best platform for news and views

Crime

ਜੂਆ ਖੇਡਦੇ 8 ਵਿਅਕਤੀ 50 ਹਜ਼ਾਰ 500 ਰੁਪਏ ਸਣੇ ਕਾਬੂ

ਜੂਆ ਖੇਡਦੇ 8 ਵਿਅਕਤੀ 50 ਹਜ਼ਾਰ 500 ਰੁਪਏ ਸਣੇ ਕਾਬੂ

Crime, Sangrur
ਧੂਰੀ,5 ਸਤੰਬਰ (ਮਹੇਸ਼) ਥਾਣਾ ਸਿਟੀ ਧੂਰੀ ਪੁਲਸ ਨੇ 8 ਵਿਅਕਤੀਆਂ ਨੂੰ ਜੂਆ ਖੇਡਦੇ ਹੋਏ 50 ਹਜ਼ਾਰ 500 ਰੁਪਏ ਸਣੇ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਕ੍ਰਾਂਤੀ ਚੌਕੇ ਨੇੜੇ ਜਗਦੀਸ਼ ਸਿੰਘ ਉਰਫ਼ ਕਾਕਾ,ਮਨੀਸ਼ ਕੁਮਾਰ ਉਰਫ਼ ਬੰਟੀ,ਅਸ਼ੋਕ ਕੁਮਾਰ ਉਰਫ਼ ਸੋਕੀ,ਗੋਰਾ ਲਾਲ,ਹਰੀਸ਼ ਚੰਦਰ,ਅਸੀਸ ਢੰਡ,ਹਰਸਿਮਰਤ ਸਿੰਘ ਅਤੇ ਸ਼ਾਮ ਲਾਲ ਨੂੰ ਜੂਆ ਖੇਡਦਿਆਂ 50 ਹਜ਼ਾਰ 500 ਰੁਪਏ ਸਣੇ ਕਾਬੂ ਕਰ ਕੇ ਮਾਮਲਾ ਦਰਜ ਕੀਤਾ ।
540 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ

540 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ

Crime, Sangrur
ਧੂਰੀ,26 ਅਗਸਤ (ਮਹੇਸ਼) ਪੁਲਸ ਚੌਕੀ ਭਲਵਾਨ ਦੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਦੀ ਜਾਣਕਾਰੀ ਅਨੁਸਾਰ ਉਨ੍ਹਾਂ ਵੱਲੋਂ ਨਾਕਾਬੰਦੀ ਦੌਰਾਨ ਪਿੰਡ ਭਲਵਾਨ ਤੋ ਸਵਿਫ਼ਟ ਕਾਰ 'ਚ ਰਣਜੀਤ ਸਿੰਘ ਉਰਫ਼ ਗੁਰਦਿੱਤਾ ਪੁੱਤਰ ਭਾਗ ਸਿੰਘ ਵਾਸੀ ਪਿੰਡ ਖੇੜੀ ਜੱਟਾ ਤੋ 540 ਬੋਤਲਾਂ ਨਜਾਇਜ਼ ਦੇਸੀ ਸ਼ਰਾਬ ਬਰਾਮਦ ਕੀਤੀ,ਦੱਸਿਆ ਜਾ ਰਿਹਾ ਕਿ ਦੋਸੀ ਮੌਕੇ ਤੋ ਫ਼ਰਾਰ ਹੋ ਗਿਆ ।
ਗੋਲੀ ਮਾਰ ਕੇ ਠੇਕੇ ਦੇ ਕਰਿੰਦੇ ਤੋਂ ਨਗਦੀ ਲੈ ਕੇ ਫ਼ਰਾਰ

ਗੋਲੀ ਮਾਰ ਕੇ ਠੇਕੇ ਦੇ ਕਰਿੰਦੇ ਤੋਂ ਨਗਦੀ ਲੈ ਕੇ ਫ਼ਰਾਰ

Crime, Mansa
ਧੂਰੀ, 24 ਅਗਸਤ (ਮਹੇਸ਼) - ਥਾਣਾ ਸਦਰ ਧੂਰੀ ਅਧੀਨ ਆਉਂਦੇ ਪਿੰਡ ਫਰਵਾਹੀ ਵਿਖੇ ਸ਼ਰਾਬ ਠੇਕੇ ਦੇ ਕਰਿੰਦੇ ਦੇ ਗੋਲੀ ਮਾਰ ਕੇ ਅਣਪਛਾਤੇ ਵਿਅਕਤੀ ਠੇਕੇ ਤੋਂ ਨਗਦੀ ਲੈ ਕੇ ਫ਼ਰਾਰ ਹੋ ਗਏ। ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਇਰਾਦਾ ਕਤਲ ਸਮੇਤ ਵੱਖ-ਵੱਖ ਦੋਸ਼ਾਂ ਹੇਠ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਪ੍ਰਦੀਪ ਜੈਨ ਕੰਪਨੀ ਦੇ ਪਿੰਡ ਫਰਵਾਹੀ ਵਿਖੇ ਸਥਿਤ ਸ਼ਰਾਬ ਠੇਕੇ ਦੇ ਕਰਿੰਦੇ ਗੁਰਮੁਖ ਸਿੰਘ ਉਰਫ਼ ਰਾਜੂ ਪੁੱਤਰ ਹਰੀ ਸਿੰਘ ਵਾਸੀ ਮੁਬਾਰਕਪੁਰ ਚੂੰਗਾ ਵੱਲੋਂ ਥਾਣਾ ਸਦਰ ਧੂਰੀ ਦੀ ਪੁਲਸ ਨੂੰ ਦਿੱਤੇ ਗਏ ਬਿਆਨ ਅਨੁਸਾਰ ਲੰਘੀ 22 ਅਗਸਤ ਦੀ ਦੇਰ ਸ਼ਾਮ ਕਰੀਬ 9.15 ਵਜੇ ਉਹ ਠੇਕੇ 'ਤੇ ਡਿਊਟੀ ਕਰ ਰਿਹਾ ਸੀ ਕਿ ਮੋਟਰ ਸਾਈਕਲ ਸਵਾਰ 2 ਅਣਪਛਾਤੇ ਵਿਅਕਤੀਆਂ ਵੱਲੋਂ ਰਾਈਫ਼ਲ ਨਾਲ ਉਸ ਵੱਲ ਫਾਇਰ ਕੀਤਾ ਗਿਆ, ਜੋ ਉਸ ਦੇ ਪੇਟ ਵਿਚ ਵੱਜਿਆ ਅਤੇ ਜ਼ਖਮੀ ਹਾਲਤ 'ਚ ਹਮਲਾਵਰ ਉਸ ਪਾਸੋਂ ਕਰੀਬ 4 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਫ਼ਰਾਰ ਹੋ ਗਏ। ਪੁਲਸ ਵੱਲੋਂ ਉਕਤ ਬਿਆਨ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਅਣਪਛਾਤੀ ਲਾਸ਼ ਮਿਲੀ

ਅਣਪਛਾਤੀ ਲਾਸ਼ ਮਿਲੀ

Crime, General News, Sangrur
ਧੂਰੀ, 8 ਅਗਸਤ (ਮਹੇਸ਼)- ਅੱਜ ਨੇੜਲੇ ਪਿੰਡ ਜਹਾਂਗੀਰ ਦੇ ਪੁਲ ਕੋਲ ਨਹਿਰ 'ਚ ਇੱਕ ਅਣਪਛਾਤੀ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ। ਮੌਕੇ ਤੇ ਪੁੱਜੇ ਥਾਣਾ ਸਦਰ ਧੂਰੀ ਦੇ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਅੱਜ ਪੁਲਿਸ ਨੂੰ ਸੂਚਨਾਂ ਮਿਲੀ ਸੀ ਕਿ ਨਹਿਰ 'ਚ ਕੋਈ ਲਾਸ਼ ਹੈ, ਜਿਸਨੂੰ ਮੌਕੇ ਤੇ ਪਹੁੰਚ ਕੇ ਬਾਹਰ ਕਢਵਾਇਆ ਗਿਆ। ਇਹ ਲਾਸ਼ ਕਢਵਾਉਣ ਵਿੱਚ ਪੁਲਿਸ ਦੇ ਨਾਲ ਪੱਤਰਕਾਰ ਲਖਵੀਰ ਸਿੰਘ ਧਾਂਦਰਾ, ਹਰਮੀਤ ਸਿੰਘ,  ਕਾਂਗਰਸੀ ਆਗੂ ਸੋਨੀ ਘਨੌਰ, ਕਿਸਾਨ ਆਗੂ ਜਰਨੈਲ ਸਿੰਘ ਜਹਾਂਗੀਰ ਅਤੇ ਗਗਨ ਟਿੱਬਾ ਅਤੇ ਬਲਵੀਰ ਸਿੰਘ ਸਮੇਤ ਆਦਿ ਨੇ ਮੱਦਦ ਕੀਤੀ। ਉਨ੍ਹਾਂ ਦੱਸਿਆ ਕਿ ਅਣਪਛਾਤੀ ਲਾਸ਼ ਵਾਲੇ ਵਿਅਕਤੀ ਦੀ ਉਮਰ 55 ਤੋਂ 60 ਸਾਲ ਹੈ, ਜਿਸਤੇ ਕੁੜਤਾ-ਪਜਾਮਾ ਪਹਿਨਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਲਾਸ਼ ਨੂੰ ਸਨਾਖਤ ਲਈ 72 ਘੰਟੇ ਲਈ ਸਿਵਲ ਹਸਪਤਾਲ ਧੂਰੀ ਵਿਖੇ ਰੱਖਿਆ ਗਿਆ ਹੈ ਅਤੇ ਹਾਲ ਦੀ ਘੜੀ 174 ਸੀਆਰ.ਪੀ.ਸੀ. ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਅਣਪਛਾਤੀ ਲਾਸ਼ ਦੇ ਮਿਲਣ ਸਬੰਧੀ ਨਹਿਰ ਦੇ ਲਾਗਲੇ ਥਾਣਿਆ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਧੂਰੀ - ਨਹਿਰ ਵਿੱਚ
ਬੈਂਕ ਅਧਿਕਾਰੀਆਂ ਦੀ ਕੁੱਟਮਾਰ

ਬੈਂਕ ਅਧਿਕਾਰੀਆਂ ਦੀ ਕੁੱਟਮਾਰ

Crime, Sangrur
ਲਹਿਰਾਗਾਗਾ, ਬਲਵਿੰਦਰ ਸਿੰਘ ਸਰਾਂ, ਇਥੋਂ ਦੇ ਪ੍ਰਾਇਮਰੀ ਖੇਤੀਬਾੜੀ ਵਿਕਾਸ ਬੈਂਕ ਦੀ ਟੀਮ ਦੀ ਰਸੂਖ਼ਦਾਰ ਕਰਜ਼ਦਾਰਾਂ ਵੱਲੋਂ ਕੁੱਟਮਾਰ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੈਂਕ ਮੈਨੇਜਰ ਸੁਰਿੰਦਰ ਗਰਗ ਦੀ ਅਗਵਾਈ ਹੇਠ ਇਕ ਟੀਮ ਸਾਬਕਾ ਵਿਧਾਇਕ ਅਮਰ ਸਿੰਘ ਦੇ ਪੁੱਤਰ ਗੁਰਦੇਵ ਸਿੰਘ ਨੂੰ ਫੜ੍ਹਣ ਗਈ ਸੀ ਜਿਸ ਦੀ ਕੁੱਟਮਾਰ ਕੀਤੀ ਗਈ। ਜ਼ਖ਼ਮੀ ਹੋਣ ਕਾਰਨ ਬੈਂਕ ਮੈਨੇਜਰ ਤੇ ਉਸਦੇ ਸੁਰੱਖਿਆ ਮੁਲਾਜ਼ਮ (ਗੋਬਿੰਦ ਸਿੰਘ) ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੂਨਕ ਪੁਲੀਸ ਨੇ ਮੈਨੇਜਰ ਸੁਰਿੰਦਰ ਗਰਗ ਦੇ ਬਿਆਨਾਂ ’ਤੇ ਕਰਜ਼ਦਾਰ ਗੁਰਦੇਵ ਸਿੰਘ ਪੁੱਤਰ ਅਮਰ ਸਿੰਘ , ਸੁਰਿੰਦਰ ਸਿੰਘ, ਜੰਟਾ ਸਿੰਘ, ਬਖਸ਼ੀਸ਼ ਸਿੰਘ ਵਾਸੀ ਰਾਮਪੁਰਾ ਗੁਜਰਾਂ ਸਮੇਤ 10/15 ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਬੈਂਕ ਮੈਨੇਜਰ ਸੁਰਿੰਦਰ ਗਰਗ ਨੇ ਦੱਸਿਆ ਕਿ ਸਹਿਕਾਰਤਾ ਮੰਤਰੀ ਵੱਲੋਂ ਕਰਜ਼ਦਾਰਾਂ ਤੋਂ ਵਸੂਲੀ ਦੀ ਚਲਾਈ ਮੁਹਿੰਮ ਅਧੀਨ ਬੈਂਕ ਦੀ ਲਹਿਰਾਗਾਗਾ ਬ੍ਰਾਂਚ ਨੇ ਪਿੰਡ ਰਾਮਪੁਰਾ ਗੁਜਰਾਂ ’ਚ ਗੁਰਦੇਵ ਸਿੰਘ ਵੱਲੋਂ ਵੱਖ ਵੱਖ ਸਕੀਮਾਂ ਅਧੀਨ ਲਏ 21. 16
ਛੇ ਸਾਲਾ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਨੂੰ ਸਜ਼ਾ-ਏ-ਮੌਤ

ਛੇ ਸਾਲਾ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਨੂੰ ਸਜ਼ਾ-ਏ-ਮੌਤ

Crime, Sangrur
ਬਲਵਿੰਦਰ ਸਿੰਘ ਸਰਾਂ, ਮਾਨਸਾ: ਇੱਥੋਂ ਦੀ ਆਦਾਲਤ ਨੇ 6 ਸਾਲਾ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਹੱਤਿਆ ਕਰਨ ਦੇ ਮਾਮਲੇ 'ਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਮਾਨਸਾ ਦੇ ਪਿੰਡ ਆਲਮਪੁਰ ਮੰਦਰ 'ਚ 13 ਮਈ, 2016 ਨੂੰ ਵਿਆਹ 'ਚ ਆਏ ਕਾਲਾ ਸਿੰਘ ਨੇ 6 ਸਾਲਾ ਬੱਚੀ ਅਗਵਾ ਕਰਕੇ ਉਸ ਨਾਲ ਬਲਾਤਕਾਰ ਕਰਨ ਤੋਂ ਬਾਅਦ ਗਲਾ ਵੱਢ ਕੇ ਬੱਚੀ ਦੀ ਹੱਤਿਆ ਕਰ ਦਿੱਤੀ ਸੀ। ਮਾਨਸਾ ਦੇ ਐਡੀਸ਼ਨਲ ਸੈਸ਼ਨ ਜੱਜ ਜਸਪਾਲ ਵਰਮਾ ਨੇ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਦੋਸ਼ੀ ਕਾਲਾ ਸਿੰਘ ਨੂੰ ਸਜ਼ਾ ਸੁਣਾਈ ਹੈ। ਬਚਾਅ ਪੱਖ ਦੇ ਵਕੀਲ ਜਸਵੰਤ ਸਿੰਘ ਨੇ ਦੱਸਿਆ ਕਿ 6 ਸਾਲਾ ਬੱਚੀ ਨਾਲ ਬਲਾਤਕਾਰ ਤੇ ਉਸ ਦੀ ਹੱਤਿਆ ਦੇ ਮਾਮਲੇ 'ਚ ਕਾਲਾ ਸਿੰਘ ਤੇ ਮੁਕੱਦਮਾ ਚੱਲਿਆ। ਅੱਜ ਅਦਾਲਤ ਨੇ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋਸ਼ੀ ਨੂੰ ਸਜ਼ਾ ਸੁਣਾਈ ਹੈ। ਦੂਜੇ ਪਾਸੇ ਬੱਚੀ ਦੇ ਪਿਤਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਅਦਾਲਤ ਦੇ ਫੈਸਲੇ ਪ੍ਰਤੀ ਸੰਤੁਸ਼ਟੀ ਜਤਾਈ ਹੈ। ਪਰਿਵਾਰ ਵਾਲਿਆ ਦਾ ਕਹਿਣਾ ਹੈ ਬੱਚੀ ਨੂੰ ਇਨਸਾਫ ਮਿਲਿਆ ਹੈ ਪਰ ਬੱਚੀ ਦੇ ਚਾਚੇ ਦਾ ਕਹਿਣਾ ਹੈ ਕਿ ਬੇਸ਼ੱਕ ਅਦਾਲਤ ਨੇ ਇਨਸਾਫ ਕੀਤਾ ਹੈ ਪਰ ਉਨ੍ਹਾਂ ਨੂੰ ਅਸਲ ਸ਼ਾਂਤੀ ਉਸ ਦਿਨ
8 ਗ੍ਰਾਮ ਚਿੱਟੇ ਸਮੇਤ 2 ਕਾਬੂ, ਇਕ ਨਸ਼ੇੜੀ ਨੌਜਵਾਨ ਨੂੰ ਨਸ਼ਾ ਛਡਾਓ ਕੇਂਦਰ ਦਾਖਲ ਕਰਾਇਆ

8 ਗ੍ਰਾਮ ਚਿੱਟੇ ਸਮੇਤ 2 ਕਾਬੂ, ਇਕ ਨਸ਼ੇੜੀ ਨੌਜਵਾਨ ਨੂੰ ਨਸ਼ਾ ਛਡਾਓ ਕੇਂਦਰ ਦਾਖਲ ਕਰਾਇਆ

Crime, Sangrur
ਧੂਰੀ,23 ਜੁਲਾਈ (ਮਹੇਸ਼)- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਸਿਟੀ ਦੀ ਪੁਲਸ ਵੱਲੋਂ 2 ਵਿਅਕਤੀਆਂ ਨੂੰ ਹੈਰੋਇਨ(ਚਿੱਟਾ) ਸਮੇਤ ਕਾਬੂ ਕੀਤਾ ਗਿਆ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸ.ਐੱਚ.ਓ ਸਿਟੀ ਬਲਜਿੰਦਰ ਸਿੰਘ ਪੰਨੂ ਨੇ ਦੱਸਿਆ ਕਿ ਮਹਿਲਾ ਥਾਣੇਦਾਰ ਗੁਰਮੀਤ ਕੌਰ ਨੇ ਗਸ਼ਤ ਵਾ ਚੈਕਿੰਗ ਦੌਰਾਨ ਸ਼ੇਰਪੁਰ ਚੌਕ ਦੇ ਪੁਲ ਹੇਠੋਂ ਗਿੰਦਰ ਸਿੰਘ ਪੁੱਤਰ ਨਿਹਾਲ ਸਿੰਘ ਅਤੇ ਰੱਬੀ ਸਿੰਘ ਉਰਫ਼ ਰਵੀ ਪੁੱਤਰ ਗਿੰਦਰ ਸਿੰਘ ਵਾਸੀ ਬਾਜੀਗਰ ਬਸਤੀ ਧੂਰੀ ਦੀ ਸਕੂਟਰੀ ’ਚੋਂ 8 ਗਰਾਮ ਰੈਰੋਇਨ (ਚਿੱਟਾ) ਬਰਾਮਦ ਕਰ ਕੇ ਉਨਾਂ ਖ਼ਿਲਾਫ਼ ਐਨ.ਡੀ.ਪੀ.ਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ਼ ਕੀਤਾ ਹੈ। ਉਨਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਪੁਲਸ ਪੂਰੀ ਤਰਾਂ ਮੁਸਤੈਦ ਹੈ, ਜਿਸ ਤਹਿਤ ਉਨਾਂ ਵੱਲੋਂ ਚਾਰਜ ਸੰਭਾਲਣ ਦੇ ਮਹਿਜ਼ 12ਦਿਨਾਂ ਅੰਦਰ ਐਨਡੀਪੀਐਸ ਐਕਟ ਤਹਿਤ 6 ਮੁਕੱਦਮੇ ਥਾਣਾ ਸਿਟੀ ਧੂਰੀ ਵਿਖੇ ਦਰਜ਼ ਕੀਤੇ ਗਏ ਹਨ। ਇਸ ਤੋਂ ਇਲਾਵਾ ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਸ਼ਨਾਖ਼ਤ ਕਰ ਕੇ ਉਨਾਂ ਦੀ ਕੌਂਸਲਿੰਗ ਕਰਨ ਉਪਰੰਤ ਉਨਾਂ ਨੂੰ ਨਸ਼ਾ ਛਡਾਓ ਕੇਂਦਰ ਵਿਖੇ
200 ਕਿਲੋ ਲਾਹਣ, 9 ਬੋਤਲਾਂ ਸ਼ਰਾਬ ਤੇ ਚਾਲੂ ਭੱਠੀ ਬਰਾਮਦ

200 ਕਿਲੋ ਲਾਹਣ, 9 ਬੋਤਲਾਂ ਸ਼ਰਾਬ ਤੇ ਚਾਲੂ ਭੱਠੀ ਬਰਾਮਦ

Crime, Tarantaran
ਭਿੱਖੀਵਿੰਡ 20 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਪੁਲਿਸ ਜਿਲ੍ਹਾ ਤਰਨ ਤਾਰਨ ਦੇ ਮੁਖੀ ਦਰਸ਼ਨ ਸਿੰਘ ਮਾਨ ਤੇ ਸਬ ਡਵੀਜਨ ਭਿੱਖੀਵਿੰਡ ਦੇ ਡੀ.ਐਸ.ਪੀ ਸੁਲੱਖਣ ਸਿੰਘ ਮਾਨ ਦੀਆਂ ਹਦਾਇਤਾਂ ‘ਤੇ ਕਾਰਵਾਈ ਕਰਦਿਆਂ ਪੁਲਿਸ ਥਾਣਾ ਭਿੱਖੀਵਿੰਡ ਨੇ ਮੁਖਬਰ ਦੀ ਇਤਲਾਹ ‘ਤੇ ਪਿੰਡ ਭਗਵਾਨਪੁਰਾ ਵਿਖੇ ਘਰ ਵਿਚ ਛਾਪਾ ਮਾਰ ਕੇ ਚਾਲੂ ਭੱਠੀ, 200 ਕਿਲੋਗ੍ਰਾਮ ਲਾਹਣ ਤੇ 9 ਬੋਤਲਾਂ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ੳ ਭਿੱਖੀਵਿੰਡ ਮਨਜਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਹਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਪਿੰਡ ਮਾੜੀਨੋਆਬਾਦ ਨੂੰ ਜਾ ਰਹੇ ਸਨ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਭਗਵਾਨਪੁਰਾ ਵਿਖੇ ਰਣਜੀਤ ਸਿੰਘ ਪੁੱਤਰ ਪਾਲ ਸਿੰਘ ਆਪਣੇ ਘਰ ਵਿਚ ਲਖਵਿੰਦਰ ਸਿੰਘ ਪੁੱਤਰ ਗੋਰਾ ਸਿੰਘ, ਬੰਸਾ ਸਿੰਘ ਪੁੱਤਰ ਮੰਗਾ ਸਿੰਘ ਨਾਲ ਮਿਲ ਕੇ ਨਜਾਇਜ ਸ਼ਰਾਬ ਦਾ ਧੰਦਾ ਕਰਦੇ ਹਨ, ਜਿਸ ‘ਤੇ ਪੁਲਿਸ ਪਾਰਟੀ ਨੇ ਰਣਜੀਤ ਸਿੰਘ ਦੇ ਘਰ ਵਿਚ ਛਾਪਾ ਮਾਰ ਕੇ 200 ਕਿਲੋਗ੍ਰਾਮ ਲਾਹਣ, 9 ਬੋਤਲਾਂ ਸ਼ਰਾਬ ਤੇ ਇਕ ਚਾਲੂ ਭੱਠ
ਅੰਮ੍ਰਿਤਸਰ ਵਿਖੇ ਛਾਪੇਮਾਰੀ ਦੌਰਾਨ ਈ-ਸਿਗਰੇਟਾਂ ਅਤੇ ਗੈਰ ਕਾਨੂੰਨੀ ਤੰਬਾਕੂ ਉਤਪਾਦ ਬਰਾਮਦ

ਅੰਮ੍ਰਿਤਸਰ ਵਿਖੇ ਛਾਪੇਮਾਰੀ ਦੌਰਾਨ ਈ-ਸਿਗਰੇਟਾਂ ਅਤੇ ਗੈਰ ਕਾਨੂੰਨੀ ਤੰਬਾਕੂ ਉਤਪਾਦ ਬਰਾਮਦ

Chandigarh, Crime
ਚੰਡੀਗੜ•, 12 ਜੁਲਾਈ : ਪੰਜਾਬ ਸਰਕਾਰ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਤੰਬਾਕੂ ਅਤੇ ਇਸ ਦਾ ਆਦੀ ਬਣਾਉਣ ਵਾਲੇ ਉਤਪਾਦਾਂ ਦੇ ਸੇਵਨ ਤੇ ਰੋਕ ਲਗਾਉਣ ਲਈ ਅੰਤਰ-ਰਾਜੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਸੂਬੇ ਭਰ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਇਸ ਦੇ ਮਾਰੂ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ।। ਤੰਬਾਕੂ ਵਿਰੋਧੀ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪੰਜਾਬ ਦੇ ਸਾਰੇ ਜ਼ਿਲਿ•ਆਂ ਵਿੱਚ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਸ਼ਿਕਾਇਤ 'ਤੇ ਤੁਰੰਤ ਪ੍ਰਤੀਕਿਰਿਆ ਕਰਦਿਆਂ ਸਿਹਤ ਵਿਭਾਗ ਦੀ ਟੀਮ ਜਿਸ ਵਿੱਚ ਨੋਡਲ ਅਫ਼ਸਰ- ਡਾ. ਨਰੇਸ਼ ਚਾਵਲਾ, ਡਾ. ਸਮੀਰ ਅਤੇ ਸ੍ਰੀ ਬਲਜੀਤ ਕਾਹਲੋਂ ਸ਼ਾਮਿਲ ਸਨ, ਨੇ ਅੰਮ੍ਰਿਤਸਰ ਵਿਖੇ ਰੇਲਵੇ ਸਟੇਸ਼ਨ ਨੇੜੇ ਦੁਕਾਨ ਤੇ ਛਾਪਾ ਮਾਰਿਆ। ਉਨ•ਾਂ ਵੱਲੋਂ ਕੁੱਲ 160 ਪੈਕੇਟ ਨਾਜਾਇਜ਼ ਸਿਗਰੇਟਾਂ, 4 ਈ-ਸਿਗਰੇਟਾਂ ਅਤੇ 3 ਹੁੱਕੇ ਮੌਕੇ 'ਤੇ ਹੀ ਬਰਾਮਦ ਕੀਤੇ ਗਏ। ਉਨ•ਾਂ ਦੱਸਿਆ ਕਿ ਕੋਟਪਾ ਐਕਟ, 2003 ਅਧੀਨ ਉਲੰਘਣਾ ਕਰਨ ਵਾਲਿਆਂ ਵਿਰੁੱਧ ਚਲਾਨ ਜਾਰੀ ਕਰ ਦਿੱਤਾ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ
ਚੋਰੀ ਦੇ ਮਾਮਲੇ ‘ਚ ਕੇਸ਼ ਦਰਜ

ਚੋਰੀ ਦੇ ਮਾਮਲੇ ‘ਚ ਕੇਸ਼ ਦਰਜ

Crime, Sangrur
ਧੂਰੀ,11 ਜੁਲਾਈ (ਮਹੇਸ਼) ਪੁਲਸ ਵੱਲੋਂ ਇੱਕ ਵਿਅਕਤੀ ਖ਼ਿਲਾਫ਼ ਚੋਰੀ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਪੀੜਤ ਔਰਤ ਜਸਪਾਲ ਕੌਰ ਪਤਨੀ ਹਰਪਾਲ ਸਿੰਘ ਵਾਸੀ ਭਸੌੜ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ।  ਮਾਮਲੇ ਅਨੁਸਾਰ ਲੰਘੀ 5 ਜੁਲਾਈ ਦੀ ਸਵੇਰੇ ਕਰੀਬ 2 ਵਜੇ ਕਮਲ ਸਿੰਘ ਉਰਫ਼ ਕਾਲਾ ਪੁੱਤਰ ਮੁਕੇਸ਼ ਕੁਮਾਰ ਵਾਸੀ ਬਨਭੌਰੀ ਉਸ ਦੇ ਘਰ ਦੀ ਅਲਮਾਰੀ 'ਚੋ ਕਰੀਬ 6 ਤੋਲੇ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਹੋਰ ਸਮਾਨ ਚੋਰੀ ਕਰ ਕੇ ਲੈ ਗਿਆ। ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।