best platform for news and views

Tarantaran

ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਵੱਲੋਂ ਵਿਕਾਸ ਕੰਮਾਂ ਚ ਢਿੱਲ ਦੇ ਕਾਰਨ ਲੋਕ ਡਾਢੇ ਔਖੇ

ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਵੱਲੋਂ ਵਿਕਾਸ ਕੰਮਾਂ ਚ ਢਿੱਲ ਦੇ ਕਾਰਨ ਲੋਕ ਡਾਢੇ ਔਖੇ

Hot News of The Day, Tarantaran
ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਵੱਲੋਂ ਵੱਖ ਵੱਖ ਵਾਰਡਾਂ ਅੰਦਰ ਕਰਵਾਏ ਜਾ ਰਹੇ ਗਲੀਆਂ ਨਾਲੀਆਂ ਬਣਾਉਣ ਦੇ ਵਿਕਾਸ ਕੰਮਾਂ ਵਿੱਚ ਹੋ ਰਹੀ ਦੇਰੀ ਦੇ ਕਾਰਨ ਲੋਕਾਂ ਨੂੰ ਘਰਾਂ ਚ ਆਉਣ ਜਾਣ ਲਈ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ,ਜਿਸ ਦੇ ਕਾਰਨ ਕਸਬਾ ਵਾਸੀ ਭਾਰੀ ਪ੍ਰੇਸ਼ਾਨ ਹਨ ! ਨਗਰ ਪੰਚਾਇਤ ਭਿੱਖੀਵਿੰਡ ਦੇ ਖੇਮਕਰਨ ਰੋਡ ਸਥਿੱਤ ਕੱਕੜ ਮੁਹੱਲਾ ਵਿੱਚ ਬਣ ਰਹੀ ਗਲੀ ਤੋਂ ਡਾਢੇ ਪ੍ਰੇਸ਼ਾਨ ਮੁਹੱਲਾ ਨਿਵਾਸੀਆਂ ਨੇ ਮਹਿਕਮਾ ਸਥਾਨਕ ਸਰਕਾਰ ਵਿਭਾਗ ਪੰਜਾਬ ਪਾਸੋਂ ਜ਼ੋਰਦਾਰ ਮੰਗ ਕਰਦਿਆਂ ਗਲੀ ਨੂੰ ਤੁਰੰਤ ਮੁਕੰਮਲ ਕਰਨ ਲਈ ਆਖਿਆ ! ਇਸ ਮਸਲੇ ਸਬੰਧੀ ਸੰਬੰਧਤ ਠੇਕੇਦਾਰ ਟਹਿਲਬੀਰ ਸਿੰਘ ਨੇ ਕਿਹਾ ਕਿ ਗਲੀ ਵਿੱਚ ਬਣੀਆਂ ਗੈਰਕਾਨੂੰਨੀ ਗਰਕੀਆਂ ਦੇ ਕਾਰਨ ਦੇਰੀ ਹੋ ਰਹੀ ਹੈ ,ਸਾਡੀ ਤਾਂ ਕੋਸ਼ਿਸ਼ ਹੈ ਜਲਦੀ ਤੋਂ ਜਲਦੀ ਗਲੀ ਨੂੰ ਬਣਾ ਕੇ ਮੁਹੱਲਾ ਵਾਸੀਆਂ ਨੂੰ ਰਾਹਤ ਦਿੱਤੀ ਜਾਵੇ ! ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇ :-ਗੁਲਸ਼ਨ ਅਲਗੋਂ ਸਮਾਜ ਸੇਵੀ ਜਥੇਬੰਦੀ ਰੰਗਲਾ ਪੰਜਾਬ ਫਰੈਂਡਜ਼ ਕਲੱਬ ਭਿੱਖੀਵਿੰਡ ਦੇ ਆਗੂ ਗੁਲਸ਼ਨ ਅਲਗੋਂ , ਹੈਪੀ ਸੰਧੂ ਨੇ ਸਾਂਝੇ ਬ
ਰੇਲ ਰੋਕੂ ਪ੍ਰੋਗਰਾਮ ਨੂੰ ਅਸਫਲ ਬਣਾਉਣ ਲਈ ਪੁਲੀਸ ਨੇ 33 ਕਿਸਾਨਾ ਨੂੰ ਲਿਆ ਹਿਰਾਸਤ ਚ

ਰੇਲ ਰੋਕੂ ਪ੍ਰੋਗਰਾਮ ਨੂੰ ਅਸਫਲ ਬਣਾਉਣ ਲਈ ਪੁਲੀਸ ਨੇ 33 ਕਿਸਾਨਾ ਨੂੰ ਲਿਆ ਹਿਰਾਸਤ ਚ

Hot News of The Day, Tarantaran
ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ ਕਿਸਾਨ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਹਾਈਕਮਾਂਡ ਵੱਲੋਂ ਰੇਲ ਰੋਕੋ ਪ੍ਰੋਗਰਾਮ ਹੇਠ ਦਿੱਤੇ ਆਦੇਸ਼ ਤੇ ਰੇਲਵੇ ਸਟੇਸ਼ਨਾ ਤੇ ਪਹੁੰਚਣ ਦਾ ਸੱਦਾ ਦਿੱਤਾ ਗਿਆ ,ਉੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਪ੍ਰੋਗਰਾਮ ਨੂੰ ਅਸਫਲ ਬਣਾਉਣ ਲਈ ਵੀ ਸੁਰੱਖਿਆ ਦੇ ਕਰੜੇ ਪ੍ਰਬੰਧ ਕਰਕੇ ਪੁਲਿਸ ਪ੍ਰਸ਼ਾਸਨ ਵੱਲੋਂ ਥਾਂ ਥਾਂ ਨਾਕੇਬੰਦੀ ਕੀਤੀ ਹੋਈ ਸੀ ਤਾਂ ਜੋ ਇਸ ਪ੍ਰੋਗਰਾਮ ਨੂੰ ਅਸਫਲ ਬਣਾਇਆ ਜਾ ਸਕੇ ! ਪੁਲਿਸ ਜ਼ਿਲ੍ਹਾ ਤਰਨਤਾਰਨ ਦੇ ਮੁਖੀ ਐੱਸ ਐੱਸ ਪੀ ਧਰੁਵ ਦਹੀਆ ,ਡਿਪਟੀ ਸੁਪਰਡੈਂਟ ਰਾਜਬੀਰ ਸਿੰਘ ਭਿੱਖੀਵਿੰਡ ਦੀਆਂ ਹਦਾਇਤਾਂ ਤੇ ਕਾਰਵਾਈ ਕਰਦੇ ਐੱਸ ਐੱਚ ਓ ਹਰਚੰਦ ਸਿੰਘ ਨੇ ਪੁਲਿਸ ਦੀ ਸਹਾਇਤਾ ਨਾਲ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਚਰਨ ਸਿੰਘ ਬੈਂਕਾਂ ਸਮੇਤ 33 ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਸਥਿਤੀ ਤੇ ਕੜੀ ਨਜ਼ਰ ਰੱਖੀ ਜਾ ਰਹੀ ਸੀ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ ! ਹਿਰਾਸਤ ਚ ਲਏ ਗਏ ਕਿਸਾਨਾਂ ਸਬੰਧੀ ਗੱਲ ਕਰਦਿਆਂ ਐਸ ਐਚ ਓ ਹਰਚੰਦ ਸਿੰਘ ਨੇ ਕਿਹਾ ਕੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਤੇ ਕਾਨੂੰਨ ਦੀ ਸਥਿਤੀ ਨੂੰ ਬਰਕ
ਅਦਾਲਤ ਵੱਲੋਂ ਨੋਟਿਸ ਜਾਰੀ ਕਰਨ ਨਾਲ ਸਿੱਖ ਕੌਮ ਨੂੰ ਇਨਸਾਫ ਦੀ ਆਸ ਬੱਝੀ : ਜਥੇਦਾਰ ਹਰਪਾਲ ਸਿੰਘ ਬਲ੍ਹੇਰ

ਅਦਾਲਤ ਵੱਲੋਂ ਨੋਟਿਸ ਜਾਰੀ ਕਰਨ ਨਾਲ ਸਿੱਖ ਕੌਮ ਨੂੰ ਇਨਸਾਫ ਦੀ ਆਸ ਬੱਝੀ : ਜਥੇਦਾਰ ਹਰਪਾਲ ਸਿੰਘ ਬਲ੍ਹੇਰ

Latest News, Tarantaran
ਭਿੱਖੀਵਿੰਡ 26 ਨਵੰਬਰ (ਜਗਮੀਤ ਸਿੰਘ)-ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਪੁਰਾਤਨ ਵਿਰਾਸਤ ਦਰਸ਼ਨੀ ਡਿਉੜੀ ਨੂੰ ਐਸ.ਜੀ.ਪੀ.ਸੀ ਵੱਲੋਂ ਸੋਚੀ-ਸਮਝੀ ਸਾਜ਼ਿਸ ਹੇਠ ਕਾਰ ਸੇਵਾ ਵਾਲੇ ਬਾਬਿਆਂ ਕੋਲੋਂ ਢਹਿ-ਢੇਰੀ ਕਰਨ ਖਿਲਾਫ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਵੱਲੋਂ ਕਾਨੂੰਨੀ ਸਲਾਹਕਾਰ ਐਡਵੋਕੇਟ ਰੰਜਨ ਲਖਨਪਾਲ ਰਾਂਹੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਦਾਇਰ ਕੀਤੀ ਪੁਟੀਸ਼ਨ ‘ਤੇ ਸੁਣਵਾਈ ਕਰਦਿਆਂ ਨੋਟਿਸ ਜਾਰੀ ਕਰਨ ਨਾਲ ਸਿੱਖ ਕੌਮ ਨੂੰ ਇਨਸਾਫ ਦੀ ਆਸ ਦਿਖਾਈ ਦੇਣ ਲੱਗੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਜਨਰਲ ਸਕੱਤਰ ਜਥੇਦਾਰ ਹਰਪਾਲ ਸਿੰਘ ਬਲ੍ਹੇਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਹਮੇਸ਼ਾ ਸਿੱਖ ਕੌਮ ਲਈ ਆਵਾਜ ਬੁਲੰਦ ਕੀਤੀ ਹੈ ਅਤੇ ਕੌਮ ਨੂੰ ਉਹਨਾਂ ‘ਤੇ ਮਾਣ ਹੈ। ਉਹਨਾਂ ਨੇ ਪ੍ਰਧਾਨ ਸਿਮਰਜੀਤ ਸਿੰਘ ਮਾਨ, ਐਡਵੋਕੇਟ ਰੰਜਨ ਲਖਨਪਾਲ ਦਾ ਧੰਨਵਾਦ ਕਰਦਿਆਂ ਕਿਹਾ ਹੱਕ-ਸੱਚ ਦੀ ਲੜ੍ਹਾਈ ਨੂੰ ਜਿੱਤਣ ਲਈ ਸਮਾਂ ਤਾਂ ਭਾਂਵੇ ਲੱਗ ਜਾਂਦਾ ਹੈ,
ਪੰਜਾਬ ਸਰਕਾਰ ਆਵਾਰਾ ਗਊਆਂ ਤੇ ਢੱਠਿਆਂ ਦਾ ਕਰੇ ਹੱਲ:- ਗੁਲਸ਼ਨ ਅਲਗੋਂ

ਪੰਜਾਬ ਸਰਕਾਰ ਆਵਾਰਾ ਗਊਆਂ ਤੇ ਢੱਠਿਆਂ ਦਾ ਕਰੇ ਹੱਲ:- ਗੁਲਸ਼ਨ ਅਲਗੋਂ

Latest News, Tarantaran
ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ ਸੜਕਾਂ ਤੇ ਦਿਨ ਰਾਤ ਅਵਾਰਾ ਘੁੰਮਦੇ ਪਸ਼ੂ ਜੋ ਸੜਕੀ ਹਾਦਸਿਆਂ ਨੂੰ ਸੱਦਾ ਦੇ ਕੇ ਕਈਆਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਚੁੱਕੇ ਹਨ , ਜਦੋਂ ਕਿ ਪ੍ਰਸ਼ਾਸਨ ਸਭ ਕੁਝ ਦੇਖਣ ਦੇ ਬਾਵਜੂਦ ਵੀ ਅੱਖਾਂ ਬੰਦ ਕਰਕੇ ਬੈਠਾ ਹੋਇਆ ਹੈ ! ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਆਵਾਰਾ ਗਊਆਂ ਦੀ ਸਾਂਭ ਸੰਭਾਲ ਲਈ ਜਨਤਾ ਤੇ ਗਊ ਸੈੱਸ ਟੈਕਸ ਇਸ ਲਈ ਲਾਇਆ ਹੋਇਆ ਹੈ ਕਿ ਇਨ੍ਹਾਂ ਆਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਕੀਤੀ ਜਾ ਸਕੇ ਤੇ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਾਇਆ ਜਾ ਸਕੇ ! ਪਰ ਇਹ ਸਭ ਕੁਝ ਕਿਉਂ ਹੋ ਰਿਹਾ ਹੈ ਕਿ ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਹੀਂ ,ਤੇ ਨਾ ਹੀ ਸਰਕਾਰ ਨੂੰ ਕੁਝ ਕਹਿਣ ਜੋਗੇ ਹਨ ! ਇਸ ਗੰਭੀਰ ਸਮੱਸਿਆ ਤੇ ਚਿੰਤਤ ਸਮਾਜ ਸੇਵੀ ਸੰਸਥਾ ਰੰਗਲਾ ਪੰਜਾਬ ਫਰੈਂਡਜ਼ ਕਲੱਬ ਭਿੱਖੀਵਿੰਡ ਦੇ ਆਗੂਆਂ ਗੁਲਸ਼ਨ ਅਲਗੋਂ ,ਹਰਜਿੰਦਰ ਸਿੰਘ ਭਿੱਖੀਵਿੰਡ ,ਹੈਪੀ ਸੰਧੂ , ਗੁਰਜੰਟ ਸਿੰਘ ਕਲਸੀ ,ਅਸ਼ਵਨੀ ਕੁਮਾਰ ,ਜੋਗਿੰਦਰ ਸਿੰਘ ਡੱਲ , ਬਿੱਟੂ ਦਿਆਲਪੁਰੀਆ ਆਦਿ ਨੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧਿਆਨ ਇਹਨ੍ਹਾਂ ਅਵਾਰਾ ਪਸ਼ੂਆਂ ਵੱਲ ਦਿਵਾਉਂਦਿਆਂ ਠੋਸ ਕਦਮ ਚੁੱਕੇ ਜਾਣ ਦੀ ਮੰਗ
ਵਿਰੋਧੀ ਧਿਰ ਨੇਤਾ ਦੀ ਹਲਕਾ ਖੇਮਕਰਨ ਫੇਰੀ ਸਬੰਧੀ ਲੋਕਾਂ ਚ ਉਤਸ਼ਾਹ

ਵਿਰੋਧੀ ਧਿਰ ਨੇਤਾ ਦੀ ਹਲਕਾ ਖੇਮਕਰਨ ਫੇਰੀ ਸਬੰਧੀ ਲੋਕਾਂ ਚ ਉਤਸ਼ਾਹ

Breaking News, Tarantaran
ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ, ਆਮ ਆਦਮੀ ਪਾਰਟੀ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਸੁਚੱਜੇ ਢੰਗ ਨਾਲ ਭੂਮਿਕਾ ਨਿਭਾ ਰਹੇ ਹਰਪਾਲ ਸਿੰਘ ਚੀਮਾ ਦੀ ਵਿਧਾਨ ਸਭਾ ਹਲਕਾ ਖੇਮਕਰਨ ਦੀ 28 ਨਵੰਬਰ ਦੀ ਫ਼ੇਰੀ ਨੂੰ ਲੈ ਕੇ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਗੁਰਦੇਵ ਸਿੰਘ ਲਾਖਣਾ ,ਬਲਜੀਤ ਸਿੰਘ ਖਹਿਰਾ, ਜਸਬੀਰ ਸਿੰਘ ਸੁਰਸਿੰਘ ,ਥਾਣੇਦਾਰ ਹਰੀ ਸਿੰਘ ਆਦਿ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕੇ ਹਰਪਾਲ ਸਿੰਘ ਚੀਮਾ ਵਿਧਾਨ ਸਭਾ ਹਲਕਾ ਖੇਮਕਰਨ ਦੇ ਵੱਖ ਵੱਖ ਪਿੰਡਾਂ ਬੈਂਕਾਂ , ਵਾਂ ਤਾਰਾ ਸਿੰਘ ,ਲਾਖਣਾ ,ਖੇਮਕਰਨ ਆਦਿ ਪਿੰਡਾ ਵਿੱਚ ਪਾਰਟੀ ਆਗੂਆਂ ਨਾਲ ਮੁਲਾਕਾਤ ਕਰਨਗੇ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਗਹਿਰਾਈ ਨਾਲ ਸੁਣਨਗੇ ਤਾਂ ਜੋ ਸਰਹੱਦੀ ਲੋਕਾਂ ਦੀ ਆਵਾਜ਼ ਨੂੰ ਪੰਜਾਬ ਵਿਧਾਨ ਸਭਾ ਵਿੱਚ ਉਠਾਇਆ ਜਾ ਸਕੇ ਤੇ ਲੋਕ ਮਸਲਿਆਂ ਦਾ ਹੱਲ ਹੋ ਸਕੇ ! ਗੁਰਦੇਵ ਲਾਖਣਾ ਨੇ ਇਹ ਵੀ ਕਿਹਾ ਕਿ ਸਰਦਾਰ ਚੀਮਾ ਦਾ ਲੰਚ ਪ੍ਰੋਗਰਾਮ ਪਿੰਡ ਲਾਖਣਾ ਵਿਖੇ ਬਾਅਦ ਦੁਪਹਿਰ ਦੋ ਵਜੇ
ਭਿੱਖੀਵਿੰਡ ਸ਼ਹਿਰ ਵਿੱਚ ਟਰੈਫਿਕ ਸਮੱਸਿਆ ਦਾ ਬੁਰਾ ਹਾਲ

ਭਿੱਖੀਵਿੰਡ ਸ਼ਹਿਰ ਵਿੱਚ ਟਰੈਫਿਕ ਸਮੱਸਿਆ ਦਾ ਬੁਰਾ ਹਾਲ

General News, Tarantaran
ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ ਭਿੱਖੀਵਿੰਡ ਸ਼ਹਿਰ ਵਿੱਚ ਟਰੈਫਿਕ ਸਮੱਸਿਆ ਦਾ ਇੰਨਾ ਬੁਰਾ ਹਾਲ ਕਿ ਜੇਕਰ ਕਿਸੇ ਮਰੀਜ਼ ਨੂੰ ਭਿੱਖੀਵਿੰਡ ਸ਼ਹਿਰ ਤੋਂ ਦੂਸਰੇ ਸ਼ਹਿਰ ਲਿਜਾਣਾ ਹੋਵੇ ਜਾ ਸਾਡੀਆਂ ਸੁਰੱਖਿਆ ਸੈਨਾਵਾਂ ਨੂੰ ਮੁਸ਼ਕਿਲ ਵੇਲੇ ਬਾਰਡਰ ਤੇ ਜਾਣਾ ਪਵੇ ਤਾਂ ਇਸ ਸ਼ਹਿਰ ਵਿੱਚੋਂ ਗੁਜ਼ਰਨਾ ਹੀ ਨਾਮੁਮਕਿਨ ਹੈ ! ਦੱਸਣਯੋਗ ਹੈ ਕਿ ਸੀਗਲ ਕੰਪਨੀ ਵੱਲੋਂ ਸੜਕ ਬਣਾਉਣ ਸਮੇਂ ਪਹਿਲਾਂ ਤਾਂ ਅੰਮ੍ਰਿਤਸਰ ਰੋਡ ਨਾਲੋਂ ਖੇਮਕਰਨ ਰੋਡ ਨੂੰ ਚੌੜਾ ਘੱਟ ਕਰ ਦਿੱਤੇ ਜਾਣ ਤੇ ਸ਼ਹਿਰ ਨਿਵਾਸੀਆਂ ਵਿੱਚ ਗੁੱਸੇ ਦੀ ਲਹਿਰ ਬਣੀ ਹੋਈ ਹੈ !   ਫਿਰ ਦੂਜੇ ਪਾਸੇ ਦੁਕਾਨਦਾਰਾਂ ਵੱਲੋਂ ਸੜਕਾਂ ਉੱਪਰ ਸਮਾਨ ਰੱਖੇ ਜਾਣ ਤੇ ਆਮ ਲੋਕਾਂ ਵੱਲੋਂ ਆਪਣੇ ਵਾਹਨ ਨੂੰ ਘੰਟਿਆਂ ਬੱਧੀ ਸੜਕ ਤੇ ਖੜ੍ਹੇ ਕਰ ਦਿੱਤੇ ਜਾਣ,ਰੇਹੜੀਆਂ ਵਾਲਿਆਂ ਵੱਲੋਂ ਸੜਕ ਤੇ ਰੇਹੜੀਆਂ ਖੜ੍ਹੀਆਂ ਕਰਨ ਦੇ ਕਾਰਨ ਆਮ ਲੋਕਾਂ ਵੱਲੋਂ ਸੜਕ ਵਿੱਚੋਂ ਦੀ ਗੁਜ਼ਰਨਾ ਇਨ੍ਹਾਂ ਔਖਾ ਹੋ ਚੁੱਕਾ ਹੈ ਕਿ ਬਾਜ਼ਾਰ ਵਿਚੋਂ ਸੌਦਾ ਲਿਜਾ ਕੇ ਘਰ ਜਾਣ ਲਈ ਵੀ ਸਮਾਂ ਲੱਗਦਾ ਹੈ ! ਸਮਾਜ ਸੇਵੀ ਜਥੇਬੰਦੀ ਰੰਗਲਾ ਪੰਜਾਬ ਫਰੈਂਡਜ਼ ਕਲੱਬ ਦੇ ਆਗੂਆਂ ਗੁਲਸ਼ਨ ਅਲਗੋਂ , ਹੈਪੀ ਸੰਧੂ ਨੇ ਪੰਜਾਬ
ਗੁਰਦੁਆਰਾ ਭਾਈ ਤਾਰੂ ਸਿੰਘ ਵਿਖੇ ਸਮਾਗਮ ਕਰਵਾਇਆ

ਗੁਰਦੁਆਰਾ ਭਾਈ ਤਾਰੂ ਸਿੰਘ ਵਿਖੇ ਸਮਾਗਮ ਕਰਵਾਇਆ

Latest News, Tarantaran
ਹਰਜਿੰਦਰ ਸਿੰਘ ਗੋਲਣ ਭਿੱਖੀਵਿੰਡ ਸਿੱਖ ਕੌਮ ਦੇ ਮਹਾਨ ਯੋਧੇ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਗੁਰਦੁਆਰਾ ਭਾਈ ਤਾਰੂ ਸਿੰਘ ਪੂਹਲਾ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਗਿਆ !ਸਮਾਗਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਗਏ ,ਰਾਗੀ ਜਥਿਆਂ ਵੱਲੋਂ ਰੱਬੀ ਬਾਣੀ ਦਾ ਕੀਰਤਨ ਕੀਤਾ ਗਿਆ ! ਉਪਰੰਤ ਪੰਥ ਪ੍ਰਸਿੱਧ ਪ੍ਰਚਾਰਕ ਭਾਈ ਤੇਜਪਾਲ ਸਿੰਘ ਵੱਲੋਂ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਅਮਰ ਸ਼ਹੀਦ ਭਾਈ ਤਾਰੂ ਸਿੰਘ , ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਤੇ ਚਾਨਣਾ ਪਾਉਂਦਿਆਂ ਬਾਣੀ ਤੇ ਬਾਣੇ ਨਾਲ ਜੁੜਨ ਲਈ ਆਖਿਆ ! ਇਸ ਮੌਕੇ ਪਹੁੰਚੇ ਬੀਬੀ ਕੋਲਾਂ ਭਲਾਈ ਕੇਂਦਰ ਟਰੱਸਟ ਦੇ ਸੇਵਾਦਾਰ ਭਾਈ ਹਰਮਿੰਦਰ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੰਡੇ ਬਾਟੇ ਦਾ ਅਮਰ ਛੱਕ ਕੇ ਸਿੰਘ ਸਜਣ ਤੇ ਸਮਾਜ ਭਲਾਈ ਦੇ ਕੰਮਾਂ ਚ ਵਧ ਚੜ੍ਹ ਕੇ ਹਿੱਸਾ ਲੈਣ ਤਾਂ ਜੋ ਸਰਬੱਤ ਦਾ ਭਲਾ ਹੋ ਸਕੇ ! ਇਸ ਮੌਕੇ ਪ੍ਰਸਿੱਧ ਲੇਖਕ ਮਾਸਟਰ ਗੁਰਦੇਵ ਸਿੰਘ ਨਾਰਲੀ ,ਬਾਬਾ ਦਲਜੀਤ ਸਿੰਘ ਵਿੱਕੀ ,ਬਾਬਾ ਸੁਖਵੰਤ ਸਿੰਘ ਸੋਹਲ ,ਕਸ਼ਮੀਰ ਸਿੰਘ ਪੂਹਲਾ, ਬਲਵੀਰ
ਨਗਰ ਪੰਚਾਇਤ ਭਿੱਖੀਵਿੰਡ ਕਮੇਟੀ ਨੇ ਮੱਛਰ ਮਾਰ ਦਵਾਈ ਦੀ ਕੀਤੀ ਸਪਰੇਅ 

ਨਗਰ ਪੰਚਾਇਤ ਭਿੱਖੀਵਿੰਡ ਕਮੇਟੀ ਨੇ ਮੱਛਰ ਮਾਰ ਦਵਾਈ ਦੀ ਕੀਤੀ ਸਪਰੇਅ 

Latest News, Tarantaran
ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ, ਭਿੱਖੀਵਿੰਡ ਸ਼ਹਿਰ ਵਿੱਚ ਮੱਛਰ ਦੀ ਭਾਰੀ ਭਰਮਾਰ ਹੋਣ ਕਾਰਨ ਸਮਾਜ ਸੇਵੀ ਜਥੇਬੰਦੀ ਰੰਗਲਾ ਪੰਜਾਬ ਫਰੈਂਡਜ਼ ਕਲੱਬ ਭਿੱਖੀਵਿੰਡ ਦੇ ਆਗੂਆਂ ਗੁਲਸ਼ਨ ਅਲਗੋਂ ,ਹੈਪੀ ਸੰਧੂ ,ਹਰਜਿੰਦਰ ਸਿੰਘ ਭਿੱਖੀਵਿੰਡ, ਗੁਰਜੰਟ ਸਿੰਘ ਕਲਸੀ,  ਆਦਿ ਵੱਲੋਂ ਬੀਤੇ ਦਿਨੀਂ ਕਾਰਜ ਸਾਧਕ ਅਫਸਰ ਮੈਡਮ ਸ਼ਰਨਜੀਤ ਕੌਰ ਨੂੰ ਦਫ਼ਤਰ ਭਿੱਖੀਵਿੰਡ ਵਿਖੇ ਮੱਛਰਾ ਦੀ ਸਮੱਸਿਆ ਸੰਬੰਧੀ ਜਾਣੂ ਕਰਵਾਇਆ ਗਿਆ, ਜਿਸ ਤੇ ਮੈਡਮ ਸ਼ਰਨਜੀਤ ਕੌਰ ਨੇ ਤੁਰੰਤ ਨਗਰ ਪੰਚਾਇਤ ਭਿੱਖੀਵਿੰਡ ਦੇ ਮੁਲਾਜ਼ਮ ਮਨਜੀਤ ਸਿੰਘ, ਸੁਖਪਾਲ ਸਿੰਘ, ਮਹਿੰਦਰ ਸਿੰਘ, ਨੂੰ ਨਿਰਦੇਸ਼ ਦਿੱਤੇ ਕੇ ਤੁਰੰਤ ਮੱਛਰਮਾਰ ਮਸ਼ੀਨ ਖ਼ਰੀਦ ਕਰਕੇ ਭਿੱਖੀਵਿੰਡ  ਸ਼ਹਿਰ ਵਿੱਚ ਮੱਛਰ ਦੀ ਦਵਾਈ ਦਾ ਛਿੜਕਾਅ ਕੀਤਾ ਜਾਵੇ ! ਕਾਰਜ ਸਾਧਕ ਅਫਸਰ ਮੈਡਮ ਸ਼ਰਨਜੀਤ ਕੌਰ ਦੇ ਹੁਕਮਾਂ ਇਹ ਫੁੱਲ ਚੜ੍ਹਾਉਂਦਿਆਂ ਮੁਲਾਜ਼ਮਾਂ ਵੱਲੋਂ ਵੱਖ ਵੱਖ ਵਾਰਡਾਂ ਵਿੱਚ ਦਵਾਈ ਦਾ ਛਿੜਕਾਅ ਸ਼ੁਰੂ ਕਰ ਦਿੱਤਾ ਗਿਆ ! ਮੈਡਮ ਸ਼ਰਨਜੀਤ ਕੌਰ ਦੇ ਹੁਕਮਾਂ ਤੇ ਮੱਛਰ ਮਾਰਨ ਦੀ ਕਾਰਵਾਈ ਦਾ ਸਵਾਗਤ ਕਰਦਿਆਂ ਰੰਗਲਾ ਪੰਜਾਬ ਫਰੈਂਡਜ਼ ਕਲੱਬ ਭਿੱਖੀਵਿੰਡ ਦੇ ਆਗੂ ਗੁਲਸ਼ਨ ਅਲਗੋਂ ਨੇ ਕਿਹਾ
ਸਰਕਾਰ ਦੀਆਂ ਅਪੀਲਾਂ ਦਲੀਲਾਂ ਦਾ ਕਿਸਾਨਾਂ ਤੇ ਨਹੀਂ ਹੋ ਰਿਹਾ ਅਸਰ 

ਸਰਕਾਰ ਦੀਆਂ ਅਪੀਲਾਂ ਦਲੀਲਾਂ ਦਾ ਕਿਸਾਨਾਂ ਤੇ ਨਹੀਂ ਹੋ ਰਿਹਾ ਅਸਰ 

Latest News, Tarantaran
ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ ਸੂਬਾ ਪੰਜਾਬ ਅੰਦਰ ਵੱਧ ਰਹੀਆਂ ਭਿਆਨਕ ਬਿਮਾਰੀਆਂ ਕਾਲਾ ਪੀਲੀਆ , ਮਿਆਦੀ ਬੁਖਾਰ ਆਦਿ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨ ਚਾਲਕਾਂ ਤੇ ਕਿਸਾਨਾਂ ਨੂੰ ਅਪੀਲਾਂ ,ਦਲੀਲਾਂ ਦੇ ਕੇ ਬਰੀਕੀ ਨਾਲ ਸਮਝਾਇਆ ਜਾ ਰਿਹਾ ਤੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਸੇ ਵੀ ਦੇਣ ਲਈ ਯੋਜਨਾ ਉਲੀਕੀਆਂ ਜਾ ਰਹੀਆਂ ਹਨ ਤਾਂ ਜੋ ਪ੍ਰਦੂਸ਼ਣ ਨਾਲ ਵਾਤਾਵਰਨ ਗੰਧਲਾ ਹੋਣ ਤੋਂ ਬਚ ਜਾਵੇ ਤੇ ਬਿਮਾਰੀਅਾ ਦੀ ਰੋਕਥਾਮ ਕੀਤੀ ਜਾਵੇ ! ਸਰਕਾਰ ਵੱਲੋਂ ਸਭ ਕੁਝ ਕਰਨ ਦੇ ਬਾਵਜੂਦ ਵੀ ਕਿਸਾਨਾਂ ਵੱਲੋਂ ਝੋਨੇ ਦੇ ਨਾੜ ਨੂੰ ਬਿਨਾਂ ਕਿਸੇ ਡਰ ਚਿੱਟੇ ਦਿਨ ਅੱਗ ਲਾ ਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ,ਜਦੋਂ ਕਿ ਪ੍ਰਸ਼ਾਸਨ ਦੇ ਅਧਿਕਾਰੀ ਤੇ ਕਰਮਚਾਰੀ ਸਭ ਕੁਝ ਵੇਖਣ ਦੇ ਬਾਵਜੂਦ ਵੀ ਤੁਰੰਤ ਕਾਰਵਾਈ ਕਰਨ ਦੀ ਬਜਾਏ ਚੁੱਪ ਰਹਿਣਾ ਹੀ ਬਿਹਤਰ ਸਮਝ ਰਹੇ ਹਨ ਕਿਉਂਕਿ ਨਾੜ ਨੂੰ ਅੱਗ ਲਾਉਣ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨ ਵਾਲੇ ਅਧਿਕਾਰੀਆਂ ਨੂੰ ਕਈ ਤਰ੍ਹਾਂ ਦੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ! ਕਿਸਾਨਾਂ ਵੱਲੋਂ ਲਾਈ ਜਾ ਰ
ਸਾਡੇ ਵਰਗੇ ਕਾਂਗਰਸੀਆਂ ਦੀ ਕੌਣ ਲਵੇਗਾ ਸਾਰ:-ਪ੍ਰੀਤਮ ਸੋਢੀ 

ਸਾਡੇ ਵਰਗੇ ਕਾਂਗਰਸੀਆਂ ਦੀ ਕੌਣ ਲਵੇਗਾ ਸਾਰ:-ਪ੍ਰੀਤਮ ਸੋਢੀ 

General News, Tarantaran
ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ ਜੇਕਰ ਸਾਡੇ ਵਰਗੇ ਪੁਰਾਣੇ ਕਾਂਗਰਸੀਆਂ ਦੇ ਕੰਮ ਕਾਂਗਰਸ ਸਰਕਾਰ ਵਿੱਚ ਨਹੀਂ ਹੋਣੇ ਤਾਂ ਸਾਡੇ ਗਲੀਆਂ ਮੁਹੱਲਿਆਂ ਦੀ ਕੌਣ ਸਾਰ ਲਵੇਗਾ ! ਇਹਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਧੜੱਲੇਦਾਰ ਪ੍ਰੀਤਮ ਸਿੰਘ ਸੋਢੀ ਨੇ ਆਪਣੇ ਘਰ ਨੂੰ ਜਾਂਦੀ ਹੋਈ ਗਲੀ ਦੀ ਮੰਦੀ ਹਾਲਤ ਵਿਖਾਉਂਦਿਆਂ ਕੀਤਾ ,ਤੇ ਆਖਿਆ ਕਿ ਸਾਡੇ ਵਰਗੇ ਕਾਂਗਰਸੀ ਜਿੱਥੇ ਅਕਾਲੀ ਸਰਕਾਰ ਵੇਲੇ ਆਪਣੀਆਂ ਗਲੀਆਂ ਨਾਲੀਆਂ ਨਹੀਂ ਬਣਾ ਸਕੇ ,ਉੱਥੇ ਹੁਣ ਕਾਂਗਰਸ ਸਰਕਾਰ ਦੇ ਤਿੰਨ ਸਾਲ ਦੇ ਰਾਜ ਦੌਰਾਨ ਵੀ ਸਾਡੀ ਗਲੀ ਸੀਵਰੇਜ ਤੋਂ ਸੱਖਣੀ ਦਿਖਾਈ ਦੇ ਰਹੀ ,ਸਾਡੇ ਨਾਲ ਵਿਤਕਰੇਬਾਜ਼ੀ ਦੀ ਅਹਿਮ ਨਿਸ਼ਾਨੀ ਹੈ !ਪ੍ਰੀਤਮ ਸਿੰਘ ਸੋਢੀ, ਪਰਮਜੀਤ ਸਿੰਘ ,ਗੁਰਤੇਜਪਾਲ ਸਿੰਘ,ਜਗੀਰ ਸਿੰਘ,ਆਦਿ ਮੁਹੱਲਾ ਵਾਸੀਆਂ ਨੇ ਗਲੀ ਵਿੱਚ ਸੀਵਰੇਜ ਪਾਉਣ ਦੀ ਮੰਗ ਕੀਤੀ ! ਇਸ ਮੁਸ਼ਕਿਲ ਸਬੰਧੀ ਜਦੋਂ ਨਗਰ ਪੰਚਾਇਤ ਭਿੱਖੀਵਿੰਡ ਦੇ ਪ੍ਰਧਾਨ ਕ੍ਰਿਸ਼ਨਪਾਲ ਜੱਜ ਨਾਲ ਗੱਲ ਕੀਤੀ ਤਾਂ ਕਿਹਾ ਕਿ ਸੀਵਰੇਜ ਬੋਰਡ ਵੱਲੋਂ ਸਾਰੇ ਭਿੱਖੀਵਿੰਡ ਵਿੱਚ ਸੀਵਰੇਜ ਪਾਇਆ ਜਾ ਰਿਹਾ ਹੈ,ਜਿਸ ਦਾ ਨਕਸ਼ਾ ਬਣ ਚੁੱਕਾ ਹੈ ਕੰਮ ਜਲਦੀ ਸ਼ੁਰੂ ਹੋ ਜਾਵੇਗਾ