੀ ਰੋਜ਼ਾਨਾ ਵਰਤੋਂ ਨਾਲ ਥੋੜੇ ਸਮੇਂ ਵਿਚ ਹੀ ਰੰਗ ਗੋਰਾ ਕੀਤਾ ਜਾ ਸਕਦਾ ਹੈ ਅਤੇ ਚਿਹਦੇ ਦੇ ਦਾਗ ਵੀ ਮਿਟਾਏ ਜਾ ਸਕਦੇ ਹਨ। ਸਿਹਤ ਮਾਹਿਰਾਂ ਅਨੁਸਾਰ ਟਮਾਟਰ ਨੂੰ ਮਿਕਸੀ ਵਿਚ ਪਾ ਕੇ ਇਸਦਾ ਪੇਸਟ ਬਣਾ ਲਿਆ ਜਾਵੇ। ਇਸ ਪੇਸਟ ਵਿਚ ਆਟੇ ਦਾ ਸੂੜਾ ਮਿਕਸ ਕਰਕੇ ਇਸ ਨੂੰ ਚਿਹਰੇ 'ਤੇ ਲਗਾਉਣ ਨਾਲ ਚਿਹਰੇ ਦਾ ਰੰਗ ਤਾਂ ਗੋਰਾ ਹੋਵੇਗਾ ਹੀ ਸਗੋਂ ਚਿਹਰੇ 'ਤੇ ਪਏ ਹੋਏ ਦਾਗ ਅਤੇ ਪਿੰਪਲਜ਼ ਵੀ ਖਤਮ ਹੋ ਜਾਣਗੇ। ਇਸ ਤੋਂ ਇਲਾਵਾ ਅੱਧਾ ਟਮਾਟਰ ਕੱਟ ਕੇ ਉਸ ਉੱਪਰ ਸ਼ੱਕਰ ਲਗਾ ਕੇ ਚਿਹਰੇ ਦੀ ਮਾਲਸ਼ ਕੀਤੀ ਜਾ ਸਕਦੀ ਹੈ। ਇਸ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ ਅਤੇ ਚਿਹਰਾ ਚਮਕੀਲਾ ਹੋ ਜਾਂਦਾ ਹੈ। ਇਸ ਨੂੰ ਸਕਰੱਬ ਵਜੋਂ ਵੀ ਵਰਤਿਆ ਜਾ ਸਕਦਾ ਹੈ। ਇਸੇ ਤਰਾਂ ਟਮਾਟਰ ਦੇ ਪੇਸਟ ਨੂੰ ਵਾਲਾਂ ਦੀਆਂ ਜੜ੍ਹਾਂ ਵਿਚ ਲਗਾਉਣ ਨਾਲ ਵਾਲਾਂ ਦੀ ਡਰਾਈਨੈਸ ਖਤਮ ਹੋ ਜਾਂਦੀ ਹੈ ਅਤੇ ਵਾਲਾਂ ਦਾ ਝੜਨਾ ਵੀ ਰੁਕ ਜਾਂਦਾ ਹੈ। ਇਸ ਨਾਲ ਵਾਲਾਂ ਦੀ ਗ੍ਰੋਥ ਵੀ ਜਿਆਦਾ ਹੁੰਦੀ ਹੈ। ਇਸ ਪੇਸਟ ਨ