best platform for news and views

Election Campaign

ਗੁਰਦਾਸਪੁਰ ਚੋਣ ਚ ਅਕਾਲੀ ਦਲ ਤੇ ਭਾਜਪਾ ਤੇ ਬਲਾਤਕਾਰੀ ਤੇ ਚਿੱਟੇ ਦੇ ਵਪਾਰੀ ਦਾ ਮਾਮਲਾ ਪਿਆ ਭਾਰੀ

ਗੁਰਦਾਸਪੁਰ ਚੋਣ ਚ ਅਕਾਲੀ ਦਲ ਤੇ ਭਾਜਪਾ ਤੇ ਬਲਾਤਕਾਰੀ ਤੇ ਚਿੱਟੇ ਦੇ ਵਪਾਰੀ ਦਾ ਮਾਮਲਾ ਪਿਆ ਭਾਰੀ

Election Campaign, Gurdaspur, Hot News of The Day, News Analysis
ਰਾਜਨ ਮਾਨ ਗੁਰਦਾਸਪੁਰ,6 ਅਕਤੂਬਰ : ਗੁਰਦਾਸਪੁਰ ਦੀ ਪਾਰਲੀਮੇਂਟ ਹਲਕੇ ਦੀ ਹੋਣ ਜਾ ਰਹੀ ਜਿਮਨੀ ਚੋਣ ਵਿੱਚ ਚੋਣ ਪ੍ਰਚਾਰ ਪੂਰੀਆਂ ਸਿਖਰਾਂ ਤੇ ਪਹੁੰਚ ਗਿਆ ਹੈ।ਹਾਲ ਹੀ ਵਿੱਚ ਸਾਬਕਾ ਅਕਾਲੀ ਮੰਤਰੀ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ 'ਤੇ ਆਉਣ ਤੇ ਉਸ ਤੋਂ ਬਾਅਦ ਭਾਜਪਾ ਦੇ ਉਮੀਦਵਾਰ ਵਿਰੁੱਧ ਵੀ ਮੁਬੰਈ ਵਿੱਚ ਬਲਾਤਕਾਰ ਦਾ ਮਾਮਲਾ ਸਾਹਮਣੇ ਆਉਣ ਨਾਲ ਕਾਂਗਰਸ ਤੇ ਆਪ ਨੇ ਅਕਾਲੀ ਦਲ ਤੇ ਭਾਜਪਾ ਨੂੰ ਇਹਨਾਂ ਮਾਮਲਿਆਂ ਵਿੱਚ ਘੇਰ ਲਿਆ ਹੈ। ਕਾਂਗਰਸ ਵਲੋਂ ਹੁਣ ਸਟੇਜਾਂ ਤੇ ਅਕਾਲੀ ਦਲ ਤੇ ਭਾਜਪਾ ਵਿਰੁੱਧ ਬਲਾਤਕਾਰੀ ਤੇ ਚਿੱਟੇ ਦੇ ਵਪਾਰੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਅਕਾਲੀ ਭਾਜਪਾ ਆਪਣੇ ਬਚਾਅ ਵਿੱਚ ਲੱਗੇ ਹੋਏ ਹਨ। ਇਹਨਾਂ ਮਾਮਲਿਆਂ ਤੋਂ ਬਾਅਦ ਸਿਆਸੀ ਧਿਰਾਂ ਨੇ ਆਪਣੀਆਂ ਤਕਰੀਰਾਂ ਦੀਆਂ ਤੋਪਾਂ ਦੇ ਮੂੰਹ ਹੁਣ ਇਹਨਾਂ ਮਾਮਲਿਆਂ ਵੱਲ ਮੋੜ ਲਏ ਹਨ। ਅਕਾਲੀ ਦਲ ਤੇ ਭਾਜਪਾ ਦੀ ਹਾਲਤ ਇਸ ਸਮੇਂ ਔਖੀ ਬਣੀ ਹੋਈ ਹੈ। ਕਰਜਾ ਮੁਆਫੀ,ਕਿਸਾਨ ਖੁਦਕੁਸ਼ੀਆਂ ਤੇ ਹੋਰ ਮਾਮਲੇ ਬਲਾਤਕਾਰ ਦੇ ਮਾਮਲਿਆਂ ਅੱਗੇ ਬੌਣੇ ਪੈ ਗਏ ਹਨ। ਹਰ ਦਿਨ ਚੋਣ ਦਾ ਮਾਹੌਲ ਬਦਲ ਰਿਹ
11 ਉਮੀਦਵਾਰਾਂ ਦੇ ਕਾਗਜ ਦਰੁਸਤ ਪਾਏ ਗਏ

11 ਉਮੀਦਵਾਰਾਂ ਦੇ ਕਾਗਜ ਦਰੁਸਤ ਪਾਏ ਗਏ

Election Campaign, Gurdaspur, Latest News
ਚੰਡੀਗੜ, 25 ਸਤੰਬਰ : ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ 11 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪਰਚੇ ਦਾਖਲ ਕੀਤੇ ਗਏ ਸਨ ਜੋ ਕਿ ਅੱਜ ਕਾਗਜਾਂ ਦੀ ਪੜਤਾਲ ਦੋਰਾਨ ਠੀਕ ਪਾਏ ਗਏ। ਇਹ ਜਾਣਕਾਰੀ ਵਧੀਕ ਮੁੱਖ ਚੋਣ ਅਫਸਰ ਪੰਜਾਬ ਸ. ਮਨਪ੍ਰੀਤ ਸਿੰਘ ਆਈ.ਏ. ਵੱਲੋਂ ਅੱਜ ਇਥੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਸਬੰਧੀ ਦਾਇਰ ਨਾਮਜਦਗੀ ਪੱਤਰ ਦੀ ਅੱਜ ਪੜਤਾਲ ਕੀਤੀ ਗਈ ਜਿਸ ਦੋਰਾਨ ਭਾਰਤੀ ਜਨਤਾ ਪਾਰਟੀ ਦੇ ਸਵਰਨ ਸਲਾਰੀਅ, ਇੰਡੀਅਨ ਨੈਸ਼ਨਲ ਕਾਂਗਰਸ ਦੇ ਸੁਨੀਲ ਕੁਮਾਰ ਜਾਖੜ, ਆਮ ਆਦਮੀ ਪਾਰਟੀ ਦੇ ਸੁਰੇਸ਼ ਕੁਮਾਰ ਖਜੂਰੀਆ, ਮੇਘ ਦੇਸ਼ਮ ਪਾਰਟੀ ਦੀ ਸੰਤੋਸ਼ ਕੁਮਾਰੀ, ਸ਼੍ਰੋਮਣੀ ਅਕਾਲੀ ਦਲ (ਮਾਨ) ਕੁਲਵੰਤ ਸਿੰਘ, ਹਿੰਦੋਸਤਾਨ ਸ਼ਕਤੀ ਸੈਨਾ ਦੇ ਰਜਿੰਦਰ ਸਿੰਘ,ਅਤੇ ਅਜਾਦ ਉਮੀਦਵਾਰ  ਸਤਨਾਮ ਸਿੰਘ, ਸੰਦੀਪ ਕੁਮਾਰ, ਪਰਦੀਪ ਕੁਮਾਰ, ਪਰਵਿੰਦਰ ਸਿੰਘ ਅਤੇ ਪਵਨ ਕੁਮਾਰ ਵਲੋਂ ਦਾਇਰ ਨਾਮਜਦਗੀ ਪੱਤਰ ਸਹੀ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕਿ ਨਾਮਜਦਗੀ ਪੱਤਰ ਵਾਪਸ ਲੈਣ ਦੀ ਅੰਤਿਮ ਮਿਤੀ 27 ਸਤੰਬਰ 2017 ਦਿਨ ਬੁੱਧਵਾਰ ਹੈ।
ਭਾਜਪਾ ਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਹੀ ਨਹੀਂ- ਸੁਖਪਾਲ ਸਿੰਘ ਖਹਿਰਾ

ਭਾਜਪਾ ਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਹੀ ਨਹੀਂ- ਸੁਖਪਾਲ ਸਿੰਘ ਖਹਿਰਾ

Breaking News, Election Campaign, Gurdaspur
ਚੰਡੀਗੜ/ਗੁਰਦਾਸਪੁਰ, : ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪੰਜਾਬ ਵਿਰੋਧੀ ਰਵੱਈਏ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ 'ਚ ਰਾਜ ਕਰ ਰਹੀ ਭਾਜਪਾ ਦਾ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਨਾਲ ਕੋਈ ਲੈਣਾ ਦੇਣਾ ਨਹੀਂ। ਸੁਖਪਾਲ ਸਿੰਘ ਖਹਿਰਾ ਅੱਜ ਗੁਰਦਾਸਪੁਰ ਤੋਂ ਪਾਰਟੀ ਦੇ ਉਮੀਦਵਾਰ ਮੇਜਰ ਜਨਰਲ (ਰਿਟਾ.) ਸੁਰੇਸ਼ ਕੁਮਾਰ ਖਜੂਰੀਆ ਦੇ ਹੱਕ ਵਿਚ ਡੇਰਾ ਬਾਬਾ ਨਾਨਕ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਅਤੇ ਟੀਮ ਵੱਲੋਂ ਆਯੋਜਿਤ ਪ੍ਰਭਾਵਸ਼ਾਲੀ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ। ਖਹਿਰਾ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਨਾਲ ਵਿਤਕਰਾ ਕਰਦੇ ਹੋਏ 1999 'ਚ ਗੁਆਂਢੀ ਪਹਾੜੀ ਰਾਜਾਂ ਦੀ ਇੰਡਸਟਰੀ ਨੂੰ ਵਿਸ਼ੇਸ਼ ਟੈਕਸ ਛੋਟਾਂ (ਟੈਕਸ ਹਾਲੀਡੇ) ਦੇ ਕੇ ਪੰਜਾਬ ਦੀ ਇੰਡਸਟਰੀ ਨੂੰ ਉਜਾੜੇ ਦੇ ਰਾਹ ਪਾ ਦਿੱਤਾ ਸੀ। ਹੁਣ ਉਨ੍ਹਾਂ ਛੋਟਾਂ ਨੂੰ 10 ਸਾਲਾਂ ਤੱਕ ਹੋਰ ਵਧਾ ਕੇ ਪੰਜਾਬ ਅੰਦਰੋਂ ਇੰਡਸਟਰੀ ਤੇ ਵਪਾਰ ਦੀਆਂ ਬਚੀਆਂ-ਖਚੀਆਂ ਜੜਾਂ ਵੀ ਪੁੱ
ਹਲਕਾ ਖੇਮਕਰਨ ਟੀਮ ਨੇ ਖਜੂਰੀਆ ਦੇ ਹੱਕ ਵਿਚ ਕੀਤਾ ਚੋਣ ਪ੍ਰਚਾਰ

ਹਲਕਾ ਖੇਮਕਰਨ ਟੀਮ ਨੇ ਖਜੂਰੀਆ ਦੇ ਹੱਕ ਵਿਚ ਕੀਤਾ ਚੋਣ ਪ੍ਰਚਾਰ

Election Campaign, General News, Tarantaran
ਭਿੱਖੀਵਿੰਡ 25 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕਿਸਾਨਾਂ ਦੇ ਕਰਜੇ ਮੁਆਫ ਕਰਨ, ਬੇਰੋਜਗਾਰਾਂ ਨੂੰ ਘਰ-ਘਰ ਨੌਕਰੀ ਦੇਣ, ਪੱਛੜੇ ਸਮਾਜ ਦੇ ਲੋਕਾਂ ਨੂੰ 200 ਯੂਨਿਟ ਬਿਜਲੀ ਮੁਆਫ ਕਰਨ, ਨੌਜਵਾਨਾਂ ਨੂੰ ਸਮਾਟਫੋਨ, ਅੰਗਹੀਣ, ਵਿਧਵਾਵਾਂ, ਬਜੁਰਗਾਂ ਨੂੰ 500 ਤੋਂ 2000 ਰੁਪਏ ਪੈਨਸ਼ਨ ਰਾਸ਼ੀ ਦੇਣ ਆਦਿ ਵਾਅਦਿਆਂ ਨਾਲ ਬਣੀ ਕੈਪਟਨ ਸਰਕਾਰ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਚੋਣ ਵਿਚ ਨਤੀਜੇ ਭੁਗਣੇ ਪੈਣਗੇ, ਕਿਉਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਵੀ ਵਾਅਦਾ ਪੂਰਾ ਨਹੀ ਕਰ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਪ ਉਮੀਦਵਾਰ ਸ਼ੁਰੇਸ਼ ਖਜੂਰੀਆ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪੁੱਜੇ ਹਲਕਾ ਖੇਮਕਰਨ ਦੇ ਆਪ ਆਗੂ ਸੁਖਬੀਰ ਸਿੰਘ ਵਲਟੋਹਾ ਨੇ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਵਿਚ ਆਮ ਆਦਮੀ ਪਾਰਟੀ ਨੂੰ ਭਰਵਾਂ ਹੰੁਗਾਰਾ ਮਿਲ ਰਿਹਾ ਹੈ, ਜਿਸ ਨਾਲ ਪਾਰਟੀ ਉਮੀਦਵਾਰ ਸ਼ੁਰੇਸ਼ ਖਜੂਰੀਆ ਦੀ ਜਿੱਤ ਯਕੀਨੀ ਨਜਰ ਆ ਰਹੀ ਹੈ। ਉਹਨਾਂ ਕਿਹਾ ਕਿ ਸੂਬਾ ਪੰਜਾਬ ਦੇ ਲੋਕ ਕਾਂਗਰਸ ਤੇ ਅਕਾਲੀ-ਭਾਜਪਾ ਦ
ਕਰਜ਼ਾ ਮੁਆਫੀ ’ਤੇ ਬਾਦਲ ਨੇ ਕਿਸਾਨਾਂ ਨਾਲ ਵਾਅਦਾਖਿਲਾਫ਼ੀ ਕੀਤੀ-ਜਾਖੜ

ਕਰਜ਼ਾ ਮੁਆਫੀ ’ਤੇ ਬਾਦਲ ਨੇ ਕਿਸਾਨਾਂ ਨਾਲ ਵਾਅਦਾਖਿਲਾਫ਼ੀ ਕੀਤੀ-ਜਾਖੜ

Breaking News, Election Campaign, Gurdaspur
ਗੁਰਦਾਸਪੁਰ/ਬਟਾਲਾ, 25 ਸਤੰਬਰ :ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੁਨੀਲ ਜਾਖੜ ਨੇ ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਮੁੱਦੇ ’ਤੇ ਬਾਦਲਾਂ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਨੇ ਅਕਾਲੀ ਸਰਕਾਰ ਬਣਨ ’ਤੇ ਕਰਜ਼ਾ ਮੁਆਫ ਕਰਨ ਦੇ ਵਾਅਦਾ ਕੀਤਾ ਸੀ ਪਰ ਸਰਕਾਰ ਬਣਨ ਤੋਂ ਬਾਅਦ ਇਸ ਵਾਅਦੇ ਤੋਂ ਪਲਟਦਿਆਂ ਕਿਸਾਨਾਂ ਨਾਲ ਸਰਾਸਰ ਧੋਖਾ ਕੀਤਾ।             ਬਟਾਲਾ ਵਿਖੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਜਾਖੜ ਨੇ ਨਵੰਬਰ, 2006 ਦੇ ਇਕ ਅਖ਼ਬਾਰ ਵਿੱਚ ਛਪੀ ਖਬਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਨੇ ਉਨਾਂ ਦੀ ਪਾਰਟੀ ਦੇ ਸੱਤਾ ਵਿੱਚ ਆਉਣ ’ਤੇ ਖੇਤੀ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ ਲਗਾਤਾਰ ਦੋ ਵਾਰ ਸਰਕਾਰ ਬਣਾ ਲੈਣ ਤੋਂ ਬਾਅਦ ਵੀ ਅਕਾਲੀਆਂ ਨੇ ਕਿਸਾਨਾਂ ਨੂੰ ਫੁੱਟੀ ਕੌਡੀ ਨਹੀਂ ਦਿੱਤੀ ਅਤੇ ਹੁਣ ਉਹ ਕਿਹੜੇ ਮੰੂਹ ਨਾਲ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਅਲੋਚਨਾ ਕਰ
ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਨੇ ਕਾਂਗਰਸ ਅਤੇ ਭਾਜਪਾ ਗੱਠਜੋੜ ਨੂੰ ਲਗਾਏ ਰਗੜੇ

ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਨੇ ਕਾਂਗਰਸ ਅਤੇ ਭਾਜਪਾ ਗੱਠਜੋੜ ਨੂੰ ਲਗਾਏ ਰਗੜੇ

Election Campaign, Gurdaspur, Hot News of The Day
ਗੁਰਦਾਸਪੁਰ, : ਗੁਰਦਾਸਪੁਰ ਉਪ-ਚੋਣ ਲਈ ਆਮ ਆਦਮੀ ਪਾਰਟੀ (ਆਪ) ਨੇ ਆਪਣੀ ਚੋਣ ਰਣਨੀਤੀ ਤੈਅ ਕਰਦਿਆਂ ਪਾਰਟੀ ਦੇ ਪ੍ਰਮੁੱਖ ਆਗੂਆਂ, ਵਿਧਾਇਕਾਂ, ਅਹੁਦੇਦਾਰਾਂ ਅਤੇ ਵਰਕਰਾਂ-ਵਲੰਟੀਅਰਾਂ ਦੀ ਬਿ੍ਰਗੇਡ ਪਿੰਡਾਂ ਅਤੇ ਸ਼ਹਿਰਾਂ ਵਿਚ ਉਤਾਰ ਦਿੱਤੀ ਹੈ। ਪਾਰਟੀ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਪਾਰਟੀ ਦੇ ਵਿਧਾਇਕਾਂ ਅਤੇ ਅਹੁਦੇਦਾਰਾਂ ਦੀ ਬੈਠਕ ਗੁਰਦਾਸਪੁਰ ਵਿਖੇ ਸਥਾਪਿਤ ਕੀਤੇ ਮੁੱਖ ਦਫ਼ਤਰ ‘ਚ ਹੋਈ, ਜਿਸ ਦੌਰਾਨ ‘ਚੋਣ ਟਿਪਸ‘ ਦੇ ਕੇ ਸਮੁੱਚੀ ਸਟੇਟ ਲੀਡਰਸ਼ਿਪ ਨੂੰ ਸਥਾਨਕ ਟੀਮਾਂ ਦੇ ਸਹਿਯੋਗ ਨਾਲ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਪਿੰਡਾਂ ਅਤੇ ਗਲੀ ਮੁਹੱਲਿਆਂ ‘ਚ ਝੋਕ ਦਿੱਤਾ ਗਿਆ। ਇਸ ਮੌਕੇ ਗੁਰਦਾਸਪੁਰ ਲੋਕ ਸਭਾ ਸੀਟ ਲਈ ‘ਆਪ‘ ਦੇ ਉਮੀਦਵਾਰ ਮੇਜਰ ਜਨਰਲ (ਰਿਟਾਇਰਡ) ਸੁਰੇਸ਼ ਕੁਮਾਰ ਖਜੂਰੀਆਂ  ਨੂੰ ਹਲਕੇ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਭਰਵੇਂ ਹੁੰਗਾਰੇ ਦਾ ਜ਼ਿਕਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਸ ਲੋਕ ਸਭਾ ਚੋਣ ਦੀ ਤੁਲਨਾ ਪਿਛਲੀ ਵਿਧਾਨ ਸਭਾ ਚੋਣ ਨਾਲ ਨਹੀਂ ਕੀਤੀ ਜਾ ਸਕਦੀ, ਕਿਉਂਕਿ ਦੋਵੇਂ ਚੋਣਾਂ ‘ਚ ਜਿੱਥ
ਬਾਦਲਾਂ ਨੂੰ ਉਨਾਂ ਦੇ ਗੁਨਾਹਾਂ ਦੀ ਸਜ਼ਾ ਮਿਲੇਗੀ : ਜਾਖੜ

ਬਾਦਲਾਂ ਨੂੰ ਉਨਾਂ ਦੇ ਗੁਨਾਹਾਂ ਦੀ ਸਜ਼ਾ ਮਿਲੇਗੀ : ਜਾਖੜ

Election Campaign, Gurdaspur, Latest News
ਗੁਰਦਾਸਪੁਰ, 24 ਸਤੰਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਉਮੀਦਵਾਰ ਸੁਨੀਲ ਜਾਖੜ ਨੇ ਅੱਜ ਐਲਾਨ ਕੀਤਾ ਕਿ ਕਾਨੂੰਨ ਆਪਣਾ ਰਾਹ ਅਖਤਿਆਰ ਕਰੇਗਾ ਅਤੇ ਪਿਛਲੀ ਬਾਦਲ ਸਰਕਾਰ ਨੂੰ ਉਸ ਦੇ ਹਰੇਕ ਗੁਨਾਹ ਦੀ ਸਜ਼ਾ ਜ਼ਰੂਰ ਮਿਲੇਗੀ। ਅੱਜ ਇੱਥੇ ਅਗਾਮੀ ਲੋਕ ਸਭਾ ਜ਼ਿਮਨੀ ਜੋਣ ਲਈ ਚੋਣ ਦਫਤਰ ਦੇ ਉਦਘਾਟਨ ਤੋਂ ਬਾਅਦ ਪਾਰਟੀ ਵਰਕਰਾਂ ਨੂੰ ਸੰਬੋਧਨ ਦੌਰਾਨ ਸ੍ਰੀ ਜਾਖੜ ਨੇ ਬੇਅਦਬੀ ਦੀਆਂ ਘਟਨਾਵਾਂ ਅਤੇ ਨਸ਼ੇ ਦੀ ਗੰਭੀਰ ਸਮੱਸਿਆ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਇਹ ਘਟਨਾਵਾਂ ਪੰਜਾਬ ਦੀ ਅਮਨ-ਕਾਨੂੰਨ ਦੀ ਵਿਵਸਥਾ ਤੇ ਸਥਿਰਤਾ ਨੂੰ ਲੀਹੋਂ ਲਾਹੁਣ ਦੇ ਯਤਨਾਂ ਦਾ ਹਿੱਸਾ ਸਨ। ਪਿਛਲੀ ਬਾਦਲ ਸਰਕਾਰ ਦੌਰਾਨ ਭਾਰਤੀ ਜਨਤਾ ਪਾਰਟੀ ਵੱਲੋਂ ਹਰੇਕ ਮਸਲੇ ’ਤੇ ਸੁਖਬੀਰ ਬਾਦਲ ਅੱਗੇ ਆਤਮ-ਸਮਰਪਣ ਕਰ ਦੇਣ ਦਾ ਦੋਸ਼ ਲਾਉਂਦਿਆਂ ਸ੍ਰੀ ਜਾਖੜ ਨੇ ਆਖਿਆ ਕਿ ਪਿਛਲੀ ਸਰਕਾਰ ਦੌਰਾਨ ਕਿਸਾਨਾਂ ਨੂੰ ਉਨਾਂ ਦੇ ਉਤਪਾਦਨ ਦਾ ਭਾਅ ਵੀ ਨਹੀਂ ਮਿਲਿਆ। ਕਾਂਗਰਸ ਦੇ ਪ੍ਰਧਾਨ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਆਖਿਆ ਕਿ ਪਹਿਲਾਂ ਤਾਂ ਬਾਦਲ ਇਹ ਕਹਿੰਦੇ ਸਨ
Rahul takes Lambi by storm, promises time-bound initiatives under Capt Amarinder to provide land, jobs for poor & Dalits

Rahul takes Lambi by storm, promises time-bound initiatives under Capt Amarinder to provide land, jobs for poor & Dalits

Election 2017, Election Campaign, English, Mukatsar
Lambi, : Taking the Badal stronghold of Lambi by storm, AICC vice president Rahul Gandhi on Thursday announced a time-bound agenda for the implementation of the Congress manifesto under Captain Amarinder Singh’s leadership, promising land for the Dalits and poor within two months, and jobs to the unemployed poor within three months of the formation of the Congress government.  Addressing a massive public rally here at a packed Mansingh Stadium here, Rahul drew the curtain on the Congress campaign in Punjab, which votes for change on Saturday, with a vow to revive the devastated industry within three months, besides elimination of chitta (drugs) within a month of taking over the reins of the state.  The AICC vice president announced a new law, with confiscation of properties of the drug d
Maur bomb blame lies on Kejriwal’s shoulders, says Capt Amarinder

Maur bomb blame lies on Kejriwal’s shoulders, says Capt Amarinder

Patiala : Blaming AAP leader Arvind Kejriwal squarely for promoting extremist forces such as the Khalistan Commando Force (KCF) in the state, Punjab Congress president Captain Amarinder Singh on Wednesday said the Maur bomb blast and the subsequent firing in Bathinda showed that the inoperative terror cells of the Khalistanis were against getting active.  Addressing a press conference here, Captain Amarinder said Kejriwal, who had himself stayed at a KCF extremist’s house in Punjab, was fanning terror forces through his actions, led by the dangerous mix of the AAP extreme left and extreme right ideologies. He warned that Pakistan’s ISI was waiting for such opportunities, triggered by extremist violence in India, to strike at the nation.  Asserting that fascist forces like AAP and the Aka