best platform for news and views

Ludhiana

ਡੀ.ਜੀ.ਪੀ ਅਰੋੜਾ ਵੱਲੋਂ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਤਿੰਨ ਦਰਦਨਾਕ ਕਤਲਾਂ ਦੀ ਜਾਂਚ ਦੇ ਆਦੇਸ਼

ਡੀ.ਜੀ.ਪੀ ਅਰੋੜਾ ਵੱਲੋਂ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਤਿੰਨ ਦਰਦਨਾਕ ਕਤਲਾਂ ਦੀ ਜਾਂਚ ਦੇ ਆਦੇਸ਼

Breaking News, Ludhiana
ਲੁਧਿਆਣਾ, 4 ਅਗਸਤ : ਲੁਧਿਆਣਾ ਵਿਖੇ ਆਪਣੇ ਹੀ ਰਿਸ਼ਤੇਦਾਰ ਹੱਥੋਂ ਪੋਤੇ ਤੇ ਪੋਤੀ ਸਮੇਤ ਕਤਲ ਕੀਤੀ ਗਈ ਇਕ ਬਜ਼ੁਰਗ ਔਰਤ ਦੀ ਬੇਰਹਿਮ ਹੱਤਿਆ ਦੀ ਨਿਖੇਧੀ ਕਰਦਿਆਂ ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਹੁਕਮ ਦਿੱਤਾ ਹੈ ਕਿ ਉਹ ਇਸ ਭਿਆਨਕ ਘਟਨਾ ਦੀ ਚੰਗੀ ਤਰ•ਾਂ ਜਾਂਚ ਕਰਨ ਤਾਂ ਜੋ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਸਕੇ। ਇਕ ਬਿਆਨ ਵਿਚ ਡੀ.ਜੀ.ਪੀ ਨੇ ਕਿਹਾ ਕਿ ਲੁਧਿਆਣਾ ਪੁਲਿਸ ਨੇ ਅਪਰਾਧ ਕਰਨ ਲਈ ਵਰਤਿਆ ਗਿਆ ਇਕ ਹਥੌੜਾ ਬਰਾਮਦ ਕਰ ਲਿਆ ਹੈ ਅਤੇ ਪੁਲਿਸ ਟੀਮਾਂ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਭੇਜੀਆਂ ਗਈਆਂ ਹਨ। ਡੀ.ਜੀ.ਪੀ ਨੇ ਸਪੱਸ਼ਟ ਤੌਰ 'ਤੇ ਆਖਿਆ ਕਿ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਮਿਸਾਲੀ ਸਜ਼ਾ ਦਿਵਾਈ ਜਾਵੇਗੀ ਅਤੇ ਇਸ ਸਬੰਧ ਵਿੱਚ ਕੋਈ ਵੀ ਢਿੱਲ• ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਕਿਸਾਨ ਯੂਨੀਅਨ (ਰਜਿ:) ਦੀ ਮਹੀਨਾ ਵਾਰ ਮੀਟਿੰਗ ਹੋਈ

ਕਿਸਾਨ ਯੂਨੀਅਨ (ਰਜਿ:) ਦੀ ਮਹੀਨਾ ਵਾਰ ਮੀਟਿੰਗ ਹੋਈ

General News, Ludhiana
ਸਰਾਭਾ ਨਗਰ, ਲੁਧਿਆਣਾ:ਅੱਜ ਮਿਤੀ 08-07-2018 ਨੂੰ ਭਾਰਤੀ ਕਿਸਾਨ ਯੂਨੀਅਨ (ਰਜਿ:) ਦੀ ਮਹੀਨਾ ਵਾਰ ਮੀਟਿੰਗ ਜੱਥੇਬੰਦੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਦੀਆਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਸਰਾਭਾ ਨਗਰ, ਲੁਧਿਆਣਾ ਵਿਖੇ ਹੋਈ । ਅੱਜ ਮਿਤੀ 08-07-2018 ਨੂੰ ਭਾਰਤੀ ਕਿਸਾਨ ਯੂਨੀਅਨ (ਰਜਿ:) ਦੀ ਮਹੀਨਾ ਵਾਰ ਮੀਟਿੰਗ ਜੱਥੇਬੰਦੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਦੀਆਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਸਰਾਭਾ ਨਗਰ, ਲੁਧਿਆਣਾ ਵਿਖੇ ਹੋਈ ।  ਮੀਟਿੰਗ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਪੰਜਾਬ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਵੱਲੋ ਕਿਹਾ ਗਿਆ ਕਿ ਜੋ ਝੋਨੇ ਦਾ ਭਾਅ ਕੇਂਦਰ ਸਰਕਾਰ ਵੱਲੋ ਐਮ.ਐਸ.ਪੀ. ਵਿੱਚ 180 ਰੁਪਏ ਦਾ ਵਾਧੇ ਕੀਤਾ ਗਿਆ ਉਸ ਨੂੰ ਜੱਥੇਬੰਦੀ ਮੁੱਢ ਤੋ ਰੱਦ ਕਰਦੀ ਹੈ ਇਹ ਭਾਅ ਸੁਆਮੀਨਾਥਨ ਰਿਪੋਰਟ ਮੁਤਾਬਿਕ ਦਿੱਤੇ ਜਾਣ।  ਉਹਨਾਂ ਦੇ ਅੱਗੇ ਬੋਲਦੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ 11 ਜੁਲਾਈ 2018 ਨੂੰ ਮਲੋਟ ਆਉਣ ਹੈ ਉਸ ਦਾ ਕਿਸਾਨ ਜੱਥੇਬੰਦੀ ਵਿਰੋਧ ਕਰਦੀ ਹੈ। ਇਹ ਦੌਰਾ ਉਹਨਾਂ ਦਾ ਰਾਜਨੀਤਿਕ ਹੈ ਕਿਸਾਨੀ ਅਤੇ ਕਿਸਾਨਾਂ ਨਾਲ ਇਸ ਦਾ ਕੋਈ ਵੀ ਵਾਸਤਾ ਨਹੀ ਹੈ ਕਿਉ
ਪੰਜਾਬ ਸਰਕਾਰ ਵਿਰੋਧੀਆਂ ਪਾਰਟੀਆਂ ਦੀ ਅਲੋਚਨਾ ਦਾ ਜਵਾਬ ਚੋਣ ਵਾਅਦੇ ਪੂਰੇ ਕਰਕੇ ਦੇ ਰਹੀ-ਭਾਰਤ ਭੂਸ਼ਣ ਆਸ਼ੂ

ਪੰਜਾਬ ਸਰਕਾਰ ਵਿਰੋਧੀਆਂ ਪਾਰਟੀਆਂ ਦੀ ਅਲੋਚਨਾ ਦਾ ਜਵਾਬ ਚੋਣ ਵਾਅਦੇ ਪੂਰੇ ਕਰਕੇ ਦੇ ਰਹੀ-ਭਾਰਤ ਭੂਸ਼ਣ ਆਸ਼ੂ

Breaking News, Ludhiana
ਲੁਧਿਆਣਾ, 9 ਮਈ (000)-ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਿਰੋਧੀਆਂ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਅਤੇ ਅਲੋਚਨਾ ਦਾ ਜਵਾਬ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਕੇ ਦੇ ਰਹੀ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸੇ ਵੀ ਆਲੋਚਨਾ ਦਾ ਜਵਾਬ ਦੇਣ ਦੀ ਲੋੜ ਨਹੀਂ ਕਿਉਂਕਿ ਸੂਬੇ ਵਿੱਚ ਹੋ ਰਹੇ ਵਿਕਾਸ ਅਤੇ ਲੋਕ ਹਿੱਤ ਕਾਰਜ ਲੋਕਾਂ ਦੇ ਸਾਹਮਣੇ ਹਨ ਅਤੇ ਖੁਦ-ਬ-ਖੁਦ ਜਵਾਬ ਦੇ ਰਹੇ ਹਨ। ਉਨ•ਾਂ ਇਹ ਵਿਚਾਰ ਅੱਜ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੇ ਗਏ ਜ਼ਿਲ•ਾ ਪੱਧਰੀ ਕਿਸਾਨ ਕਰਜ਼ਾ ਰਾਹਤ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਸਮਾਗਮ ਦੌਰਾਨ ਜ਼ਿਲ•ਾ ਲੁਧਿਆਣਾ ਦੇ 13069 ਕਿਸਾਨਾਂ ਨੂੰ 88.02 ਕਰੋੜ ਰੁਪਏ ਦੇ ਕਰਜ਼ਾ ਰਾਹਤ ਪ੍ਰਮਾਣ ਪੱਤਰਾਂ ਦੀ ਵੰਡ ਕੀਤੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਬੇਤੁਕੀ ਆਲੋਚਨਾ ਦੇ ਸਹਾਰੇ ਪੰਜਾਬ ਸਰਕਾਰ ਦੀ ਦਿੱਖ ਨੂੰ ਵਿਗ
ਬੇਰੁਜ਼ਗਾਰ  ਈ.ਟੀ.ਟੀ.. ਅਧਿਆਪਕਾਂ ਵੱਲੋਂ ਮੰਗਾਂ ਦੀ ਪੂਰਤੀ ਤੱਕ ਆਰ ਪਾਰ ਦੀ ਲੜਾਈ ਦਾ ਐਲਾਨ 

ਬੇਰੁਜ਼ਗਾਰ  ਈ.ਟੀ.ਟੀ.. ਅਧਿਆਪਕਾਂ ਵੱਲੋਂ ਮੰਗਾਂ ਦੀ ਪੂਰਤੀ ਤੱਕ ਆਰ ਪਾਰ ਦੀ ਲੜਾਈ ਦਾ ਐਲਾਨ 

General News, Ludhiana
ਲੁਧਿਆਣਾ, 8 ਅਪ੍ਰੈਲ ( ) ਬੱਚਿਆਂ ਦੇ ਭਵਿੱਖ ਦੇ ਸਿਰਜਣਹਾਰੇ ਅਧਿਆਪਕਾਂ ਦਾ ਆਪਣਾ ਭਵਿੱਖ ਹੀ ਹਨੇਰੇ ਵਿੱਚ ਨਜਰ ਆਉਣ ਕਾਰਣ ਬੇਰੁਜ਼ਗਾਰ ਅਧਿਆਪਕਾਂ ਵਿੱਚ ਕੈਪਟਨ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ । ਪਹਿਲਾਂ ਈ.ਟੀ.ਟੀ. ਤੇ ਫਿਰ ਅਧਿਆਪਕ ਯੋਗਤਾ ਟੈਸਟ ਪਾਸ ਕਰਨ ਦੇ ਬਾਵਜੂਦ ਸਰਕਾਰੀ ਨੀਤੀਆਂ ਦਾ ਸ਼ਿਕਾਰ ਹੋ ਰਹੇ ਈ.ਟੀ.ਟੀ. ਟੈਟ ਪਾਸ ਬੇਰੁਜ਼ਗਾਰ ਅਧਿਆਪਕਾ ਦੀ ਸੂਬਾ ਪੱਧਰੀ ਮੀਟਿੰਗ ਅੱਜ ਸਥਾਨਕ ਰੱਖ ਬਾਗ ਵਿੱਚ ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆ ਨੇ ਕਿਹਾ ਕਿ ਕਾਂਗਰਸ ਨੇ ਚੋਣ ਮਨੋਰਥ ਪੱਤਰ ਵਿੱਚ ਬੇਰੁਜ਼ਗਾਰੀ ਦੂਰ ਕਰਨ ਦਾ ਵਾਅਦਾ ਕੀਤਾ ਸੀ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਕੈਪਟਨ ਸਰਕਾਰ ਆਪਣੇ ਵਾਅਦਿਆਂ ਤੋਂ ਭਟਕ ਚੁੱਕੀ ਹੈ । ਉਨ੍ਹਾਂ ਸਰਕਾਰ ਨੂੰ ਕਰੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਕਾਂਗਰਸ ਪ੍ਰਾਇਮਰੀ ਸਕੂਲਾਂ ਵਿੱਚ ਖਾਲੀ ਪਈਆ ਅਸਾਮੀਆਂ ਭਰਨ ਦੀ ਥਾਂ ਰੇਸ਼ਨੇਲਾਈਜੇਸ਼ਨ ਦਾ ਸਹਾਰਾ ਲੈਕੇ ਮਨਜੂਰਸ਼ੁਦਾ ਪੋਸਟਾ ਨੂੰ ਵੱਡੀ ਗਿਣਤੀ ਵਿੱਚ ਖਤਮ ਕਰਨ  ਦੀ ਤਿਆਰੀ ਕਰ ਰਹੀ ਹੈ । ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਫਤਿਹ ਸਿੰਘ ਬ
‘ਆਪ‘ ਮੌਜੂਦਾ ਸੰਕਟ ਵਿਚੋਂ ਮਜ਼ਬੂਤ ਹੋ ਕੇ ਨਿਕਲੇਗੀ- ਜ਼ੋਨ ਪ੍ਰਧਾਨ

‘ਆਪ‘ ਮੌਜੂਦਾ ਸੰਕਟ ਵਿਚੋਂ ਮਜ਼ਬੂਤ ਹੋ ਕੇ ਨਿਕਲੇਗੀ- ਜ਼ੋਨ ਪ੍ਰਧਾਨ

Chandigarh, General News, Ludhiana
ਲੁਧਿਆਣਾ/ਚੰਡੀਗੜ , 17 ਮਾਰਚ 2018 ਅੱਜ ਲੁਧਿਆਣਾ ਵਿਖੇ ‘ਆਪ‘ ਦੇ ਪੰਜ ਜ਼ੋਨ ਪ੍ਰਧਾਨ ਦੀ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਅਤੇ ਪਿਛਲੇ ਦੋ ਦਿਨ ਤੋਂ ਅਰਵਿੰਦ ਕੇਜਰੀਵਾਲ ਵੱਲੋਂ ਡਰੱਗ ਸਰਗਨਾ ਬਿਕਰਮਜੀਤ ਮਜੀਠੀਆ ਦੇ ਮਾਫ਼ੀਨਾਮੇ ਤੋਂ ਬਾਅਦ ਪਾਰਟੀ ਅੰਦਰ ਪੈਦਾ ਹੋਈ ਸਿਆਸੀ ਸੰਕਟ ਦੀ ਸਥਿਤੀ ਦਾ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਹਾਜ਼ਰ ਸਾਰੇ ਜ਼ੋਨ ਪ੍ਰਧਾਨ ਸਰਬਸੰਮਤੀ ਨਾਲ ਇਹ ਰਾਏ ਕੀਤੀ ਗਈ ਕਿ ਬਿਕਰਮਜੀਤ ਮਜੀਠੀਆ ਡਰੱਗ ਸਰਗਨਾ ਹੈ ਅਤੇ ਪੰਜਾਬ ਵਿਚੋਂ ਡਰੱਗ ਡੀਲਰਾਂ ਦੀ ਮਾਂ ਹੈ ਅਤੇ ਪੰਜਾਬ ਅੰਦਰ ਰਾਜਸੀ ਆਗੂਆਂ, ਅਫ਼ਸਰਸ਼ਾਹੀ ਅਤੇ ਡਰੱਗ ਮਾਫ਼ੀਏ ਦੇ ਗੱਠਜੋੜ ਵਿਰੁੱਧ ਲੋਕ ਲਹਿਰ ਉਸਾਰਾਂਗੇ ਅਤੇ ਇਸ ਡਰੱਗ ਮੁੱਦੇ ਨੂੰ ਪੰਜਾਬ ਦੇ ਲੋਕਾਂ ਦੀ ਕਚਹਿਰੀ ਵਿਚ ਖੜਾਂਗੇ। ਮੀਟਿੰਗ  ਵਿਚ ਇਹ ਵੀ ਗੱਲ ਕੀਤੀ ਗਈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਸਰਕਾਰੀ ਏਜੰਸੀਆਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਬਚਾਉਣ ਲਈ ਹਰ ਹੀਲਾ ਵਰਤ ਰਹੀ ਹੈ। ਮੀਟਿੰਗ ਨੂੰ ਮੌਜੂਦਾ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਇਸ ਮਸਲੇ ‘ਤੇ ਕੀਤੀ ਜਾ ਰਹੀ ਦੋ ਧਾਰੀ ਸਿਆਸਤ ਦੀ ਤਿੱਖੀ ਆਲੋਚਨਾ ਕੀਤੀ। ਉਨਾਂ ਕ
ਆਜ਼ਾਦ ਉਮੀਦਵਾਰ ਬਿਮਲਾ ਦੇਵੀ ਵੱਲੋਂ ਚੋਣ ਪ੍ਰਚਾਰ ਤੇਜ਼

ਆਜ਼ਾਦ ਉਮੀਦਵਾਰ ਬਿਮਲਾ ਦੇਵੀ ਵੱਲੋਂ ਚੋਣ ਪ੍ਰਚਾਰ ਤੇਜ਼

General News, Ludhiana
ਮਾਛੀਵਾੜਾ ਸਾਹਿਬ, 12 ਦਸੰਬਰ (ਹਰਪ੍ਰੀਤ ਸਿੰਘ ਕੈਲੇ) – ਮਾਛੀਵਾੜਾ ਸਾਹਿਬ ਦੇ ਵਾਰਡ ਨੰਬਰ 7 ਤੋਂ ਆਜਾਦ ਉਮੀਦਵਾਰ ਬਿਮਲਾ ਦੇਵੀ ਨੇ ਆਪਣੇ ਸਮਰਥਕਾਂ ਨਾਲ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ ਤੇ ਘਰ ਘਰ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਮਲਾ ਦੇਵੀ ਨੇ ਕਿਹਾ ਕਿ ਕੌਂਸਲਰ ਬਣਕੇ ਉਸਦਾ ਮੁੱਖ ਉਦੇਸ਼ ਲੋਕਾਂ ਦੀ ਸੇਵਾ ਕਰਨਾ ਹੈ ਤੇ ਵਾਰਡ ਦੇ ਜੋ ਕੰਮ ਰਹਿੰਦੇ ਹਨ ਉਨ•ਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਵਾਰਡ ਦੇ ਲੋਕ ਕਾਂਗਰਸ ਅਤੇ ਅਕਾਲੀ ਦਲ ਪਾਰਟੀਆਂ ਤੋਂ ਦੁਖੀ ਹਨ ਜਿਸ ਕਾਰਨ ਵਾਰਡ ਦੇ ਲੋਕਾਂ ਵੱਲੋਂ ਉਨ•ਾਂ ਬਹੁਤ ਪਿਆਰ ਮਿਲ ਰਿਹਾ ਹੈ ਤੇ ਉਹ ਇਹ ਸੀਟ ਭਾਰੀ ਬਹੁਮੱਤ ਨਾਲ ਜਿੱਤਣਗੇ। ਇਸ ਮੌਕੇ ਉਨਾਂ ਨਾਲ ਹੋਰਨਾਂ ਤੋਂ ਇਲਾਵਾ ਸੋਹਣ ਸਿੰਘ, ਸੁਖਵਿੰਦਰ ਮਾਨ, ਬਲਵਿੰਦਰ ਮਾਨ, ਪਰਵਿੰਦਰ ਮਾਨ ਤੇ ਕੁਲਵਿੰਦਰ ਮਾਨ, ਪਰਮਜੀਤ ਸਿੰਘ ਨੀਲੋਂ, ਕੁਲਵੰਤ ਕੌਰ ਨੀਲੋ, ਡਾ. ਮਦਨ ਪਾਲ, ਗੁਰਦੇਵ ਸੰਧੂ, ਅਮਰਜੀਤ ਸਿੰਘ, ਦਵਿੰਦਰ ਮਾਨ, ਹਰਮੇਸ਼ ਲਾਲ, ਮਨੋਹਰ ਲਾਲ, ਨਰਿੰਦਰਪਾਲ ਨਿੰਦੀ, ਬਿਆਸ ਚੰਦ, ਸੋਹਣ ਲਾਲ, ਵਿਨੋਦ ਕੁਮਾਰ, ਕਮ
ਕਰਨਵੀਰ ਢਿੱਲੋਂ ਵੱਲੋਂ ਕਾਂਗਰਸੀ ਉਮੀਦਵਾਰ ਗੁਰਨਾਮ ਸਿੰਘ ਖਾਲਸਾ ਦੇ ਹੱਕ ‘ਚ ਚੋਣ ਪ੍ਰਚਾਰ

ਕਰਨਵੀਰ ਢਿੱਲੋਂ ਵੱਲੋਂ ਕਾਂਗਰਸੀ ਉਮੀਦਵਾਰ ਗੁਰਨਾਮ ਸਿੰਘ ਖਾਲਸਾ ਦੇ ਹੱਕ ‘ਚ ਚੋਣ ਪ੍ਰਚਾਰ

Latest News, Ludhiana
ਮਾਛੀਵਾੜਾ ਸਾਹਿਬ, 12 ਦਸੰਬਰ (ਹਰਪ੍ਰੀਤ ਸਿੰਘ ਕੈਲੇ) – ਵਾਰਡ ਨੰਬਰ 8 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਨਾਮ ਸਿੰਘ ਖਾਲਸਾ ਦੇ ਹੱਕ ਵਿਚ ਅੱਜ ਹਲਕਾ ਸਮਰਾਲਾ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਵੱਲੋਂ ਘਰ ਘਰ ਅਤੇ ਦੁਕਾਨਾਂ ਤੇ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਗੁਰਨਾਮ ਸਿੰਘ ਖਾਲਸਾ ਇੱਕ ਸੂਝਵਾਨ ਤੇ ਨੌਜਵਾਨ ਆਗੂ ਹਨ ਜਿਸ ਕਾਰਨ ਵਾਰਡ ਨੰਬਰ 8 ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ•ਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸ਼ਹਿਰ ਦਾ ਜੋ ਵੀ ਵਿਕਾਸ ਹੋਇਆ ਹੈ ਉਹ ਲੋਕਾਂ ਸਾਹਮਣੇ ਹੈ ਤੇ ਕੁਝ ਸਮਾਂ ਪਹਿਲਾਂ ਬਣੀਆਂ ਗਲੀਆਂ ਥੋੜੇ ਜਿਹੇ ਮੀਂਹ ਕਾਰਨ ਹੀ ਟੁੱਟ ਰਹੀਆਂ ਹਨ ਤੇ ਦਬ ਗਈਆਂ ਹਨ ਪਰ ਕਾਂਗਰਸ ਪਾਰਟੀ ਨਗਰ ਕੌਂਸਲ ਤੇ ਕਾਬਜ ਹੋਣ ਤੋਂ ਬਾਅਦ ਬਿਨਾਂ ਭੇਦਭਾਵ ਤੋਂ ਵਿਕਾਸ ਕਰਵਾਏਗੀ ਤੇ ਲੋਕਾਂ ਨੂੰ ਭ੍ਰਿਸ਼ਟਾਚਾਰ ਤੋਂ ਮੁਕਤੀ ਦਿਵਾਏਗੀ। ਢਿੱਲੋਂ ਨੇ ਕਿਹਾ ਕਿ ਵਾਰਡ ਦੇ ਲੋਕਾਂ ਵੱਲੋਂ ਮਿਲ ਰਹੇ ਪਿਆਰ ਕਾਰਨ ਕਾਂਗਰਸੀ ਉਮੀਦਵਾਰ ਗੁਰਨਾਮ ਸਿੰਘ ਖਾਲਸਾ ਦੀ
ਪੰਜਾਬ ਸਰਕਾਰ ਵਲੋਂ ਅਗਲੇ ਪੰਜ ਸਾਲਾਂ ਵਿੱਚ ਲੁਧਿਆਣਾ ਸ਼ਹਿਰ ਦੇ ਵਿਕਾਸ ਲਈ 3568 ਕਰੋੜ ਰੁਪਏ ਖਰਚ ਕੀਤੇ ਜਾਣਗੇ- ਨਵਜੋਤ ਸਿੱਧੂ

ਪੰਜਾਬ ਸਰਕਾਰ ਵਲੋਂ ਅਗਲੇ ਪੰਜ ਸਾਲਾਂ ਵਿੱਚ ਲੁਧਿਆਣਾ ਸ਼ਹਿਰ ਦੇ ਵਿਕਾਸ ਲਈ 3568 ਕਰੋੜ ਰੁਪਏ ਖਰਚ ਕੀਤੇ ਜਾਣਗੇ- ਨਵਜੋਤ ਸਿੱਧੂ

Latest News, Ludhiana
ਲੁਧਿਆਣਾ, 6 ਸਤੰਬਰ -ਪੰਜਾਬ ਸਰਕਾਰ ਨੇ ਸ਼ਹਿਰ ਲੁਧਿਆਣਾ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਅਗਲੇ ਪੰਜ ਸਾਲਾਂ ਵਿੱਚ ਸ਼ਹਿਰ ਦੇ ਵਿਕਾਸ ਲਈ 3568 ਕਰੋੜ ਰੁਪਏ ਖਰਚਣ ਦਾ ਫੈਸਲਾ ਕੀਤਾ ਹੈ, ਜੋ ਕਿ ਸ਼ਹਿਰ ਲੁਧਿਆਣਾ ਦੇ ਵਿਕਾਸ ਲਈ ਹੁਣ ਤੱਕ ਐਲਾਨੀਆਂ ਗਈਆਂ ਰਕਮਾਂ ਵਿੱਚ ਸਭ ਤੋਂ ਵੱਡੀ ਵਿਕਾਸ ਰਾਸ਼ੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਅਗਲੇ ਪੰਜ ਸਾਲਾਂ ਵਿੱਚ ਲੁਧਿਆਣਾ ਦੇ ਦੇਸ਼ ਦੇ ਸਭ ਤੋਂ ਵਿਕਸਤ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਕਰਨ ਦਾ ਟੀਚਾ ਲੈ ਕੇ ਚੱਲਿਆ ਜਾ ਰਿਹਾ ਹੈ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਨਅਤੀ ਅਤੇ ਆਬਾਦੀ ਪੱਖੋਂ ਸਭ ਤੋਂ ਵੱਡੇ ਸ਼ਹਿਰ ਲੁਧਿਆਣਾ ਦੇ ਵਿਕਾਸ ਨੂੰ ਯੋਜਨਾਬੱਧ ਤਰੀਕੇ ਨਾਲ ਸਿਰੇ ਚਾੜ੍ਹਨ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਇਸ ਸ਼ਹਿਰ ਦੇ ਵਿਕਾਸ ਲਈ ਬਕਾਇਦਾ ਰੂਪ-ਰੇਖਾ ਤਿਆਰ ਕਰ ਲਈ ਗਈ ਹੈ ਜਿਸ ਤਹਿਤ ਅਗਲੇ ਪੰਜ ਸਾਲਾਂ ਦੌਰਾਨ 3568 ਕਰੋੜ ਰੁਪਏ ਖਰਚੇ ਜਾਣਗੇ। ਲੁਧਿਆਣਾ ਵਾਸੀਆਂ ਨੂੰ
ਬਾਦਲ ਪਰਿਵਾਰ ਦਾ ਨਾਮ ਇਤਿਹਾਸ ਦੇ ਕਾਲੇ ਪੰਨਿਆਂ ‘ਤੇ ਦਰਜ ਹੋਵੇਗਾ-ਨਵਜੋਤ ਸਿੰਘ ਸਿੱਧੂ

ਬਾਦਲ ਪਰਿਵਾਰ ਦਾ ਨਾਮ ਇਤਿਹਾਸ ਦੇ ਕਾਲੇ ਪੰਨਿਆਂ ‘ਤੇ ਦਰਜ ਹੋਵੇਗਾ-ਨਵਜੋਤ ਸਿੰਘ ਸਿੱਧੂ

Breaking News, Ludhiana
ਛਪਾਰ (ਲੁਧਿਆਣਾ), 6 ਸਤੰਬਰ- ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਨੇ ਪਿਛਲੇ ਸਮੇਂ ਦੌਰਾਨ ਪੰਜਾਬ ਅਤੇ ਇਥੋਂ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਨਾਲ ਆਰਥਿਕ ਤੌਰ 'ਤੇ ਤੋੜ ਦਿੱਤਾ ਹੈ। ਜਿਸ ਕਾਰਨ ਇਸ ਪਰਿਵਾਰ ਦਾ ਨਾਮ ਇਤਿਹਾਸ ਦੇ ਕਾਲੇ ਪੰਨਿਆਂ 'ਤੇ ਦਰਜ ਹੋਵੇਗਾ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਸਰਕਾਰ ਦੇ ਸਮੇਂ ਨੂੰ ਆਰਥਿਕ ਅੱਤਵਾਦ ਦੇ ਦੌਰ ਵਜੋਂ ਯਾਦ ਕੀਤਾ ਜਾਂਦਾ ਰਹੇਗਾ। ਅੱਜ ਇਤਿਹਾਸਕ ਪਿੰਡ ਛਪਾਰ ਦੇ ਮੇਲੇ ਦੌਰਾਨ ਭਰਵੀਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰ. ਸਿੱਧੂ ਨੇ ਕਿਹਾ ਕਿ ਪਿਛਲੀ ਸਰਕਾਰ ਨੇ 'ਰਾਜ ਨਹੀਂ ਸੇਵਾ' ਦਾ ਨਾਅਰਾ ਤਾਂ ਦਿੱਤਾ ਪਰ ਇਸ ਨਾਅਰੇ ਮੁਤਾਬਿਕ ਕੰਮ ਨਹੀਂ ਕੀਤੇ। ਬਾਦਲ ਪਰਿਵਾਰ ਨੇ ਪਿਛਲੇ 10 ਸਾਲਾਂ ਦੇ ਰਾਜ ਭਾਗ ਦੌਰਾਨ ਪੰਜਾਬ ਦੇ ਖ਼ਜ਼ਾਨੇ ਨੂੰ ਇਸ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਆਪਣੇ ਨਿੱਜੀ ਲਾਭ ਲਈ ਵਰਤਿਆ ਕਿ ਅੱਜ ਪੰਜਾਬ ਅਤੇ ਇਥੋਂ ਦੇ ਲੋਕ ਆਰਥਿਕ ਤੌਰ 'ਤੇ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਬਾਦਲ ਪਰਿਵਾਰ ਨੇ
ਕਾਂਗਰਸ ਅਕਾਲੀ-ਬੀਜੇਪੀ ਦੇ ਭ੍ਰਿਸ਼ਟਾਚਾਰ ਰਾਹੀਂ ਪੰਜਾਬ ਪੂਰੀ ਤਰ੍ਹਾਂ ਹੋੲਿਆ ਬਰਬਾਦ- ਭਗਵੰਤ ਮਾਨ

ਕਾਂਗਰਸ ਅਕਾਲੀ-ਬੀਜੇਪੀ ਦੇ ਭ੍ਰਿਸ਼ਟਾਚਾਰ ਰਾਹੀਂ ਪੰਜਾਬ ਪੂਰੀ ਤਰ੍ਹਾਂ ਹੋੲਿਆ ਬਰਬਾਦ- ਭਗਵੰਤ ਮਾਨ

Breaking News, Ludhiana
ਲੁਧਿਆਣਾ, (ਛਪਾਰ, 6 ਸਤੰਬਰ)- ਆਮ ਆਦਮੀ ਪਾਰਟੀ ਦੇ ਸੁਬਾ ਪ੍ਰਧਾਨ ਭਗਵੰਤ ਮਾਨ ਨੇ ਕਾਂਗਰਸ ਅਤੇ ਅਕਾਲੀ ਦਲ-ਬੀਜੇਪੀ ਤੇ ਤਿਖੇ ਹਮਲੇ ਕਰਦੇ  ਕਿਹਾ ਕਿ ਇਨ੍ਹਾਂ ਨੇ ਲੋਕ ਵਿਰੋਧੀ ਨੀਤੀਆਂ ਅਤੇ ਭਿ੍ਸ਼ਟਾਚਾਰ ਰਾਹੀ ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤਾ ਹੈ ਅਤੇ ਪੰਜਾਬ ਦਾ ਕਿਸਾਨ ਅਤੇ ਮਜ਼ਦੂਰ ਲਗਾਤਾਰ ਆਤਮ ਹੱਤਿਆ ਕਰਨ ਲਈ ਮਜਬੂਰ ਹਨ। ਸ: ਮਾਨ ਨੇ ਮਾਲਵੇ ਦੇ ਪ੍ਰਸਿਧ ਮੇਲਾ ਛੱਪਾਰ ਵਿਖੇ ਪਾਰਤੀ ਦੀ ਵਿਸ਼ਾਲ ਰਾਜਸੀ ਕਾਨਫਰੰਸ  ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਚੋਣਾਂ ਦੌਰਾਨ ਕਿਸਾਨਾਂ ਨਾਲ ਸਾਰਾ ਕਰਜਾ ਮਾਫ ਕਰਨ ਦੇ ਕੀਤੇ ਵਾਅਦੇ ਤੋਂ ਸਪਸ਼ਟ ਮੁੱਕਰ ਕੇ ਵੱਡਾ ਧਰੋਅ ਕਮਾਇਆ ਹੈ। ਜਿਸ ਕਾਰਨ ਕੈਪਟਨ ਦੇ 5 ਮਹੀਨੇ ਦੇ ਰਾਜ ਵਿਚ 200 ਤੋਂ ਵੱਧ ਕਿਸਾਨ/ ਮਜਦੂਰ ਆਪਣੀ ਜਾਨ ਦੀ ਅਹੂਤੀ ਦੇ ਚੁੱਕੇ ਨੇ ਅਤੇ ਹੁਣ ਬੈਂਕਾਂ ਵਲੋਂ ਕਰਜੱਈ ਕਿਸਾਨਾਂ ਨੂੰ ਨੋਟਿਸ ਅਤੇ ਉਨ੍ਹਾਂ ਦੀਆਂ ਫੋਟੋਆਂ ਬੈਂਕਾਂ 'ਚ ਲਗਾ ਜੇ ਸਗੋਂ ਜ਼ਖਮਾਂ ਤੇ ਲੂਣ ਛਿੜਕਿਆ ਜਾ ਰਿਹਾ। ਮਾਲਵੇ ਦੇ ਕਿਸਾਨ ਹੁਣ ਮਿਲਾਵਟੀ ਕੀੜੇਮਾਰ ਦਵਾਈਆਂ ਅਤੇ ਨਕਲੀ ਬੀਜਾਂ ਕਾਰਨ ਨਰਮੇ ਦੀਆਂ ਫਸਲਾਂ ਵਾਹੁਣ ਲਈ ਮਜਬੂਰ ਹਨ ਤੇ ਸਰ