
ਸਹਿਕਾਰਤਾ ਮੰਤਰੀ ਨੇ ਡੇਰਾ ਬਾਬਾ ਨਾਨਕ ਆਨਲਾਈਨ ਯੁਵਾ ਉਤਸਵ ਦੇ ਜੇਤੂਆਂ ਨੂੰ 15.90 ਲੱਖ ਰੁਪਏ ਦੇ ਇਨਾਮ ਵੰਡੇ
ਡੇਰਾ ਬਾਬਾ ਨਾਨਕ (ਗੁਰਦਾਸਪੁਰ), 11 ਨਵੰਬਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੁੱਲ੍ਹੇ ਇਤਿਹਾਸਕ ਕਰਤਾਰਪੁਰ ਲਾਂਘੇ ਦੇ ਸੰਗਤੀ ਦਰਸ਼ਨਾਂ ਦੇ ਜਸ਼ਨਾਂ ਵਜੋਂ ਮਨਾਏ ਜਾ ਰਹੇ ਡੇਰਾ ਬਾਬਾ ਨਾਨਕ ਉਤਸਵ ਦੇ ਚੌਥੇ ਦਿਨ ਨੌਜਵਾਨ ਕਲਾਕਾਰਾਂ ਵੱਲੋਂ ਧਾਰਮਿਕ ਪੇਸ਼ਕਾਰੀਆਂ ਨੇ ਸਮਾਂ ਬੰਨ੍ਹਿਆ ਰੱਖਿਆ। ਸਹਿਕਾਰਤਾ ਵਿਭਾਗ ਦੇ ਸਮੂਹ ਅਦਾਰਿਆਂ ਵੱਲੋਂ ਕਰਵਾਏ ਜਾ ਰਹੇ ਉਤਸਵ ਤੋਂ ਪਹਿਲਾਂ ਆਨਲਾਈਨ ਯੁਵਾ ਉਤਸਵ ਕਰਵਾਇਆ ਗਿਆ ਸੀ ਜਿਸ ਦੀਆਂ ਜੇਤੂ ਟੀਮਾਂ ਅਤੇ ਵਿਦਿਆਰਥੀਆਂ ਦੇ ਅੱਜ ਨਤੀਜੇ ਐਲਾਨੇ ਗਏ ਅਤੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਇਨ੍ਹਾਂ ਜੇਤੂਆਂ ਨੂੰ ਕੁੱਲ 15.90 ਲੱਖ ਰੁਪਏ ਦੇ ਨਗਦ ਇਨਾਮ ਵੰਡੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਓਵਰ ਆਲ ਜੇਤੂ ਰਹਿੰਦਿਆਂ 'ਬਾਬਾ ਨਾਨਕ 550 ਸਰਵੋਤਮ ਟਰਾਫੀ' ਹਾਸਲ ਕਰਦਿਆਂ 1.01 ਲੱਖ ਰੁਪਏ ਦੇ ਨਗਦ ਇਨਾਮ ਵੀ ਹਾਸਲ ਕੀਤਾ। ਇਸ ਯੂਨੀਵਰਸਿਟੀ ਦੇ ਕਾਲਜਾਂ ਨੇ 18 ਇਨਾਮ ਜਿੱਤੇ ਜਦੋਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੂਜੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੀਜੇ ਸਥਾਨ ਉਤੇ ਰਹੀ।
ਡੇਰਾ ਬਾਬਾ ਨਾਨਕ