
ਸਿੱਖਿਆ ਵਿਭਾਗ ਨੂੰ ਡਿਜੀਟਲ ਬਣਾਉਣ ਵਾਲੇ ਕੰਪਿਊਟਰ ਫੈਕਲਟੀਆਂ ਨਾਲ ਸਰਕਾਰ ਮਰਤੇਈ ਮਾਂ ਵਰਗਾ ਸਲੂਕ ਕਿਉ ਕਰ ਰਹੀ ਹੈ?
ਪਟਿਆਲਾ : ਜਿਲੇ ਦੇ ਕੰਪਿਊਟਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਹਨੀ ਗਰਗ ਨੇ ਦੱਸਿਆ ਕਿ ਸਾਲ 2004-2005 ਦੌਰਾਨ ਮਾਨਯੋਗ ਮੁੱਖ ਮੰਤਰੀ ਜੀ ਦੀ ਦੂਰ ਅੰਦੇਸ਼ੀ ਸੋਚ ਕਾਰਨ ਸਰਕਾਰੀ ਸਕੂਲਾਂ ਵਿਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਦੇਣ ਲਈ ਉੱਚ ਯੋਗਤਾ ਜਿਵੇਂ B.Sc.(IT/CS), BCA, MCA, MSC(IT/CS), B.Tech, M.Tech ਆਦਿ ਯੋਗਤਾ ਵਾਲੇ ਕੰਪਿਊਟਰ ਅਧਿਆਪਕਾਂ ਦੀ ਭਰਤੀ ਦੀ ਸ਼ੁਰੂਆਤ Rs. 3500, Rs. 4500 ਤੇ ਕੀਤੀ ਗਈ ਸੀ ਬਾਅਦ ਵਿਚ Oct-Nov, 2007 ਵਿੱਚ ਮੌਜੂਦਾ ਕਾਂਗਰਸ ਸਰਕਾਰ ਨੇ ਹੀ ਸਾਡੀ ਤਨਖ਼ਾਹ Rs. 7000 ਕੀਤੀ ਅਤੇ ਸਾਲ 2009 ਵਿੱਚ ਅਕਾਲੀ ਭਾਜਪਾ ਸਰਕਾਰ ਨੇ ਸਾਡੀ ਤਨਖ਼ਾਹ Rs.10000 ਕੀਤੀ ਸੀ । 02-12-2010 ਨੂੰ ਪੰਜਾਬ ਸਰਕਾਰ ਨੇ ਮਾਣਯੋਗ ਰਾਜਪਾਲ ਪੰਜਾਬ ਜੀ ਦੀ ਪ੍ਰਸੰਨਤਾ ਪੂਰਵਕ ਪ੍ਰਵਾਨਗੀ ਤੋਂ ਬਾਅਦ ਕੰਪਿਊਟਰ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ਦੀ ਸਿੱਖਿਆ ਸ਼ਾਖਾ-7 ਨੇ ਨੋਟੀਫਿਕੇਸ਼ਨ ਜਾਰੀ ਕੀਤਾ ਅਤੇ ਕੰਪਿਊਟਰ ਅਧਿਆਪਕਾਂ ਦੀਆਂ ਸੇਵਾਵਾਂ ਸਿੱਖਿਆ ਵਿਭਾਗ ਅਧੀਨ ਬਣੀ ਪਿਕਟਸ ਸੁਸਾਇਟੀ ਵ