best platform for news and views

Ferozepur

ਸੀ ਐਸ ਸੀ ਸੈਟਰ ਸਾਂਦੇ ਹਾਸ਼ਮ ਵਿਖੇ ਲਗਾਇਆ ਗਿਆ ਮੁਫਤ ਆਯੁਸ਼ਮਾਨ ਭਾਰਤ ਯੋਜਨਾ ਕੈਂਪ

ਸੀ ਐਸ ਸੀ ਸੈਟਰ ਸਾਂਦੇ ਹਾਸ਼ਮ ਵਿਖੇ ਲਗਾਇਆ ਗਿਆ ਮੁਫਤ ਆਯੁਸ਼ਮਾਨ ਭਾਰਤ ਯੋਜਨਾ ਕੈਂਪ

Ferozepur, Hot News of The Day
ਫਿਰੋਜਪੁਰ 18 ਸਤੰਬਰ (ਸਤਬੀਰ ਸਿੰਘ ਬਰਾੜ ਕਨਵਰਜੀਤ ਸੰਧੂ  ) ਸੀ ਐਸ ਸੀ ਸੈਟਰ ਸਾਂਦੇ ਹਾਸ਼ਮ ਵਿਖੇ ਆਯੁਸ਼ਮਾਨ ਭਾਰਤ, ਸਰਬੱਤ ਸਿਹਤ ਬੀਮਾ ਯੋਜਨਾ ਦਾ ਕੈਂਪ ਲਗਾਇਆ ਗਿਆ ਜਿਸ ਵਿਚ ਆਸ ਪਾਸ ਦੇ ਤਕਰੀਬਨ ਦਸ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਇਤ, ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਇਸ ਕੈਂਪ ਵਿਖੇ ਪਹੁੰਚੇ। ਇਸ ਕੈਂਪ ਦੌਰਾਨ ਵੀ ਐਲ ਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਹੁਣ ਤੱਕ ਦੋ ਹਜਾਰ ਤੋਂ ਜਿਆਦਾ ਇਹ ਕਾਰਡ ਬਣਾ ਚੁੱਕੇ ਹਾਂ ਅਤੇ ਚਾਰ ਸੌ ਤੋਂ ਵੱਧ ਮੁਫਤ  ਕਾਰਡ ਬਣਾਏ ਹਨ। ਸਾਡੇ ਸੈਂਟਰ ਵਿੱਚ ਬਜੁਰਗਾਂ ਅਤੇ ਅੰਗਹੀਣ ਵਿਅਕਤੀਆਂ ਦੇ ਕਾਰਡ ਮੁਫਤ ਬਣਾਏ ਜਾਂਦੇ ਹਨ। ਇਸ ਮੌਕੇ ਬਹੁਤ ਸਾਰੇ ਲੋਕ ਕਾਰਡ ਬਣਾਉਣ ਲਈ ਆਏ ਹੋਏ ਸਨ। ਇਸ ਮੌਕੇ ਜਿਲਾ ਮੈਨੇਜਰ ਸੀ ਐਸ ਸੀ ਪਵਨ ਅਰੋੜਾ ਨੇ ਵੀ ਵਧੀਆ ਕੰਮ ਕਰ ਰਹੇ ਵੀ ਐਲ ਈ ਦੀ ਪ੍ਰਸੰਸਾ ਕੀਤੀ ਤੇ ਲੋਕਾਂ ਨੂੰ ਜਾਗਰੂਕ ਕੀਤਾ। ਕੈਂਪ ਦੌਰਾਨ ਮੌਜੂਦ ਸਰਪੰਚ ਮੇਜਰ ਸਿੰਘ ਲੋਹਗੜ, ਕਿੱਕਰ ਸਿੰਘ ਵਸਤੀ ਝਾਲ ਵਾਲੀ, ਜੋਗਾ ਸਿੰਘ ਕਾਕੂ ਵਾਲਾ, ਬਲਵਿੰਦਰ ਸਿੰਘ, ਛਿੰਦਾ, ਲਖਵਿਦੰਰ ਸਿੰਘ, ਸੁਖਦੇਵ ਸਿੰਘ, ਕੁਲਬੀਰ ਸਿੰਘ, ਬਲਜੀਤ ਸਿੰਘ, ਗੁਰਨਾਮ ਸਿੰਘ, ਆਸ਼ਾਪਾਲ, ਮੀਨਾ ਕੁ
ਮੇਲਾ ਧੀਆਂ ਰਾਣੀਆਂ ਦਾ 2019 ਮੌਕੇ ਇੰਦਰਜੀਤ ਕੌਰ ਖੋਸਾ ਨੇ ਸੁਸਾਇਟੀ ਨੂੰ 5 ਲੱਖ ਦਾ ਚੈੱਕ ਕੀਤਾ ਭੇਟ

ਮੇਲਾ ਧੀਆਂ ਰਾਣੀਆਂ ਦਾ 2019 ਮੌਕੇ ਇੰਦਰਜੀਤ ਕੌਰ ਖੋਸਾ ਨੇ ਸੁਸਾਇਟੀ ਨੂੰ 5 ਲੱਖ ਦਾ ਚੈੱਕ ਕੀਤਾ ਭੇਟ

Breaking News, Ferozepur
ਕੁੱਲਗੜ੍ਹੀ ,ਫਿਰੋਜ਼ਪੁਰ, 15 ਸਤੰਬਰ (ਕਨਵਰਜੀਤ ਸਿੰਘ ਸੰਧੂ) ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਪੋਸ਼ਣ ਮਾਹ ਅਤੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਨੂੰ ਸਮਰਪਿਤ ਨਿਰੋਲ ਪੰਜਾਬੀ ਵਿਰਸੇ ਅਤੇ ਸੱਭਿਆਚਾਰ 'ਤੇ ਝਾਤ ਪਾਉਂਦਾ ਸਾਲਾਨਾ 8ਵਾਂ ਮੇਲਾ ਧੀਆਂ ਰਾਣੀਆਂ ਦਾ 2019 ਪੂਰੀ ਸ਼ਾਨੋ-ਸ਼ੌਕਤ ਨਾਲ ਡੀ.ਏ.ਵੀ. ਕਾਲਜ ਫ਼ਾਰ ਵੁਮੈਨ ਵਿਚ ਮਨਾਇਆ ਗਿਆ। ਮੇਲੇ ਦੌਰਾਨ ਵਿਧਾਇਕ ਸ. ਪਰਮਿੰਦਰ ਸਿੰਘ ਪਿੰਕੀ ਦੀ ਪਤਨੀ ਮੈਡਮ ਇੰਦਰਜੀਤ ਕੌਰ ਖੋਸਾ ਨੇ ਸੁਸਾਇਟੀ ਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ। ਉਨ੍ਹਾਂ ਨੇ ਸੁਸਾਇਟੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਧੀਆਂ ਲਈ ਸਪੈਸ਼ਲ ਇਸ ਤਰ੍ਹਾਂ ਦੇ ਸਮਾਗਮ ਧੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਿਚ ਸਹਾਈ ਹੁੰਦੇ ਹਨ।  ਇਸ ਮੌਕੇ ਉਨ੍ਹਾਂ ਵੱਲੋ ਜੇਤੂ ਰਹੀਆਂ ਲੜਕੀਆਂ ਨੂੰ ਇਨਾਮ ਵੀ ਦਿੱਤੇ ਗਏ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸ. ਜਸਵਿੰਦਰ ਸਿੰਘ ਸੰਧੂ ਅਤੇ ਸਮੂਹ ਮੈਂਬਰਾਂ ਵੱਲੋ ਸੁਸਾਇਟੀ ਨੂੰ ਮਾਣ ਦਿੱਤੇ ਜਾਣ ਤੇ ਮੈਡਮ ਇੰਦਰਜੀਤ ਕੌਰ ਖੋਸਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ
ਪੋਸ਼ਣ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਲਈ ਫਿਰੋਜ਼ਪੁਰ ਦੇ ਕਰੀਬ 625 ਪਿੰਡਾਂ ਵਿੱਚ ਕੱਢੀਆਂ ਗਈਆਂ ਜਾਗਰੂਕਤਾ ਰੈਲੀਆਂ

ਪੋਸ਼ਣ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਲਈ ਫਿਰੋਜ਼ਪੁਰ ਦੇ ਕਰੀਬ 625 ਪਿੰਡਾਂ ਵਿੱਚ ਕੱਢੀਆਂ ਗਈਆਂ ਜਾਗਰੂਕਤਾ ਰੈਲੀਆਂ

Breaking News, Ferozepur
 ਫਿਰੋਜ਼ਪੁਰ 3 ਸਤੰਬਰ 2019 ( ) ਕੁਪੋਸ਼ਣ ਅਤੇ ਅਨੀਮੀਆ ਵਰਗੀਆਂ ਖਤਰਨਾਕ ਸਮੱਸਿਆਵਾਂ ਦੇ ਖਾਤਮੇ ਲਈ, ਦੇਸ਼ ਭਰ ਵਿੱਚ ਸ਼ੁਰੂ ਕੀਤੀ ਗਈ ਪੋਸ਼ਣ ਸਕੀਮ ਨੂੰ ਲੋਕ ਲਹਿਰ ਵਿਚ ਬਦਲਣ ਲਈ ਦੇਸ਼ਭਰ ਵਿਚ ਪੋਸ਼ਣ ਮਹੀਨੇ ਦੀ ਸ਼ੁਰੂਆਤ ਪਹਿਲੀ ਸਤੰਬਰ ਤੋਂ ਕੀਤੀ ਗਈ, ਜਿਸ ਤਹਿਤ ਪੂਰਾ ਮਹੀਨੇ ਇਸ ਅਭਿਆਨ ਦੋਰਾਨ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਅਭਿਆਨ ਦੇ ਅੱਜ ਤੀਸਰੇ ਦਿਨ ਜ਼ਿਲੇ ਦੇ ਕਰੀਬ 625 ਪਿੰਡਾਂ ਵਿਚ ਲੋਕਾਂ ਸੰਤੁਲਿਤ ਆਹਾਰ, ਡਾਇਰੀਆ ਕੰਟਰੋਲ, ਅਨੀਮੀਆ ਅਤੇ ਸੈਨਿਟੇਸ਼ਨ ਆਦਿ ਸਬੰਧੀ ਜਾਗਰੂਕ ਕੀਤਾ ਗਿਆ। ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੰਗਲਵਾਰ ਨੂੰ ਫਿਰੋਜ਼ਪੁਰ ਜ਼ਿਲੇ ਵਿਚ ਪੋਸ਼ਣ ਮੁਹਿੰਮ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ।  ਖ਼ਾਸਕਰ ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ, ਏ.ਐਨ.ਐਮ., ਪਿੰਡ ਦੀਆਂ ਪੰਚਾਇਤਾਂ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਜਾਗਰੂਕਤਾ ਰੈਲੀਆਂ ਕੀਤੀਆਂ ਗਈਆਂ। ਇਨਾਂ ਰੈਲੀਆਂ ਵਿੱਚ ਲੋਕਾਂ ਨੂੰ ਰਵਾਇਤੀ ਪੰਜਾਬੀ ਗੀਤਾਂ ਰਾਹੀਂ ਕੁਪੋਸ਼ਣ ਅਤੇ ਅਨੀਮੀਆ ਵਰਗੀਆਂ ਖਤਰਨਾਕ ਸਮੱਸਿਆਵਾਂ ਨਾਲ ਲੜਨ ਲਈ ਜਾਗਰੂਕ ਕੀਤਾ ਗਿਆ। ਇਹ
ਫ਼ਿਰੋਜ਼ਪਰ ਦਿਹਾਤੀ ਵਿੱਚ ਆਉਣ ਤੇ ਸੁਖਬੀਰ ਸਿੰਘ ਬਾਦਲ ਦਾ ਕੀਤਾ ਜਾਵੇਗਾ ਨਿੱਘਾ ਸਵਾਗਤ ਗੁਰਪ੍ਰੀਤ, ਸਾਹਿਬ ,ਸ਼ਾਮ, ਮੁਦਕਾ

ਫ਼ਿਰੋਜ਼ਪਰ ਦਿਹਾਤੀ ਵਿੱਚ ਆਉਣ ਤੇ ਸੁਖਬੀਰ ਸਿੰਘ ਬਾਦਲ ਦਾ ਕੀਤਾ ਜਾਵੇਗਾ ਨਿੱਘਾ ਸਵਾਗਤ ਗੁਰਪ੍ਰੀਤ, ਸਾਹਿਬ ,ਸ਼ਾਮ, ਮੁਦਕਾ

Ferozepur, Latest News
ਫਿਰੋਜਪੁਰ (ਸਤਬੀਰ ਬਰਾੜ )ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਰਿਕਾਰਡ ਤੋੜ  ਵੋਟਾਂ ਨਾਲ ਜਿੱਤਣ ਵਾਲੇ ਉਮੀਦਵਾਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਅੱਜ ਫ਼ਿਰੋਜ਼ਪੁਰ  ਦੇ ਦਿਹਾਤੀ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਪਹੁੰਚਣਗੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਹਬ ਸਿੰਘ ਮੁਦਕਾ ਸੀਨੀਅਰ ਅਕਾਲੀ ਲੀਡਰ ਨੇ ਦੱਸਿਆ ਕਿ ਉਨ੍ਹਾਂ ਦਾ  ਪਿੰਡ ਮੱਲਵਾਲ ਪਹੁੰਚਣ ਤੇ ਸਰਦਾਰ ਜੋਗਿੰਦਰ ਸਿੰਘ ਜਿੰਦੂ ਸਾਬਕਾ ਐਮ ਐਲ ਏ  ਦੀ ਅਗਵਾਈ ਵਿੱਚ ਨਿੱਘਾ ਸਵਾਗਤ ਕੀਤਾ ਜਾਵੇਗਾ ਇਸ ਮੌਕੇ ਸਾਹਬ ਸਿੰਘ ਮੁਦਕਾ ਅਤੇ ਸ਼ਾਮ ਸਿੰਘ ਮੁਦਕਾ ਨੇ ਦੱਸਿਆ ਕਿ ਸਮੂਹ ਇਲਾਕੇ ਦੀ ਸੰਗਤ ਚੰਦਨ ਪੈਲੇਸ ਦੇ ਵਿੱਚ ਪਹੁੰਚੇਗੀ ਜਿੱਥੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਵੇਗਾ ਇਸ ਮੌਕੇ ਨਿਸ਼ਾਨ ਸਿੰਘ ਮੈਂਬਰ ਪੰਚਾਇਤ, ਇੰਦਰਜੀਤ ਸਿੰਘ ਮੈਂਬਰ ਪੰਚਾਇਤ, ਜਗਤਾਰ ਸਿੰਘ ਮੁਦਕਾ ਜਨਰਲ ਸਕੱਤਰ ,ਸੰਦੀਪ ਮੁੱਦਕਾ, ਮੇਜਰ ਸਿੰਘ ਸਾਬਕਾ ਸਰਪੰਚ ,ਕੁਲਦੀਪ ਸਿੰਘ ਧਾਲੀਵਾਲ, ਬੋਹੜ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ
ਅਡਾਨੀ ਵਿਲਮਰ ਪਲਾਂਟ ਵਾਰ ਰੋਡ ਵਿਖੇ ਮਨਾਇਆ ਗਿਆ ਬੜੀ ਧੂਮਧਾਮ ਨਾਲ ਆਜ਼ਾਦੀ ਦਿਵਸ 

ਅਡਾਨੀ ਵਿਲਮਰ ਪਲਾਂਟ ਵਾਰ ਰੋਡ ਵਿਖੇ ਮਨਾਇਆ ਗਿਆ ਬੜੀ ਧੂਮਧਾਮ ਨਾਲ ਆਜ਼ਾਦੀ ਦਿਵਸ 

Ferozepur, Hot News of The Day
ਫਿਰੋਜਪੁਰ (ਸਤਬੀਰ ਬਰਾੜ )ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਸਾਈਆਂਵਾਲਾ ਤੋਂ ਵਾਂ ਨੂੰ ਜਾਂਦੀ ਹੋਈ ਰੋਡ ਦੇ ਉੱਤੇ ਬਣੇ ਅਡਾਨੀ ਵਿਲਮਰ ਰਾਈਸ ਪਲਾਂਟ ਦੇ ਵਿੱਚ ਪੰਦਰਾਂ ਅਗਸਤ ਦਾ ਦਿਹਾੜਾ ਅਸ਼ੋਕ ਕੁਮਾਰ ਪ੍ਰਾਜੈਕਟ ਹੈੱਡ ਦੀ ਅਗਵਾਈ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਇਕਬਾਲ ਸਿੰਘ ਸਰਪੰਚ ਵਾਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਕਬਾਲ ਸਿੰਘ ਸਰਪੰਚ ਵਾਂ ਨੇ ਆਜ਼ਾਦੀ ਦਿਹਾੜੇ ਬਾਰੇ ਦੱਸਦੇ ਹੋਏ ਕਿਹਾ ਕਿ ਅਨੇਕਾਂ ਹੀ ਕੁਰਬਾਨੀਆਂ ਦੇ ਕੇ ਸਾਡੇ ਸ਼ਹੀਦਾਂ ਨੇ ਆਜ਼ਾਦੀ ਪ੍ਰਾਪਤ ਕੀਤੀ ਹੈ ਇਸ ਮੌਕੇ ਅਸ਼ਵਨੀ ਕੁਮਾਰ ਫਾਈਨਾਂਸ ਇਨਚਾਰਜ ਰਾਜਕੁਮਾਰ ਸਕਿਓਰਿਟੀ ਹੈੱਡ ਮਨੋਜ ਕੁਮਾਰ ਪਰਮਾਨੰਦ ਵਰਮਾ ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ
ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਵਿਚ ਆਜ਼ਾਦੀ ਦਿਵਸ ਸਬੰਧੀ ਪ੍ਰੋਗਰਾਮ ਦਾ ਆਯੋਜਨ

ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਵਿਚ ਆਜ਼ਾਦੀ ਦਿਵਸ ਸਬੰਧੀ ਪ੍ਰੋਗਰਾਮ ਦਾ ਆਯੋਜਨ

Ferozepur, Latest News
ਫਿਰੋਜ਼ਪੁਰ, 15 ਅਗਸਤ (ਸਤਬੀਰ ਬਰਾੜ )- ਇਲਾਕੇ ਦੇ ਨਾਮੀ ਸਕੂਲ ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਕੁੱਲਗੜ੍ਹੀ ਵਿਖੇ ਆਜ਼ਾਦੀ ਦਾ ਦਿਹਾੜਾ   ਬੜੀ ਧੂਮ ਧਾਮ ਨਾਲ ਮਨਾਇਆ ਗਿਆ ਸਕੁਲ  ਪ੍ਰਿੰਸੀਪਲ ਸੁਭਾਸ਼ ਕੁਮਾਰ  ਦੀ ਅਗਵਾਈ ਵਿਚ ਅਜ਼ਾਦੀ ਦਿਵਸ ਨੂੰ ਸਮਰਪਿਤ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਕੂਲ ਦੇ ਬੱਚਿਆਂ ਨੇ ਅਜ਼ਾਦੀ ਦਿਵਸ 'ਤੇ ਅਧਾਰਿਤ ਗੀਤਾਂ ਅਤੇ ਕੋਰਿਓਗ੍ਰਾਫੀ ਤੇ ਦੇਸ਼ ਭਗਤੀ ਗੀਤ ਗਾਏ। ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਪ੍ਰੇਮ ਪਾਲ ਸਿੰਘ ਨੇ ਬੱਚਿਆਂ ਨੂੰ ਅਜ਼ਾਦੀ ਦਿਵਸ ਦੀ ਮਹਾਨਤਾ ਸਬੰਧੀ ਦੱਸਿਆ। ਬੱਚਿਆਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੇ ਮੰਤਵ ਨਾਲ ਦੇਸ਼ ਭਗਤੀ ਦੇ ਨਾਅਰੇ ਵੀ ਲਗਾਏ ਗਏ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਡਾਇਰੈਕਟਰ ਕਨਵਰਜੀਤ ਸਿੰਘ  ਅਤੇ ਸਕੂਲ ਦੇ  ਚੇਅਰਮੈਨ ਪਰਮਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ  ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ
ਸੜਕਾਂ ਕਿਨਾਰੇ ਖੜੇ ਦਰੱਖਤਾਂ ਦੀ ਚੋਰੀ ਜਾਰੀ

ਸੜਕਾਂ ਕਿਨਾਰੇ ਖੜੇ ਦਰੱਖਤਾਂ ਦੀ ਚੋਰੀ ਜਾਰੀ

Breaking News, Ferozepur
ਫਿਰੋਜ਼ਪੁਰ, 4 ਅਗਸਤ (ਸਤਬੀਰ ਬਰਾੜ ,ਮਨੀਸ਼ )- ਫਿਰੋਜ਼ਪੁਰ ਜ਼ੀਰਾ ਰੋਡ ਕਿਨਾਰੇ ਲੱਗੇ ਦਰੱਖਤਾਂ ਦੀ ਕਟਾਈ ਲਗਾਤਾਰ ਜਾਰੀ ਹੈ। ਜਿਸ ਕਾਰਨ ਦਿਨ ਬ ਦਿਨ ਦਰੱਖਤਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਇਸ 'ਤੇ ਜੰਗਲਾਤ ਵਿਭਾਗ ਵੀ ਸਖ਼ਤ ਦਿਖਾਈ ਨਹੀਂ ਦੇ ਰਿਹਾ। ਗੁਰੂ ਨਾਨਕ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਰਕਾਰ ਦੁਆਰਾ ਭਾਵੇਂ ਹੀ ਹਰੇਕ ਪਿੰਡ ਵਿਚ 550 ਰੁੱਖ ਲਗਾਏ ਜਾਣ ਦਾ ਟੀਚਾ ਮਿੱਥਿਆ ਗਿਆ ਸੀ। ਪਰ ਸਾਡੇ ਲੋਕਾਂ ਦੁਆਰਾ ਸੜਕਾਂ 'ਤੇ ਲੱਗੇ ਸੰਭਲੇ ਹੋਏ ਰੁੱਖਾਂ ਦਾ ਘਾਣ ਕੀਤਾ ਜਾ ਰਿਹਾ ਹੈ। ਫਿਰੋਜ਼ਪੁਰ ਜੀਰਾ ਸੜਕ ਸਮੇਤ ਹੋਰ ਸੜਕਾਂ 'ਤੇ ਸਪੱਸ਼ਟ ਸਾਹਮਣੇ ਆਉਂਦਾ ਹੈ ਕਿ ਰੁੱਖਾਂ ਦੀ ਕਟਾਈ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ। ਸੜਕ 'ਤੇ ਕੀਤੇ ਸਰਵੇਖਣ ਦੌਰਾਨ ਸਾਹਮਣੇ ਆਇਆ ਕਿ ਇਸ ਸੜਕ ਤੋਂ ਵੱਡੇ ਪੱਧਰ 'ਤੇ ਨਜਾਇਜ਼ ਕਟਾਈ ਕੀਤੀ ਜਾ ਰਹੀ ਹੈ। ਜਿਸ ਵੱਲ ਸਬੰਧਤ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਜਾਪ ਰਿਹਾ। ਇਸ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਵਾਤਾਵਰਣ ਪ੍ਰੇਮੀਆਂ ਸੁਖਦੇਵ ਸਿੰਘ ਨੂਰਪੁਰ ਸੇਠਾਂ ਕੁਲਬੀਰ ਸਿੰਘ ਬਰਾੜ  ਪਿਆਰਾ ਸਿੰਘ, ਦਰਸ਼ਨ ਸਿੰਘ ਆਦਿ ਨੇ ਆਖਿਆ ਕਿ ਜੰਗਲਾਤ ਵਿਭਾਗ ਨੂੰ ਅਜਿਹੇਂ ਲੱਕੜ ਚੋਰ
ਫਿਰੋਜ਼ਪੁਰ ਦੇ ਸਿਵਲ ਹਸਪਤਾਲ ‘ਚ ਜੱਚਾ ਬੱਚਾ ਵਾਰਡ ਹੋਇਆ ਓਵਰ ਫਲੋਅ

ਫਿਰੋਜ਼ਪੁਰ ਦੇ ਸਿਵਲ ਹਸਪਤਾਲ ‘ਚ ਜੱਚਾ ਬੱਚਾ ਵਾਰਡ ਹੋਇਆ ਓਵਰ ਫਲੋਅ

Ferozepur, General News
ਫਿਰੋਜ਼ਪੁਰ, 24 ਜੁਲਾਈ (ਸਤਬੀਰ ਬਰਾੜ )- ਪੰਜਾਬ ਦੇ ਸਭ ਤੋਂ ਪੁਰਾਣੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ''ਚ ਜੱਚਾ ਬੱਚਾ ਵਾਰਡ ਵਿਚ ਨਵ ਜਨੇਪੇ ਵਾਲੇ ਮਰੀਜਾਂ ਦੀ ਗਿਣਤੀ ਵਧਣ ਕਾਰਨ 1 ਬੈਡ 'ਤੇ 2-2 ਮਰੀਜ ਆਪਣਾ ਇਲਾਜ਼ ਕਰਵਾਉਣ ਲਈ ਮਜਬੂਰ ਹਨ ਅਤੇ ਕਈ ਮਰੀਜਾਂ ਨੂੰ ਬੈਡ ਨਾ ਮਿਲਣ ਕਾਰਨ ਉਹ ਵਾਰਡ ਦੇ ਬਾਹਰ ਭੂੰਜੇ ਬੈਠਣ ਲਈ ਮਜ਼ਬੂਰ ਦੇਖੇ ਗਏ। ਵਾਰਡਾਂ 'ਚ ਪਏ ਬੈਡਾਂ ਦੇ ਮੁਕਾਬਲੇ ਛੱਤ ਵਾਲੇ ਪੱਖਿਆਂ ਦੀ ਗਿਣਤੀ ਵੀ ਬਹੁਤ ਘੱਟ ਨਜ਼ਰ ਆਈ, ਜਿਸ ਕਾਰਨ ਮਰੀਜ ਘਰ ਤੋਂ ਮੰਗਵਾਏ ਪੱਖਿਆਂ ਦੇ ਸਹਾਰੇ ਬੈਡ 'ਤੇ ਪ੍ਰੇਸ਼ਾਨ ਸਨ। ਉਥੇ ਮੌਜ਼ੂਦ ਕਾਲਾ ਸਿੰਘ ਨੇ ਦੱਸਿਆ ਕਿ ਉਹ ਇੱਥੇ ਹਸਪਤਾਲ ਵਿਚ ਆਏ ਹੋਏ ਹਨ, ਇੱਕ ਤਾਂ ਉਪਰੋਂ ਗਰਮੀਂ ਕਾਰਨ ਬੂਰੀ ਹਾਲ ਹੈ, ਦੂਜਾ ਇੱਥੇ ਮਰੀਜਾਂ ਨਾਲ ਬੈਡ ਭਰੇ ਹੋਣ ਕਾਰਨ ਇਕ ਬੈਡ 'ਤੇ 2-2 ਮਰੀਜ ਆਪਣਾ ਇਲਾਜ਼ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇੱਥੇ ਮਰੀਜ਼ਾਂ ਦੀ ਸਹੂਲਤ ਲਈ ਇੱਕ ਹੀ ਬਾਥਰੂਮ ਹੈ, ਜਿਸਦੀ ਹਾਲਤ ਵੀ ਬਹੁਤ ਖਰਾਬ ਹੈ। ਉਨ੍ਹਾਂ  ਕਿਹਾ ਕਿ ਇਸੇ ਬਿਲਡਿੰਗ ਵਿਚ ਦੂਸਰੀ ਮੰਜਿਲ 'ਤੇ 2 ਵਾਰਡ ਹਨ, ਜਿੱਥੇ ਬੈਡ ਖਾਲੀ ਪਏ ਹਨ ਪਰ ਇਨ੍ਹਾਂ  ਮਰੀਜਾਂ ਨੂੰ ਇੱਥੇ
 ਸਿਹਤ ਵਿਭਾਗ ਦੇ ਮਨਿਸਟੀਰੀਅਲ ਮੁਲਾਜ਼ਮਾ ਦੀ ਹੜਤਾਲ ਕਾਰਨ ਲੋਕ ਹੋਏ ਖੱਜਲ ਖੁਆਰ 

 ਸਿਹਤ ਵਿਭਾਗ ਦੇ ਮਨਿਸਟੀਰੀਅਲ ਮੁਲਾਜ਼ਮਾ ਦੀ ਹੜਤਾਲ ਕਾਰਨ ਲੋਕ ਹੋਏ ਖੱਜਲ ਖੁਆਰ 

Ferozepur, General News
ਫਿਰੋਜਪੁਰ( ਸਤਬੀਰ ਬਰਾੜ)  ਪੰਜ਼ਾਬ ਹੈਲਥ ਡਿਪਾਰਟਮੈਂਟ ਸਬਾਰਡੀਨੇਟ ਆਫਿਸਜ਼ ਕਲੈਰੀਕਲ ਐਸੋਸੀਏਸ਼ਨ (ਮਾਨਤਾ ਪ੍ਰਾਪਤ) ਸੂਬਾ ਕਮੇਟੀ ਵਲੋਂ ਉਲੀਕੇ ਪ੍ਰੋਗਰਾਮ ਦੀ ਕੜੀ ਵਜ਼ੋਂ ਅੱਜ਼ ਮਿਤੀ 22/07/2019  ਨੂੰ ਪਹਿਲੇ ਦਿਨ  ਜ਼ਿਲ੍ਹਾ ਇਕਾਈ ਫਿਰੋਜ਼ਪੁਰ ਵੱਲੋਂ ਪੰਜ਼ਾਬ ਸਰਕਾਰ ਦੇ ਸਿਹਤ ਵਿਭਾਗ ਦੇ ਮਨਿਸਟੀਰੀਅਲ ਮੁਲਾਜਮਾਂ ਦੀਆ ਮੰਨੀਆ ਮੰਗਾ ਲਾਗੂ ਨਾ ਕਰਨ ਕਰਕੇ ਰੋਸ ਵੱਜੋ  ਦਫਤਰ ਸਿਵਲ ਸਰਜਨ,ਫਿਰੋਜ਼ਪੁਰ ਵਿਖੇ ਮੁਕੰਮਲ ਕਲਮ ਛੋੜ ਹੜਤਾਲ ਕੀਤੀ ਗਈ ।   ਸ਼੍ਰੀ ਚੰਦਨ ਸਿੰਘ ਰਾਣਾ ਪ੍ਰਧਾਨ, ਸ਼੍ਰੀ ਵਿਪਨ ਸ਼ਰਮਾ ਜਨਰਲ ਸਕੱਤਰ ਸ਼੍ਰੀ ਪਰਮਵੀਰ ਸਿੰਘ ਮੋਂਗਾ, ਵਿੱਤ ਸਕੱਤਰ ਨੇ ਪੰਜਾਬ ਸਰਕਾਰ ਸਿਹਤ ਵਿਭਾਗ ਦੇ ਉਚ ਅਧਿਕਾਰੀਆ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆ ਮੰਗਾ ਜੋ ਕਿ ਸਿਹਤ ਮੰਤਰੀ ਪੰਜਾਬ ਅਤੇ ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ,ਪੰਜਾਬ,ਚੰਡੀਗੜ੍ਹ ਨਾਲ ਮਿਤੀ 30-11-2017 ਅਤੇ ਮਿਤੀ 29-5-2018 ਨੂੰ ਹੋਈ ਮੀਂਿਟੰਗ ਦੌਰਾਨ ਪ੍ਰਵਾਨ/ਮੰਨੀਆ ਗਈਆ ਸਨ ਅਤੇ ਉਹਨਾ ਦੀਆ ਜਾਇਜ਼ ਮੰਗਾ ਜੇਕਰ ਜਲਦ ਨਾ ਲਾਗੂ ਕੀਤੀਆ ਗਈਆ ਤਾ ਜਥੇਬੰਦੀ ਸੰਘਰਸ਼ ਨੂੰ ਅੱਗੇ ਵਧਾਉਣ ਤੋ ਗੁਰੇਜ਼ ਨਹੀ ਕਰੇਗੀ ਜਿਸਦੀ ਜਿੰਮੇਵਾਰੀ ਸਰਕਾ
ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਕੁੱਲਗੜ੍ਹੀ ਵਿਖੇ ਲਗਾਇਆ ਸਾਇੰਸ ਮੇਲਾ       

ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਕੁੱਲਗੜ੍ਹੀ ਵਿਖੇ ਲਗਾਇਆ ਸਾਇੰਸ ਮੇਲਾ       

Ferozepur, Latest News
ਫਿਰੋਜ਼ਪੁਰ 12 ਜੁਲਾਈ (ਸਤਬੀਰ ਬਰਾੜ ਮਨੀਸ਼ ਕੁਮਾਰ) ਫਿਰੋਜ਼ਪੁਰ ਦੇ ਨਜ਼ਦੀਕੀ ਕਸਬੇ ਕੁੱਲਗੜ੍ਹੀ ਵਿਖੇ ਸਥਾਪਿਤ ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਵੱਲੋਂ ਪਹਿਲਾਂ ਹੀ ਵਿੱਦਿਆ ਦੇ ਖੇਤਰ ਵਿੱਚ ਕਈ ਮੱਲਾਂ ਮਾਰੀਆਂ ਗਈਆਂ ਹਨ ਅਤੇ ਸਮੇਂ ਸਮੇਂ ਤੇ ਵਿਦਿਆਰਥੀਆਂ ਦੇ ਮਨੋਵਿਗਿਆਨ  ਨੂੰ ਉੱਚਾ ਚੁੱਕਣ ਲਈ ਅਨੇਕਾਂ ਹੀ ਮੁਕਾਬਲੇ ਕਰਵਾਏ ਜਾਂਦੇ ਹਨ ਇਸੇ ਕੜੀ ਦੇ ਤਹਿਤ  ਵਿਦਿਆਰਥੀਆਂ ਦੇ ਮਨੋਵਿਗਿਆਨ ਨੂੰ ਉੱਚਾ ਚੱਕਣ ਲਈ ਸਾਇੰਸ ਮੇਲਾ ਕਰਵਾਇਆ ਗਿਆ ਬੱਚਿਆਂ ਵੱਲੋਂ ਅਲੱਗ ਅਲੱਗ ਵਿਸ਼ਿਆਂ ਤੇ ਮਾਡਲ ਤਿਆਰ ਕੀਤੇ ਗਏ ਬੱਚਿਆਂ ਨੂੰ ਮਾਡਲ ਤਿਆਰ ਕਰਨ ਲਈ ਮੈਡਮ ਰੀਤੂ ਕੁਆਰਡੀਨੇਟਰ ਮੈਡਮ ਨਵਪ੍ਰੀਤ ਕੌਰ ਮੈਡਮ ਰਾਜਬੀਰ ਕੌਰ ਅਤੇ ਮੈਡਮ ਤਾਨੀਆ ਵੱਲੋਂ ਉਤਸ਼ਾਹਿਤ ਕੀਤਾ ਗਿਆ ਅਤੇ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਬੱਚਿਆਂ ਵੱਲੋਂ ਪੂਰੇ ਹੀ ਤਨਦੇਹੀ ਦੇ ਨਾਲ ਮਾਡਲ ਤਿਆਰ ਕਰਕੇ ਸਾਇੰਸ ਮੇਲੇ ਵਿੱਚ ਆਪਣਾ ਪ੍ਰਦਰਸ਼ਨ ਕੀਤਾ ਇਸ ਮੌਕੇ ਜੱਜਮੈਂਟ ਦੀ ਭੂਮਿਕਾ ਮੈਡਮ ਰੀਤੂ ਅਤੇ ਚਰਨਜੀਤ ਕੌਰ ਨੇ ਬਖ਼ੂਬੀ ਨਿਭਾਈ ਇਸ ਸਾਰੇ ਪ੍ਰੋਗਰਾਮ ਨੂੰ ਬਖ਼ੂਬੀ ਢੰਗ ਨਾਲ ਸਿਰੇ ਚਾੜ੍ਹਨ ਵਿੱਚ ਪ੍ਰਿੰਸੀਪਲ ਸੁਭਾਸ਼ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ