
ਪ੍ਰਵਾਸੀ ਭਾਰਤੀ ਦੀ ਪ੍ਰਾਪਰਟੀ ‘ਤੇ ਨਾਜਾਇਜ ਕਬਜਾ
ਜਲੰਧਰ : ਇਸ ਜਿਲੇ ਦੇ ਪਿੰਡ ਬਾਲੋਕੀ ਦੇ ਪ੍ਰਵਾਸੀ ਭਾਰਤੀ ਨਛੱਤਰ ਸਿੰਘ ਮਾਨ ਨੇ ਪੰਜਾਬ ਪੁਲੀਸ ਦੇ ਮੁਖੀ ਨੂੰ ਦਿੱਤੀ ਗਈ ਇਕ ਅਰਜੀ ਵਿਚ ਦੋਸ਼ ਲਾਇਆ ਹੈ ਕਿ ਉਸਦੀ ਪ੍ਰਾਪਰਟੀ 'ਤੇ ਨਾਜਾਇਜ ਕਬਜਾ ਕੀਤਾ ਗਿਆ ਹੈ ਅਤੇ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।ਆਪਣੀ ਸ਼ਿਕਾਇਤ ਨਛੱਤਰ ਸਿੰਘ ਮਾਨ ਨੇ ਦੱਸਿਆ ਕਿ ਉਹ ਕੈਨੇਡਾ ਵਿਖੇ ਰਹਿੰਦਾ ਹੈ ਅਤੇ ਹੁਣ ਪੰਜਾਬ ਆਇਆ ਹੋਇਆ ਹੈ। ਉਸਨੇ ਦੱਸਿਆ ਕਿ ਪਿੰਡ ਬਾਲੋਕੀ ਵਿਖੇ ਮੇਰੇ ਘਰ ਦੇ ਬਿਲਕੁਲ ਸਾਮਣੇ ਇਕ ਜੱਦੀ ਪਲਾਟ ਹੈ, ਜਿਸ ਦਾ ਅਦਾਲਤੀ ਝਗੜਾ ਨਕੋਦਰ ਅਦਾਲਤ ਵਿਚ ਚੱਲ ਰਿਹਾ ਹੈ। ਉਸਦਾ ਚਾਚਾ ਹਰਪਾਲ ਸਿੰਘ ਪੁੱਤਰ ਲਾਭ ਸਿੰਘ ਉਸ ਪਲਾਟ ਵਿਚ ਆਪਣੀ ਗੱਡੀ ਖੜੀ ਕਰਦਾ ਹੈ ਅਸੀਂ ਉਹਨਾਂ ਨੂੰ ਕਦੇ ਨਹੀਂ ਰੋਕਿਆ ਪਰ ਜਦੋ ਅਸੀ ਉਥੇ ਗੱਡੀ ਖੜੀ ਕਰਦੇ ਹਾਂ ਜਾਂ ਸਾਫ ਸਫਾਈ ਕਰਦੇ ਹਾਂ ਤਾਂ ਸਾਡੇ ਨਾਲ ਗਾਲੀ ਗਲੋਚ ਕਰਦੇ ਹਨ ਅਤੇ ਲੜਾਈ ਝਗੜਾ ਕਰਦੇ ਹਨ। ਮਿਤੀ 28 ਜਨਵਰੀ 2023 ਨੂੰ ਸਵੇਰੇ ਤਕਰੀਬਨ 8.30 ਵਜੇ ਦੇ ਕਰੀਬ ਜਦੋਂ ਅਸੀ ਜਦੋਂ ਉਸ ਪਲਾਟ ਵਿਚ ਸਫਾਈ ਕਰ ਰਹੇ ਸੀ ਤਾਂ ਹਰਪਾਲ ਸਿੰਘ ਨੇ ਸਾਡੇ ਨਾਲ ਬਹੁਤ ਲੜਾਈ ਝਗੜਾ ਅਤੇ ਗਾਲੀ ਗਲੋਚ ਕੀਤੀ ਅਤੇ ਕਿਹਾ ਕਿ ਤੁਸੀਂ