
ਕਿਰਨ ਪਾਹਵਾ ਦੀ ਕਿਤਾਬ ‘ਜ਼ਿੰਦਗੀ ਦੇ ਰੰਗ’ ਜਾਰੀ
ਗੋਬਿੰਦਗੜ, 10 ਜਨਵਰੀ : ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ ਦੀ ਮਹੀਨਾਵਾਰ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਵਿਖੇ ਹੋਈ। ਮੀਟਿੰਗ ਦੀ ਆਰੰਭਤਾ ਜੈਸਰੀ ਮੁਹੱਲਾ ਵਿਚ ਗੁਰੂ ਰਾਮਦਾਸ ਜੀ ਦੇ ਸ਼ਬਦ ਨਾਲ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਅਨੂਪ ਸਿੰਘ ਖਾਨਪੁਰੀ ਨੇ ਕੀਤੀ। ਸਟੇਜ ਦਾ ਸੰਚਾਲਨ ਜਨਰਲ ਸਕੱਤਰ ਜਗਜੀਤ ਸਿੰਘ ਗੁਰਮ ਨੇ ਕੀਤਾ। ਮੀਟਿੰਗ ਵਿੱਚ ਕਿਰਨ ਪਾਹਵਾ ਦੁਆਰਾ ਸੰਪਾਦਿਤ ਇੱਕ ਹਿੰਦੀ ਕਿਤਾਬ ਜ਼ਿੰਦਗੀ ਦੇ ਰੰਗ ਨੂੰ ਜਾਰੀ ਕੀਤਾ ਗਿਆ। ਲੇਖਕ ਅਵਤਾਰ ਸਿੰਘ ਚਾਨਾ ਨੇ ਗਾਣਾ ਸੁਣਾਇਆ, ” ਚੜ੍ਹਿਆ ਸੂਰਜ ਡੁੱਬਦਾ ਆਖਰ ਪਾਉਂਦਾ ਘੁੱਪ ਹਨੇਰਾ, ਤੇ ਰਾਤਾਂ ਦੀ ਹਿੱਕ ਚੀਰ ਕੇ ਆਉਂਦਾ ਨਵਾ ਸਵੇਰਾ”।
ਜਸਕੀਰਤ ਸਿੰਘ ਨੇ ਆਪਣੀ ਕਵਿਤਾ ਸੁਣਾਈ,” ਆਪਣੀ ਧੀ ਦੀ ਇੱਜਤ ਬਚਾਉਂਦੇ, ਦੂਜੇ ਦੀ ਧੀ ਨੂੰ ਨਾਚ ਨਚਾਉਂਦੇ।” ਮਾਸਟਰ ਨਵਜੋਤ ਸਿੰਘ ਪਸੀਆਣਾ ਨੇ ਕਵਿਤਾ,” ਕਿਸ ਗਲ ਦੀ ਉਦਾਸੀ ਹੈ ਕਿਉਂ ਨਜਰ ਪਿਆਸੀ ਹੈ।” ਸਨੇਹ ਇੰਦਰ ਸਿੰਘ ਮੀਲੂ ਨੇ ਛੋਟਾ ਲੇਖ “ਵਡਿਆਈ ਦੀ ਭੁੱਖ” ਸੁਣਾਇਆ। ਰਣਜੋਧ ਸਿੰਘ ਖਾਨਪੁਰੀ ਨੇ “ਬੂੰਦ ਬੂੰਦ ਤਰਸ ਗਏ ਪੁਤ ਪੰਜ ਦਰਿਆਵਾਂ ਦੇ, ਧੀਆਂ