
ਅਬੋਹਰ ਦਾ ਨਾਮ ਪਹਿਲੇ ਦਸ ਸਾਫ-ਸੁਥਰੇ ਸ਼ਹਿਰਾਂ ਵਿੱਚ ਹੋਵੇਗਾ ਸ਼ਾਮਲ-ਨਵਜੋਤ ਸਿੱਧੂ
ਫਾਜ਼ਿਲਕਾ 27 ਅਕਤੂਬਰ
ਪੰਜਾਬ ਦੇ ਸਥਾਨਕ ਸਰਕਾਰ ਤੇ ਸੈਰ-ਸਪਾਟਾ ਮਾਮਲੇ ਪੁਰਾਤੱਤਵ ਅਤੇ ਅਜਾਇਬ ਘਰ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਅਬੋਹਰ ਦੇ ਲੋਕਾਂ ਨਾਲ ਵਿਕਾਸ ਪੱਖੋ ਕੀਤੇ ਗਏ ਪੱਖ-ਪਾਤ ਨੂੰ ਫੁਲ-ਸਟਾਪ ਲਗਾ ਕੇ ਵਿਕਾਸ ਦੀ ਰੇਲ-ਗੱਡੀ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਬੋਹਰ ਜੋ ਸਵੱਛਤਾ ਪੱਖੋਂ 420ਵੇਂ ਨੰਬਰ ਤੱਕ ਦਿੱਤਾ ਗਿਆ ਸੀ ਉਸ ਨੂੰ ਬਹੁਤ ਜਲਦ ਵਿਕਾਸ ਕਰਵਾ ਕੇ ਪਹਿਲੇ ਦਸ ਸ਼ਹਿਰਾਂ ਵਿੱਚ ਸ਼ਾਮਲ ਕਰਵਾਇਆ ਜਾਵੇਗਾ।
ਕੈਬਨਿਟ ਮੰਤਰੀ ਸ. ਸਿੱਧੂ ਨੇ ਅੱਜ ਅਬੋਹਰ ਵਿਖੇ ਅਮਰੁਤ ਸਕੀਮ ਅਧੀਨ ਲਗਭਗ 163.60 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਸਿਸਟਮ ਵਿੱਚ ਸੁਧਾਰ ਲਿਆਉਣ ਅਤੇ ਪੀਣ ਵਾਲੇ ਸਾਫ ਪਾਣੀ ਸ਼ਹਿਰ ਵਾਸੀਆਂ ਨੂੰ ਮੁਹੱਈਆਂ ਕਰਵਾਉਣ ਲਈ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਬੋਹਰ ਦੇ ਵਿਕਾਸ ਕਾਰਜਾਂ ਕਰਨ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਉਨ੍ਹਾਂ ਆਪਣੇ ਸ਼ੇਅਰੋ-ਸ਼ਾਇਰੀ ਵਾਲੇ ਵੱਖਰੇ ਤੇ ਨਿਵੇਕਲੇ ਅੰਦਾਜ ਵਿੱਚ ਕਿਹਾ ਕਿ ਅਬੋਹਰ ਦੇ ਦੁੱਖ ਭਰੇ ਦਿਨ ਬੀਤੇ ਚੁੱਕੇ ਹਨ ਤੇ