
ਕਾਸ਼ ! ਹੁਣ ਅਲਖ ਜਗਾਈ ਰੱਖਿਓ ਪੰਜਾਬੀਓ
ਰਾਜਨ ਮਾਨ
ਅੱਜ ਪੰਜਾਬ ਦੀ ਫਿਜ਼ਾ ਵਿੱਚ ਨਸ਼ਾ ਮੁਕਤ ਪੰਜਾਬ ਦੀ ਲਹਿਰ ਦੀ ਆਵਾਜ਼ ਗੂੰਂਜ ਰਹੀ ਹੈ। ਪੰਜਾਬੀਓ ਅੱਜ ਮੁੜ ਵਕਤ ਤੁਹਾਡੀ ਅੱਣਖ ਤੇ ਸ਼ਾਨ ਦੀ ਪਰਖ ਦਾ ਹੈ।ਆਪਣੇ ਪਿੰਡਾਂ ਦੇ ਸਿਵਿਆਂ ਚੋਂ ਨਿਕਲਦੀ ਅੱਗ ਤੁਸਾਂ ਕਿਵੇਂ ਬੁਝਾਓੁਣੀ ਹੈ ਤੁਸੀਂ ਖੁਦ ਭਲੀ ਭਾਂਤ ਜਾਣ ਚੁੱਕੇ ਹੋ।ਤੁਹਾਡੇ ਵਲੋਂ ਕੁਝ ਦਿਨ ਕੀਤੇ ਸਖਤ ਵਿਰੋਧ ਨੇ ਹਾਕਮਾਂ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ। ਹਾਕਮ ਅੱਜ ਇਸ ਨਸ਼ਿਆਂ ਦੇ ਮਾਮਲੇ ਤੇ ਕੁਝ ਕਰਨ ਲਈ ਹੱਥ ਪੈਰ ਮਾਰ ਰਹੇ ਹਨ। ਜੋ ਅਲਖ ਤੁਸਾਂ ਅੱਜ ਆਪਣੇ ਅੰਦਰ ਪੰਜਾਬ ਦੇ ਦਰਦ ਨੂੰ ਲੈ ਕੇ ਜਗਾਈ ਹੈ,ਇਸ ਅੱਲਖ ਨੂੰ ਜਗਾਈ ਰੱਖਿਓ। ਇਸ ਦੌੜ ਵਿੱਚ ਤੁਹਾਨੂੰ ਕਈ ਸਿਆਸੀ ਹਡਲਾਂ ਵੀ ਪਾਰ ਕਰਨੀਆਂ ਪੈਣੀਆਂ ਹਨ। ਸਿਆਸਤਦਾਨਾਂ ਵਲੋਂ ਕਈ ਸਿਆਸੀ ਠਿੱਬੀਆਂ ਵੀ ਮਾਰਨ ਦੀ ਕੋਸਿ਼ਸ਼ ਕੀਤੀ ਜਾਂਣੀ ਹੈ,ਪਰ ਹੌਸਲਾ ਨਾ ਛੱਡਿਓ। ਸਿਆਸੀ ਹਨੇਰੀਆਂ ਮੀਂਹਾਂ ਝੱਖੜਾਂ ਵਿੱਚ ਵੀ ਇਹ ਨਸ਼ਾ ਵਿਰੋਧੀ ਮਿਸ਼ਾਲ ਬੁਝਣ ਨਾ ਦਿਉ। ਜੇ ਤੁਹਾਡੇ ਇਰਾਦੇ ਦਰਿੜ ਨੇ ਤਾਂ ਕੋਈ ਵੀ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ।
ਨਸ਼ਿਆਂ ਦੀ ਗਰਿਫਤ ਵਿੱਚ ਆ ਚੁੱਕੀ ਪੰਜਾਬ ਦੀ ਜਵਾਨੀ ਨ