
ਮੈਡੀਕਲ ਕਾਲਜ ਫਰੀਦਕੋਟ ‘ਚ MBBS ਦੀਆਂ 150 ਸੀਟਾਂ ਮਨਜੂਰ
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ MBBS ਦੀਆਂ ਸੀਟਾਂ ਹੁਣ 150 ਹੋ ਗਈਆਂ ਹਨ। ਦੇਸ਼ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਯਤਨਾਂ ਸਦਕਾ ਇਹ ਕਾਲਜ 1973 ਵਿੱਚ ਸ਼ੁਰੂ ਹੋਇਆ ਸੀ ਤਾਂ ਇਸ ਕਾਲਜ ਪਾਸ ਸਿਰਫ਼ 50 MBBS ਸੀਟਾਂ ਹੀ ਸਨ । 2013 ਵਿੱਚ ਹੌਲੀ-ਹੌਲੀ ਤਰੱਕੀ ਅਤੇ ਯੂਨੀਵਰਿਸਟੀ ਦੇ ਅਧਿਕਾਰੀਆਂ ਵੱਲੋਂ ਕੀਤੇ ਗਏ ਯਤਨਾਂ ਸਦਕਾ ਕਾਲਜ ਦੀਆਂ MBBS ਸੀਟਾਂ 100 ਤੱਕ ਹੋ ਗਈਆਂ ਜੋ ਕਿ 2019 ਵਿੱਚ ਹੋਰ ਵਧਾ ਕੇ ਕਾਲਜ ਨੂੰ 125 ਸੀਟਾਂ ਕਰ ਦਿੱਤੀਆਂ ਗਈਆਂ ਸਨ। । ਬਾਬਾ ਫ਼ਰੀਦ ਯੂਨੀਵਰਿਸਟੀ ਆਫ਼ ਹੈੱਲਥ ਸਾਇੰਸਜ਼ ਫ਼ਰੀਦਕੋਟ ਦੇ ਕਾਰਜਕਾਰੀ ਉਪ-ਕੁਲਪਤੀ ਡਾ: ਅਵਿਨੀਸ਼ ਕੁਮਾਰ ਨੇ ਕਿਹਾ ਕਿ ਯੂਨੀਵਰਸਿਟੀ ਅਤੇ ਕਾਲਜ ਦਾ ਪ੍ਰਸ਼ਾਸਨ ਪੰਜਾਬ ਦੇ ਭਾਈਚਾਰੇ ਅਤੇ ਲੋਕਾਂ ਨੂੰ ਲਾਭ ਪਹੁੰਚਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਹੈ। ਇਸ ਮੌਕੇ ਡਾ: ਨਿਰਮਲ ਓਸੇਪਚਨ ਆਈਏਐਸ ਰਜਿਸਟਰਾਰ ਬੀਐਫਯੂਐਚਐਸ ਫਰੀਦਕੋਟ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ, ਪੰਜਾਬ ਦੇ 7 ਜਿਲ੍ਹਿਆਂ ਵਿੱਚ ਆਪਣੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲਾ ਪੰਜਾਬ ਦਾ ਇਕਲੌਤਾ ਮੈਡੀਕਲ ਕਾ