
ਅੰਤਰਰਾਸ਼ਟਰੀ ਪਰਵਾਸੀ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ
ਨਕੋਦਰ - ਲਫ਼ਜ਼ਾਂ ਦੀ ਦੁਨੀਆਂ ਸਾਹਿਤ ਸਭਾ - ਨਕੋਦਰ ਵੱਲੋਂ ਮੰਜਕੀ ਪੰਜਾਬੀ ਸੱਥ- ਭੰਗਾਲਾ, ਯੂਰਪੀ ਪੰਜਾਬੀ ਸੱਥ- ਵਾਲਸਾਲ (ਯੂ.ਕੇ.) ਅਤੇ ਸ਼ਮ੍ਹਾਦਾਨ ਅਦਾਰੇ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਪਰਵਾਸੀ ਕਵੀ ਦਰਬਾਰ ਕਰਵਾਇਆ। ਜਿਸ ਦੀ ਪ੍ਰਧਾਨਗੀ ਪੰਜਾਬੀ ਸੱਥ ਦੀ ਨੀਂਹ ਰੱਖਣ ਵਾਲੇ ਸ. ਮੋਤਾ ਸਿੰਘ ਵੱਲੋਂ ਕੀਤੀ ਗਈ। ਇਸ ਕਵੀ ਦਰਬਾਰ ਵਿਚ ਵੱਖ ਵੱਖ ਦੇਸਾਂ ਵਿੱਚ ਵਸਦੇ ਪੰਜਾਬੀ ਸਾਹਿਤਕਾਰਾਂ ਨੇ ਭਾਗ ਲਿਆ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਪੰਜਾਬੀ, ਪੰਜਾਬ ਤੇ ਪੰਜਾਬੀਅਤ ਲਈ ਝੱਲਕਦੇ ਦਰਦ ਤੇ ਪਿਆਰ ਨੂੰ ਦਰਸ਼ਕਾਂ ਨੇ ਬਹੁਤ ਸਰਾਹਿਆ।
ਸਾਰੇ ਪ੍ਰੋਗਰਾਮ ਦਾ ਮੰਚ ਸੰਚਾਲਨ ਕਲਮ ਨਾਦ ਦੇ ਲੇਖਕ ਪ੍ਰੀਤ ਲੱਧੜ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਸਭ ਤੋਂ ਪਹਿਲਾਂ ਦਲਜਿੰਦਰ ਰਹਿਲ (ਇਟਲੀ) ਹੋਰਾਂ ਨੂੰ ਸੱਦਾ ਦਿੱਤਾ। ਦਲਜਿੰਦਰ ਰਹਿਲ ਬੜੇ ਸੁਲਝੇ ਲੇਖਕ ਹਨ। ਉਨ੍ਹਾਂ ਨੇ ਪੁਰਾਣੇ ਪੰਜਾਬ ਤੇ ਨਵੇਂ ਪੰਜਾਬ ਸੰਬੰਧੀ ਆਪਣੀਆਂ ਕਵਿਤਾਵਾਂ ਪੜ੍ਹੀਆਂ। ਇਸ ਉਪਰੰਤ ਕਨੇਡਾ ਵਸਦੀ ਪੰਜਾਬੀ ਲੇਖਿਕਾ ਸੁਰਜੀਤ ਕੌਰ ਹੋਰਾਂ ਆਪਣੀਆਂ ਖੁੱਲ੍ਹੀਆਂ ਕਵਿਤਾਵਾਂ ਦਾ ਪਾਠ ਕਰਕੇ ਸ੍ਰੋਤਿਆਂ ਦਾ ਮਨ ਮੋਹ ਲਿਆ। ਜਿਸ ਮਗਰੋਂ ਪ