
ਫੰਡ ਹੋਣ ਦੇ ਬਾਵਜੂਦ, ‘ਅਕਾਲੀ ਕਾਬਜ਼ ਕਾਰਪੋਰੇਸਨ’ ਜਾਣਬੁੱਝ ਕੇ ਕੰਮ ਕਰਨ ‘ਚ ਦੇਰੀ ਕਰ ਰਿਹੈ: ਵਿੱਤ ਮੰਤਰੀ
ਬਠਿੰਡਾ, 17 ਜੁਲਾਈ:
ਅਣਕਿਆਸੇ ਭਾਰੀ ਮੀਂਹ ਕਰਕੇ ਬਠਿੰਡਾ ਦੇ 'ਜਾਮ' ਹੋ ਜਾਣ ਵਾਲੇ ਹਾਲ ਲਈ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਕਾਬਜ਼ ਕਾਰਪੋਰੇਸ਼ਨ 'ਤੇ ਅਪਰਾਧਿਕ ਅਣਗਹਿਲੀ ਦਾ ਦੋਸ਼ ਲਾਇਆ ਹੈ। ਉਨ•ਾਂ ਕਿਹਾ ਕਿ ਅਕਾਲੀ ਦਲ ਦੇ ਮੇਅਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ 10 ਸਾਲ ਦੀ ਤਬਾਹੀ ਕਰਨ ਵਾਲੀ ਸਰਕਾਰ ਕਰਕੇ ਬਠਿੰਡਾ ਦੀ ਇਹ ਭੈੜੀ ਹਾਲਤ ਹੋਈ ਹੈ।
ਅਸਲ ਸਮੱਸਿਆ ਪਿਛਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਇੱਕ ਪ੍ਰਾਈਵੇਟ ਕੰਪਨੀ ਨਾਲ ਕੀਤੇ ਸਮਝੌਤੇ ਕਾਰਣ ਹੈ, ਜਿਸ ਵਿੱਚ ਕੇਂਦਰ ਸਰਕਾਰ ਵੀ ਇੱਕ ਪਾਰਟੀ ਵਜੋਂ ਸਾਮਲ ਹੈ।
ਵਿੱਤ ਮੰਤਰੀ ਨੇ ਹਰਸਿਮਰਤ ਕੌਰ ਬਾਦਲ ਨੂੰ ਚਾਰ ਸਵਾਲ ਕੀਤੇ ਹਨ। ਕੀ ਬਠਿੰਡਾ ਦੀ ਐਮ.ਪੀ ਸਪੱਸਟ ਕਰ ਸਕਦੀ ਹੈ ਕਿ ਉਨ•ਾਂ ਦੀ ਪਾਰਟੀ ਨੇ ਇਕਪਾਸੜ ਜਿਹਾ ਸਮਝੌਤਾ ਕਿਉਂ ਕੀਤਾ? ਕੀ ਉਹ ਜਨਤਾ ਨੂੰ ਦੱਸ ਕਰ ਸਕਦੀ ਹੈ ਕਿ ਕਿਉਂ ਉਸ ਦੀ ਪਾਰਟੀ, ਜੋ ਕਿ ਬਠਿੰਡਾ ਕਾਰਪੋਰੇਸ਼ਨ ਦੀ ਅਗਵਾਈ ਵੀ ਕਰ ਰਹੀ ਹੈ, ਹਰ ਵਾਰ ਟੈਂਡਰ ਪ੍ਰਕਿਰਿਆ ਨੂੰ ਰੋਕ ਦਿੰਦੀ ਹੈ? ਕੀ ਹਰਸਿਮਰਤ ਕੋਲ ਇਸ ਗੱਲ ਦਾ ਕੋਈ ਜਵਾਬ ਹੈ ਕਿ ਐਮਸੀ ਬਠਿੰਡਾ ਉਨ•ਾਂ ਕਿਸਾਨ