
ਕੈਪਟਨ ਅਮਰਿੰਦਰ ਸਿੰਘ ਵਲੋਂ 150.85 ਕਰੋੜ ਰੁਪਏ ਦੇ 7 ਪ੍ਰੋਜੈਕਟਾਂ ਦੀ ਸ਼ੁਰੂਆਤ
ਹੁਸ਼ਿਆਰਪੁਰ, 4 ਮਾਰਚ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਇਥੇ ਕੈਂਸਰ ਹਸਪਤਾਲ ਸਮੇਤ 7 ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਦਿਆਂ ਐਲਾਨ ਕੀਤਾ ਕਿ ਕੰਢੀ ਖੇਤਰ ਦੇ ਵਿਕਾਸ ਨੂੰ ਨਵੀਆਂ ਸਿੱਖਰਾਂ 'ਤੇ ਲਿਜਾਇਆ ਜਾਵੇਗਾ।
ਕੁੱਲ 150.85 ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਵਿੱਚ ਕੈਂਸਰ ਹਸਪਤਾਲ, ਜਲੰਧਰ ਕੈਂਟ-ਹੁਸ਼ਿਆਰਪੁਰ ਲਾਈਨ 'ਤੇ ਰੇਲਵੇ ਓਵਰ ਬ੍ਰਿਜ, ਸਰਕਾਰੀ ਕਾਲਜ ਵਿੱਚ ਲੜਕੀਆਂ ਲਈ ਹੋਸਟਲ, ਨਵੀਂ ਲਾਇਬ੍ਰੇਰੀ, ਕਮਿਉਨਿਟੀ ਸੈਂਟਰ, ਫੂਡ ਸਟਰੀਟ ਅਤੇ ਖੇਡ ਸਟੇਡੀਅਮ ਵਿੱਚ ਮਲਟੀਪਰਪਜ਼ ਇੰਡੋਰ ਹਾਲ ਦੀ ਸਥਾਪਤੀ ਸ਼ਾਮਲ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸ਼ਾਮਚੁਰਾਸੀ ਨੂੰ ਸਬ-ਤਹਿਸੀਲ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਢੋਲਵਾਹਾ ਵਿਖੇ ਸਰਕਾਰੀ ਕਾਲਜ ਬਣਾਉਣ ਲਈ ਕਾਰਵਾਈ ਅਰੰਭ ਦਿੱਤੀ ਗਈ ਹੈ ਅਤੇ ਇਸ ਸਬੰਧੀ ਟੈਂਡਰ ਪ੍ਰਾਪਤ ਹੋ ਚੁੱਕੇ ਹਨ। ਉਨ•ਾਂ ਕਿਹਾ ਕਿ ਸਰਕਾਰ ਵਲੋਂ ਜ਼ਿਲ•ੇ ਵਿੱਚ ਦੋ ਹੋਰ ਸਰਕਾਰੀ ਕਾਲਜ ਚੱਬੇਵਾਲ ਅਤੇ ਦਸੂਹਾ ਵਿੱਚ ਬਣਾਏ ਜਾਣਗੇ, ਜਿਸ ਸਬੰਧੀ ਪਿੱਛੇ ਜਿਹੇ ਪੇਸ਼ ਕੀਤੇ ਬਜ਼ਟ ਵਿੱਚ ਵੀ ਐਲਾਨ ਕੀਤਾ ਗਿਆ ਸੀ। ਉਨ•ਾਂ ਕਿਹਾ ਕਿ ਇਸ ਖੇਤਰ ਦ