best platform for news and views

Election 2017

ਜਿਮਨੀ ਚੋਣ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ ਸੁਨੀਲ ਜਾਖੜ – ਕਾਂਗਰਸੀ ਆਗੂ

ਜਿਮਨੀ ਚੋਣ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ ਸੁਨੀਲ ਜਾਖੜ – ਕਾਂਗਰਸੀ ਆਗੂ

Election 2017, General News, Tarantaran
ਭਿੱਖੀਵਿੰਡ, 21 ਸਤੰਬਰ (ਹਰਜਿੰਦਰ ਸਿੰਘ ਗੋਲਣ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜਿਮਨੀ ਚੋਣ ‘ਚ ਪਾਰਟੀ ਉਮੀਦਵਾਰ ਸੁਨੀਲ ਜਾਖੜ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਵਿਰੋਧੀਆਂ ਨੂੰ ਚਿੱਤ ਕਰ ਦੇਣਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਜਿਲਾ ਮੀਤ ਪ੍ਰਧਾਨ ਬੱਬੂ ਸ਼ਰਮਾ, ਜਨਰਲ ਸਕੱਤਰ ਗੁਰਮੁਖ ਸਿੰਘ ਸਾਂਡਪੁਰਾ, ਦਿਲਬਾਗ ਸਿੰਘ ਸਿੱਧਵਾਂ, ਸੁੱਚਾ ਸਿੰਘ ਕਾਲੇ, ਸੁਰਿੰਦਰ ਸਿੰਘ ਬੁੱਗ, ਇੰਦਰਬੀਰ ਸਿੰਘ ਪਹੂਵਿੰਡ, ਸਰਪੰਚ ਸਿਮਰਨਜੀਤ ਸਿੰਘ ਭੈਣੀ, ਪ੍ਰਧਾਨ ਸਕੱਤਰ ਸਿੰਘ ਡਲੀਰੀ, ਸਿਤਾਰਾ ਸਿੰਘ ਸੰਧੂ, ਸਰਪੰਚ ਹਰਜੀਤ ਸਿੰਘ ਸ਼ਾਹ, ਸਰਪੰਚ ਮਿਲਖਾ ਸਿੰਘ ਅਲਗੋਂ, ਸੁਖਪਾਲ ਸਿੰਘ ਪਠਾਣੀਆ, ਰਾਜਵੰਤ ਸਿੰਘ ਪਹੂਵਿੰਡ, ਬਲਵੀਰ ਸਿੰਘ ਬੈਂਕਾ, ਪੀ.ਏ ਕੰਵਲ ਭੁੱਲਰ, ਗੁਰਿੰਦਰ ਸਿੰਘ ਢਿਲੋਂ, ਸਤਰਾਜ ਸਿੰਘ ਮਰਗਿੰਦਪੁਰਾ, ਗੁਰਜੀਤ ਸਿੰਘ ਘੁਰਕਵਿੰਡੀਆ, ਬਲਜੀਤ ਸਿੰਘ ਫਰੰਦੀਪੁਰ, ਇੰਦਰਜੀਤ ਸਿੰਘ ਫਰੰਦੀਪੁਰ, ਸਿਮਰਤਪਾਲ ਸਿੰਘ ਸੁੱਗਾ, ਗੁਲਸ਼ਨ ਕੁਮਾਰ ਅਲਗੋਂ, ਰਣਜੀਤ ਸਿੰਘ ਢਿਲੋਂ, ਗੁਰਪ੍ਰੀਤ ਸਿੰਘ ਸ਼ੇਰਾ, ਨਿਸ਼ਾਨ ਸਿੰਘ ਦਿਆਲਪੁਰਾ, ਸਤਨਾਮ ਸਿੰਘ ਭਿੱ
ਚਾਰ ਉਮੀਦਵਾਰਾਂ ਭਰੇ ਨਾਮਜ਼ਦਗੀ ਪੱਤਰ

ਚਾਰ ਉਮੀਦਵਾਰਾਂ ਭਰੇ ਨਾਮਜ਼ਦਗੀ ਪੱਤਰ

Chandigarh, Election 2017, Latest News
ਚੰਡੀਗੜ੍ਹ, 21 ਸਤੰਬਰ- ਦਫਤਰ ਮੁੱਖ ਚੋਣ ਅਫਸਰ ਪੰਜਾਬ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ-2017 ਲਈ ਅੱਜ ਚਾਰ ਉਮੀਦਵਾਰਾਂ ਨੇ ਕਾਗਜ਼ ਦਾਖਲ ਕਰਵਾਏ ਹਨ। ਇਸ ਤਰ੍ਹਾਂ ਹੁਣ ਤਕ ਜ਼ਿਮਨੀ ਚੋਣ ਲਈ ਪੰਜ ਉਮੀਦਵਾਰਾਂ ਨੇ ਕਾਗਜ਼ ਦਾਖਲ ਕਰਵਾਏ ਹਨ। 01 ਗੁਰਦਾਸਪੁਰ ਜ਼ਿਮਨੀ ਚੋਣ ਲਈ 'ਆਪ' ਪਾਰਟੀ ਵਲੋਂ ਸੇਵਾ ਮੁਕਤ ਮੇਜਰ ਜਨਰਲ ਸੁਰੇਸ਼ ਕੁਮਾਰ ਖਜੂਰੀਆ ਤੇ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਵਜੋਂ ਉਨਾਂ ਦੀ ਧਰਮਪਤਨੀ ਸ੍ਰੀਮਤੀ ਤ੍ਰਿਪਤਾ ਕੁਮਾਰੀ, ਹਿੰਦੋਸੰਤਾਨ ਸ਼ਕਤੀ ਸੈਨਾ ਪਾਰਟੀ ਵਲੋਂ ਸ੍ਰੀ ਰਜਿੰਦਰ ਸਿੰਘ ਤੇ ਮੇਘ ਦਿਸ਼ਮ ਪਾਰਟੀ ਵੱਲੋ ਸੰਤੋਸ਼ ਕੁਮਾਰੀ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਭਾਰਤ ਚੋਣ ਕਮਿਸ਼ਨ ਵੱਲੋਂ ਐਲਾਨੇ ਪ੍ਰੋਗਰਾਮ ਤਹਿਤ ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਲਈ ਨਾਮਜ਼ਦਗੀਆਂ 22 ਸਤੰਬਰ 2017 ਤੱਕ ਸਵੇਰੇ 11-00 ਵਜੇ ਤੋਂ ਬਾਅਦ ਦੁਪਹਿਰ 3-00 ਵਜੇ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ।
ਜ਼ਿਮਨੀ ਚੋਣ ਵਿਚ ਹੋਵੇਗੀ ਵੀ.ਵੀ.ਪੈਟ ਦੀ ਵਰਤੋਂ

ਜ਼ਿਮਨੀ ਚੋਣ ਵਿਚ ਹੋਵੇਗੀ ਵੀ.ਵੀ.ਪੈਟ ਦੀ ਵਰਤੋਂ

Amritsar Sahib, Election 2017, General News, Gurdaspur
ਅੰਮ੍ਰਿਤਸਰ , 20 ਸਤੰਬਰ- ਸਹਾਇਕ ਰਿਟਰਨਿੰਗ ਅਧਿਕਾਰੀ ਕਮ ਐਸ.ਡੀ.ਐਮ. ਬਟਾਲਾ ਸ੍ਰੀ ਰੋਹਿਤ ਗੁਪਤਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਲੋਕ ਸਭਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਦੌਰਾਨ ਇਸ ਵਾਰ ਵੀ.ਵੀ.ਪੈਟ ਦੀ ਵਰਤੋਂ ਕੀਤੀ ਜਾਵੇਗੀ। ਸ੍ਰੀ ਗੁਪਤਾ ਨੇ ਦੱਸਿਆ ਕਿ ਵੀ.ਵੀ.ਪੈਟ ਇਕ ਵੱਖਰਾ ਸਿਸਟਮ ਹੈ, ਜਿਸ ਦੇ ਦੋ ਭਾਗ ਵੀ.ਵੀ.ਪੈਟ ਸਿਸਟਮ ਅਤੇ ਵੀ.ਵੀ.ਪੈਟ ਡਿਸਪਲੇਅ ਯੂਨਿਟ ਹਨ, ਜਿਹੜੇ ਇਲੈਕਟ੍ਰਾਨਿਕ ਵੋਟਰ ਮਸ਼ੀਨ ਨਾਲ ਜੁੜੇ ਹੋਏ ਹਨ ਜੋ ਵੋਟਰਾਂ ਨੂੰ ਜਾਣੂ ਕਰਵਾਉਂਦੇ ਹਨ ਕਿ ਉਨਾਂ ਦੀ ਵੋਟ ਉਨਾਂ ਦੇ ਚਾਹੁਣ ਅਨੁਸਾਰ ਪੈ ਗਈ ਹੈ। ਜਦੋਂ ਵੋਟ ਪੈਂਦੀ ਹੈ ਤਾਂ ਇਕ ਸਲਿਪ ਪਿ੍ਰੰਟ ਹੁੰਦੀ ਹੈ, ਜਿਸ ਦੇ ਵਿੱਚ ਲੜੀ ਨੰਬਰ, ਉਮੀਦਵਾਰ ਦਾ ਨਾਂ, ਚੋਣ ਨਿਸ਼ਾਨ ਵੀ.ਵੀ.ਪੈਟ ਦੀ ਮਸ਼ੀਨ ’ਤੇ 7 ਸੈਕਿੰਡ ਤੱਕ ਡਿਸਪਲੇਅ ਹੁੰਦਾ ਹੈ। ਉਸ ਤੋਂ ਬਾਅਦ ਪਿ੍ਰੰਟਿਡ ਸਲਿਪ ਆਪਣੇ ਆਪ ਹੀ ਵੀ.ਵੀ.ਪੈਟ ਦੇ ਸੀਲਡ ਦਰਾਜ਼ ਵਿੱਚ ਡਿੱਗ ਪੈਂਦੀ ਹੈ। । ਐਸ.ਡੀ.ਐਮ. ਬਟਾਲਾ ਨੇ ਅੱਗੇ ਦੱਸਿਆ ਕਿ ਮੌਕ ਪੋਲ ਹੋਣ ਤੋਂ ਬਾਅਦ ਵੀ.ਵੀ.ਪੈਟ ਨੂੰ ਪੋਲਿੰਗ ਏਜੰਟਾਂ ਦੀ ਮੌਜੂਦਗੀ ਵਿੱਚ ਸੀਲ ਕਰ ਦਿੱਤਾ ਜਾਂਦਾ ਹੈ। ਵੋਟ ਪਾਉਣ ਤੋਂ ਬਾਅਦ
ਆਜ਼ਾਦ ਉਮੀਦਵਾਰ ਵਜੋਂ ਇਕ ਨੇ ਭਰਿਆ ਨਾਮਜ਼ਦਗੀ ਪੱਤਰ

ਆਜ਼ਾਦ ਉਮੀਦਵਾਰ ਵਜੋਂ ਇਕ ਨੇ ਭਰਿਆ ਨਾਮਜ਼ਦਗੀ ਪੱਤਰ

Election 2017, General News, Gurdaspur
ਗੁਰਦਾਸਪੁਰ, 19 ਸਤੰਬਰ_ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਲਈ ਅੱਜ ਇਕ ਅਜਾਦ ਉਮੀਦਵਾਰ ਵੱਲੋਂ ਕਾਗਜ ਦਾਖਲ ਕਰਵਾਏ ਗਏ। ਇਸ ਸਬੰਧੀ ਜਣਕਾਰੀ ਦਿੰਦਿਆਂ ਦਫਤਰ, ਮੁੱਖ ਚੋਣ ਅਫ਼ਸਰ ਪੰਜਾਬ ਦੇ ਬੁਲਾਰੇ ਨੇ ਦੱੱਸਿਆ ਕਿ  ਲੋਕ ਸਭਾ ਹਲਕਾ 01-ਗੁਰਦਾਸਪੁਰ ਲਈ ਹੋ ਰਹੀ ਜ਼ਿਮਨੀ ਚੋਣ ਲਈ ਸ੍ਰੀ ਪ੍ਰਦੀਪ ਕੁਮਾਰ ਵਾਸੀ ਤਿਆਗੀ ਵਾਲੀ ਗਲੀ, ਗੁਰਦਾਸਪੁਰ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ ਦਾਖਲ ਕਰਵਾਏ। ਭਾਰਤ ਚੋਣ ਕਮਿਸ਼ਨ ਵੱਲੋਂ ਐਲਾਨੇ ਪ੍ਰੋਗਰਾਮ ਤਹਿਤ ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਲਈ ਨਾਮਜ਼ਦਗੀਆਂ 22 ਸਤੰਬਰ 2017 ਤੱਕ ਸਵੇਰੇ 11-00 ਵਜੇ ਤੋਂ ਬਾਅਦ ਦੁਪਹਿਰ 3-00 ਵਜੇ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ। ਅੱਜ ਨਾਮਜ਼ਦਗੀ ਦਾ ਚੋਥਾ ਦਿਨ ਸੀ।
ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣਾਂ ਸਬੰਧੀ ਨੋਟੀਫ਼ੀਕੇਸ਼ਨ ਜਾਰੀ

ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣਾਂ ਸਬੰਧੀ ਨੋਟੀਫ਼ੀਕੇਸ਼ਨ ਜਾਰੀ

Chandigarh, Election 2017, Latest News
ਚੰਡੀਗੜ੍ਹ, 15 ਸਤੰਬਰ- ਗੁਰਦਾਸਪੁਰ  ਲੋਕ ਸਭਾ ਸੀਟ ਲਈ ਹੋਣ ਵਾਲੇ ਜ਼ਿਮਨੀ ਚੋਣਾਂ ਸਬੰਧੀ ਨੋਟੀਫੀਕੇਸ਼ਨ ਅੱਜ ਜਾਰੀ ਹੋਣ ਨਾਲ ਹੀ ਨਾਮਜਦਗੀਆਂ ਦਾਖਲ ਕਰਨ ਦਾ ਅਮਲ ਵੀ ਸ਼ੁਰੂ ਹੋ ਗਿਆ। ਨਾਮਜਦਗੀ ਪੱਤਰ ਦਾਖਲ ਕਰਨ ਦੇ ਪਹਿਲੇ ਦਿਨ ਕਿਸੇ ਵੀ ਉਮਦਿਵਾਰ ਵੱਲੋਂ ਕਾਗਜ ਦਾਖਲ ਨਹੀਂ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ  ਦਫਤਰ, ਮੁੱਖ ਚੋਣ ਅਫਸਰ ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਮਿਤੀ 15 ਸਤੰਬਰ 2017 ਦਿਨ ਸ਼ੁੱਕਰਵਾਰ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣਾਂ ਲਈ ਨਾਮਜਦਗੀਆਂ ਪੱਤਰ ਦਾਖਲ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਨਾਮਜਦਗੀ ਸਬੰਧੀ ਪੱਤਰ ਸਵੇਰੇ 11:00 ਵਜੇਂ ਤੋਂ ਲੈ ਕੇ  ਬਾਦ ਦੁਪਹਿਰ 3 ਵਜੇ ਤੱਕ ਰੀਟਰਨਿੰਗ ਅਫਸਰ ਦਾਖਲ ਕੀਤੇ ਜਾ ਸਕਦੇ ਹਨ । ਉਨ੍ਹਾਂ ਕਿਹਾ ਕਿ ਨਾਮਜਦਗੀ ਦਾਖਲ ਕਰਨ ਦੀ ਆਖਰੀ ਤਰੀਕ 22 ਸਤੰਬਰ 2017 ਦਿਨ ਸ਼ੁਕਰਵਾਰ ਹੈ ਜਦਕਿ ਨਾਮਜਦਗੀ ਕਾਗਜਾਂ ਦੀ ਪੜਤਾਲ ਮਿਤੀ 25 ਸਤੰਬਰ 2017 ਦਿਨ ਸੋਮਵਾਰ ਨੂੰ ਹੋਵੇਗੀ। ਬੁਲਾਰੇ ਨੇ ਦੱਸਿਆ ਕਿ ਨਾਮਜਦਗੀ ਪੱਤਰ ਵਾਪਸ ਲੈਣ ਦੀ  ਅੰਤਿਮ ਮਿਤੀ 27 ਸਤੰਬਰ 2017 ਦਿਨ ਬੁੱਧਵਾਰ ਹੈ  ਅਤੇ ਮਿਤੀ 11 ਅਕਤੂਬਰ 2017 ਦਿਨ ਬੁਧਵਾਰ ਨੂ
ਗੁਰਦਾਸਪੁਰ ਪਾਰਲੀਮੈਂਟ ਦੀ ਜਿਮਨੀ ਚੋਣ ਸਬੰਧੀ ਮੀਟਿੰਗ 18 ਸਤੰਬਰ ਨੂੰ

ਗੁਰਦਾਸਪੁਰ ਪਾਰਲੀਮੈਂਟ ਦੀ ਜਿਮਨੀ ਚੋਣ ਸਬੰਧੀ ਮੀਟਿੰਗ 18 ਸਤੰਬਰ ਨੂੰ

Chandigarh, Election 2017, Gurdaspur, Latest News
ਚੰਡੀਗੜ੍ਹ, 13 ਸਤੰਬਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਗੁਰਦਾਸਪੁਰ ਪਾਰਲੀਮੈਂਟ ਦੀ ਜਿਮਨੀ ਚੋਣ ਦੀ ਤਿਆਰੀ ਅਤੇ ਮੌਜੂਦਾ ਰਾਜਨੀਤਕ ਸਥਿਤੀ ਤੇ ਵਿਚਾਰ ਕਰਨ ਵਾਸਤੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ 18 ਸਤੰਬਰ ਨੂੰ ਸ਼ਾਮ 4 ਵਜੇ ਪਾਰਟੀ ਦੇ ਮੁੱਖ ਦਫਤਰ, ਚੰਡੀਗੜ੍ਹ ਵਿਖੇ ਬੁਲਾਉਣ ਦਾ ਫੈਸਲਾ ਕੀਤਾ ਹੈ। ਅੱਜ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸਾਰੀ ਚੋਣ ਦੀ ਰੂਪਰੇਖਾ ਅਤੇ ਵੱਖ-ਵੱਖ ਜ਼ਿਲਿਆਂ ਦੇ ਆਗੁਆਂ ਦੀਆਂ ਡਿਊਟੀਆਂ ਲਗਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਉਪਰੰਤ ਪਾਰਟੀ ਦੀ ਕੋਰ ਕਮੇਟੀ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵੀ ਇੱਕ ਸਾਂਝੀ ਮੀਟਿੰਗ ਕਰਕੇ ਸਾਰੀ ਤਜਵੀਜ਼ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅੱਜ ਵੀ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਸੀਨੀਅਰ ਆਗੂਆਂ ਸ. ਬਿਕਰਮ ਸਿੰਘ ਮਜੀਠੀਆ, ਸ. ਮਹੇਸਇੰਦਰ ਸਿੰਘ ਗਰੇਵਾਲ, ਸ. ਨਿਰਮਲ ਸਿੰਘ ਕਾਹਲੋਂ, ਸ. ਸੁੱਚਾ ਸਿੰਘ ਲੰਗਾਹ, ਸ. ਗੁਰਬਚਨ ਸਿੰਘ ਬੱਬੇਹ
ਗੁਰਦਾਸਪੁਰ ਦੀ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ 11 ਅਕਤੂਬਰ ਨੂੰ

ਗੁਰਦਾਸਪੁਰ ਦੀ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ 11 ਅਕਤੂਬਰ ਨੂੰ

ਚੰਡੀਗੜ੍ਹ, 12 ਸਤੰਬਰ- ਭਾਰਤੀ ਚੋਣ ਕਮਿਸ਼ਨ ਨੇ ਅੱਜ ਲੋਕ ਸਭਾ ਹਲਕਾ ਗੁਰਦਾਸਪੁਰ-1 ਦੀ ਜ਼ਿਮਨੀ ਚੋਣ ਕਰਵਾਉਣ ਸਬੰਧੀ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫਤਰ ਮੁੱਖ ਚੋਣ ਅਫਸਰ, ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਇਸ ਜ਼ਿਮਨੀ ਚੋਣ ਸਬੰਧੀ ਨੋਟੀਫਿਕੇਸ਼ਨ ਮਿਤੀ 15 ਸਤੰਬਰ, 2017 ਨੂੰ ਕੀਤੀ ਜਾਵੇਗੀ ਅਤੇ ਨਾਮਜ਼ਦਗੀਆਂ ਦਾਖਲ ਕਰਨ ਦੀ ਅੰਤਿਮ ਮਿਤੀ 22 ਸਤੰਬਰ, 2017 ਨਿਰਧਾਰਿਤ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਮਿਤੀ 25 ਸਤੰਬਰ, 2017 ਨੂੰ ਕੀਤੀ ਜਾਵੇਗੀ ਜਦਕਿ ਕਾਗਜ ਵਾਪਸ ਲੈਣ ਦੀ ਅੰਤਿਮ ਮਿਤੀ 27 ਸਤੰਬਰ, 2017 ਮਿੱਥੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਮਿਤੀ 11 ਅਕਤੂਬਰ, 2017 ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਅਤੇ ਨਤੀਜੇ ਦਾ ਐਲਾਨ ਮਿਤੀ 15 ਅਕਤੂਬਰ, 2017 ਨੂੰ ਕੀਤਾ ਜਾਵੇਗਾ। ਜਿਮਨੀ ਚੋਣ ਦੇ ਮੱਦੇਨਜ਼ਰ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿਆਂ ਵਿੱਚ ਤੁਰੰਤ ਪ੍ਰਭਾਵ ਨਾਲ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
ਕਾਂਗਰਸ ਨੇ 77 ਸੀਟਾਂ ਜਿੱਤੀਆਂ ਆਪ ਨੇ 22 ਤੇ ਅਕਾਲੀ ਦਲ ਨੇ 18

ਕਾਂਗਰਸ ਨੇ 77 ਸੀਟਾਂ ਜਿੱਤੀਆਂ ਆਪ ਨੇ 22 ਤੇ ਅਕਾਲੀ ਦਲ ਨੇ 18

Breaking News, Chandigarh, Election 2017, Punjabi
ਚੰਡੀਗੜ੍ਹ, 11 ਮਾਰਚ : ਪੰਜਾਬ ਵਿਧਾਨ ਸਭਾ ਚੋਣਾਂ 2017, ਜਿਸ ਵਿੱਚ ਪਹਿਲੀ ਵਾਰ ਤਿਕੋਣਾਂ ਮੁਕਾਬਲਾਂ ਦੇਖਣ ਨੂੰ ਮਿਲ ਰਿਹਾ ਸੀ ਵਿੱਚ 77 ਸੀਟਾਂ ਨਾਲ ਕਾਂਗਰਸ ਪਾਰਟੀ ਨੂੰ ਸਪਸ਼ਟ ਬਹੁਮਤ ਹਾਸਿਲ ਹੋਇਆ ਹੈ ਜਦ ਕਿ ਪੰਜਾਬ ਦੀ ਰਾਜਨੀਤੀ ਵਿੱਚ ਪਹਿਲੀ ਵਾਰ ਕਿਸਮਤ ਅਜਮਾ ਰਹੀ ਆਮ ਆਦਮੀ ਪਾਰਟੀ ਸਿਰਫ਼ 20 ਸੀਟਾਂ ਹੀ  ਜਿੱਤ ਸਕੀ ਜਦ ਕਿ ਸੱਤਾਧਾਰੀ ਅਕਾਲੀ ਭਾਜਪਾ ਗੱਠਜੋੜ ਨੂੰ 18 ਸੀਟਾਂ ਤੀਜਾਂ ਸਥਾਨ ਤੇ ਸੰਤੁਸ਼ਟੀ ਕਰਨੀ ਪਈ ਇਸ ਤੋਂ ਇਲਾਵਾ ਦੋ ਸੀਟਾਂ ਲੋਕ ਇਨਸਾਫ ਪਾਰਟੀ ਦੇ ਖਾਤੇ ਗਈਆਂ। ਇਸੇ ਤਰ੍ਹਾਂ ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਹੋਈ ਜਿਮਨੀ ਚੋਣ ਵਿੱਚ ਪਾਰਟੀ ਕਾਂਗਰਸ ਗੁਰਜੀਤ ਸਿੰਘ ਔਜਲਾ ਨੇ ਭਾਰਤੀ ਜਨਤਾ ਪਾਰਟੀ ਦੇ ਰਜਿੰਦਰ ਮੋਹਨ ਸਿੰਘ ਛੀਨਾਂ ਨੂੰ 1 95ਲੱਖ ਵੋਟਾਂ ਨਾਲ ਹਰਾਇਆ। ਅੱਜ ਆਏ ਚੋਣ ਨਤੀਜਿਆਂ ਵਿੱਚ ਜਿਹੜੇ ਪ੍ਰਮੁੱਖ ਜੇਤੂਆਂ ਵਿੱਚ ਕਾਂਗਰਸ ਪਾਰਟੀ ਦੇ ਪਟਿਆਲੇ ਤੋਂ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ, ਸ੍ਰੋਮਣੀ ਅਕਾਲੀ ਦਲ ਦੇ ਸ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ,  ਸ੍ਰੋਮਣੀ ਅਕਾਲੀ ਦਲ ਦੇ ਸ  ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ, ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਨਵਜ
ਮਾਝੇ ‘ਚ ਕਾਂਗਰਸ ਵਲੋਂ ਹੂਝਾ ਫੇਰ ਜਿੱਤ :25 ਸੀਟਾਂ ਤੋਂ 22 ਤੇ ਕਾਂਗਰਸ ਦੋ ਤੇ ਅਕਾਲੀ ਅਤੇ ਭਾਜਪਾ ਨੂੰ ਇਕ ਸੀਟ ਮਿਲੀ

ਮਾਝੇ ‘ਚ ਕਾਂਗਰਸ ਵਲੋਂ ਹੂਝਾ ਫੇਰ ਜਿੱਤ :25 ਸੀਟਾਂ ਤੋਂ 22 ਤੇ ਕਾਂਗਰਸ ਦੋ ਤੇ ਅਕਾਲੀ ਅਤੇ ਭਾਜਪਾ ਨੂੰ ਇਕ ਸੀਟ ਮਿਲੀ

Amritsar Sahib, Election 2017, General News
ਰਾਜਨ ਮਾਨ ਅੰਮ੍ਰਿਤਸਰ, 11 ਮਾਰਚ:  ਮਾਝੇ 'ਚ ਕਾਂਗਰਸ ਵਲੋਂ ਹੂਝਾ ਫੇਰ ਜਿੱਤ ਪ੍ਰਾਪਤ ਕਰਕੇ 25 ਸੀਟਾਂ ਤੋਂ 22 ਤੇ ਆਪਣਾ ਕਬਜ਼ਾ ਅਜਮਾਇਆ ਗਿਆ ਜਦਕਿ ਅਕਾਲੀ ਦਲ ਦੋ ਅਤੇ ਭਾਜਪਾ ਇਕ ਸੀਟ ਤੇ ਸਿਮਟ ਕੇ ਰਹਿ ਗਏ । ਪੰਜਾਬ ਚ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਆਪ ਦਾ ਖਾਤਾ ਵੀ ਨਾ ਖੁੱਲਾ।  ਹਲਕਾ ਅਜਨਾਲਾ ਤੋਂ ਕਾਂਗਰਸ ਦੇ ਉਮੀਦਵਾਰ ਸ੍ਰ ਹਰਪ੍ਰਤਾਪ ਸਿੰਘ 18713 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਇਥੋਂ ਸ੍ਰ ਹਰਪ੍ਰਤਾਪ ਸਿੰਘ ਨੂੰ 61378, ਅਕਾਲੀ ਦਲ ਦੇ ਉਮੀਦਵਾਰ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ 42665 ਅਤੇ ਆਪ ਦੇ ਉਮੀਦਵਾਰ ਰਾਜਪ੍ਰੀਤ ਸਿੰਘ ਨੂੰ 12749 ਵੋਟਾਂ ਮਿਲੀਆਂ। ਇਸ ਹਲਕੇ ਵਿੱਚ ਲੋਕਾਂ ਨੇ ਨੋਟਾ ਨੂੰ 641 ਵੋਟਾਂ ਪਈਆਂ।  ਹਲਕਾ ਰਾਜਾਸਾਂਸੀ ਤੋਂ ਕਾਂਗਰਸ ਦੇ ਉਮੀਦਵਾਰ ਸੁਖਬਿੰਦਰ ਸਿੰਘ ਸਰਕਾਰੀਆ 5727 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਇਥੋਂ ਸ੍ਰ ਸੁਖਬਿੰਦਰ ਸਿੰਘ ਸਰਕਾਰੀਆ ਨੂੰ 59628, ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੀਰ ਸਿੰਘ ਲੋਪੋਕੇ ਨੂੰ 53901 ਅਤੇ ਆਪ ਦੇ ਉਮੀਦਵਾਰ ਜਗਜੋਤ ਸਿੰਘ ਢਿਲੋਂ ਨੂੰ 13213 ਵੋਟਾਂ ਮਿਲੀਆਂ। ਇਸ ਹਲਕੇ ਵਿੱਚ ਲੋਕਾਂ ਨੇ ਨੋਟਾ ਨੂੰ 917 ਵੋਟਾ
ਤਿੰਨੋ ਹਲਕਿਆਂ ‘ਚ ਬਣਾਏ ਗਏ 486ਪੋਲਿੰਗ ਸਟੇਸ਼ਨ, 129 ਸੰਵੇਦਨਸ਼ੀਲਅਤੇ 1 ਅਤਿ ਸੰਵੇਦਨਸ਼ੀਲ 

ਤਿੰਨੋ ਹਲਕਿਆਂ ‘ਚ ਬਣਾਏ ਗਏ 486ਪੋਲਿੰਗ ਸਟੇਸ਼ਨ, 129 ਸੰਵੇਦਨਸ਼ੀਲਅਤੇ 1 ਅਤਿ ਸੰਵੇਦਨਸ਼ੀਲ 

Barnala, Election 2017
ਬਰਨਾਲਾ,(ਰਕੇਸ ਕਮਾਰ ਗੋਇਲ):ਜ਼ਿਲ•ਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਅਮਰ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂਦੱਸਿਆ ਕਿ ਜ਼ਿਲ•ੇ ਦੇ ਤਿੰਨੋ ਵਿਧਾਨ ਸਭਾ ਹਲਕਿਆਂ ਵਿੱਚ 4ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਜ਼ਿਲ•ਾ ਪ੍ਰਸ਼ਾਸਨ ਵੱਲੋਂਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।  ਉਨ•ਾਂ ਕਿਹਾ ਕਿਵਿਧਾਨ ਸਭਾ ਚੋਣਾਂ ਨੂੰ ਅਮਨ-ਅਮਾਨ, ਸ਼ਾਂਤੀਪੂਰਵਕ ਅਤੇ ਪਾਰਦਰਸ਼ੀਢੰਗ ਨਾਲ ਨੇਪਰੇ ਚਾੜ•ਨ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀਹਦਾਇਤਾਂ ਦੀ ਇੰਨਬਿੰਨ ਪਾਲਣਾ ਯਕੀਨੀ ਬਣਾਈ ਗਈ ਹੈ। ਉਨ•ਾਂ ਦੱਸਿਆ ਕਿ ਜ਼ਿਲ•ੇ ਦੇ ਤਿੰਨੋ ਵਿਧਾਨ ਸਭਾ ਹਲਕਿਆਂਵਿੱਚ 4 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਦੇ ਮੱਦੇਨਜ਼ਰ 486 ਪੋਲਿੰਗਸਟੇਸ਼ਨ ਬਣਾਏ ਗਏ ਹਨ।  ਇੰਨ•ਾਂ ਵਿਚੋਂ ਵਿਧਾਨ ਸਭਾ ਹਲਕਾ102 ਭਦੌੜ ਵਿੱਚ 159 ਪੋਲਿੰਗ ਸਟੇਸ਼ਨ, ਹਲਕਾ 103-ਬਰਨਾਲਾਵਿੱਚ 164 ਅਤੇ ਹਲਕਾ 104-ਮਹਿਲ ਕਲਾਂ ਵਿੱਚ 163 ਪੋਲਿੰਗਸਟੇਸ਼ਨ ਬਣਾਏ ਗਏ ਹਨ। ਉਨ•ਾਂ ਦੱਸਿਆ ਕਿ ਹਲਕਾ 102ਭਦੌੜ ਵਿੱਚ 40 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਅਤੇ 1 ਪੋਲਿੰਗ ਅਤਿਸੰਵੇਦਨਸ਼ੀਲ ਹੈ, ਹਲਕਾ 103-ਬਰਨਾਲਾ ਵਿੱਚ 40 ਪੋਲਿੰਗ ਸਟੇਸ਼ਨਸੰਵੇਦਨਸ਼ੀਲ ਹਨ ਅਤੇ ਹਲਕਾ 104-ਮਹਿਲ