
ਹੀਰਾ ਧਾਰੀਵਾਲ ਦਾ ਨਵਾਂ ਗੀਤ ‘ਰਿਟਾਇਰ ਸੂਰਮੇਂ ‘ 13 ਨੂੰ ਰਿਲੀਜ਼ ਹੋਵੇਗਾ
ਚੰਡੀਗੜ੍ਹ : ਪ੍ਰਸਿੱਧ ਪੰਜਾਬੀ ਗਾਇਕ ਹੀਰਾ ਧਾਰੀਵਾਲ ਦਾ ਨਵਾਂ ਸਿੰਗਲ ਟਰੈਕ 'ਰਿਟਾਇਰ ਸੂਰਮੇ' ਸਪੀਡ ਰੈਕਡ ਵਲੋਂ ਰਿਲੀਜ਼ ਕੀਤੀ ਜਾ ਰਹੀ ਹੈ। ਪੰਜਾਬੀ ਸੂਰਮਿਆਂ ਦੀ ਦਾਸਤਾਂ ਬਿਆਨ ਕਰਦਾ ਹੋਇਆ ਇਹ ਗੀਤ ਸਾਡੀ ਨਵੀਂ ਪੀੜ੍ਹੀ ਨੂੰ ਚੰਗੀ ਸੇਧ ਦੇਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੀਰਾ ਧਾਰੀਵਾਲ ਨੇ ਦੱਸਿਆ ਕਿ ਇਹ ਟਰੈਕ ਸਪੀਡ ਰੈਕਡ ਵਲੋਂ 13 ਸਤੰਬਰ 2018 ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਗੀਤ ਦੇ ਗੀਤਕਾਰ ਪ੍ਰਿੰਸ ਆਲੀਵਾਲੀ ਹਨ ਅਤੇ ਇਸਦਾ ਸੰਗੀਤ ਜੱਸੀ ਬ੍ਰਦਰਜ਼ ਨੇ ਤਿਆਰ ਕੀਤਾ ਹੈ। ਇਸ ਗੀਤ ਨੂੰ ਸ਼ਿਵ ਮਾਲੜੀ ਨੇ ਪੇਸ਼ ਕੀਤਾ ਹੈ ਅਤੇ ਇਸ ਗੀਤ ਲਈ ਸਾਰੀ ਮਿਹਨਤ ਉਸਤਾਦ ਰਜਿੰਦਰ ਰਾਜ ਕੈਨੇਡਾ ਨੇ ਕਰਵਾਈ ਹੈ। ਹੀਰਾ ਧਾਰੀਵਾਲ ਨੇ ਕਿਹਾ ਕਿ ਇਸ ਗੀਤ ਤੋਂ ਉਸ ਨੂੰ ਬਹੁਤ ਆਸਾਂ ਹਨ ਕਿ ਦਰਸ਼ਕਾਂ ਵਲੋਂ ਇਸ ਗੀਤ ਨੂੰ ਬਹੁਤ ਹੁੰਗਾਰਾ ਦਿੱਤਾ ਜਾਵੇਗਾ।