best platform for news and views

Amritsar Sahib

Beadbi at Shri Harimandir Sahib ਨਵੇਂ ਸਾਲ ਮੌਕੇ ਬੇਅਦਬੀ ਦੀ ਘਟਨਾਂ

Beadbi at Shri Harimandir Sahib ਨਵੇਂ ਸਾਲ ਮੌਕੇ ਬੇਅਦਬੀ ਦੀ ਘਟਨਾਂ

Amritsar Sahib, Hot News of The Day
Shri Amritsar Sahib : Beadbi at Shri Harimandir Sahib Shri Amritsar Sahib on New Year. According to police The drunk person has been arrested and an investigation has been started. ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਬੰਦ ਹੋਣ ਦੀ ਥਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਪਿਛਲੇ ਸਾਲ 2022 ਵਿਚ ਵੀ ਅਨੇਕਾਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਅਤੇ ਅਜੇ ਤੱਕ ਸਿੱਖ ਸੰਗਤਾਂ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰ ਰਹੀਆਂ ਹਨ। ਪਰ ਅੱਜ ਨਵਾਂ ਸਾਲ ਚੜ੍ਹਦਿਆਂ ਹੀ ਸਿੱਖਾਂ ਦੇ ਸਭ ਤੋਂ ਪ੍ਰਮੁੱਖ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਹੀ ਬੇਅਦਬੀ ਦੀ ਘਟਨਾ ਹੋ ਗਈ। ਨਵੇਂ ਸਾਲ ਮੌਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚੀਆਂ ਹੋਈਆਂ ਨੇ। ਇਸ ਲਈ ਸੰਗਤਾਂ ਦੀ ਭੀੜ ਦਾ ਫਾਇਦਾ ਉਠਾ ਕੇ ਸ਼ਰਾਰਤੀ ਅਨਸਰ ਵੀ ਬੇਅਦਬੀ ਦੀ ਘਟਨਾਂ ਨੂੰ ਅੰਜ਼ਾਮ ਦੇਣ ਦੀ ਤਾਕ ਵਿਚ ਸਨ। ਇਸ ਲਈ ਇਕ ਕਾਨਪੁਰ ਦਾ ਇਕ ਵਾਸੀ ਨੌਜਵਾਨ ਦਾਰੂ ਦੇ ਨਸ਼ੇ ਵਿਚ ਸ੍ਰੀ ਹਰਿਮੰਦਰ ਸਾਹਿਬ ਅੰਦਰ ਦਾਖਲ ਹੋ
‘ਆਪ’ ਵੱਲੋਂ ਮਾਝਾ ਜ਼ੋਨ ‘ਚ 6 ਨਵੇਂ ਹਲਕਾ ਪ੍ਰਧਾਨ ਨਿਯੁਕਤ

‘ਆਪ’ ਵੱਲੋਂ ਮਾਝਾ ਜ਼ੋਨ ‘ਚ 6 ਨਵੇਂ ਹਲਕਾ ਪ੍ਰਧਾਨ ਨਿਯੁਕਤ

Amritsar Sahib, Latest News
ਅੰਮ੍ਰਿਤਸਰ 4 ਦਸੰਬਰ 2019 ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਵਿਸਤਾਰ ਕਰਦੇ ਹੋਏ ਮਾਝਾ ਜ਼ੋਨ 'ਚ ਨਵੇਂ ਹਲਕਾ ਪ੍ਰਧਾਨ ਨਿਯੁਕਤ ਕੀਤੇ ਹਨ। ਜਦਕਿ ਨੌਜਵਾਨ ਆਗੂ ਰਣਜੀਤ ਸਿੰਘ ਚੀਮਾ ਨੂੰ ਪਾਰਟੀ ਦਾ ਸੂਬਾ ਮੀਤ (ਵਾਇਸ) ਪ੍ਰਧਾਨ ਅਤੇ ਗੁਰਦੇਵ ਸਿੰਘ ਲਾਖਣਾ ਨੂੰ ਤਰਨਤਾਰਨ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਸੂਚੀ ਬਾਰੇ ਪਾਰਟੀ ਦੇ ਮਾਝਾ ਜ਼ੋਨ ਦੇ ਪ੍ਰਧਾਨ ਅਤੇ ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਨਜਿੰਦਰ ਸਿੰਘ ਸਿੱਧੂ ਨੂੰ ਹਲਕਾ ਪ੍ਰਧਾਨ ਖਡੂਰ ਸਾਹਿਬ, ਡਾ. ਕਸ਼ਮੀਰ ਸਿੰਘ ਸੋਹਲ ਨੂੰ ਹਲਕਾ ਪ੍ਰਧਾਨ ਤਰਨਤਾਰਨ, ਸੌਰਵ ਬਹਿਲ ਨੂੰ ਹਲਕਾ ਪ੍ਰਧਾਨ ਪਠਾਨਕੋਟ, ਸੁਭਾਸ਼ ਵਰਮਾ ਹਲਕਾ ਪ੍ਰਧਾਨ ਸੁਜਾਨਪੁਰ, ਅਮਨਦੀਪ ਕੁਮਾਰ ਨੂੰ ਹਲਕਾ ਪ੍ਰਧਾਨ ਅਟਾਰੀ, ਨਿਸ਼ਾਨ ਸਿੰਘ ਬੋਲੇਵਾਲ ਨੂੰ ਹਲਕਾ ਪ੍ਰਧਾਨ ਸ੍ਰੀ ਹਰਗੋਬਿੰਦਪੁਰ ਅਤੇ ਜਸਬੀਰ ਸਿੰਘ ਸੁਰ ਸਿੰਘ ਨੂੰ ਹਲਕਾ ਪ੍ਰਧਾਨ ਖੇਮਕਰਨ ਨਿਯੁਕਤ ਕੀਤਾ ਹੈ।
ਭਾਰਤ ਨੇ ਇੰਗਲੈਂਡ ਨੂੰ ਅਤੇ ਕਨੇਡਾ ਨੇ ਅਮਰੀਕਾ ਨੂੰ ਹਰਾਇਆ

ਭਾਰਤ ਨੇ ਇੰਗਲੈਂਡ ਨੂੰ ਅਤੇ ਕਨੇਡਾ ਨੇ ਅਮਰੀਕਾ ਨੂੰ ਹਰਾਇਆ

Amritsar Sahib, Breaking News
ਅੰਮ੍ਰਿਤਸਰ, 3 ਦਸੰਬਰ (              )-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦੇ ਦੂਸਰੇ ਦਿਨ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਚ ਖੇਡੇ ਗਏ ਦੋ ਫਸਵੇਂ ਮੈਚਾਂ ਵਿਚ ਭਾਰਤ ਦੀ ਟੀਮ ਨੇ ਇੰਗਲੈਂਡ ਦੀ ਟੀਮ ਨੂੰ 36 ਦੇ ਮੁਕਾਬਲੇ 54 ਅੰਕਾਂ ਨਾਲ ਹਰਾ ਕੇ ਕੱਪ ਵਿਚ ਆਪਣੀ ਧਾਕ ਜਮਾਈ। ਜਦਕਿ ਕੈਨੇਡਾ ਅਤੇ ਅਮਰੀਕਾ ਦੀਆਂ ਟੀਮਾਂ ਵਿਚਾਲੇ ਹੋਈ ਟੱਕਰ ਵਿਚ ਕਨੇਡਾ ਨੇ ਇਕ ਪਾਸੜ ਮੈਚ ਖੇਡਦਿਆਂ ਅਮਰੀਕਾ ਦੀ ਟੀਮ 26 ਦੇ ਮੁਕਾਬਲੇ 53 ਅੰਕਾਂ ਨਾਲ ਹਰਾਇਆ। ਵਿਸ਼ਵ ਕਬੱਡੀ ਕੱਪ ਦੇ ਅੰਮ੍ਰਿਤਸਰ ਵਿਚ ਖੇਡੇ ਗਏ ਮੈਚਾਂ ਦੇ ਮੁੱਖ ਮਹਿਮਾਨ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ. ਪੀ. ਸੋਨੀ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਆਸ਼ੀਰਵਾਦ ਦਿੱਤਾ। ਉਨਾਂ ਆਪਣੇ ਸੰਬੋਧਨ ਵਿਚ ਸਾਰੀਆਂ ਟੀਮਾਂ ਦੇ ਖਿਡਾਰੀਆਂ ਨੂੰ ਜੀ ਆਇਆਂ ਕਹਿੰਦੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਕਰਵਾਇਆ ਜਾ ਰਿਹਾ ਇਹ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਜਿੱਥੇ ਪੰਜਾਬੀਆਂ ਦੀ
ਵਾਲੀਬਾਲ ਦੇ ਫੈਡਰੇਸ਼ਨ ਗੋਲਡ ਕੱਪ ਦਾ ਤੀਸਰਾ ਦਿਨ

ਵਾਲੀਬਾਲ ਦੇ ਫੈਡਰੇਸ਼ਨ ਗੋਲਡ ਕੱਪ ਦਾ ਤੀਸਰਾ ਦਿਨ

Amritsar Sahib, Latest News
ਅੰਮ੍ਰਿਤਸਰ, 29 ਸਤੰਬਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਇਆ ਜਾ ਰਿਹਾ ਵਾਲੀਵਾਲ-2019 ਦਾ ਫੈਡਰੇਸ਼ਨ ਗੋਲਡ ਕੱਪ ਅੱਜੇ ਤੀਜੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੱਜ ਖੇਡੇ ਗਏ ਮੈਚਾਂ ਦੇ ਪੁਰਸ਼ ਵਰਗ ਵਿੱਚ ਕੇਰਲ ਨੇ ਇੰਡੀਅਨ ਯੂਨੀਵਰਸਿਟੀਜ਼ ਟੀਮ ਨੂੰ 25-14, 21-25, 25-20 ਅਤੇ 25-23 ਨਾਲ ਮਾਤ ਦਿੱਤੀ। ਮਹਿਲਾ ਵਰਗ ਵਿੱਚ ਮਹਾਂਰਾਸ਼ਟਰ ਨੇ ਦਿੱਲੀ ਨੂੰ 25-19, 21-25, 25-17 ਅਤੇ 25-18 ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸ ਮੌਕੇ ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਹੱਲਾਸ਼ੇਰੀ ਦੇਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਕੰਵਲਜੀਤ ਸਿੰਘ ਅਤੇ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਰਾਜ ਕੁਮਾਰ ਵੀ ਮੌਜੂਦ ਸਨ। ਬੁਲਾਰੇ ਅਨੁਸਾਰ ਕੱਲ• ਦੂਜੇ ਦਿਨ ਹੋਏ ਮੈਚਾਂ ਵਿੱਚ ਇੰਡੀਅਨ ਯੂਨੀਵਰਸਿਟੀਜ਼ ਦੀ ਪੁਰਸ਼ ਟੀਮ ਨੇ ਰੇਲਵੇਜ਼ ਨੂੰ 25-22, 25-15, 25-19 ਨਾਲ ਹਰਾਇਆ। ਮਹਿਲਾ ਵਰਗ ਵਿੱਚ ਕੇਰਲ ਨੇ ਮਹਾਰਾਸ਼ਟਰ ਨੂੰ 25-11, 25-13 ਅਤੇ 25-18 ਨਾਲ ਮਾਤ ਦਿੱਤੀ।
ਫੈਡਰੇਸ਼ਨ ਨੈਸ਼ਨਲ ਗੋਲਡ ਕੱਪ ਆਫ ਵਾਲੀਬਾਲ ਦੇ ਮੁਕਾਬਲੇ ਅੰਮ੍ਰਿਤਸਰ ਵਿਚ ਸ਼ੁਰੂ

ਫੈਡਰੇਸ਼ਨ ਨੈਸ਼ਨਲ ਗੋਲਡ ਕੱਪ ਆਫ ਵਾਲੀਬਾਲ ਦੇ ਮੁਕਾਬਲੇ ਅੰਮ੍ਰਿਤਸਰ ਵਿਚ ਸ਼ੁਰੂ

Amritsar Sahib, Latest News
ਅੰਮ੍ਰਿਤਸਰ, 27 ਸਤੰਬਰ: ਪੰਜਾਬ ਸਰਕਾਰ, ਪੰਜਾਬ ਖੇਡ ਵਿਭਾਗ ਅਤੇ ਵਾਲੀਬਾਲ ਫੈਡਰੇਸ਼ਨ ਵੱਲੋਂ ਜੱਲਿਆਂਵਾਲਾ ਬਾਗ ਸਾਕਾ ਦੇ 100 ਸਾਲ ਮੁਕੰਮਲ ਹੋਣ 'ਤੇ 'ਫੈਡਰੇਸ਼ਨ ਨੈਸ਼ਨਲ ਗੋਲਡ ਕੱਪ ਆਫ ਵਾਲੀਬਾਲ' ਦੇ ਮੁਕਾਬਲੇ ਅੱਜ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਲਟੀਪਰਪਜ ਜਿਮਨੇਜੀਅਮ ਵਿੱਚ ਸ਼ੁਰੂ ਹੋ ਗਏ ਹਨ। ਇਨਾਂ ਮੁਕਾਬਲਿਆਂ ਦਾ ਉਦਘਾਟਨ ਵਧੀਕ ਪ੍ਰਮੁੱਖ ਸਕੱਤਰ ਖੇਡਾਂ ਸ੍ਰੀ ਸੰਜੈ ਕੁਮਾਰ ਨੇ ਖੇਡ ਝੰਡਾ ਲਹਿਰਾ ਕੇ  ਕੀਤਾ। ਸ੍ਰੀ ਸੰਜੈ ਕੁਮਾਰ ਨੇ ਖਿਡਾਰੀਆਂ ਵੱਲੋਂ ਕੱਢੇ ਗਏ ਮਾਰਚ ਪਾਸਟ ਤੋਂ ਸਲਾਮੀ ਵੀ ਲਈ। ਉਨਾਂ ਨੇ ਆਪਣੇ ਸੰਬੋਧਨ ਕਰਦਿਆਂ ਖਿਡਾਰੀਆਂ ਨੂੰ ਕਿਹਾ ਕਿ ਉਹ ਖੇਡ ਨੂੰ ਖੇਡ ਭਾਵਨਾ ਨਾਲ ਹੀ ਖੇਡਣ। ਸ੍ਰੀ ਸੰਜੈ ਕੁਮਾਰ ਨੇ ਦੱਸਿਆ ਕਿ ਇਹ ਮੁਕਾਬਲੇ  ਜਲਿਆਂਵਾਲਾ ਬਾਗ ਦੇ 100 ਸਾਲ ਪੂਰੇ ਹੋਣ 'ਤੇ ਕਰਵਾਏ ਜਾ ਰਹੇ ਹਨ। ਉਨਾਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਦੱਸਿਆ ਕਿ ਇਨਾਂ ਵਾਲੀਬਾਲ ਮੁਕਾਬਿਲਆਂ ਵਿੱਚ ਦੇਸ਼ ਭਰ ਤੋਂ 14 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਸ ਵਿੱਚ ਕਰੀਬ 300 ਖਿਡਾਰੀ ਭਾਗ ਲੈ ਰਹੇ ਹਨ ਅਤੇ ਇਹ ਮੁਕਾਬਲੇ 3 ਅਕਤੂਬਰ ਤੱਕ ਚੱਲਣਗੇ। ਉਨਾਂ ਦੱਸਿਆ ਕਿ
ਨਸ਼ਿਆਂ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਹੋਈ ਕੈਪਟਨ ਸਰਕਾਰ, ਪੁੱਤਰਾਂ ਦੀਆਂ ਅਰਥੀਆਂ ਢੋਹ ਰਹੇ ਨੇ ਬਾਪ-ਭਗਵੰਤ ਮਾਨ

ਨਸ਼ਿਆਂ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਹੋਈ ਕੈਪਟਨ ਸਰਕਾਰ, ਪੁੱਤਰਾਂ ਦੀਆਂ ਅਰਥੀਆਂ ਢੋਹ ਰਹੇ ਨੇ ਬਾਪ-ਭਗਵੰਤ ਮਾਨ

Amritsar Sahib, Breaking News
ਬਾਬਾ ਬਕਾਲਾ/ਅੰਮ੍ਰਿਤਸਰ, 16 ਅਗਸਤ 2019 ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਇੱਥੇ 'ਰੱਖੜ ਪੁੰਨਿਆਂ' ਮੇਲੇ 'ਤੇ ਪਾਰਟੀ ਦੀ ਸਿਆਸੀ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 4 ਹਫ਼ਤਿਆਂ 'ਚ ਨਸ਼ਿਆਂ ਨੂੰ ਜੜੋ ਪੁੱਟਣ ਦੀ ਸਹੁੰ ਖਾ ਕੇ ਸੱਤਾ 'ਚ ਆਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਪੂਰੀ ਤਰ੍ਹਾਂ ਫ਼ੇਲ੍ਹ ਸਰਕਾਰ ਸਾਬਤ ਹੋਈ ਹੈ। ਸਰਕਾਰਾਂ ਦੀ ਨਖਿੱਧ ਕਾਰਜਕਾਰੀ ਕਾਰਨ ਪੰਜਾਬ ਗੁਆਚੇ ਰਾਹਾਂ 'ਤੇ ਭਟਕ ਰਿਹਾ ਹੈ। ਹਾਲਾਤ ਇਹ ਹਨ ਕਿ ਨਸ਼ਿਆਂ ਦੀ ਦਲਦਲ 'ਚ ਫਸੇ ਨੌਜਵਾਨ ਪੁੱਤਰਾਂ ਦੀਆਂ ਲਾਸ਼ਾਂ ਬਾਪ ਮੋਢਿਆਂ 'ਤੇ ਢੋਹ ਰਹੇ ਹਨ। ਹੁਣ ਤਾਂ ਨੌਜਵਾਨ ਧੀਆਂ-ਭੈਣਾਂ ਵੀ ਕੁਰਾਹੇ ਪੈ ਗਈਆਂ ਹਨ। ਲੋਕ ਸ਼ਮਸ਼ਾਨ ਘਾਟਾਂ 'ਚ ਕੁਰਲਾ ਰਹੇ ਹਨ ਅਤੇ 'ਸਰਕਾਰ' ਪਹਾੜਾਂ 'ਤੇ ਮੌਜਾਂ ਕਰਨ 'ਚ ਮਸਰੂਫ਼ ਹੈ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸੀਨੀਅਰ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਜੈ ਕ੍ਰਿਸ਼ਨ ਸਿੰਘ ਰੋੜੀ, ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਬਾਬਾ ਬਕਾਲਾ ਹਲਕਾ ਇੰਚਾਰਜ ਦਲਬੀਰ ਸਿੰਘ ਟੌਂਗ, ਯੂਥ ਵਿੰਗ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਹਰਭਜਨ
ਪੰਜਾਬ ਅਤੇ ਭਾਰਤ ਦੇ ਮਾਣ ਅਤੇ ਸ਼ਾਨ ਨੂੰ ਪੰਜਾਬੀ ਨੋਜਵਾਨ ਨੇ ਕਨੇਡਾ ਵਚਿ ਉੱਚਾ ਕੀਤਾ

ਪੰਜਾਬ ਅਤੇ ਭਾਰਤ ਦੇ ਮਾਣ ਅਤੇ ਸ਼ਾਨ ਨੂੰ ਪੰਜਾਬੀ ਨੋਜਵਾਨ ਨੇ ਕਨੇਡਾ ਵਚਿ ਉੱਚਾ ਕੀਤਾ

Amritsar Sahib, General News
ਅੰਮ੍ਰਤਿਸਰ 26 ਜੁਲਾਈ 2019ਯ ( ) ਅੰਮ੍ਰਤਿਸਰ ਦੇ ਜਵਾਨ ਨੇ ਕਨੇਡਾ ਦੇ ਸਕੈਚਵਨ ਵਚਿ ਪੁਲਸਿ ਵਭਾਗ ਵੱਿਚ ਸਫ਼ਲਤਾ ਪ੍ਰਾਪਤ ਕਰਕੇ ਪੁਲਸਿ ਮਹਕਿਮੇ ਵੱਿਚ ਸੇਵਾਵਾਂ ਸ਼ੁਰੂ ਕਰ ਦੱਿਤੀਆਂ ਹਨ। ਇੱਥੇ ਇਹ ਦੱਸਣਯੋਗ ਹੈ ਕ ਿਹਰਮਨਦੀਪ ਸੰਿਘ ਪਹਲਾਂ ਪੰਜਾਬੀ ਭਾਰਤੀ ਜਵਾਨ ਹੈ ਜਸਿਨੇ ਕਨੇਡਾ ਦੇ ਸਕੈਚਵਨ ਵਚਿ ਪੁਲਸਿ ਵਭਾਗ ਦੀ ਨੌਕਰੀ ਪ੍ਰਾਪਤ ਕਰਨ ਦਾ ਟੀਚਾ ਹਾਸਲਿ ਕੀਤਾ ਹੈ ਅਤੇ ਇਸ ਗੱਲ ਲਈ ਹਰ ਪੰਜਾਬੀ ਅਤੇ ਭਾਰਤੀ ਲਈ ਇਹ ਇੱਕ ਵੱਡੇ ਮਾਣ ਦੀ ਗੱਲ ਹੈ। ਇਸ ਸੁਹੰ ਚੁੱਕ ਸਮਾਗਮ ਦੀ ਪ੍ਰਧਾਨਗੀ ਸਤਕਾਰ ਯੋਗ ਜੱਜ ਬ੍ਰੇਨ ਹੈਂਡਰਕਿਸਨ ਅਤੇ ਬੈਚ ਲਗਾਉਣ ਦੀ ਰਸਮ ਸਕੈਚਵਨ ਪੁਲਸਿ ਦੇ ਮੁੱਖੀ ਰੱਿਕ ਬਰੂਸਾ ਨੇ ਨਭਾਈ ਅਤੇ ਉਨ੍ਹਾਂ ਦੇ ਨਾਲ ਮੇਅਰ ਫਰੇਜ਼ਰ ਟੋਲਮਈ ਵੀ ਹਾਜ਼ਰ ਸਨ ਜੰਿਨ੍ਹਾਂ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ। ਹਰਮਨਦੀਪ ਸੰਿਘ ਨੇ ਕਹਾ ਕ ਿਉਸਨੂੰ ਇਸ ਗੱਲ ਦੀ ਪ੍ਰੇਰਨਾ ਉਸਦੇ ਪਤਾ ਸ੍ਰ। ਸਤਨਾਮ ਸੰਿਘ ਕੋਲੋਂ ਮਲੀ ਹੈ ਜੰਿਨ੍ਹਾਂ ਨੇ ਭਾਰਤੀ ਫ਼ੌਜ ਵੱਿਚ 21 ਸਾਲ ਸੇਵਾ ਕੀਤੀ ਹੈ। ਹਰਮਨਦੀਪ ਸੰਿਘ ਵੱਲੋਂ ਇਸ ਪ੍ਰਾਪਤੀ ਨਾਲ ਸਾਡੇ ਸਾਰੇ ਪੰਜਾਬੀਆਂ ਅਤੇ ਭਾਰਤੀਆਂ ਦਾ ਸਰਿ ਪੂਰੇ ਮਾਣ ਨਾਲ ਉੱਚਾ ਹੋ ਗਆਿ
ਕਾਂਗਰਸ ਅਤੇ ਅਕਾਲੀ-ਭਾਜਪਾ ਰਵਾਇਤੀ ਪਾਰਟੀਆਂ ਨੂੰ ਹਰਾਉ ਤਾਂ ਜੋ ਪੰਜਾਬ ਦਾ ਭਲਾ ਹੋ ਸਕੇ: ਬ੍ਰਹਮਪੁਰਾ

ਕਾਂਗਰਸ ਅਤੇ ਅਕਾਲੀ-ਭਾਜਪਾ ਰਵਾਇਤੀ ਪਾਰਟੀਆਂ ਨੂੰ ਹਰਾਉ ਤਾਂ ਜੋ ਪੰਜਾਬ ਦਾ ਭਲਾ ਹੋ ਸਕੇ: ਬ੍ਰਹਮਪੁਰਾ

Amritsar Sahib, Breaking News
ਅੰਮ੍ਰਤਿਸਰ ੧੭ ਮਈ ੨੦੧੯: ( ) ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸੰਿਘ ਬ੍ਰਹਮਪੁਰਾ ਨੇ ਅੱਜ ਇੱਥੇ ਪਾਰਟੀ ਮੁੱਖ ਦਫ਼ਤਰ ਤੋਂ ਇੱਕ ਪ੍ਰੈਸ ਬਆਿਨ ਜਾਰੀ ਕਰਦਆਿਂ ਸਪੱਸ਼ਟ ਕੀਤਾ ਕ ਿਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਅਕਾਲੀ-ਭਾਜਪਾ ਅਤੇ ਕਾਂਗਰਸ ਵਰਗੀਆਂ ਰਵਾਇਤੀ ਪਾਰਟੀਆਂ ਦੀ ਪਾਰਲੀਮੈਂਟ ਚੋਣਾਂ ਵਚਿ ਕਸੇ ਵੀ ਤਰ੍ਹਾਂ ਦੀ ਮੱਦਦ ਕਰਨ ਦੇ ਹੱਕ @ਚ ਨਹੀਂ ਅਤੇ ਇਹ ਅਕਾਲੀ ਦਲ ਟਕਸਾਲੀ ਦੀ ਕੌਰ ਕਮੇਟੀ ਦਾ ਫੈਸਲਾ ਹੈ ਕਉਿਜੋ ਕਾਂਗਰਸ ਪਾਰਟੀ ਨੇ ੧੯੮੪ ਵਚਿ ਸੱਿਖ ਕਤਲਆਿਮ ਤੋਂ ਇਲਾਵਾ ਅਕਾਲ ਤਖ਼ਤ ਸਾਹਬਿ ਤੇ ਹਮਲਾ ਕਰ ਢਹ-ਿਢੇਰੀ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਬਰਗਾਡ਼ੀ ਤੇ ਬਹਬਿਲ ਕਲਾਂ ਵਖੇ ਗੁਰੂ ਗ੍ਰੰਥ ਸਾਹਬਿ ਦੀ ਹੋਈਆਂ ਬੇਅਦਬੀਆਂ ਲਈ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਨਹਿੱਥੇ ਸੰਿਘਾਂ ਤੇ ਗੋਲੀਆਂ ਚਲਾਈਆਂ ਜਸਿ ਨਾਲ ੨ ਸੰਿਘ ਸ਼ਹੀਦ ਹੋ ਗਏ ਅਤੇ ਕਈਆ ਨੂੰ ਜ਼ਖਮੀ ਕਰ ਦੱਿਤਾ। ਸ੍ਰ. ਬ੍ਰਹਮਪੁਰਾ ਨੇ ਦੋਸ਼ ਲਗਾਇਆ ਕ ਿਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਡੇਰਾ ਸਰਿਸਾ ਦੇ ਪਖੰਡੀ ਸਾਧ ਗੁਰਮੀਤ ਰਾਮ ਰਹੀਮ ਨੂੰ ਬਨਾਂ ਮੰਗਆਿਂ ਮ
ਵਿਧਾਇਕ ਸੁਖਪਾਲ ਭੁੱਲਰ ਅਤੇ ਵਿਰਸਾ ਸਿੰਘ ਵਲਟੋਹਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ‘ਆਪ’ ਦੇ ਵਫ਼ਦ ਨੇ ਆਈਜੀ ਬਾਰਡਰ ਰੇਂਜ ਨਾਲ ਕੀਤੀ ਮੁਲਾਕਾਤ

ਵਿਧਾਇਕ ਸੁਖਪਾਲ ਭੁੱਲਰ ਅਤੇ ਵਿਰਸਾ ਸਿੰਘ ਵਲਟੋਹਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ‘ਆਪ’ ਦੇ ਵਫ਼ਦ ਨੇ ਆਈਜੀ ਬਾਰਡਰ ਰੇਂਜ ਨਾਲ ਕੀਤੀ ਮੁਲਾਕਾਤ

Amritsar Sahib, Breaking News
ਅੰਮ੍ਰਿਤਸਰ, 14 ਮਾਰਚ 2019 ਪਿਛਲੇ ਦਿਨੀਂ ਹਲਕਾ ਖੇਮਕਰਨ ਨਾਲ ਸਬੰਧਿਤ ਕਾਂਗਰਸੀ ਆਗੂ ਸਾਰਜ ਸਿੰਘ ਦਾਸੂਵਾਲ ਤੋਂ ਹੋਈ ਨਸ਼ੇ (ਹੀਰੋਈਨ) ਦੀ ਬਰਾਮਦਗੀ ਦੇ ਮੁੱਦੇ 'ਤੇ ਖੇਮਕਰਨ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਭੁੱਲਰ ਅਤੇ ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੀ ਮਾਝਾ ਜ਼ੋਨ ਲੀਡਰਸ਼ਿਪ ਨੇ ਮਾਝਾ ਜ਼ੋਨ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਆਈਜੀ ਬਾਰਡਰ ਰੇਂਜ ਪਰਮਾਰ ਨੂੰ ਮਿਲਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਫ਼ਦ ਵੱਲੋਂ ਆਈਜੀ ਪਰਮਾਰ ਨੂੰ ਇੱਕ ਮੈਮੋਰੰਡਮ ਦਿੱਤਾ ਗਿਆ। ਜਿਸ ਵਿੱਚ ਮੰਗ ਕੀਤੀ ਕਿ ਗਈ ਇਸ ਮੁੱਦੇ ਤੇ ਸੀਬੀਆਈ ਜਾਂਚ ਕਰਵਾਈ ਜਾਵੇ ਅਤੇ ਇਸ ਜਾਂਚ ਵਿੱਚ ਵਿਧਾਇਕ ਸੁਖਪਾਲ ਭੁੱਲਰ ਅਤੇ ਵਿਰਸਾ ਸਿੰਘ ਵਲਟੋਹਾ ਦਾ ਨਾਮ ਸ਼ਾਮਿਲ ਕਰਦੇ ਹੋਏ ਇਹਨਾਂ ਦੋਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਧਾਲੀਵਾਲ ਨੇ ਕਿਹਾ ਕਿ ਦੋਸ਼ੀ ਸਾਰਜ ਸਿੰਘ ਦਾਸੂਵਾਲ ਦੇ ਇਹਨਾਂ ਕਾਂਗਰਸੀ ਅਤੇ ਅਕਾਲੀ ਨੇਤਾਵਾਂ ਨਾਲ ਰਿਸ਼ਤੇ ਜੱਗ ਜ਼ਾਹਿਰ ਹਨ। ਮੌਜੂਦਾ ਕਾਂਗਰਸੀ ਵਿਧਾਇਕ ਦੀ ਸ਼ਹਿ
ਮਹਾਂ ਸ਼ਿਵਰਾਤਰੀ ਮੌਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਦੁਰਗਿਆਣਾ ਮੰਦਰ ਦੇ ਸਰੋਵਰ ਦੀ ਕਾਰ ਸੇਵਾ ਦੀ ਸ਼ੁਭ ਆਰੰਭਤਾ

ਮਹਾਂ ਸ਼ਿਵਰਾਤਰੀ ਮੌਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਦੁਰਗਿਆਣਾ ਮੰਦਰ ਦੇ ਸਰੋਵਰ ਦੀ ਕਾਰ ਸੇਵਾ ਦੀ ਸ਼ੁਭ ਆਰੰਭਤਾ

Amritsar Sahib, Latest News
ਅੰਮ੍ਰਿਤਸਰ, 4 ਮਾਰਚ (        )-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਮਹਾਂਸ਼ਿਵਰਾਤਰੀ ਦੇ ਸ਼ੁਭ ਮੌਕੇ ਉਤੇ ਸਮੂਹ ਪੰਜਾਬੀਆਂ ਨੂੰ ਵਧਾਈ ਦਿੰਦੇ ਕਿਹਾ ਕਿ ਭਾਈਚਾਰਕ ਸਾਂਝ ਤੇ ਧਾਰਮਿਕ ਸਦਭਾਵਨਾ ਨਾਲ ਤਿਉਹਾਰ ਮਨਾਉਣੇ ਪੰਜਾਬ ਦੀ ਰਿਵਾਇਤ ਹੈ ਅਤੇ ਇਸ ਮੌਕੇ ਸ੍ਰੀ ਦੁਰਗਿਆਣਾ ਮੰਦਰ ਦੇ ਸਰੋਵਰ ਦੀ ਕਾਰ ਸੇਵਾ ਦਾ ਸ਼ੁਭ ਆਰੰਭ ਕਰਨ ਦਾ  ਸੁਭਾਗ ਮੈਨੂੰ ਪ੍ਰਾਪਤ ਹੋ ਰਿਹਾ ਹੈ। ਉਨਾਂ ਇਸ ਮੌਕੇ ਸਰੋਵਰ ਵਿਚ ਟੱਪ ਲਗਾ ਕੇ ਕਾਰ ਸੇਵਾ ਦੀ ਆਰੰਭਤਾ ਕੀਤੀ। ਦੱਸਣਯੋਗ ਹੈ ਕਿ ਸਰੋਵਰ ਦੀ ਇਹ ਤੀਸਰੀ ਕਾਰ ਸੇਵਾ ਹੈ, ਇਸ ਤੋਂ ਪਹਿਲਾਂ 1975 ਅਤੇ 1999 ਵਿਚ ਇਹ ਸੇਵਾ ਕੀਤੀ ਜਾ ਚੁੱਕੀ ਹੈ। ਇਸ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂਆਂ ਦੇ ਪਹੁੰਚਣ ਦੀ ਆਸ ਕੀਤੀ ਜਾ ਰਹੀ ਹੈ। ਉਨਾਂ ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦੇ ਮੰਦਰ ਦੇ ਵਿਕਾਸ ਲਈ ਇਕ ਕਰੋੜ ਰੁਪਏ ਦੇਣ ਦਾ ਐਲਾਨ ਕਰਦੇ ਮੰਦਰ ਦੀਆਂ ਲੋੜਾਂ ਲਈ ਟਰੱਸਟ ਦੀ ਮੰਗ ਉਤੇ ਹੋਰ ਜ਼ਮੀਨ ਦੇਣ ਦਾ ਭਰੋਸਾ ਵੀ ਸਰਕਾਰ ਵੱਲੋਂ ਦਿੱਤਾ। ਮੁੱਖ ਮੰਤਰੀ ਨੇ ਇਸ ਮੌਕੇ ਖੁਸ਼ੀ ਦਾ ਇਜਹਾਰ ਕਰਦੇ ਦੱਸਿਆ ਕਿ ਸਾਡੀ ਸਰਕਾਰ ਨੇ ਲੰਗਰ ਉਤੇ ਲੱਗਦੇ ਜੀ ਐਸ ਟੀ ਨੂੰ ਮੁਆਫ ਕੀਤਾ