
ਬੇਹੱਦ ਕਾਮਯਾਬ ਰਹੀ ਵਰਲਡ ਪੰਜਾਬੀ ਕਾਨਫਰੰਸ 2021
ਬਰੈਂਪਟਨ : ਜਗਤ ਪੰਜਾਬੀ ਸਭਾ ਕੈਨੇਡਾ ਵਲੋਂ 11 -12 ਦਸੰਬਰ 2021 ਨੂੰ ਸੈਂਚਰੀ ਗਾਰਡਨਜ ਰੈਕਰੀਸ਼ਨ ਸੈਂਟਰ, ਬਰੈਂਪਟਨ, ਕੈਨੇਡਾ ਵਿਚ ਕਰਾਈ ਵਰਲਡ ਪੰਜਾਬੀ ਕਾਨਫਰੰਸ 2021 ਸਫਲਤਾ ਨਾਲ ਸੰਪੂਰਨ ਹੋਈ I ਕਾਨਫਰੰਸ ਦੀ ਸਰੂਆਤ 11 ਦਸੰਬਰ 2021 ਨੂੰ ਸਰਦਾਰ ਸ਼ਬੇਗ ਸਿੰਘ ਕਥੂਰੀਆ ਨੇ ਰਿਬਨ ਕਟ ਕੇ ਕੀਤੀI ਸ਼ਮਾ ਰੋਸ਼ਨ ਕਰਨ ਦੀ ਰਸਮ, ਹਰਿੰਦਰ ਬਰਾੜ, ਗੁਰਪ੍ਰੀਤ ਸਿੰਘ ਢਿਲੋਂ, ਰੀਜਨਲ ਕੌਂਸਲਰ, ਹਰਕੀਰਤ ਸਿੰਘ ਸਿਟੀ ਕੌਂਸਲਰ, ਰਿਕੀ ਗੋਗਨਾ, ਰੋਨ ਸਟਾਰ ਸਿਟੀ ਕੌਂਸਲਰ, ਜੋਗਿੰਦਰ ਸਿੰਘ ਬਾਜਵਾ ਨੇ ਕੀਤੀ I
ਕੈਨੇਡਾ ਦੇ ਰਾਸ਼ਟਰੀ ਗੀਤ " ਓ ਕੈਨੇਡਾ " ਨਾਲ ਉਦਘਾਟਨੀ ਸੈਸ਼ਨ ਸ਼ੁਰੂ ਹੋਇਆ I ਉਦਘਾਟਨੀ ਸੈਸ਼ਨ ਦੇ ਸੰਚਾਲਕ ਸਰਦਾਰ ਸਰਦੂਲ ਸਿੰਘ ਥਿਆੜਾ ਸਨ I ਸਰਦਾਰ ਦਲਬੀਰ ਸਿੰਘ ਕਥੂਰੀਆ ਪ੍ਰਧਾਨ ਜਗਤ ਪੰਜਾਬੀ ਸਭਾ ਨੇ ਸਾਰਿਆਂ ਨੂੰ ਜੀ ਆਇਆ ਕਿਹਾ I ਸੋਨੀਆ ਸਿੱਧੂ ਐਮ. ਪੀ., ਗੁਰਪ੍ਰੀਤ ਸਿੰਘ ਢਿਲੋਂ, ਰੀਜਨਲ ਕੌਂਸਲਰ , ਹਰਕੀਰਤ ਸਿੰਘ ਸਿਟੀ ਕੌਂਸਲਰ, ਕਰਨ ਅਜਾਇਬ ਸਿੰਘ ਸੰਘਾ, ਤਰਲੋਚਨ ਸਿੰਘ ਅਠਵਾਲ ਤੇ ਰੋਨ ਸਟਾਰ ਸਿਟੀ ਕੌਂਸਲਰ ਨੇ ਪ੍ਰਬੰਧਕਾਂ ਨੂੰ ਕਾਨਫਰੰਸ ਦਾ ਪ੍ਰਬੰਧ ਕਰਨ ਲਈ ਵਧਾਈਆਂ ਦਿਤੀਆਂ I ਉਹਨ