ਸਿਆਸੀ ਨੇਤਾਵਾਂ ਦੀ ਰੀਟਾਇਰਮੀਟ ਦੀ ਉਮਰ ਮਿੱਥਣੀ ਜਰੂਰੀ
ਡਾ ਹਰਜਿੰਦਰ ਵਾਲੀਆ
ਸਾਡੇ ਦੇਸ਼ ਵਿੱਚ ਸਿਆਸਤਦਾਨ ਸਵੈ-ਇੱਛਤ ਰੀਟਾਇਰਮੈਂਟ ਨਹੀ ਲੈਦੇ। ਉਹਨਾਂ ਨੂੰ ਜਾਂ ਤਾਂ ਜਬਰਦਸਤੀ ਹਟਾਇਆਂ ਜਾਦਾਂ ਹੈ ਜਾਂ ਫਿਰ ਹਰਾ ਕੇ ਘਰ ਬਿਠਾਇਆ ਜਾਦਾਂ ਹੈ। ਦੇਸ਼ ਜਵਾਨ ਹੁੰਦਾ ਜਾ ਰਿਹਾ । ਪਰ ਸਾਡੇ ਸੰਸਦ ਮੈਂਬਰ ਬਜੁਰਗ ਹੁੰਦੇ ਜਾ ਰਹੇ ਹਨ। 1952 ਵਿੱਚ ਸਿਰਫ 20 ਪ੍ਰਤੀਸ਼ਤ ਸੰਸਦ ਮੈਂਬਰ 56-70 ਸਾਲ ਦੀ ਉਮਰ ਦੇ ਸਨ। ਜਦੋਂ ਕਿ ਹੁਣ 16 ਵੀਂ ਲੋਕ ਸਭਾ ਵਿੱਚ 39 ਫੀਸਦੀ 56-70 ਸਾਲ ਦੀ ਉਮਰ ਗਰੁਪ ਵਿੱਚ ਸ਼ਾਮਿਲ ਹਨ।ਸਿਰਫ 12 ਲੋਕ ਸਭਾ ਮੈਂਬਰ 30 ਸਾਲ ਤੋਂ ਘੱਟ ਉਮਰ ਦੇ ਹਨ। 52 ਪ੍ਰਤੀਸ਼ਤ ਮੈਂਬਰਾਂ ਦੀ ਉਮਰ 55 ਸਾਲ ਤੋਂ ਘੱਟ ਹੈ। 71 ਮੈਂਬਰ 40 ਸਾਲ ਦੀ ਉਮਰ ਤੋਂ ਘੱਟ ਹਨ ਅਤੇ 216 ਮੈਂਬਰ 40-55 ਸਾਲ ਉਮਰ ਗਰੁਪ ਵਿੱਚ ਆਉਦੇ ਹਨ। ਸਾਡੇ ਦੇਸ਼ ਦੇ 212 ਲੋਕ ਸਭਾ ਮੈਂਬਰਾਂ ਦੀ ਉਮਰ 56-70 ਸਾਲ ਦੇ ਵਿਚਕਾਰ ਹੈ। 41 ਮੈਂਬਰ ਅਜਿਹੇ ਹਨ ਜਿਹਨਾਂ ਦੀ ਉਮਰ 70 ਵਰ੍ਹਿਆਂ ਤੋਂ ਵੱਧ ਹੈ।
ਸੰਸਦ ਵਿੱਚ ਸਭ ਤੋਂ ਵੱਧ ਉਮਰ ਦੇ ਲਾਲ ਕ੍ਰਿਸ਼ਨ ਅਡਵਾਨੀ ਹਨ ਜੋ 89 ਵਰ੍ਹਿਆਂ ਦੇ ਹੋ ਚੁੱਕੇ ਹਨ । ਭਾਰਤੀ ਜਨਤਾ ਪਾਰਟੀ ਦੇ ਮੁਰਲੀ ਮਨੋਹਰ ਜੋਸ਼ੀ ਵੀ ਅਜਿਹੇ ਸਿਆਸਤਦਾ